Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਭਗਵਾਨ ਮਹਾਵੀਰ ਨੇ ਇਹ ਤੱਪ ਸਾਧਨਾ ਬਿਨ੍ਹਾਂ ਪਾਣੀ ਤੋਂ ਕੀਤੀ ਸੀ। ਤੱਪਸਿਆ ਸਮੇਂ ਉਹ ਕਦੇ ਵੀ ਅੰਨ ਜਲ ਗ੍ਰਹਿਣ ਨਹੀਂ ਕਰਦੇ ਸਨ। ਕੇਵਲ ਗਿਆਨ ਦੀ ਪ੍ਰਾਪਤੀ:
| ਵਿਸ਼ਾਖ ਸ਼ੁਕਲਾ 10ਵੀਂ ਦਾ ਦਿਨ ਹੈ, ਚੌਥਾ ਪਹਿਰ ਹੈ, ਵਿਜੈ ਮਹੂਰਤ ਹੈ, ਭਗਵਾਨ ਮਹਾਵੀਰ ਜੱਭਿਆਗਾਮ ਦੇ ਬਾਹਰਲੇ ਪਾਸੇ ਲੰਘਦੀ ਰਿਵਾਲਿਕਾ ਨਦੀ ਦੇ ਉਤਰੀ ਕਿਨਾਰੇ ਤੇ ਸ਼ਾਮ ਨਾਂ ਦੇ ਕਿਸਾਨ ਦੇ ਖੇਤ ਵਿੱਚ ਸਥਿਤ ਜੀਰਨ ਚੈਤਯ ਦੇ ਇਸ਼ਾਨ ਕੋਨ ਵਿੱਚ, ਸ਼ਾਲ ਦਰਖਤ ਦੇ ਹੇਠਾਂ ਗੋਹਿਆ ਆਸਨ ਵਿੱਚ ਧਿਆਨ ਲਗਾ ਕੇ ਬੈਠੇ ਹਨ। ਸ਼ਕਲ ਧਿਆਨ ਵਿੱਚ ਪ੍ਰਵੇਸ਼ ਕਰਦੇ ਹੀ ਮਹਾਵੀਰ ਨੂੰ ਸਰਵੱਗਤਾ ਦੇ ਸੂਰਜ ਨੂੰ ਅਪਣੀ ਆਤਮਾ ਦੇ ਆਕਾਸ਼ ਤੇ ਪ੍ਰਗਟ ਕਰ ਲਿਆ। ਮਹਾਵੀਰ ਕੇਵਲ ਗਿਆਨੀ ਹੋ ਗਏ।
27 ਜਨਮ ਪਹਿਲਾਂ ਜਿਸ ਮੰਜਿਲ ਦੇ ਲਈ ਮਹਾਵੀਰ ਨੇ ਪਹਿਲਾ ਕਦਮ ਚੁੱਕਿਆ ਸੀ, ਉਹ ਮੰਜਿਲ ਉਹਨਾਂ ਨੂੰ ਪ੍ਰਾਪਤ ਹੋ ਗਈ। ਹੁਣ ਮਹਾਵੀਰ ਦੀ ਆਤਮਾ ਸੂਰਜ ਦੀ ਤਰ੍ਹਾਂ ਪ੍ਰਕਾਸ਼ਵਾਨ ਬਣ ਗਈ। ਅੰਨਤ ਗਿਆਨ, ਅੰਨਤ ਦਰਸ਼ਨ, ਅੰਨਤ ਬਲ ਅਤੇ ਅੰਨਤ ਆਨੰਦ ਵਿੱਚ ਮਹਾਵੀਰ ਅੰਨਤ ਅੰਨਤ ਨੂੰ ਲੈ ਕੇ ਸਥਿਤ ਹੋ ਗਏ।
ਕੇਵਲ ਗਿਆਨ ਮਹੋਤਸਵ ਮਨਾਉਣ ਦੇ ਲਈ ਇੰਦਰ ਅਤੇ ਦੇਵਤਾ ਭਗਵਾਨ ਮਹਾਵੀਰ ਕੋਲ ਆਏ। ਸਮੋਸਰਨ (ਦੇਵਤਿਆਂ ਰਾਹੀਂ ਰਚੀ ਤੀਰਥੰਕਰ ਦੀ ਧਰਮ ਸਭਾ) ਦੀ ਰਚਨਾ ਕੀਤੀ। ਭਗਵਾਨ ਮਹਾਵੀਰ ਨੇ ਪਹਿਲਾ ਧਰਮ ਉਪਦੇਸ਼ ਦਿਤਾ। ਭਗਵਾਨ ਮਹਾਵੀਰ ਦਾ ਪਹਿਲਾ ਉਪਦੇਸ਼ ਸੁਣ ਕੇ ਦੇਵਤੇ ਧੰਨ ਹੋ ਗਏ। ਪਰ ਕਿਉਂਕਿ ਦੇਵਤਾ ਵਰਤ ਸਵੀਕਾਰ ਨਹੀਂ ਕਰ ਸਕਦੇ ਇਸ ਪੱਖੋਂ ਪਹਿਲੇ ਉਪਦੇਸ਼ ਵਿੱਚ ਧਰਮ ਤੀਰਥ ਸਥਾਪਨਾ ਨਹੀਂ ਹੋ ਸਕਦੀ ਸੀ। ਤੀਰਥ ਸਥਾਪਨਾ
12 % (ਸਾਢੇ ਬਾਰਾਂ) ਸਾਲ ਦੇ ਸਾਧਨਾ ਕਾਲ ਵਿੱਚ ਭਗਵਾਨ ਮਹਾਵੀਰ ਦੀ ਸਾਧਨਾ ਦਾ ਮੁੱਖ ਟੀਚਾ ਆਤਮ ਕਲਿਆਣ ਸੀ। ਇਸ ਸਮੇਂ ਵਿੱਚ ਭਗਵਾਨ ਮਹਾਵੀਰ ਨੇ ਆਤਮ ਕਲਿਆਣ ਦੇ ਸ਼ਿਖਰ ਨੂੰ ਛੋਹਿਆ। ਕੇਵਲ ਗਿਆਨ ਇਸ ਗਲ ਦੀ ਸੂਚਨਾ ਸੀ ਕਿ ਭਗਵਾਨ ਮਹਾਵੀਰ ਪੂਰਨਤਾ ਨੂੰ ਪ੍ਰਾਪਤ ਹੋ ਗਏ ਹਨ। ਬੋਧੀ (ਗਿਆਨ) ਦੇ ਸਿੱਖਰ ਤੇ ਚੜ੍ਹ ਕੇ ਭਗਵਾਨ ਮਹਾਵੀਰ ਬੋਧੀ ਦਾਨ ਲਈ ਲੋਕਾਂ ਦੇ ਵਿਚਕਾਰ ਹਨ।
26

Page Navigation
1 ... 30 31 32 33 34 35 36 37 38 39 40 41 42 43 44 45