Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 34
________________ ਕਰਾਂਗਾ। ਇਥੇ ਹਾਜ਼ਿਰ ਸਾਰੇ ਬ੍ਰਾਹਮਣ ਕੀ ਮੇਰੇ ਇਸ ਪ੍ਰਸਤਾਵ ਨਾਲ ਸਹਿਮਤ ਹਨ?” ਸਾਰੇ ਬ੍ਰਹਮਣਾਂ ਨੇ ਇੰਦਰ ਭੂਤੀ ਦਾ ਇਕ ਸੁਰ ਨਾਲ ਸਮਰਥਨ ਕੀਤਾ। ਇੰਦਰ ਭੂਤੀ ਅਪਣੇ 500 ਚੇਲਿਆਂ ਨੂੰ ਲੈ ਕੇ ਮਹਾਂਸੈਨ ਬਾਗ ਵੱਲ ਵਧਿਆ। ਉਸ ਦਾ ਹਰ ਕਦਮ ਉਸ ਦੀ ਦਲੇਰੀ ਨੂੰ ਚੁਨੌਤੀ ਦੇ ਰਿਹਾ ਸੀ। ਉਸਦੇ ਹਰ ਕਦਮ ਨਾਲ ਉਸ ਦੀ ਦਲੇਰੀ ਵੀ ਢਿੱਲੀ ਪੈ ਰਹੀ ਸੀ। ਅਜਿਹਾ ਕਿਉਂ ਹੋ ਰਿਹਾ ਸੀ, ਇਹ ਇੰਦਰ ਭੂਤੀ ਵੀ ਨਹੀਂ ਜਾਣਦਾ ਸੀ। ਪਰ ਵਾਪਸ ਆਉਣਾ ਵੀ ਮੁਸ਼ਕਿਲ ਸੀ। ਵਾਪਿਸ ਆਉਣਾ ਹਾਰ ਦਾ ਸਬੂਤ ਹੁੰਦਾ, ਪਰ ਇੰਦਰ ਭੂਤੀ ਨੇ ਜਿੰਦਗੀ ਵਿੱਚ ਕਦੇ ਹਾਰ ਸਵਿਕਾਰ ਨਹੀਂ ਕੀਤੀ। ਇੰਦਰ ਭੂਤੀ ਦੇ ਕਦਮ ਮਹਾਂਸੈਨ ਬਾਗ ਦੇ ਦਰਵਾਜੇ ਦੇ ਅੰਦਰ ਵੱਧੇ, ਉੱਥੇ ਦੇ ਸ਼ਾਂਤ ਵਾਤਾਵਰਨ ਵਿੱਚ ਉਸ ਨੇ ਅਪਣੇ ਆਪ ਨੂੰ ਵਚਿੱਤਰ ਰੂਪ ਵਿੱਚ ਅਸਹਿਜ ਅਨੁਭਵ ਕੀਤਾ। ਉਸ ਦੀ ਨਜ਼ਰ ਸਿੰਘਾਸਨ ਤੇ ਵਿਰਾਜਮਾਨ ਭਗਵਾਨ ਮਹਾਵੀਰ ਤੇ ਪਈ। ਜਿਵੇਂ ਗਾਂ ਦਾ ਬਛੜਾ ਮਾਂ ਦੇ ਕੋਲ ਰਹਿ ਕੇ ਖੁਸ਼ੀ ਮਹਿਸੂਸ ਕਰਦਾ ਹੈ। ਉਸ ਪ੍ਰਕਾਰ ਦਾ ਪਿਆਰ ਇੰਦਰ ਭੂਤੀ ਨੇ ਅਪਣੇ ਅੰਦਰ ਅਨੁਭਵ ਕੀਤਾ। ਮਹਾਵੀਰ ਦੇ ਮੁੱਖ ਮੰਡਲ ਤੇ ਉਸ ਨੇ ਇੱਕ ਪਲਕ ਸਥਿਰ ਹੋ ਕੇ ਦੇਖਿਆ, ਉਹ ਪੱਥਰ ਬਣਿਆ ਮਹਾਵੀਰ ਨੂੰ ਵੇਖਦਾ ਰਿਹਾ। ਉਸੇ ਵੇਲੇ ਮਹਾਵੀਰ ਨੇ ਕਿਹਾ, “ਇੰਦਰ ਭੂਤੀ ਗੋਤਮ ਤੁਸੀਂ ਆ ਗਏ" ਇੰਦਰ ਭੂਤੀ ਦੀ ਡੂੰਗੀ ਸਮਾਧੀ ਅਵਸਥਾ ਨੂੰ ਜਿਵੇਂ ਕਿਸੇ ਨੇ ਹਿਲੋਰਾ ਦਿੱਤਾ ਹੋਵੇ। ਅਚਾਨਕ ਨਿਕਲੇ ਸ਼ਬਦਾਂ ਨੂੰ ਅਪਣੇ ਅੰਦਰ ਦਬਾ ਕੇ ਉਸ ਨੇ ਸੋਚਿਆ ਕਿ ਮਹਾਵੀਰ ਮੈਨੂੰ ਜਾਣਦੇ ਹਨ। ਕੀ ਇਸੇ ਗਲ ਤੋਂ ਮੈਂ ਮਹਾਵੀਰ ਤੋਂ ਸਭ ਕੁੱਝ ਜਾਣਨ ਵਾਲਾ ਸਰਵਗ ਮਨ ਲਵਾਂ? ਉਸੇ ਸਮੇਂ ਉਸ ਦੇ ਅੰਦਰ ਬੈਠੇ ਅੰਹਕਾਰ ਨੇ ਤਰਕ ਦਿਤਾ, ਇੰਦਰ ਭੂਤੀ ਤੈਨੂੰ ਕੌਣ ਨਹੀਂ ਜਾਣਦਾ? ਸਾਰਾ ਭਾਰਤ ਤੇਰੇ ਨਾਂ ਨੂੰ ਜਾਣਦਾ ਹੈ, ਫਿਰ ਜੇ ਮਹਾਵੀਰ ਤੈਨੂੰ ਜਾਣਦਾ ਹੈ ਤਾਂ ਸਰਵਗਤਾ ਦੀ ਕੀ ਗਲ ਹੈ? ਸੰਕਲਪ ਅਤੇ ਵਿਕਲਪ ਦਾ ਯੁੱਧ ਖੇਤਰ ਬਣਿਆ ਹੈ ਇੰਦਰ ਭੂਤੀ ਗੋਤਮ ਦਾ ਦਿਮਾਗ ਉਸੇ ਸਮੇਂ ਮਹਾਵੀਰ ਨੇ ਕਿਹਾ, ਗੋਤਮ ਵਿਕਲਪਾਂ ਦਾ ਤਿਆਗ ਕਰ ਦੇ ਅਤੇ ਸੱਚੇ ਸੰਕਲਪ ਜੋ ਤੇਰੇ ਅੰਦਰ ਆਕਾਰ ਲੈ ਰਹੇ ਹਨ ਉਹਨਾਂ ਨੂੰ ਸਾਕਾਰ ਹੋਣ ਦਿਉ। ਸ਼ੱਕ ਦੇ ਸੂਲ ਦੀ ਵਿਦਾਇਗੀ ਦਾ ਸਮਾਂ ਤੇਰੇ ਸਾਹਮਣੇ ਹੈ। ਜੀਵ ਦੀ ਹੋਂਦ ਬਾਰੇ ਤੇਰੇ ਮਨ ਵਿੱਚ ਜੋ ਲੰਬੇ ਸਮੇਂ ਤੋਂ ਸ਼ੱਕ ਪਲ ਰਹੇ ਹਨ, ਉਸ ਸ਼ੱਕ ਨੂੰ ਇਕ ਦਮ ਖਤਮ ਕਰਨ ਦੇ ਤੁਸੀਂ ਨਜਦੀਕ ਪਹੁੰਚ ਗਏ ਹੋ। ਇੰਦਰ ਭੂਤੀ ਦੇ ਪੈਰਾਂ ਦੇ ਹੇਠੋਂ ਉਸ ਦੇ ਅੰਧ ਵਿਸ਼ਵਾਸ ਦੀ ਸਾਰੀ ਭੂਮੀ ਖਿਸਕ ਗਈ। ਉਸ ਨੇ ਆਪਣੇ ਚਿੱਤ ਨੂੰ ਸਥਿਰ ਕਰਕੇ ਫਿਰ ਉਸ ਸ਼ੱਕ ਨੂੰ ਅਪਣੇ ਸਾਹਮਣੇ ਕਦੇ ਨਹੀਂ ਆਉਣ 28

Loading...

Page Navigation
1 ... 32 33 34 35 36 37 38 39 40 41 42 43 44 45