Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਦੇਵਤਿਆਂ ਦੇ ਰਾਜੇ ਇੰਦਰ ਨੇ ਇਸ ਸਮਾਰੋਹ ਵਿੱਚ ਹਾਜ਼ਰ ਹੋ ਕੇ ਵਰਧਮਾਨ ਦੇ ਇਸ ਸ਼ਕਤੀਸ਼ਾਲੀ ਫੈਸਲੇ ਤੇ ਉਹਨਾਂ ਦਾ ਸਵਾਗਤ ਕੀਤਾ।
ਵਰਧਮਾਨ ਪੂਰਨ ਸੁਤੰਤਰਤਾ ਦੇ ਸੰਕਲਪ ਨਾਲ ਕੱਪੜੇ, ਗਹਿਣਿਆਂ ਦੀ ਗੁਲਾਮੀ ਨੂੰ ਛੱਡ ਦਿਤਾ। ਜਿਸ ਰੂਪ ਵਿੱਚ ਕੁਦਰਤ ਨੇ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ ਸੀ ਵਰਧਮਾਨ ਨੇ ਉਸੇ ਰੂਪ ਵਿੱਚ ਸਵਿਕਾਰ ਕੀਤਾ। ਉਹ ਵਸਤਰ ਰਹਿਤ ਮੁਨੀ ਬਣ ਗਏ। ਪੰਜਮੁਸਟੀ ਲੋਚ (ਕੇਸ਼ ਪੁਟਨ ਦੀ ਕ੍ਰਿਆ) ਕੀਤਾ ਅਤੇ ਸੰਜਮ ਯਾਤਰਾ ‘ਤੇ ਚੱਲ ਪਏ।
ਦੇਵਰਾਜ ਇੰਦਰ ਨੇ ਖੁਸ਼ੀ ਨਾਲ ਇਕ ਦੇਵ ਦੁਸ਼ਯ ਵਸਤਰ ਵਰਧਮਾਨ ਦੇ ਕੰਧੇ ਤੇ ਰੱਖ ਦਿਤਾ। ਵਰਧਮਾਨ ਸੁਤੰਤਰਤਾ ਦਾ ਸੰਕਲਪ ਲੈ ਚੁੱਕੇ ਸਨ। ਇਸ ਸੰਕਲਪ ਦੇ ਨਾਲ ਹੀ ਉਨ੍ਹਾਂ ਦੇਹ ਦੀ ਮਮਤਾ ਤੋਂ ਪਾਰ ਹੋ ਗਏ ਸਨ। ਇੰਦਰ ਦੇ ਰਾਹੀਂ ਦਿਤਾ ਵਸਤਰ ਵੀ ਉਨ੍ਹਾਂ ਨਾ ਸਵਿਕਾਰ ਕੀਤਾ ਅਤੇ ਨਾ ਹੀ ਗੁਹਿਣ ਕੀਤਾ। ਛੇ ਮਹਿਨੇ ਵਸਤਰ ਵਰਧਮਾਨ ਦੇ ਕੰਧੇ ਤੇ ਰਹਿਕੇ ਇੱਕ ਝਾੜੀ ਵਿੱਚ ਫਸ ਗਿਆ ਜਿਥੋਂ ਇਕ ਬ੍ਰਾਹਮਣ ਨੇ ਇਹ ਵਸਤਰ ਚੁੱਕ ਲਿਆ ਅਤੇ ਉਨ੍ਹਾਂ ਦੇ ਭਰਾ ਨੰਦ ਵਰਧਨ ਰਾਜੇ ਨੂੰ ਦੇ ਕੇ ਬਹੁਤ ਸਾਰਾ ਧਨ ਪਾ ਕੇ ਅਪਣੀ ਗਰੀਬੀ ਦੂਰ ਕੀਤੀ।
ਸਾਧਨਾ ਕਾਲ ਵਿੱਚ ਸ਼ਮਣ ਵਰਧਮਾਨ ਦੀ ਸ਼ਹਿਨਸ਼ੀਲਤਾ ਅਤੇ ਖਿਮਾ ਦੀ ਪ੍ਰੀਖਿਆ ਲੈਣ ਲਈ ਸੰਗਮ ਨਾਂ ਦਾ ਦੇਵਤਾ ਆਇਆ। ਛੇ ਮਹਿਨੇ ਦਿਲ ਕੰਬਾਉ ਅਤੇ ਕਸ਼ਟਾਂ ਰਾਹੀਂ ਮੁਸੀਬਤਾ ਨਾਲ ਉਹ ਦੇਵਤਾ ਵਰਧਮਾਨ ਦੀ ਸਾਰੀ ਆਤਮ ਸਾਧਨਾ (ਅਰਾਧਨਾ) ਨੂੰ ਖੰਡਤ ਨਾ ਕਰ ਸਕਿਆ। ਉਸ ਸਮੇਂ ਉਸ ਨੇ ਸ਼ਮਣ ਵਰਧਮਾਨ (ਮਹਾਵੀਰ) ਨਾਂ ਨਾਲ ਪੁਕਾਰ ਕੇ ਉਨ੍ਹਾਂ ਦੀ ਭਗਤੀ ਕੀਤੀ। ਉਦੋਂ ਤੋਂ ਲੈ ਕੇ ਅੱਜ ਤੱਕ ਵਰਧਮਾਨ, ਮਹਾਵੀਰ ਦੇ ਨਾਂ ਨਾਲ ਪ੍ਰਸਿੱਧ ਹਨ। ਆਪਣੀ ਕਲਮ ਦੇ ਇਸ ਪੜਾਓ ਤੋਂ ਮੈਂ ਵਰਧਮਾਨ ਨੂੰ ਮਹਾਵੀਰ ਸੰਬੋਧਨ ਨਾਲ ਵਰਨਣ ਕਰਾਂਗਾ। ਮਹਾਵੀਰ ਦੀ ਸਾਧਨਾ ਦਾ ਸਿਲਸਲੇ ਵਾਰ ਵਰਨਣ:
ਮਹਾਵੀਰ ਨੇ ਅਪਣੀ ਸਾਧਨਾ ਰੂਪੀ ਨਦੀ ਦੀ ਧਾਰਾ ਨੂੰ ਦੋ ਕਿਨਾਰਿਆਂ ਦੇ ਵਿਚਕਾਰ ਬਹਾਇਆ। ਉਹ ਦੋ ਕਿਨਾਰੇ ਹਨ, ਧਿਆਨ ਅਤੇ ਤੱਪ। ਮਹਾਵੀਰ ਆਪ ਸੰਬੁਧ (ਜਨਮ ਜਾਤ ਗਿਆਨੀ) ਸਨ। ਉਹ ਜਾਣਦੇ ਸਨ ਕਿ ਧਿਆਨ ਨਾਲ ਲਗਾਤਾਰ ਸੰਚਿਤ (ਇਕੱਠੇ) ਕਰਮ ਦਾ ਰਾਸ਼ੀ ਦਾ ਵਿਸ਼ਰਜਨ (ਖਾਤਮਾ) ਕੀਤਾ ਜਾ ਸਕਦਾ ਹੈ। ਆਤਮਾ ਦੀ ਪੂਰਨ ਸੁਤੰਤਰਤਾ ਮਹਾਵੀਰ ਦਾ ਪਹਿਲਾ ਉਦੇਸ਼ ਹੈ। ਧਿਆਨ ਦੇ ਰਾਹੀਂ ਉਨ੍ਹਾਂ ਪੁਰਨ ਅਮਾਦ (ਅਣਗਿਹਲੀ ਰਹਿਤ) ਅਵਸਥਾ ਵਿੱਚ ਸਥਿਰ ਹੋ ਗਏ ਅਤੇ ਉੱਚੀ ਤਪ ਅਰਾਧਨਾ ਨਾਲ ਪਿਛਲੇ ਸੰਚਿਤ ਕਰਮ ਭਾਰ ਨੂੰ ਝਾੜਕੇ ਮੋਕਸ਼ ਦੇ ਰਾਹ ਵਲ ਵਧਨ ਲੱਗੇ।

Page Navigation
1 ... 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45