Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 36
________________ ਉਪਦੇਸ਼ ਆਮ ਲੋਕਾਂ ਦੀ ਭਾਸ਼ਾ ਅਰਧ ਮਾਗਧੀ ਪ੍ਰਾਕ੍ਰਿਤ ਵਿੱਚ ਦਿੱਤਾ, ਤਾਂ ਕਿ ਹਰ ਜਾਤ, ਵਰਗ ਦੇ ਇਸਤਰੀ ਪੁਰਸ਼ ਉਸ ਨੂੰ ਆਸਾਨੀ ਨਾਲ ਸਮਝ ਸਕਣ। | ਪਾਵਾਪੁਰੀ ਦੇ ਮਹਾਸੈਨ ਬਾਗ ਵਿੱਚ ਵੱਜਿਆ ਧਰਮ ਕਾਂਤੀ ਦਾ ਮਹਾਂ ਸੰਖ ਛੇਤੀ ਹੀ ਭਾਰਤ ਦੇ ਕੋਨੇ ਕੋਨੇ ਵਿੱਚ ਸੁਣਾਈ ਦੇਣ ਲੱਗਾ। ਇਸ ਮਹਾਂ ਸੰਖ ਦੀ ਆਵਾਜ ਸੁਣ ਕੇ ਸ਼ੇਣਿਕ ਬਿੰਬਰ, ਉਦੋਯਨ, ਕੋਇਕ ਆਦਿ ਅਨੇਕ ਵੱਡੇ ਵੱਡੇ ਰਾਜੇ, ਅਭੈ ਕੁਮਾਰ, ਮੇਘ ਕੁਮਾਰ, ਨੰਦੀ ਸੈਨ ਆਦਿ ਅਨੇਕ ਰਾਜਕੁਮਾਰ, ਮਿਰਗਾਵਤੀ, ਕਾਲੀ, ਸੁਕਾਲੀ, ਧਾਰਨੀ ਆਦਿ ਅਨੇਕਾਂ ਰਾਣੀਆਂ, ਸ਼ਾਲੀ ਭੱਦਰ ਅਤੇ ਧਨਾ ਜਿਹੇ ਕਿਨੇ ਅਮੀਰ ਨੋਜਵਾਨ, ਕਾਮ ਦੇਵ ਆਦਿ ਧਨਾ ਸੇਠ, ਸੁਲਸਾ, ਆਨੰਦ, ਕੁੰਡ, ਕਲਿਕ ਆਦਿ ਕਿਨੀਆਂ ਨਾਰੀਆਂ ਨੇ ਭਗਵਾਨ ਮਹਾਵੀਰ ਦੀ ਕਲਿਆਣ ਯਾਤਰਾ ਦੇ ਸਹਿਯੋਗੀ ਬਣ ਗਏ। ਮਹਾਵੀਰ ਦੀ ਧਰਮ ਸਭਾ ਵਿੱਚ ਹਰੀਕੇਸ਼ੀ ਚੰਡਾਲ, ਅਰਜਨ ਮਾਲੀ, ਸਧਾਲ ਪੱਤਰ ਘੁਮਾਰ ਆਦਿ ਅਨੇਕਾਂ ਜਾਤਾਂ ਦੇ ਲੋਕਾਂ ਨੇ ਧਰਮ ਦੀ ਸਮਾਨਤਾ ਦਾ ਨਿੱਘ ਮਾਣਿਆ। ਧਰਮ ਦੇ ਦੋ ਅੰਗ: ਭਗਵਾਨ ਮਹਾਵੀਰ ਨੇ ਕਿਹਾ ਮਨੁੱਖੀ ਜੀਵਨ ਅਮੁੱਲ ਹੈ। ਇਸ ਅਮੁੱਲ ਜੀਵਨ ਨੂੰ ਜੇ ਠੀਕ ਢੰਗ ਨਾਲ ਗੁਜ਼ਾਰਿਆ ਜਾਵੇ ਤਾਂ ਇਸ ਜੀਵਨ ਵਿਚੋ ਮਹਾਂ ਜੀਵਨ ਦਾ ਦਰਵਾਜਾ ਖੋਲਿਆ ਜਾ ਸਕਦਾ ਹੈ। ਜੀਵਨ ਨੂੰ ਜੇ ਸੰਸਕਾਰ ਹੀਣ ਰੂਪ ਵਿੱਚ ਗੁਜਾਰਿਆ ਜਾਵੇ ਤਾਂ ਇਹ ਜੀਵਨ ਬੇ ਅਰਥ ਬਣ ਜਾਂਦਾ ਹੈ। ਜੀਵਨ ਨੂੰ ਸੰਸਕਾਰ ਅਤੇ ਠੀਕ ਰਸਤੇ ਤੇ ਚਲਾਉਣ ਲਈ ਭਗਵਾਨ ਮਹਾਵੀਰ ਨੇ ਦੋ ਪ੍ਰਕਾਰ ਦੇ ਧਰਮ ਫਰਮਾਏ ਹਨ। ਭਗਵਾਨ ਮਹਾਵੀਰ ਨੇ ਦੋ ਪ੍ਰਕਾਰ ਦੇ ਧਰਮ ਦਾ ਉਪਦੇਸ਼ ਦਿਤਾ। ਅਨਗਾਰ (ਸਾਧੂ, ਸਾਧਵੀ) ਦਾ ਧਰਮ ਅਤੇ ਆਗਾਰ (ਉਪਸ਼ਕ, ਉਪਾਸ਼ਿਕਾ) ਦਾ ਧਰਮ। ਅਨਗਾਰ ਦਾ ਧਰਮ ਦਾ ਅਰਥ ਹੈ ਮਣ ਧਰਮ ਅਤੇ ਆਗਾਰ ਧਰਮ ਦਾ ਅਰਥ ਹੈ ਸ਼ਾਵਕ ਧਰਮ, ਜੋ ਮਨੁੱਖ ਸਭ ਪ੍ਰਕਾਰ ਦੀ ਅਹਿੰਸਾ ਅਤੇ ਪਰਿਗ੍ਰਹਿ (ਸੰਪਤੀ) ਤੋਂ ਮੁਕਤ ਹੋਣ ਦੇ ਸੰਕਲਪ ਨਾਲ ਭਗਵਾਨ ਮਹਾਵੀਰ ਦੇ ਸਾਹਮਣੇ ਹਾਜ਼ਰ ਹੋਇਆ, ਉਸ ਨੂੰ ਭਗਵਾਨ ਮਹਾਵੀਰ ਨੇ ਸ਼ਮਣ ਧਰਮ ਵਿੱਚ ਦੀਖਿਅਤ ਕੀਤਾ। ਜੋ ਮਨੁੱਖ ਪੂਰਨ ਰੂਪ ਵਿੱਚ ਅਹਿੰਸਾ ਪਰਿਗ੍ਰਹਿ ਦਾ ਸੰਕਲਪ ਨਾ ਲੈ ਸਕਿਆ ਅਤੇ ਭਗਵਾਨ ਦੇ ਕੋਲ ਆਇਆ ਭਗਵਾਨ ਨੇ ਉਸ ਨੂੰ ਸ਼ਾਵਕ ਧਰਮ ਦੀ ਦੀਖਿਆ ਦਿੱਤੀ। | ਆਗਾਰ ਧਰਮ ਤੇ ਅਨਗਾਰ ਧਰਮ ਆਪਸ ਵਿੱਚ ਵਿਰੋਧੀ ਨਹੀਂ ਹਨ। ਦੋਹਾਂ ਵਿੱਚ ਆਪਸੀ ਸੁਮੇਲ ਹੈ। ਆਗਾਰ ਧਰਮ ਮੁਕਤੀ ਦੀ ਪਹਿਲੀ ਪੌੜੀ ਹੈ, ਅਨਗਾਰ ਧਰਮ ਮੁਕਤੀ ਦੀ 30

Loading...

Page Navigation
1 ... 34 35 36 37 38 39 40 41 42 43 44 45