________________
ਦੀਖਿਆ ਦਾ ਪਹਿਲਾ ਦਿਨ ਅਤੇ ਪਹਿਲਾ ਸੰਕਟ:
| ਪਰ ਮਹਾਵੀਰ ਜਾਣਦੇ ਹਨ ਕਿ ਸੰਕਟ ਸਰੀਰ ਤੇ ਹੈ, ਸਰੀਰ ਮਿੱਟੀ ਦਾ ਬਣਿਆ ਹੈ। ਸਰੀਰ ਤੇ ਆਤਮਾ ਦੇ ਭੇਦ ਗਿਆਨ ਨੂੰ ਸਪਸ਼ਟ ਕਰਨ ਲਈ, ਇਹ ਸੰਕਟ ਖਿਆ ਹੈ ਅਤੇ ਪ੍ਰੀਖਿਆ ਵਿੱਚ ਪੂਰੇ ਨੰਬਰ ਚਾਹੀਦੇ ਹਨ।
ਗਵਾਲਾ ਗੁੱਸੇ ਨਾਲ ਭਰਿਆ ਹੈ। ਉਸੇ ਸਮੇਂ ਦੇਵਤਿਆਂ ਦੇ ਰਾਜੇ ਇੰਦਰ ਦਾ ਸਿੰਘਾਸਨ ਢੋਲ ਗਿਆ। ਉਸ ਨੇ ਵੇਖਿਆ ਕਿ ਦੀਖਿਆ ਦੇ ਪਹਿਲੇ ਪੜਾਉ ਤੇ ਹੀ ਸੁਮਣ ਵਰਧਮਾਨ ਦੇ ਰਾਹ ਤੇ ਭਾਰੀ ਰੁਕਾਵਟ ਆ ਗਈ ਹੈ। ਇੰਦਰ ਉਸੇ ਸਮੇਂ ਹਾਜਿਰ ਹੋਇਆ। ਇੰਦਰ ਨੂੰ ਵੇਖ ਕੇ ਗਵਾਲਾ ਡਰ ਗਿਆ। ਮਹਾਵੀਰ ਨੇ ਅਪਣਾ ਕਾਯੋਤਸਰਗ (ਧਿਆਨ) ਪੂਰਾ ਕੀਤਾ। ਚਰਨਾ ਵਿੱਚ ਹੱਥ ਜੋੜ ਕੇ ਖੜੇ ਇੰਦਰ ਨੇ ਮਹਾਵੀਰ ਨੂੰ ਪ੍ਰਾਥਨਾ ਕੀਤੀ, “ਭਗਵਾਨ! ਸਾਧਨਾ ਕਾਲ ਦਾ ਪਹਿਲਾ ਦਿਨ ਹੀ ਨਾ ਸਹਿਣਯੋਗ ਕਸ਼ਟ ਨਾਲ ਸ਼ੁਰੂ ਹੋਇਆ ਹੈ, ਅਜੇ ਆਪ ਨੇ ਲੰਬੀ ਯਾਤਰਾ ਕਰਨੀ ਹੈ, ਮੈਨੂੰ ਹੁਕਮ ਦਿਓ ਮੈਂ ਆਪ ਦੀ ਸੇਵਾ ਵਿੱਚ ਰਹਿਕੇ ਆਪ ਦੀ ਸਾਧਨਾ ਵਿੱਚ ਨਿਰਵਿਘਨ ਸਫਲਤਾ ਵਿੱਚ ਸਹਿਯੋਗ ਦੇਵਾਗਾਂ ਇੰਦਰ ਦੀ ਬੇਨਤੀ ਸੁਣ ਕੇ ਮਹਾਵੀਰ ਨੇ ਕਿਹਾ, “ਹੇ ਦੇਵਇੰਦਰ ! ਆਤਮ ਸੁਤੰਤਰਤਾ ਦੀ ਸਾਧਨਾ ਕਿਸੇ ਦੇ ਸਹਿਯੋਗ ਨਾਲ ਕਮਜ਼ੋਰ ਪੈ ਜਾਂਦੀ ਹੈ। ਉਸ ਦੀ ਸਫਲਤਾ ਲਈ ਆਤਮ ਸਹਿਯੋਗ ਹੀ ਇਕ ਮਾਤਰ ਉਪਾਅ ਹੈ ਅੱਜ ਤੱਕ ਕਿਸੇ ਸਾਧਕ ਨੇ ਕਿਸੇ ਦੇ ਸਹਿਯੋਗ ਦੇ ਮੋਢੇ ਤੇ ਚੜ੍ਹ ਕੇ ਸੁਤੰਤਰਤਾ ਦਾ ਸੁਆਦ ਨਹੀਂ ਲਿਆ। ਫਿਰ ਮੈਂ ਤੁਹਾਡੇ ਪ੍ਰਸਤਾਵ ਦੀ ਹਾਮੀ ਕਿਵੇਂ ਕਰ ਸਕਦਾ ਹਾਂ?” ਪਹਿਲਾ ਚੌਮਾਸਾ:
ਮਹਾਵੀਰ ਸਾਧੂ ਹਨ, ਉਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਹੈ। ਜਦ ਤੋਂ ਉਨ੍ਹਾਂ ਨੇ ਆਪਣੀ ਆਤਮਾ ਵਿੱਚ ਪ੍ਰਵੇਸ਼ ਕੀਤਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਘਰ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਹੈ। ਉਹ ਆਤਮਾ ਰੂਪੀ ਆਕਾਸ਼ ਵਿੱਚ ਉੱਡਣ ਵਾਲੇ ਹੋ ਗਏ ਹਨ। ਇਹ ਵਾਰ ਘੁੰਮਦੇ ਹੋਏ ਮਹਾਵੀਰ ਕੋਲਾਕ ਸੁਨੀਵੇਸ਼ ਪਹੁੰਚੇ। ਉਸ ਪਿੰਡ ਦੇ ਕੋਲ ਤੱਪਸਵੀਆਂ ਦਾ ਇਕ ਆਸ਼ਰਮ ਸੀ। ਦੁਈਜੰਤ ਇਸ ਆਸ਼ਰਮ ਦਾ ਮੁਖੀਆ ਸੀ। ਉਹ ਮਹਾਵੀਰ ਦੇ ਪਿਤਾ ਮਹਾਰਾਜਾ ਸਿਧਾਰਥ ਦਾ ਮਿੱਤਰ ਸੀ। ਇਸੇ ਲਈ ਰਾਜਕੁਮਾਰ ਵਰਧਮਾਨ ਦੇ ਰੂਪ ਵਿੱਚ ਉਹ ਮਹਾਵੀਰ ਨੂੰ ਪਹਿਲਾਂ ਵੇਖ ਚੁੱਕੇ ਸਨ। ਅਪਣੇ ਆਸ਼ਰਮ ਦੇ ਕੋਲ ਮਹਾਵੀਰ ਨੂੰ ਵਿਚਰਦੇ ਵੇਖ ਕੇ, ਦੁਈਜੰਤ ਉਨ੍ਹਾਂ ਦੇ ਕੋਲ ਆਇਆ, ਦੋਹਾਂ ਨੇ ਆਪਸ ਵਿੱਚ ਭੇਂਟ ਕੀਤੀ ਦਈਤ ਨੇ ਮਹਾਵੀਰ ਦਾ ਸਵਾਗਤ ਕੀਤਾ। ਇਕ