Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਦੁਸਰੀ ਪੌੜੀ ਹੈ। ਦ੍ਰਿੜ ਸੰਕਲਪੀ ਮਨੁੱਖ ਹੀ ਦੂਜੀ ਪੌੜੀ ਤੇ ਚੜ੍ਹਦੇ ਹਨ, ਜੋ ਮਨੁੱਖ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਮੁਕਤ ਨਹੀਂ ਕਰ ਸਕਦੇ, ਉਹ ਆਗਾਰ ਧਰਮ ਵਿੱਚ ਪ੍ਰਵੇਸ਼ ਪਾ ਲੈਂਦੇ ਹਨ। ਅਨਗਾਰ ਧਰਮ:
ਅਨਗਾਰ ਧਰਮ ਵਿੱਚ ਆਉਣ ਵਾਲਿਆਂ ਆਤਮਾ ਦੇ ਲਈ ਭਗਵਾਨ ਮਹਾਵੀਰ ਨੇ ਪੰਜ ਹੁਕਮ ਨਿਰਧਾਰਤ ਕੀਤੇ ਹਨ। ਇਹਨਾਂ ਨੂੰ ਪੰਜ ਵਰਤ ਕਿਹਾ ਜਾਂਦਾ ਹੈ, ਇਹ ਪੰਜ ਮਹਾਂ ਵਰਤ ਇਸ ਪ੍ਰਕਾਰ ਹਨ: 1. ਅਹਿੰਸਾ: ਸਾਧੂ ਧਰਮ ਵਿੱਚ ਪ੍ਰਵੇਸ਼ ਕਰਨ ਵਾਲਾ ਸਾਧੂ ਪਹਿਲੇ ਮਹਾਂ ਵਰਤ ਦਾ ਸੰਕਲਪ ਲੈਂਦਾ ਹੈ ਕਿ ਮੈਂ ਸਾਰੀ ਜਿੰਦਗੀ ਦੇ ਲਈ ਮਨ, ਬਚਨ ਅਤੇ ਕਾਇਆ (ਸਰੀਰ) ਤੋਂ ਨਾ ਕਿਸੇ ਤਸ਼ (ਹਿੱਲਣ- ਚੱਲਣ ਵਾਲੇ) ਜਾਂ ਸਥਾਵਰ ਪਾਣੀਆਂ ਦੀ ਹਿੰਸਾ ਨਾ ਕਰਾਂਗਾ ਨਾ ਕਿਸੇ ਨੂੰ ਪ੍ਰੇਰਨਾ ਦੇਵਾਂਗਾ, ਨਾ ਹੀ ਹਿੰਸਾ ਕਰਦੇ ਹੋਏ ਜੀਵ ਦਾ ਸਮਰਥਨ ਕਰਾਂਗਾ। ਮੈਂ ਹਮੇਸ਼ਾ ਅਹਿੰਸਾ ਰੂਪੀ ਦੇਵੀ ਦੀ ਅਰਾਧਨਾ ਕਰਾਂਗਾ। ਸਾਰੇ ਪਾਣੀਆਂ ਨੂੰ ਅਪਣੀ ਆਤਮਾ ਵਰਗਾ ਸਮਝਾਂਗਾ। 2. ਸੱਚ ਦੂਸਰੇ ਮਹਾਂਵਰਤ ਉਹ ਸੰਕਲਪ ਲੈਂਦਾ ਹੈ ਕਿ ਮੈਂ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਨਾ ਝੂਠ ਬੋਲਾਂਗਾ ਨਾ ਬੋਲਣ ਵਾਲੇ ਦਾ ਸਮਰਥਨ ਕਰਾਂਗਾ ਅਤੇ ਨਾ ਹੀ ਝੂਠ ਸੋਚਾਂਗਾ। ਹਮੇਸ਼ਾ ਸੱਚ ਬੋਲਾਂਗਾ, ਅਪਣੇ ਪ੍ਰਾਣ ਦੇ ਕੇ ਵੀ ਸੱਚ ਦੀ ਰੱਖਿਆ ਕਰਾਂਗਾ। 3, ਅਸਤੈ (ਚੋਰੀ ਨਾ ਕਰਨਾ): ਤੀਸਰੇ ਮਹਾਂਵਰਤ ਵਿੱਚ ਉਹ ਸੰਕਲਪ ਲੈਂਦਾ ਹੈ ਕਿ ਤਿੰਨ ਕਰਣ, ਤਿੰਨ ਯੋਗ ਰਾਹੀਂ ਚੋਰੀ ਦਾ ਤਿਆਗ ਕਰਦਾ ਹਾਂ, ਕਿਸੇ ਵੀ ਚੀਜ਼ ਨੂੰ ਉਹਦੇ ਮਾਲਕ ਦੇ ਪੁੱਛੇ ਬਿਨਾ ਗ੍ਰਹਿਣ ਨਹੀਂ ਕਰਾਂਗਾ। 4. ਬ੍ਰਹਮਚਰਜ: ਚੋਥੇ ਮਹਾਂਵਰਤ ਲਈ ਸਾਧੂ ਸੰਕਲਪ ਲੈਂਦਾ ਹੈ ਕਿ ਮੈਂ ਸਾਰੀ ਜਿੰਦਗੀ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਬ੍ਰਹਮਚਰਜ ਦਾ ਪਾਲਣ ਕਰਾਂਗਾ। ਹਮੇਸ਼ਾ ਪਵਿੱਤਰ ਜੀਵਨ ਗੁਜਾਰਾਂਗਾ। 5. ਅਪਰਿਗ੍ਰਹਿ: ਪੰਜਵੇਂ ਮਹਾਂਵਰਤ ਵਿੱਚ ਉਹ ਪੁਤਿਗਿਆ ਕਰਦਾ ਹੈ ਕਿ ਮੈਂ ਤਿੰਨ ਕਰਣ ਅਤੇ ਤਿੰਨ ਯੋਗ ਰਾਹੀਂ ਹਰ ਪ੍ਰਕਾਰ ਦੇ ਸੰਗ੍ਰਿਹ ਦਾ ਤਿਆਗ ਕਰਦਾ ਹਾਂ। ਕਿਸੇ ਵੀ ਆਦਮੀ ਜਾਂ ਚੀਜ ਤੇ ਮੈਂ ਅਪਣੀ ਮਮਤਾ ਨਹੀਂ ਰੱਖਾਂਗਾ।
ਇਹਨਾਂ ਪੰਜ ਮਹਾਂਵਰਤਾਂ ਦਾ ਠੀਕ ਢੰਗ ਨਾਲ ਪਾਲਣ ਕਰਨ ਵਾਲਾ ਸਾਧੁ ਹੀ ਅਨਗਾਰ ਧਰਮ ਦੀ ਅਰਾਧਨਾ ਕਰਦਾ ਹੈ।
31

Page Navigation
1 ... 35 36 37 38 39 40 41 42 43 44 45