Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 35
________________ ਦਿੱਤਾ। ਮਹਾਵੀਰ ਦੇ ਮੁਖ ਤੋਂ ਅਪਣੀ ਸ਼ੰਕਾ ਦਾ ਹੱਲ ਹੁੰਦੇ ਵੇਖ ਕੇ ਇੰਦਰ ਭੂਤੀ ਕੋਲ ਕੋਈ ਬੁਨਿਆਦ ਨਹੀਂ ਰਹਿ ਗਈ ਸੀ, ਮਹਾਵੀਰ ਦੀ ਸਰਵਗਤਾ ਨੂੰ ਨਾ ਮੰਨਣ ਦੀ। ਉਸ ਦਾ ਸਾਰਾ ਚਿੰਤਨ ਖਾਮੋਸ਼ ਹੋ ਗਿਆ, ਆਉਣ ਵਾਲੇ ਸਮੇਂ ਵਿੱਚ ਕੀ ਹੋਣ ਵਾਲਾ ਹੈ, ਉਹ ਖੁਦ ਨਹੀਂ ਜਾਣਦਾ। ਉਸ ਤੋਂ ਬਾਅਦ ਮਹਾਵੀਰ ਨੇ ਗੌਤਮ ਦੇ ਸ਼ੱਕ ਦਾ ਹੱਲ ਕਰਕੇ ਉਹਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇੰਦਰ ਗੌਤਮ ਮਹਾਵੀਰ ਦੇ ਚਰਨਾਂ ਵਿੱਚ ਝੁਕ ਗਿਆ। ਉਹ ਆਖਣ ਲੱਗਾ, “ਭਗਵਾਨ! ਮੈਂ ਆਪ ਤੋਂ ਆਤਮ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਨੂੰ ਅਪਣੀ ਸ਼ਰਨ ਦਿਉ"। ਮਹਾਵੀਰ ਨੇ ਆਸ਼ਿਰਵਾਦ ਦਾ ਹੱਥ ਚੁੱਕ ਕੇ ਗੌਤਮ ਨੂੰ ਆਪਣੀ ਸ਼ਰਨ ਵਿੱਚ ਲੈ ਲਿਆ। ਗੋਤਮ ਦੇ 500 ਚੇਲਿਆਂ ਨੇ ਆਪਸੀ ਸਲਾਹ ਨਾਲ ਅਪਣੇ ਗੁਰੂ ਇੰਦਰ ਭੂਤੀ ਦੇ ਰਾਹ ਤੇ ਚੱਲਣ ਦਾ ਮਨ ਬਣਾਇਆ ਅਤੇ ਉਹਨਾਂ ਵੀ ਮਹਾਵੀਰ ਦੀ ਸ਼ਰਨ ਗ੍ਰਹਿਣ ਕੀਤੀ। ਇੰਦਰ ਭੂਤੀ ਰਾਹੀਂ ਮਹਾਵੀਰ ਦਾ ਚੇਲਾ ਬਣਨ ਦੀ ਗੱਲ ਪਲ ਵਿੱਚ ਹੀ ਸਭ ਪਾਸੇ ਫੈਲ ਗਈ। ਯੱਗ ਮੰਡਪ ਵਿੱਚ ਹਾਜ਼ਰ ਬ੍ਰਾਹਮਣ ਸਮਾਜ ਘਬਰਾ ਗਿਆ। ਫੇਰ ਅਗਨੀ ਭੂਤੀ ਤੋਂ ਲੈ ਕੇ ਪ੍ਰਭਾਤ ਤੱਕ ਸਾਰੇ ਬ੍ਰਾਹਮਣ ਸਿਲਸਿਲੇਵਾਰ ਮਹਾਵੀਰ ਨੂੰ ਹਰਾਉਣ ਦੇ ਲਈ ਆਪਣੇ ਆਪਣੇ ਚੇਲਿਆਂ ਦੇ ਨਾਲ ਮਹਾਸੈਨ ਬਾਗ ਵਿੱਚ ਆਏ। ਪਰ ਸਾਰੇ ਹਾਰ ਕੇ ਆਪ ਮਹਾਵੀਰ ਦੇ ਚੇਲੇ ਬਣ ਗਏ। ਇਸ ਪ੍ਰਕਾਰ ਕੁੱਝ ਹੀ ਘੰਟਿਆਂ ਵਿੱਚ 4411 ਬ੍ਰਾਹਮਣਾ ਨੇ ਮਹਾਵੀਰ ਨੂੰ ਅਪਣਾ ਗੁਰੂ ਮੰਨ ਲਿਆ। ਕਿਸੇ ਦੇਵਤੇ ਨੇ ਚੰਦਨਵਾਲਾ ਨੂੰ ਕੋਸੰਭੀ ਤੋਂ ਮਹਾਂਸੈਨ ਬਾਗ ਵਿੱਚ ਪਹੁੰਚਾ ਦਿਤਾ । ਚੰਦਨਵਾਲਾ ਨੇ ਮਹਾਵੀਰ ਤੋਂ ਦੀਖਿਆ ਪ੍ਰਾਪਤ ਕਰਕੇ ਅਪਣੀ ਪੁਰਾਣੀ ਇੱਛਾ ਪੂਰੀ ਕੀਤੀ। ਪਹਿਲੇ ਹੀ ਦਿਨ ਹਜਾਰਾਂ ਪੁਰਸ਼ਾ ਅਤੇ ਹਜਾਰਾਂ ਇਸਤਰੀਆਂ ਮਹਾਵੀਰ ਦੇ ਧਰਮ ਸੰਘ ਵਿੱਚ ਸ਼ਾਮਲ ਹੋਈਆਂ। ਭਗਵਾਨ ਮਹਾਵੀਰ ਨੇ ਸ਼ਮਣ (ਸਾਧੂ) ਸੰਘ ਦੀ ਜਿਮੇਵਾਰੀ ਇੰਦਰ ਭੂਤੀ, ਅਗਨੀ ਭੂਤੀ ਗਿਆਰਾਂ ਗਨਧਰਾਂ ਨੂੰ ਪ੍ਰਦਾਨ ਕੀਤੀ ਅਤੇ ਸਾਧਵੀ ਸੰਘ ਦੀ ਮੁੱਖੀ ਚੰਦਨਾਵਾਲਾ ਨੂੰ ਬਣਾਇਆ ਗਿਆ। ਜਿਹਨਾਂ ਪੁਰਸ਼ਾ ਤੇ ਇਸਤਰੀਆਂ ਨੇ ਅੰਗਾਰ (ਸਾਧੂ) ਧਰਮ ਸਵਿਕਾਰ ਕਰਨ ਵਿੱਚ ਅਪਣੇ ਆਪ ਨੂੰ ਕਮਜੋਰ ਮਹਿਸੂਸ ਕੀਤਾ, ਉਹਨਾਂ ਆਗਾਰ (ਵਕ) ਧਰਮ ਧਾਰਨ ਕੀਤਾ ਇਸ ਪ੍ਰਕਾਰ ਮਹਾਵੀਰ ਸ਼ਮਣ - ਸ਼ਰਮਣੀ, ਵਕ - ਵਿਕਾ ਦੇ ਰੂਪ ਵਿੱਚ ਚਾਰ ਪ੍ਰਕਾਰ ਦੇ ਸ਼੍ਰੀ ਸੰਘ ਦੀ ਸਥਾਪਨਾ ਕੀਤੀ ਅਤੇ ਆਪ ਤੀਰਥੰਕਰ ਪਦਵੀ ਪ੍ਰਾਪਤ ਕਰਕੇ ਧਰਮ ਦੇ ਤੀਰਥੰਕਰ ਸੰਸਥਾਪਤ ਹੋਏ। ਭਗਵਾਨ ਮਹਾਵੀਰ ਨੇ ਗਨਧਰਾਂ ਨੂੰ ਤ੍ਰਿਪਦੀ ਦਾ ਉਪਦੇਸ਼ ਦਿੱਤਾ, ਜਿਸ ਨਾਲ ਉਹ 12 ਅੰਗਾਂ ਜਿਹੇ ਗੰਭੀਰ ਗਿਆਨ ਦੇ ਜਾਣਕਾਰ ਬਣ ਗਏ। ਭਗਵਾਨ ਮਹਾਵੀਰ ਨੇ ਅਪਣਾ ਧਰਮ 29

Loading...

Page Navigation
1 ... 33 34 35 36 37 38 39 40 41 42 43 44 45