Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 43
________________ ਕਿ ਉਹਨਾਂ ਦੇ ਪੰਜਵੇਂ ਗਨਧਰ ਸੁਧਰਮਾ ਸਵਾਮੀ ਨੇ ਸੰਕਲਿਤ ਕੀਤੀ ਸੀ ਅਤੇ ਅਪਣੇ ਚੇਲੇ ਆਖਰੀ ਕੇਵਲੀ ਜੰਬੁ ਸਵਾਮੀ ਨੂੰ ਸੁਣਾਈ ਸੀ ਇਸੇ ਭਾਸ਼ਾ ਵਿੱਚ ਮਿਲਦੀ ਹੈ। ਭਗਵਾਨ ਮਹਾਵੀਰ ਨੇ ਆਤਮਾ, ਪਰਮਾਤਮਾ, ਕਰਮ, ਜੀਵ, ਸ਼ਿਟੀ ਦੀ ਉਤਪਤੀ, ਭਗੋਲ, ਖਗੋਲ, ਬਨਸਪਤੀ, ਜੋਤਿਸ਼ ਆਦਿ ਵਿਸ਼ਿਆਂ ਤੇ ਆਪਣਾ ਸੁਤੰਤਰ ਚਿੰਤਨ ਸੰਸਾਰ ਸਾਹਮਣੇ ਗਿਆਰਾਂ ਅੰਗ ਅਤੇ ਬਾਰਾਂ ਉਪੰਗ ਦੇ ਰੂਪ ਵਿੱਚ ਪੇਸ਼ ਕਿਤਾ ਹੈ। ਭਗਵਾਨ ਮਹਾਵੀਰ ਦਾ ਨਿਰਵਾਨ: ਕੇਵਲ ਗਿਆਨ ਦੀ ਜੋਤ ਪ੍ਰਾਪਤ ਕਰਕੇ ਮਹਾਵੀਰ ਲਗਾਤਾਰ 30 ਸਾਲਾਂ ਤੱਕ ਲੋਕਾਂ ਦੇ ਭਲੇ ਲਈ ਘੁੰਮਦੇ ਰਹੇ। ਉਹਨਾਂ ਦੇ ਉਪਦੇਸ਼ਾ ਨੂੰ ਲੱਖਾਂ ਲੋਕਾਂ ਨੇ ਦਿਲੋਂ ਸਵਿਕਾਰ ਕਰਕੇ ਮਿਥਿਆਤਵ ਦਾ ਹਨੇਰਾ ਦੂਰ ਕੀਤਾ। ਲੱਖਾਂ ਆਤਮਾ ਦੀ ਆਤਮ ਜੋਤੀ ਸਮਿਅਕਤਵ ਦੇ ਦੀਵੇ ਜਲਾਏ। ਲੋਕਾਂ ਦੇ ਕਲਿਆਣ ਲਈ ਅਪਣੀ ਸੰਸਾਰ ਯਾਤਰਾ ਵਿੱਚ ਮਹਾਵੀਰ ਦੇ ਆਖਰੀ ਚਰਨ ਪਾਵਾਪੁਰੀ ਨਗਰੀ ਵਿੱਚ ਪਾਏ। ਭਗਵਾਨ ਮਹਾਵੀਰ ਨੇ ਰਾਜਾ ਹਸਤੀ ਪਾਲ ਦੀ ਚੰਗੀ ਵਿੱਚ ਆਖਰੀ ਚੌਮਾਸਾ ਬਿਤਾਇਆ। ਚੌਮਾਸੇ ਵਿੱਚ ਹਜ਼ਾਰਾਂ ਆਤਮਾਵਾਂ ਨੇ ਸ਼ੁੱਧ ਧਰਮ ਦਾ ਅੰਮ੍ਰਿਤ ਪਾਨ ਕੀਤਾ। ਭਗਵਾਨ ਮਹਾਵੀਰ ਦੇ ਨਿਰਵਾਨ ਦਾ ਸਮਾਂ ਨਜ਼ਦੀਕ ਆ ਰਿਹਾ ਸੀ। ਮੱਲ ਅਤੇ ਲੱਛਵੀ ਕੁਲ ਦੇ 18 ਰਾਜੇ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਸਾਧੁ ਸਾਧਵੀ, ਸ਼ਾਵਕ ਅਤੇ ਵਿਕਾਵਾਂ ਮਹਾਵੀਰ ਦੀ ਸਭਾ ਵਿੱਚ ਹਾਜ਼ਰ ਸਨ। ਭਗਵਾਨ ਦਾ ਆਖਰੀ ਉਪਦੇਸ਼ ਸੁਣਨ ਲਈ ਸਾਰੇ ਉਤਾਵਲੇ ਹਨ। ਉਸ ਸਮੇਂ ਭਗਵਾਨ ਮਹਾਵੀਰ ਨੇ ਅਪਣੇ ਪ੍ਰਮੁੱਖ ਚੇਲੇ ਇੰਦਰਭੁਤੀ ਗੌਤਮ ਨੂੰ ਨੇੜੇ ਦੇ ਪਿੰਡ ਵਿੱਚ ਰਹਿਣ ਵਾਲੇ ਸੋਮ ਸ਼ਰਮਾ ਬਾਹਮਣ ਨੂੰ ਉਪਦੇਸ਼ ਦੇਣ ਲਈ ਭੇਜ ਦਿੱਤਾ। ਭਗਵਾਨ ਮਹਾਵੀਰ ਦਾ ਦੋ ਦਿਨ ਦਾ ਵਰਤ ਹੈ, ਇਹਨਾਂ ਦੋ ਦਿਨਾਂ ਵਿੱਚ ਭਗਵਾਨ ਮਹਾਵੀਰ ਨੇ ਲਗਾਤਾਰ ਧਰਮ ਉਪਦੇਸ਼ ਦਿੱਤਾ। ਪੁੰਨ ਅਤੇ ਪਾਪ ਦੇ ਫਲ ਅਤੇ ਅਦ੍ਰਿਸ਼ਟ ਵਿਆਕਰਨ (ਉਤਰਾ ਅਧਿਐਨ ਸੂਤਰ) ਦੇ 36 ਅਧਿਆਏ ਭਗਵਾਨ ਮਹਾਵੀਰ ਨੇ ਪ੍ਰਗਟ ਕੀਤੇ। ਕੱਤਕ ਦੇ ਕ੍ਰਿਸ਼ਨਾ ਪੱਖ ਦੀ ਅਮਾਵਸ ਦੀ ਰਾਤ ਨੂੰ ਜਦ ਚਾਰ ਘੜੀਆਂ ਬਾਕੀ ਸਨ ਤੱਕ ਪ੍ਰਵਚਨ ਕਰਦੇ ਕਰਦੇ ਭਗਵਾਨ ਮਹਾਵੀਰ ਨਿਰਵਾਨ ਨੂੰ ਪ੍ਰਾਪਤ ਹੋਏ। ਇੱਕ ਅਲੋਕ ਪੁਰਸ਼ ਸੰਸਾਰ ਨੂੰ ਪ੍ਰਕਾਸ਼ ਦੇ ਕੇ ਵਿਦਾ ਹੋ ਗਿਆ। ਉਸੇ ਅਲੋਕ ਪੁਰਸ਼ ਨੂੰ ਪ੍ਰਗਟ ਕਰਦਾ ਹੋਇਆ ਪ੍ਰਕਾਸ਼, ਅੱਜ ਵੀ ਸਾਡੇ ਜੀਵਨ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ ਅਤੇ ਭਵਿਖ ਵਿੱਚ ਵੀ ਕਰਦਾ ਰਹੇਗਾ। 37

Loading...

Page Navigation
1 ... 41 42 43 44 45