Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 28
________________ ਕਿ ਭਗਵਾਨ ਅੱਜ ਤੱਕ ਜੋ ਹੋਇਆ ਮੈਂ ਸਭ ਕੁੱਝ ਸਹਿਣ ਕੀਤਾ ਸੀ ਪਰ ਆਪ ਦਾ ਵਾਪਸ ਮੁੜਨਾ ਨਾ ਸਹਿਣਯੋਗ ਹੈ। ਤੁਹਾਡੀ ਆਸ ਤੇ ਮੈਂ ਸਭ ਕੁਝ ਸਹਿਣ ਕੀਤਾ, ਅੱਜ ਤੁਸੀਂ ਵੀ ਮੇਰੀ ਆਸ ਨੂੰ ਤੋੜ ਰਹੇ ਹੋ। “ਅੱਖਾਂ ਵਿਚ ਅੱਥਰੂ'... ਮਹਾਵੀਰ ਦੀ ਗੁਪਤ ਪ੍ਰਤਿੱਗਿਆ ਸਾਕਾਰ ਹੋ ਗਈ। ਮਹਾਂ ਸ਼ਮਣ ਮਹਾਵੀਰ ਨੇ ਭਿਖਿਆ ਲਈ ਹੱਥ ਫੈਲਾ ਦਿਤੇ, ਚੰਦਨਾ ਨੇ ਮਾਹ ਦੀਆਂ ਬੱਕਲੀਆਂ ਮਹਾਂ ਸ਼ਮਣ ਦੇ ਫੈਲੇ ਹੱਥਾਂ ਵਿੱਚ ਭਿਖਿਆ ਦੇ ਰੂਪ ਵਿਚ ਦੇ ਦਿੱਤੀਆਂ। | ਭਗਵਾਨ ਮਹਾਵੀਰ ਨੂੰ ਭਿਖਿਆ ਲੈਂਦੇ ਵੇਖ ਕੇ ਲੋਕਾਂ ਨੂੰ ਗੁਪਤ ਪ੍ਰਤਿੱਗਿਆ ਦਾ ਪਤਾ ਚੱਲ ਗਿਆ। ਇਸ ਘਟਨਾ ਸਮੇਂ ਧਰਤੀ ਅਤੇ ਆਕਾਸ਼ ਭਗਵਾਨ ਮਹਾਵੀਰ ਅਤੇ ਚੰਦਨਵਾਲਾ ਦੀ ਜੈ ਜੈ ਕਾਰ ਨਾਲ ਗੂੰਜਣ ਲੱਗੇ। ਦੇਵਤਿਆਂ ਅਤੇ ਇੰਦਰ ਨੇ ਆਕਾਸ਼ ਤੋਂ ਪੰਜ ਦਰਵਾਂ ਦੀ ਬਾਰਿਸ ਕਰਕੇ ਆਪਣੀ ਖੁਸ਼ੀ ਜਾਹਰ ਕੀਤੀ। ਚੰਦਨਾ ਦੇ ਬੰਧਨ ਟੁੱਟ ਗਏ, ਸਿਰ ਦੇ ਵਾਲ ਉਸੇ ਪ੍ਰਕਾਰ ਆ ਗਏ, ਜਿਸ ਕਾਰਨ ਚੰਦਨਾ ਦਾ ਚੇਹਰਾ ਖਿੜ ਉਠਿਆ। ਜਿਸ ਨੇ ਸੁਣਿਆ ਉਹ ਹੀ ਚੰਦਨਾ ਦਾ ਸਤਿਕਾਰ ਕਰਨ ਲਈ ਭੱਜਿਆ ਆਇਆ। ਰਾਜਾ ਸ਼ਤਾਨਿਕ ਅਤੇ ਰਾਣੀ ਮਿਰਗਾਵਤੀ ਵੀ ਆਏ, ਰਾਣੀ ਨੇ ਚੰਦਨਾ ਨੂੰ ਪਹਿਚਾਣ ਲਿਆ। ਬਿਨ੍ਹਾਂ ਕੁਝ ਆਖੇ ਰਾਜੇ ਨੂੰ ਸਾਰੀ ਗੱਲ ਪਤਾ ਚਲ ਗਈ। ਪਹਿਲਾਂ ਪਛਤਾਵੇ ਅਤੇ ਫਿਰ ਖੁਸ਼ੀ ਦੇ ਹੰਝੂ ਵਗਣ ਲੱਗੇ। ਸੇਠ ਵਾਪਿਸ ਆਇਆ, ਘਰ ਦੀ ਸਥਿਤੀ ਨੂੰ ਵੇਖ ਕੇ ਸੇਠ ਦਾ ਅੰਗ ਅੰਗ ਖੁਸ਼ ਹੋ ਗਿਆ। ਮੂਲਾ ਸੇਠਾਣੀ ਵੀ ਭੱਜੀ ਆਈ, ਉਸ ਨੇ ਚੰਦਨਾ ਪ੍ਰਤੀ ਕੀਤੇ ਵਿਵਹਾਰ ਲਈ ਖਿਮਾ ਮੰਗੀ। ਚੰਦਨਾ ਨੂੰ ਕੋਈ ਸ਼ਿਕਾਇਤ ਨਹੀਂ ਹੈ, ਉਹ ਅਪਣੇ ਕਰਮ ਨੂੰ ਹੀ ਦੋਸ਼ੀ ਮੰਨਦੀ ਹੈ। ਮਹਾਵੀਰ ਨੂੰ ਕੇਵਲ ਗਿਆਨ ਹੋਣ ਦਾ ਇੰਤਜਾਰ ਕਰਦੀ ਹੋਈ ਉਹ ਸੇਠ ਦੇ ਘਰ ਹੀ ਰਹੀ। ਇੱਕ ਦਾਸੀ ਨੂੰ ਸਨਮਾਨ ਦੇ ਕੇ ਭਗਵਾਨ ਮਹਾਵੀਰ ਵਾਪਿਸ ਹੋ ਗਏ। ਇਸ ਘਟਨਾ ਨੇ ਲੋਕਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਦਾਸ ਵਰਗ ਨੂੰ ਆਮ ਲੋਕਾਂ ਦੀ ਤਰ੍ਹਾਂ ਜਿਉਣ ਦਾ ਹੱਕ ਮਿਲ ਗਿਆ। ਕੰਨਾਂ ਵਿੱਚ ਕੀਲੇ: | ਛਮਾਨੀ ਪਿੰਡ ਦੇ ਬਾਹਰ ਭਗਵਾਨ ਮਹਾਵੀਰ ਪੁਤਿਮਾ ਧਾਰਨ ਕਰਕੇ ਕਾਯੋਤਸਰਗ ਧਿਆਨ ਵਿੱਚ ਲੀਨ ਹੋ ਗਏ। ਉਸ ਸਮੇਂ ਇਕ ਗਵਾਲਾ ਅਪਣੇ ਬਲਦਾਂ ਨੂੰ ਭਗਵਾਨ ਮਹਾਵੀਰ ਕੋਲ ਛੱਡ 22

Loading...

Page Navigation
1 ... 26 27 28 29 30 31 32 33 34 35 36 37 38 39 40 41 42 43 44 45