Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 41
________________ ਨਹੀਂ ਹੁੰਦਾ। ਮਨੁੱਖ ਬ੍ਰਾਹਮਣ, ਖਤਰੀ, ਵੈਸ਼ ਜਾਂ ਸੂਦਰ ਜਨਮ ਤੋਂ ਨਹੀਂ ਹੁੰਦਾ। ਮਨੁੱਖ ਅਪਣੇ ਕਰਮ ਤੋਂ (ਕੰਮ) ਹੀ ਬ੍ਰਾਹਮਣ ਹੁੰਦਾ ਹੈ। ਕਰਮ ਤੋਂ ਹੀ ਖੱਤਰੀ ਹੁੰਦਾ ਹੈ। ਕਰਮ ਤੋਂ ਹੀ ਵੈਸ਼ ਹੀ ਹੁੰਦਾ ਹੈ ਅਤੇ ਕਰਮ ਤੋਂ ਹੀ ਸੂਦਰ ਹੁੰਦਾ ਹੈ। ਉੱਚੇ ਕੁਲ ਵਿੱਚ ਜਨਮ ਲੈਣ ਵਾਲਾ ਵਿਅਕਤੀ ਵੀ ਮਾੜੇ ਕੰਮਾਂ ਕਰਕੇ ਚੰਗਾ ਨਹੀਂ ਅਖਵਾ ਸਕਦਾ ਅਤੇ ਮਾੜੇ ਕੁਲ ਵਿੱਚ ਜਨਮ ਲੈਣ ਵਾਲਾ ਮਨੁੱਖ ਅਪਣੇ ਚੰਗੇ ਕਰਮ ਨਾਲ ਉੱਚ ਪਦਵੀ ਦਾ ਸਵਾਮੀ ਬਣ ਜਾਂਦਾ ਹੈ। ਭਗਵਾਨ ਮਹਾਵੀਰ ਦੇ ਸਮੇਂ ਬ੍ਰਾਹਮਣ ਕੁਲ ਵਿੱਚ ਪੈਦਾ ਹੋਏ ਜਾਤਕ ਨੂੰ ਉੱਤਮ ਮੰਨਿਆ ਜਾਂਦਾ ਸੀ। ਚਾਹੇ ਉਸ ਦੇ ਕੰਮ ਕਿੰਨੇ ਹੀ ਮਾੜੇ ਕਿਉਂ ਨਾ ਹੋਣ। ਸੂਦਰ ਕੁਲ ਵਿੱਚ ਪੈਦਾ ਹੋਏ ਵਿਅਕਤੀ ਨੂੰ ਮਾੜਾ ਮੰਨਿਆ ਜਾਂਦਾ ਸੀ, ਚਾਹੇ ਉਸ ਦੇ ਕਰਮ ਕਿੰਨੇ ਹੀ ਚੰਗੇ ਕਿਉਂ ਨਾ ਹੋਣ। ਰਾਮਾਇਣ ਦੀ ਪਾਤਰ ਸ਼ਵਰੀ, ਮੇਰੇ ਇਸ ਕਥਨ ਦਾ ਸਬੂਤ ਹੈ। ਭਗਤੀ ਵਿੱਚ ਡੁੱਬੀ ਸ਼ਵਰੀ ਨੂੰ ਰਿਸ਼ਿਆਂ ਨੇ ਕੇਵਲ ਅਛੂਤ ਸਮਝ ਕੇ ਸਤਿਕਾਰ ਨਾ ਕੀਤਾ। ਕਿਉਂਕਿ ਉਹ ਸੂਦਰ ਕੁਲ ਵਿੱਚ ਪੈਦਾ ਹੋਈ ਸੀ। ਭਗਵਾਨ ਮਹਾਵੀਰ ਨੇ ਅਪਣੇ ਪ੍ਰਵਚਨ ਵਿੱਚ ਘੋਸ਼ਨਾ ਕੀਤੀ। ਸਾਰੇ ਮਨੁੱਖ ਬਰਾਬਰ ਹਨ, ਜਾਤ ਮਨੁੱਖ ਨੂੰ ਛੋਟਾ ਵੱਡਾ ਨਹੀਂ ਬਣਾਉਂਦੀ। ਕਰਮ ਮਨੁੱਖ ਨੂੰ ਛੋਟਾ ਜਾਂ ਵੱਡਾ ਬਣਾਉਂਦੇ ਹਨ। ਮਹਾਵੀਰ ਨੇ ਕੇਵਲ ਇਹ ਘੋਸ਼ਨਾ ਹੀ ਨਹੀਂ ਕੀਤੀ, ਸਗੋਂ ਹਰ ਜਾਤ ਦੇ ਲੋਕਾਂ ਨੂੰ ਅਪਣੇ ਧਰਮ ਸੰਘ ਵਿੱਚ ਸ਼ਾਮਿਲ ਕੀਤਾ। ਜਿਸ ਉਤਸਾਹ ਨਾਲ ਉਹਨਾਂ ਗੌਤਮ ਆਦਿ ਬ੍ਰਾਹਮਣਾ ਨੂੰ ਧਰਮ ਸ਼ੰਘ ਵਿੱਚ ਪ੍ਰਵੇਸ਼ ਦਿੱਤਾ ਸੀ, ਉਸੇ ਉਤਸ਼ਾਹ ਤੇ ਸਨਮਾਨ ਨਾਲ ਹਰੀ ਕੇਸ਼ੀ, ਚੰਡਾਲ ਕੁਲ ਵਿੱਚ ਜਨਮੇ ਵਿਅਕਤੀ ਨੂੰ ਧਰਮ ਸੰਘ ਵਿੱਚ ਦਾਖਲਾ ਦਿੱਤਾ ਅਤੇ ਉਹ ਨਿਰਵਾਣ ਨੂੰ ਪ੍ਰਾਪਤ ਹੋਏ। ਮਹਾਵੀਰ ਆਤਮ ਦਰਸ਼ੀ ਮਹਾਰਿਸ਼ਿ ਸਨ। ਆਤਮ ਦਰਸ਼ਨ ਦੇ ਲਈ ਆਤਮਾ ਹੀ ਪ੍ਰਧਾਨ ਹੁੰਦੀ ਹੈ, ਬਾਕੀ ਸਭ ਕੁੱਝ ਦਾ ਮਹੱਤਵ ਹੀ ਨਹੀਂ ਹੈ। ਮਹਾਵੀਰ ਨੇ ਅਧਿਆਤਮ ਖੇਤਰ ਵਿੱਚ ਆਤਮਾ ਨੂੰ ਪ੍ਰਮੁੱਖਤਾ ਦਿਤੀ ਅਤੇ ਜਾਤ ਆਦਿ ਸਾਰੀਆਂ ਪ੍ਰਮੁੱਖ ਮਾਨਤਾਵਾਂ ਤੋਂ ਇਨਕਾਰ ਕੀਤਾ। ਆਤਮਾ ਦੇ ਮਹੱਤਵ ਨੂੰ ਪ੍ਰਗਟ ਕਰਦੇ ਹੋਏ ਮਹਾਵੀਰ ਆਖਦੇ ਹਨ। ਅਪਣੀ ਆਤਮਾ ਹੀ ਵੇਤਰਨੀ ਨਦੀ ਹੈ, ਅਪਣੀ ਆਤਮਾ ਹੀ ਸਵਰਗ ਦਾ ਨੰਦਨ ਬਣ ਹੈ, ਆਤਮਾ ਕੂਟ ਸ਼ਾਮਲੀ ਦਰਖਤ ਹੈ, ਆਤਮਾ ਹੀ ਕਰਮ ਦਾ ਕਰਤਾ ਹੈ। ਅਪਣੀ ਆਤਮਾ ਹੀ ਸਵਰਗ ਨਰਕ ਦਾ ਕਾਰਨ ਹੈ। ਚੰਗੇ ਕਰਮ ਵਿੱਚ ਲੱਗੀ ਆਤਮਾ ਸਵਰਗ ਦਾ ਕਾਰਨ ਹੈ। ਮਾੜੇ ਕਰਮਾਂ ਵਿੱਚ ਲੱਗੀ ਆਤਮਾ ਨਰਕ ਦਾ ਕਾਰਨ। ਅਪਣੀ ਆਤਮਾ ਹੀ ਮਨੁੱਖ ਦੀ ਮਿੱਤਰ ਤੇ ਦੁਸ਼ਮਣ ਹੈ। 35

Loading...

Page Navigation
1 ... 39 40 41 42 43 44 45