Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 19
________________ ਦਿਤਾ, ਕਿ ਕਨਖਲ ਆਸ਼ਰਮ ਦੇ ਅੰਦਰ ਦਾ ਰਾਹ ਇਕ ਮਣ ਦੀ ਕ੍ਰਿਪਾ ਨਾਲ ਰੁਕਾਵਟ ਰਹਿਤ ਹੋ ਗਿਆ ਹੈ। ਮਹਾਵੀਰ ਉੱਥੇ ਪੰਦਰਾਂ ਦਿਨ ਰਹੇ। ਗੋਸ਼ਾਲਕ: ਗੋਸ਼ਾਲਕ ਮੰਖ ਜਾਤੀ ਨਾਲ ਸੰਬੰਧ ਰੱਖਣ ਵਾਲਾ ਸੀ। ਉਸ ਦੇ ਪਿਤਾ ਦਾ ਨਾਂ ਮੰਖਲੀ ਅਤੇ ਮਾਤਾ ਦਾ ਨਾਂ ਭੱਦਰਾ ਸੀ। ਗਉਸ਼ਾਲਾ ਵਿੱਚ ਜਨਮ ਲੈਣ ਕਾਰਨ ਉਸ ਦਾ ਨਾਂ ਗੋਸ਼ਾਲਕ ਸੀ। ਉਹ ਲੋਕਾਂ ਨੂੰ ਚਿੱਤਰ ਵਿਖਾਕੇ ਅਪਣੀ ਜਿੰਦਗੀ ਗੁਜ਼ਾਰਦਾ ਸੀ। ਭਗਵਾਨ ਮਹਾਵੀਰ ਦੀ ਸਾਧਨਾ ਦਾ ਦੂਸਰਾ ਸਾਲ ਚਲ ਰਿਹਾ ਸੀ। ਭਗਵਾਨ ਮਹਾਵੀਰ ਨੇ ਨਾਲੰਦਾ ਵਿਖੇ ਚੌਮਾਸਾ ਕੀਤਾ। ਚੌਮਾਸੇ ਦੇ ਦੋਰਾਨ ਉਨ੍ਹਾਂ ਹਰ ਮਹੀਨੇ ਇੱਕ ਇੱਕ ਮਹੀਨੇ ਦੀ ਤਪੱਸੀਆ ਸ਼ੁਰੂ ਕੀਤੀ। ਪਹਿਲੇ ਮਹੀਨੇ ਦੀ ਤੱਪਸੀਆ ਖੋਲ੍ਹਣ ਸਮੇਂ ਉਨ੍ਹਾਂ ਵਿਜੈ ਸੇਠ ਦੇ ਘਰੋਂ ਭਿਖਿਆ ਪ੍ਰਾਪਤ ਕੀਤੀ। ਭਗਵਾਨ ਮਹਾਵੀਰ ਦੇ ਪਾਰਨੇ ਤੋਂ ਖੁਸ਼ ਹੋ ਕੇ ਦੇਵਤਿਆਂ ਨੇ ਖੁਸ਼ੀ ਵਿੱਚ ਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਅਹੁਦਾਨ ਅਹੁਦਾਨ ਆਖਿਆ ਅਤੇ ਸੇਠ ਦੇ ਘਰ ਪੰਜ ਦਰਵਾਂ ਦੀ ਵਰਖਾ ਕੀਤੀ। | ਸ਼ਹਿਰ ਦੇ ਲੋਕਾਂ ਨੇ ਵਿਜੈ ਸੇਠ ਦੇ ਭਾਗ ਦੀ ਬਹੁਤ ਪ੍ਰਸ਼ੰਸਾ ਕੀਤੀ। ਗੋਸ਼ਾਲਕ ਉਸ ਸਮੇਂ ਨਾਲੰਦਾ ਨਗਰੀ ਵਿੱਚ ਹੀ ਸੀ। ਉਸ ਨੇ ਸਾਰੀ ਘਟਨਾ ਨੂੰ ਅਪਣੀਆਂ ਅੱਖਾਂ ਨਾਲ ਵੇਖਿਆ ਸੀ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਮਣ ਕੋਈ ਆਮ ਮਣ ਨਹੀਂ ਹੈ। ਉਸ ਨੇ ਸੋਚਿਆ ਕਿ ਜੇ ਮੈਂ ਇਹਨਾਂ ਦਾ ਚੇਲਾ ਬਣ ਜਾਵਾਂ ਤਾਂ ਮੇਰੀ ਰੋਜੀ ਰੋਟੀ ਦੀ ਸੱਮਸਿਆ ਹੱਲ ਹੋ ਜਾਵੇਗੀ। ਉਹ ਭਗਵਾਨ ਮਹਾਵੀਰ ਦੇ ਕੋਲ ਆਇਆ ਉਸ ਨੇ ਭਗਵਾਨ ਮਹਾਵੀਰ ਨੂੰ ਅਪਣਾ ਚੇਲਾ ਬਣਾਉਨ ਦੀ ਬੇਨਤੀ ਕੀਤੀ। ਭਗਵਾਨ ਮਹਾਵੀਰ ਦਾ ਚਿੰਤਨ ਵੱਖਰਾ ਸੀ। ਉਹ ਪੂਰਨਤਾ ਹਾਸਲ ਕੀਤੇ ਬਿਨਾ ਕਿਸੇ ਨੂੰ ਚੇਲਾ ਬਣਾਉਨਾ ਨਹੀਂ ਚਾਹੁੰਦੇ ਸਨ। ਸਿੱਟੇ ਵਜੋਂ ਭਗਵਾਨ ਨੇ ਗੋਸ਼ਾਲਕ ਦੀ ਬੇਨਤੀ ਦਾ ਕੋਈ ਉੱਤਰ ਨਹੀਂ ਦਿੱਤਾ। ਭਗਵਾਨ ਮਹਾਵੀਰ ਦੇ ਹਰ ਮਹੀਨੇ ਦੇ ਪਾਰਨੇ ਸਮੇਂ ਦੇਵਤਿਆਂ ਨੇ ਪੰਜ ਦਵ ਪ੍ਰਗਟ ਕੀਤੇ। ਗੋਸ਼ਾਕ ਦੇ ਮਨ ਵਿੱਚ ਭਗਵਾਨ ਦਾ ਪ੍ਰਭਾਵ ਬਹੁਤ ਵਿਸ਼ਾਲ ਬਣ ਗਿਆ। ਉਹ ਭਗਵਾਨ ਦੇ ਨਾਲ ਨਾਲ ਰਹਿਣ ਲੱਗਾ। ਉਸ ਨੇ ਕਈ ਵਾਰ ਭਗਵਾਨ ਨੂੰ ਬੇਨਤੀ ਕੀਤੀ ਕਿ ਉਸ ਨੂੰ ਚੇਲਾ ਬਣਾ ਲੈਣ। ਭਗਵਾਨ ਮਹਾਵੀਰ ਨੇ ਕੋਈ ਸਹਿਮਤੀ ਪ੍ਰਗਟ ਨਹੀਂ ਕੀਤੀ। ਗੋਸ਼ਾਲਕ ਆਪਣੇ ਸੁਭਾਵ ਤੋਂ ਬੜਾ ਸਰਾਰਤੀ ਅਤੇ ਚੰਚਲ ਚਿਤ ਵਾਲਾ ਵਿਅਕਤੀ ਸੀ। ਅਨੇਕਾਂ ਸਮੇਂ ਉਸ ਨੇ ਭਗਵਾਨ ਮਹਾਵੀਰ ਦੀ ਸਰਵਗਤਾ ਦੀ ਪ੍ਰੀਖਿਆ ਲੈਣੀ ਚਾਹੀ ਅਨੇਕਾਂ ਵਾਰ ਉਸ ਨੇ 13

Loading...

Page Navigation
1 ... 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45