Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 33
________________ ਜੱਭਿਆਗ੍ਰਾਮ ਤੋਂ ਚਲਕੇ ਭਗਵਾਨ ਮਹਾਵੀਰ ਮਧਿਅਮ ਪਾਵਾਪੁਰੀ ਨਗਰ ਦੇ ਮਹਾਂਸੈਨ ਬਾਗ ਵਿੱਚ ਪਧਾਰੇ, ਉਹਨਾਂ ਦਾ ਸਮੋਸਰਨ ਲੱਗਿਆ। ਜਨਤਾ ਵਿੱਚ ਇਹ ਸੰਦੇਸ ਸਹਿਜ ਹੀ ਫੈਲ ਗਿਆ ਕਿ ਅੱਜ ਮਹਾਵੀਰ ਉਪਦੇਸ਼ ਦੇਣਗੇ। ਨਗਰ ਦੇ ਰਾਜੇ ਤੋਂ ਲੈ ਕੇ ਆਮ ਜਨਤਾ ਤੱਕ ਮਹਾਵੀਰ ਨੂੰ ਸੁਣਨ ਦੇ ਲਈ ਉਤਾਵਲੀ ਹੋ ਗਈ। ਲੋਕਾਂ ਦਾ ਠਾਠਾ ਮਾਰਦਾ ਸਮੁੰਦਰ ਮਹਾਸੈਨ ਬਾਗ ਵੱਲ ਵੱਧਿਆ। ਆਕਾਸ਼ ਤੋਂ ਦੇਵ ਵਿਮਾਨ ਧਰਤੀ ਤੇ ਉਤਰਨ ਲੱਗੇ। ਠੀਕ ਉਸੇ ਦਿਨ ਪਾਵਾਪੁਰੀ ਨਿਵਾਸ਼ੀ ਸੋਮਿਲ ਬ੍ਰਾਹਮਣ ਨੇ ਇਕ ਵਿਸ਼ਾਲ ਮਹਾਂਯੱਗ ਸ਼ੁਰੂ ਕੀਤਾ ਸੀ। ਉਸ ਯੁੱਗ ਵਿੱਚ ਸੱਮੁਚੇ ਭਾਰਤ ਦੇ ਪ੍ਰਸਿੱਧ ਗਿਆਰਾਂ ਬ੍ਰਾਹਮਣ ਵਿਦਵਾਨ ਬੁਲਾਏ ਸਨ। ਉਹਨਾਂ ਗਿਆਰਾਂ ਬਾਹਮਣ ਵਿਦਵਾਨਾਂ ਦੇ ਨਾਂ ਇਸ ਪ੍ਰਕਾਰ ਸਨ। 1. ਇੰਦਰ ਭੁਤੀ ਗੌਤਮ, 2. ਅਗਨੀ ਭੂਤੀ, 3. ਵਾਯੂ ਭੂਤੀ, 4. ਵਿੱਅਕਤ ਸਵਾਮੀ; 5. ਸੁਧਰਮਾ ਸਵਾਮੀ, 6. ਖੰਡਿਤ ਪੁੱਤਰ, 7. ਮੌਰਿਆ ਪੁੱਤਰ, 8. ਅਕੰਪਿਤ; 9. ਅਚਲ ਭਰਾਤਾ, 10. ਮੋਤਾਰਿਆ, 11. ਪ੍ਰਭਾਸ . ਇਹ ਗਿਆਰਾਂ ਵਿਦਵਾਨ ਵੇਦ ਅਤੇ ਬ੍ਰਾਹਮਣ ਗ੍ਰੰਥਾਂ ਦੇ ਮਹਾਨ ਵਿਦਵਾਨ ਸਨ। ਸਾਰੇ ਆਪਣੇ ਆਪਣੇ ਗੁਰੂਕੁਲ ਚਲਾਉਂਦੇ ਸਨ। ਇਹਨਾਂ ਗੁਰੁ ਕੁੱਲਾਂ ਵਿੱਚ ਪੜ੍ਹਨ ਵਾਲੇ 400 ਬ੍ਰਾਹਮਣ ਵਿਦਿਆਰਥੀ ਵੀ ਇਸ ਯੁੱਗ ਵਿੱਚ ਸ਼ਾਮਲ ਸਨ। ਇੰਦਰ ਭੂਤੀ ਇਹਨਾਂ ਯੋਗ ਕਰਨ ਵਾਲੇ ਬ੍ਰਾਹਮਣਾ ਵਿੱਚੋਂ ਸਭ ਤੋਂ ਜਿਆਦਾ ਵਿਦਵਾਨ ਅਤੇ ਪ੍ਰਸਿੱਧ ਸੀ। ਉਹ ਯੁੱਗ ਦਾ ਮੁੱਖ ਸੰਚਾਲਕ ਸੀ। ਇੱਕ ਦਿਸ਼ਾ ਤੋਂ ਲੋਕਾਂ ਦੀ ਭੀੜ ਅਤੇ ਅਸਮਾਨ ਤੋਂ ਉਤਰਦੇ ਦੇਵ ਵਿਮਾਨਾਂ ਨੂੰ ਵੇਖ ਕੇ ਇੰਦਰ ਭੁਤੀ ਦਾ ਹਿਰਦਾ ਹੈਰਾਨ ਹੋ ਗਿਆ। ਉਸ ਨੇ ਕਿਸੇ ਸੁਨੇਹੇ ਵਾਲੇ ਨੂੰ ਭੇਜ ਕੇ ਇਸ ਦਾ ਕਾਰਨ ਪੁਛਿਆ। ਸੁਨੇਹੇ ਦੇਣ ਵਾਲੇ ਨੇ ਉੱਤਰ ਦਿੱਤਾ, ਅੱਜ ਮਹਾਸੈਨ ਬਾਗ ਵਿੱਚ ਸ਼ਮਣਾਂ ਦੇ ਨਵੇਂ ਨੇਤਾ ਮਣ ਭਗਵਾਨ ਮਹਾਵੀਰ ਆਏ ਹਨ। ਸਰਵਗਤਾ ਪ੍ਰਾਪਤੀ ਤੋਂ ਬਾਅਦ ਉਹ ਅਪਣਾ ਪਹਿਲਾ ਉਪਦੇਸ਼ ਦੇਣਗੇ। ਉਸੇ ਵਿੱਚ ਸ਼ਾਮਲ ਹੋਣ ਲਈ ਦੇਵਤੇ ਤੇ ਮਨੁੱਖ ਮਹਾਸੈਨ ਬਾਗ ਵੱਲ ਜਾ ਰਹੇ ਹਨ। | ਸੁਨੇਹਾ ਦੇਣ ਵਾਲੇ ਦੀ ਗਲ ਸੁਣ ਕੇ ਇੰਦਰ ਕੁਤੀ ਦਾ ਅਹੰਕਾਰ ਜ਼ਖਮੀ ਹੋ ਗਿਆ। ਉਸ ਨੇ ਕਿਹਾ, “ਸਨਾਤਨ ਬ੍ਰਾਹਮਣ ਪ੍ਰੰਪਰਾ ਅਤੇ ਸ਼ਮਣਾਂ ਦਾ ਇਹ ਵਾਰ ਨਾ ਸਹਿਣਯੋਗ ਹੈ। ਸ਼ਮਣਾਂ ਦੇ ਇਸ ਵੱਧਦੇ ਪ੍ਰਭਾਵ ਤੇ ਪ੍ਰਭਾਵਕਾਰੀ ਢੰਗ ਨਾਲ ਜੇ ਰੋਕ ਨਾ ਲਗਾਈ ਗਈ ਤਾਂ ਯੁੱਗ ਪੁੰਪਰਾ ਤੇ ਬਾਹਮਣ ਦਾ ਸਨਮਾਨ ਟਿਕ ਨਹੀਂ ਸਕੇਗਾ। ਅੱਜ ਮੈਂ ਨਵੇਂ ਸ਼ਮਣ ਨੇਤਾ ਨਾਲ ਸ਼ਾਸਤਰਾਰਥ ਕਰਨ ਜਾਵਾਂਗਾ। ਸ਼ਾਸਤਰਾਰਥ ਵਿੱਚ ਉਸ ਨੂੰ ਹਰਾ ਕੇ ਦੇਵਤਿਆਂ ਅਤੇ ਮਨੁੱਖਾਂ ਦਾ ਉਸ ਪ੍ਰਤੀ ਮੋਹ ਭੰਗ 27

Loading...

Page Navigation
1 ... 31 32 33 34 35 36 37 38 39 40 41 42 43 44 45