________________
ਭਗਵਾਨ ਮਹਾਵੀਰ ਦੇ ਨਿਰਵਾਨ ਤੋਂ ਬਾਅਦ ਦੇਵਤਿਆਂ ਅਤੇ ਮਨੁੱਖਾਂ ਨੇ ਮਿਲਕੇ ਰਤਨਾ ਰਾਹੀਂ ਪ੍ਰਕਾਸ਼ ਅਤੇ ਮਿਟੀ ਦੇ ਦੀਵਿਆਂ ਰਾਹੀਂ ਪ੍ਰਕਾਸ਼ ਕਰਕੇ ਉਸ ਕੱਤਕ ਦੀ ਹਨੇਰੀ ਰਾਤ ਨੂੰ ਪ੍ਰਕਾਸ਼ਮਾਨ ਕਰ ਦਿੱਤਾ। ਅੱਜ ਵੀ ਦਿਵਾਲੀ ਦੀ ਰਾਤ ਦੇ ਦੀਵੇ ਪ੍ਰਕਾਸ਼ ਕਰਦੇ ਹੋਏ ਭਾਰਤ ਵਾਸੀ ਭਗਵਾਨ ਮਹਾਵੀਰ ਨੂੰ ਪ੍ਰਣਾਮ ਕਰਦੇ ਹਨ। ਗੌਤਮ ਸਵਾਮੀ ਨੂੰ ਕੇਵਲ ਗਿਆਨ:
ਸੋਮ ਸ਼ਰਮਾ ਨੂੰ ਗਿਆਨ ਦੇ ਕੇ ਗੋਤਮ ਸਵਾਮੀ ਵਾਪਸ ਆ ਰਹੇ ਸਨ, ਰਾਹ ਵਿੱਚ ਹੀ ਉਨ੍ਹਾਂ ਨੂੰ ਭਗਵਾਨ ਮਹਾਵੀਰ ਦੇ ਨਿਰਵਾਨ ਦੀ ਖਬਰ ਮਿਲ ਗਈ। ਖਬਰ ਸੁਣਦੇ ਹੀ ਗੋਤਮ ਸਵਾਮੀ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ। ਭਗਵਾਨ ਮਹਾਵੀਰ ਪ੍ਰਤੀ ਉਨ੍ਹਾਂ ਨੂੰ ਬਹੁਤ ਲਗਾਉ ਸੀ। ਉਨ੍ਹਾਂ ਦੀ ਆਵਾਜ ਚੁੱਪ ਹੋ ਗਈ, ਸਰੀਰ ਜੜ ਬਣ ਗਿਆ, ਉਹ ਵਿਲਾਪ ਕਰਨ ਲੱਗੇ। ਉਨ੍ਹਾਂ ਮਹਾਵੀਰ ਨੂੰ ਉਲਾਂਹਭਾ ਦਿੱਤਾ, “ਪ੍ਰਭੂ! ਮੇਰੇ ਰਾਗ ਦਾ ਆਪ ਨੇ ਇਹ ਫੁੱਲ ਦਿੱਤਾ ਕਿ ਅੰਤ ਸਮੇਂ ਮੈਨੂੰ ਆਪਣੇ ਤੋਂ ਦੂਰ ਕਰ ਦਿੱਤਾ”। ਮੈਂ ਆਖਰੀ ਸਮੇਂ ਵੀ ਆਪ ਦੇ ਕੋਲ ਨਾ ਰਹਿ ਸਕਿਆ।
ਕੁੱਝ ਸਮੇਂ ਲਈ ਗੌਤਮ ਸਵਾਮੀ ਆਰਤ ਧਿਆਨ ਵਿੱਚ ਡੁੱਬ ਗਏ, ਪਰ ਛੇਤੀ ਹੀ ਉਨ੍ਹਾਂ ਦਾ ਚਿੰਤਨ ਨਵੀਂ ਉਡਾਰੀ ਲੈਣ ਲੱਗਾ। ਧਰਮ ਧਿਆਨ ਨੂੰ ਛੋਹਂਦੇ ਹੋਏ ਉਨ੍ਹਾਂ ਦਾ ਚਿੰਤਨ ਸ਼ੁਕਲ ਧਿਆਨ ਵਿੱਚ ਸਥਿਤ ਹੋ ਗਿਆ। ਉਨ੍ਹਾਂ ਚਿੰਤਨ ਕੀਤਾ ਮੇਰਾ ਪ੍ਰਭੂ ਤੇ ਜਿਆਦ ਰਾਗ ਹੀ ਸੀ, ਇਸੇ ਕਰਕੇ ਉਨ੍ਹਾਂ ਮੈਨੂੰ ਦੂਰ ਭੇਜਿਆ। ਹੁਣ ਉਨ੍ਹਾਂ ਤੱਕ ਪਹੁੰਚਣ ਦੇ ਲਈ ਉਨ੍ਹਾਂ ਦੀ ਦੇਹ ਨਾਲ ਜੁੜਿਆ ਮੇਰਾ ਰਾਗ ਭਾਵ ਰੁਕਾਵਟ ਹੈ। ਭਗਵਾਨ ਮਹਾਵੀਰ ਸਰੀਰ ਤੋਂ ਦੂਰ ਚਲੇ ਗਏ ਉਨ੍ਹਾਂ ਨਾਲ ਹੀ ਮੇਰਾ ਰਾਗ ਵੀ ਚਲਾ ਜਾਵੇ। ਸ਼ੁਭ ਆਤਮ ਧਿਆਨ ਦੀਆਂ ਪੌੜੀਆਂ ਚੜ੍ਹਦੇ ਉਹ ਸ਼ਪਕ ਸ਼੍ਰੇਣੀ ਵਿੱਚ ਪ੍ਰਵੇਸ਼ ਕਰਕੇ ਕੇਵਲ ਗਿਆਨ ਨੂੰ ਪ੍ਰਾਪਤ ਹੋਏ।
ਗੌਤਮ ਸਵਾਮੀ ਵਿਛੋੜਾ ਨਹੀਂ ਸਹਿਣ ਕਰ ਸਕਦੇ ਸਨ ਇਸੇ ਲਈ ਸਰੀਰ ਮੋਹ ਦੀ ਰੁਕਾਵਟ ਨੂੰ ਪਾਰ ਕਰਕੇ ਉਹ ਉਸੇ ਅਵਸਥਾ ਵਿੱਚ ਇੱਕ ਰੂਪ ਹੋ ਗਏ। ਜਿਸ ਅਵਸਥਾ ਵਿੱਚ ਭਗਵਾਨ ਮਹਾਵੀਰ ਸਥਿਰ ਹਨ।
ਭਗਵਾਨ ਮਹਾਵੀਰ ਦੇ ਨਿਰਵਾਨ ਤੋਂ ਬਾਅਦ ਗੋਤਮ ਸਵਾਮੀ ਵੀ ਕੇਵਲੀ ਬਣ ਗਏ। ਕੇਵਲੀ ਸੰਘ ਦੀਆਂ ਜ਼ਿੰਮੇਵਾਰੀਆਂ ਤੋ ਮੁਕਤ ਹੋ ਗਏ। ਇਸ ਲਈ ਸ਼੍ਰੀ ਸੰਘ ਦੀ ਬੇਨਤੀ ਤੇ ਪੰਜਵੇਂ ਗਨਧਰ ਸੁਧਰਮਾ ਸਵਾਮੀ ਨੇ ਧਰਮ ਸੰਘ ਦੀ ਵਾਗਡੋਰ ਸੰਭਾਲੀ। ਸੁਧਰਮਾ ਸਵਾਮੀ ਮਹਾਵੀਰ ਤੀਰਥ ਪਹਿਲੇ ਅਚਾਰਿਆ ਬਣੇ। ਉਨ੍ਹਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਹੁਣ ਤੱਕ ਚੱਲ ਰਹੀ ਹੈ।
38