SearchBrowseAboutContactDonate
Page Preview
Page 11
Loading...
Download File
Download File
Page Text
________________ “ਵਰਧਮਾਨ! ਤੇਰੇ ਵਿਛੋੜੇ ਦੀ ਕਲਪਨਾ ਮੈਂ ਸੁਪਨੇ ਵਿੱਚ ਵੀ ਨਹੀਂ ਕਰ ਸਕਦੀ। ਜਦ ਤੱਕ ਅਸੀਂ ਜਿਉਂਦੇ ਹਾਂ ਤੁਸੀਂ ਘਰ ਵਿੱਚ ਰਹਿਕੇ ਹੀ ਸਾਧਨਾ ਕਰੋ। | ਮਾਂ ਦੇ ਦੁਖ ਨੂੰ ਵੇਖ ਕੇ ਵਰਧਮਾਨ ਚੁੱਪ ਹੋ ਗਏ। ਅਹਿੰਸਾ ਅਤੇ ਕਰੂਣਾ ਦੇ ਮਸੀਹਾ ਆਪਣੇ ਮਾਤਾ ਪਿਤਾ ਨੂੰ ਕਸ਼ਟ ਕਿਵੇਂ ਦੇ ਸਕਦੇ ਸਨ? ਘਰ ਰਹਿਕੇ ਹੀ ਵਰਧਮਾਨ ਅਪਣੀ ਆਤਮ ਸਾਧਨਾ ਦਾ ਟੀਚਾ ਨਿਸਚਿਤ ਕਰਨ ਲੱਗੇ। ਮਾਤਾ ਪਿਤਾ ਦਾ ਵਿਛੋੜਾ ਤੇ ਘਰ ਤਿਆਗ ਵਰਧਮਾਨ ਜਦੋਂ 28 ਸਾਲ ਦੇ ਹੋਏ, ਤਾਂ ਥੋੜੇ ਸਮੇਂ ਵਿੱਚ ਹੀ ਉਹਨਾਂ ਦੇ ਪਿਤਾ ਸਿਧਾਰਥ ਅਤੇ ਮਾਤਾ ਤ੍ਰਿਸ਼ਲਾ ਇਸ ਸੰਸਾਰ ਤੋਂ ਵਿਦਾ ਹੋ ਗਏ। ਵਰਧਮਾਨ ਲਈ ਇਹ ਔਖੀਆਂ ਘੜੀਆਂ ਸਨ। ਪਿਆਰ ਅਤੇ ਮਮਤਾ ਦੀ ਸਾਕਾਰ ਮੂਰਤੀਆਂ ਦੀ ਵਿਦਾਇਗੀ ਨਾਲ ਉਹ ਦੁੱਖੀ ਹੋ ਗਏ। ਹਮੇਸ਼ਾ ਕਾਇਮ ਰਹਿਣ ਵਾਲੀ ਸੱਚਾਈ ਨੂੰ ਉਹਨਾਂ ਅਪਣੇ ਸਾਹਮਣੇ ਬਣਦੇ ਵੇਖਿਆ ਸੀ। ਪਰ ਉਹ ਛੇਤੀ ਹੀ ਆਤਮਾ ਸਥਿਤ ਹੋ ਗਏ। ਮਾਂ ਪਿਉ ਦੀ ਵਿਦਾਇਗੀ ਤੋਂ ਬਾਅਦ ਵਰਧਮਾਨ ਨੇ ਫਿਰ ਘਰ ਛੱਡਣ ਦਾ ਸੰਕਲਪ ਕੀਤਾ। ਇਸ ਲਈ ਉਹਨਾਂ ਆਪਣੇ ਵੱਡੇ ਭਰਾ ਨੰਦ ਵਰਧਨ ਦੀ ਇਜਾਜ਼ਤ ਮੰਗੀ। ਮਾਂ ਪਿਉ ਦੇ ਮੌਤ ਦੇ ਵਿਛੋੜੇ ਤੋਂ ਅਜੇ ਨੰਦੀ ਵਰਧਨ ਵੀ ਉਭਰੇ ਨਹੀਂ ਸਨ ਤੇ ਭਰਾ ਦੇ ਵਿਛੋੜੇ ਦੀ ਕਲਪਨਾ ਨੇ ਉਹਨਾਂ ਨੂੰ ਦੁੱਖੀ ਕਰ ਦਿਤਾ। ਉਹਨਾਂ ਆਖਿਆ, “ਵਰਧਮਾਨ ਮੈਂ ਮੰਨਦਾ ਹਾਂ ਕਿ ਤੂੰ ਘਰ ਵਿੱਚ ਰਹਿਕੇ ਵੀ ਸਾਧੂਆਂ ਵਾਲਾ ਜੀਵਨ ਗੁਜਾਰ ਰਹੇ ਹੋ। ਇਸ ਲਈ ਮੈਂ ਤੈਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਕੇ ਹੀ ਸੰਤੁਸ਼ਟ ਹੋ ਜਾਂਦਾ ਹਾਂ ਤੇਰਾ ਵਿਛੋੜਾ ਮੈਂ ਨਹੀਂ ਝੱਲ ਸਕਦਾ। | ਵਰਧਮਾਨ ਨੇ ਆਖਿਆ, “ਹੇ ਭਰਾ ! ਮੈਂ ਅਪਣੇ ਅਤੇ ਸੰਸਾਰ ਦੇ ਕਲਿਆਣ ਦੇ ਲਈ ਜੋ ਨਿਸ਼ਾਨਾ ਨਿਸ਼ਚਿਤ ਕੀਤਾ ਹੈ। ਉਸ ਨੂੰ ਸਫਲ ਬਣਾਉਨ ਦੇ ਲਈ ਘਰ ਛੱਡਣਾ ਜ਼ਰੂਰੀ ਹੈ। ਤੁਸੀ ਅਪਣੇ ਪਿਆਰ ਕਾਰਣ ਇਸ ਕਲਿਆਣ ਰੂਪੀ ਯੁੱਗ ਦੀ ਰੁਕਾਵਟ ਨਾ ਬਣੋ। ਮੈਨੂੰ ਅਪਣੇ ਨਿਸ਼ਾਨੇ ਦੀ ਮੰਜ਼ਿਲ ਵਲ ਵਧਣ ਦੀ ਆਗਿਆ ਦੇਵੋ। ਨੰਦ ਵਰਧਨ ਨੇ ਸੋਚ ਵਿਚਾਰ ਕੇ ਦੋ ਸਾਲ ਲਈ ਵਰਧਮਾਨ ਨੂੰ ਘਰ ਵਿੱਚ ਰੋਕ ਲਿਆ। ਵਰਧਮਾਨ ਰੁੱਕ ਗਏ, ਛੇਤੀ ਹੀ ਦੋ ਸਾਲ ਬੀਤ ਗਏ। ਹੁਣ ਵਰਧਮਾਨ ਸੁਤੰਤਰ ਸਨ, ਸੁਤੰਤਰਤਾ ਦੇ ਰਾਹ ਤੇ ਵਰਧਮਾਨ ਨੇ ਅਪਣੇ ਕਦਮ ਵੱਧਾ ਲਏ। ਮੱਘਰ ਕ੍ਰਿਸ਼ਨਾ 10ਵੀਂ ਨੂੰ ਵਰਧਮਾਨ ਸਾਧੂ ਬਣ ਗਏ। ਨੰਦੀ ਵਰਧਨ ਨੇ ਅਪਣੇ ਭਰਾ ਦੇ ਦੀਖਿਆ ਸਮਾਰੋਹ ਧੁਮ ਧਾਮ ਨਾਲ ਬਣਾਇਆ।
SR No.009408
Book TitleChanan Munara Mahavir
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages45
LanguagePunjabi
ClassificationBook_Other
File Size1 MB
Copyright © Jain Education International. All rights reserved. | Privacy Policy