Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 9
________________ ਕੇ ਅਜਿਹਾ ਉਡਿਆ ਪਤਾ ਹੀ ਨਹੀਂ ਚੱਲਾ ਕਿ ਕਦੋਂ ਬਾਲਕ ਨੇ ਬੋਲਨਾ, ਚੱਲਣਾ ਸਿੱਖਿਆਂ ਕੋਈ ਸਮਝ ਹੀ ਨਹੀਂ ਸਕਿਆ। ਪਰਿਵਾਰ ਬਾਰੇ ਜਾਣਕਾਰੀ: ਵਰਧਮਾਨ ਦੇ ਪਿਤਾ ਦਾ ਨਾਮ ਮਹਾਰਾਜ ਸਿਧਾਰਥ ਤੇ ਮਾਤਾ ਦਾ ਨਾਮ ਦੇਵੀ ਤ੍ਰਿਸ਼ਲਾ ਸੀ। ਉਹਨਾਂ ਦੇ ਚਾਚੇ ਦਾ ਨਾਮ ਸੂਪਾਰਸ਼ਵ, ਵੱਡੇ ਭਰਾ ਦਾ ਨਾਮ ਨੰਦੀ ਵਰਧਨ, ਭੈਣ ਦਾ ਨਾਮ ਸੁਦਰਸ਼ਨਾ ਅਤੇ ਭਰਜਾਈ ਦਾ ਨਾਂ ਸੁਚੇਸ਼ਟਾ ਸੀ। ਭਰੇ ਪੂਰੇ ਤੇ ਸੰਪੰਨ ਪਰਿਵਾਰ ਦੇ ਵਿੱਚ ਵਰਧਮਾਨ ਦਾ ਜਨਮ ਹੋਇਆ ਸੀ। ਮਾਤਾ ਤ੍ਰਿਸ਼ਲਾ ਵੈਸ਼ਾਲੀ ਦੇ ਗਣਤੰਤਰ ਦੇ ਮੁੱਖੀ ਮਹਾਰਾਜਾ ਚੇਟਕ ਦੀ ਭੈਣ ਸੀ। ਭਾਰਤ ਵਿੱਚ ਗਣਤੰਤਰ ਪ੍ਰਣਾਲੀ ਦਾ ਪਹਿਲਾ ਪ੍ਰਯੋਗ ਮਹਾਰਾਜਾ ਚੇਟਕ ਨੇ ਹੀ ਕੀਤਾ ਸੀ। ਬਹਾਦਰੀ ਵਾਲਾ ਬਚਪਨ: ਕੁਮਾਰ ਵਰਧਮਾਨ 7 – 8 ਸਾਲ ਦੇ ਹੋਏ ਕੁੱਝ ਘਟਨਾਵਾਂ ਅਜਿਹੀਆਂ ਹੋਈਆਂ ਜਿਨ੍ਹਾਂ ਤੋਂ ਉਨ੍ਹਾਂ ਦੇ ਨਿਡਰ ਅਤੇ ਬਹਾਦਰੀ ਦਾ ਯੁੱਸ, ਸਾਰੇ ਦੇਸ਼ ਦੇ ਬੱਚੇ ਬੁੱਢੇ ਦੀ ਜੁਬਾਨ ਤੇ ਗੁੰਜਨ ਲੱਗਾ। ਇੱਕ ਵਾਰ ਵਰਧਮਾਨ ਬੱਚਿਆਂ ਦੇ ਨਾਲ ਖੇਡ ਰਹੇ ਸਨ, ਅਚਾਨਕ ਹੀ ਇਕ ਵੱਡਾ ਕਾਲਾ ਸੱਪ ਨਿਕਲ ਆਇਆ, ਡਰ ਕਾਰਨ ਬਾਲਕ ਭੱਜ ਗਏ ਪਰ ਨਿੱਡਰ ਵਰਧਮਾਨ ਨੇ ਬਿਨਾ ਡਰ ਦੇ ਅਨੁਭਵ ਤੋਂ ਉਸ ਸੱਪ ਨੂੰ ਹੱਥ ਨਾਲ ਪਕੜ ਲਿਆ ਅਤੇ ਉਸ ਨੂੰ ਦੂਰ ਛੱਡ ਆਏ। ਇਕ ਹੋਰ ਘਟਨਾ ਵਿੱਚ ਕਿਸੇ ਦੁਸ਼ਟ ਦੇਵਤੇ ਨੇ ਸਰੀਰ ਦਾ ਵਿਸ਼ਾਲ ਆਕਾਰ ਬਣਾ ਕੇ ਵਰਧਮਾਨ ਨੂੰ ਅਪਣੇ ਮੋਢੇ ਉਪਰ ਚੁੱਕ ਲਿਆ ਅਤੇ ਆਕਾਸ਼ ਵਿੱਚ ਲੈ ਗਿਆ। ਵਰਧਮਾਨ ਦੇ ਇੱਕ ਮੁੱਕੇ ਦੇ ਵਾਰ ਕਾਰਨ ਦੇਵਤੇ ਦਾ ਧੋਖਾ ਚੂਰ ਹੋ ਗਿਆ। ਦੇਵਤਾ ਵਰਧਮਾਨ ਨੂੰ ਜਮੀਨ ਪਰ ਲੈ ਆਇਆ ਅਤੇ ਨਮਸਕਾਰ ਕਰਕੇ ਆਖਣ ਲੱਗਾ, “ਵਰਧਮਾਨ! ਤੁਸੀ ਸੱਚ ਮੁਚ ਹੀ ਮਹਾਵੀਰ ਹੋ ਉਸੇ ਸਮੇਂ ਤੋਂ ਵਰਧਮਾਨ ਨੂੰ “ਮਹਾਵੀਰ ਕਿਹਾ ਜਾਣ ਲੱਗਾ। | ਇਕ ਹੋਰ ਪ੍ਰਸੰਗ ਵਿੱਚ ਦੋ ਲੱਬਧੀ (ਧੀ ਸਿੱਧੀ) ਧਾਰਕ ਮੁਨੀਆਂ ਦੀ ਸੰਕਾ ਦੂਰ ਕਰਨ ਤੇ ਮੁਨੀਆਂ ਨੇ ਵਰਧਮਾਨ ਨੂੰ ‘ਸਨਮ` ਨਾਂ ਦਿੱਤਾ। ਕਲਾ ਆਚਾਰਿਆ ਦੇ ਕੋਲ ਅਧਿਐਨ: | ਵਰਧਮਾਨ 9 ਸਾਲ ਦੇ ਹੋਏ ਤਾਂ ਉਨ੍ਹਾਂ ਨੂੰ ਵਿਦਿਆ ਅਧਿਐਨ ਲਈ ਕਲਾ ਆਚਾਰਿਆ ਕੋਲ ਭੇਜਿਆ ਗਿਆ। ਵਰਧਮਾਨ ਤਾਂ ਜਨਮ ਤੋਂ ਹੀ ਮਤੀ, ਸ਼ਰੂਤ ਅਤੇ ਅਵਧੀ ਗਿਆਨ ਦੇ

Loading...

Page Navigation
1 ... 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45