Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 13
________________ ਘਰ ਤਿਆਗ ਦੇ ਦਿਨ ਤੋਂ ਹੀ ਮਹਾਵੀਰ ਤੱਪਸਵੀ ਸਨ। ਭੁੱਖ ਦੀ ਗੁਲਾਮੀ ਤੇ ਮਹਾਵੀਰ ਨੇ ਇਸ ਸੰਕਲਪ ਨਾਲ ਪਹਿਲਾ ਵਾਰ ਕੀਤਾ ਕਿ ਉਹ ਸਾਧਨਾ ਕਾਲ ਵਿੱਚ ਲਗਾਤਾਰ ਭੋਜਨ ਨਹੀਂ ਕਰਨਗੇ। ਘੱਟ ਘੱਟ ਤੋਂ ਘੱਟ ਭੋਜਨ ਦੋ ਦਿਨ ਬਾਅਦ ਕਰਨਗੇ। ਭਾਵ ਘੱਟ ਤੋਂ ਘੱਟ ਬੇਲੇ ਦਾ ਤਪ ਕਰਨਗੇ। ਪਹਿਲਾ ਸੰਕਟ ਦੀਖਿਆ ਸਥਾਨ ਤੋਂ ਖੱਤਰੀ ਕੁੰਡਗਾਮ ਦੇ ਬਾਹਰਲੇ ਹਿੱਸੇ ਵਿੱਚ ਸਥਿਤ ਬਾਗ ਤੋਂ ਚੱਲ ਕੇ ਮਹਾਵੀਰ ਕੁਮਾਰ ਗਰਾਮ ਦੇ ਕੋਲ ਜੰਗਲ ਵਿੱਚ ਪਹੁੰਚੇ। ਉਥੇ ਨਾਸਅਗਰ (ਨੱਕ ਦੇ ਮੁਹਰਲੇ ਭਾਗ ‘ਤੇ ਧਿਆਨ ਲਗਾਉਣਾ) ਤੇ ਨਿਗਾਹ ਟਿਕਾ ਕੇ ਅਤੇ ਸ਼ਰੀਰ ਨੂੰ ਢਿੱਲਾ ਛੱਡ ਕੇ ਕਾਯੋਤਸਰਗ (ਸਰੀਰ ਦਾ ਮੋਹ ਤਿਆਗ ਦਾ ਆਸਨ) ਵਿੱਚ ਲੀਨ ਹੋ ਗਏ। ਉਨ੍ਹਾਂ ਦੀ ਸਰੀਰਕ ਅਵਸਥਾ ਸਥਿਰ ਅਤੇ ਅਢੋਲ ਸੀ। ਉਹ ਆਤਮ ਸਾਧਨਾ ਧਿਆਨ ਵਿੱਚ ਲੀਨ ਸਨ। ਉਸੇ ਸਮੇਂ ਇਕ ਗਵਾਲਾ ਆਇਆ, ਮਹਾਵੀਰ ਨੂੰ ਉੱਥੇ ਖੜਾ ਵੇਖ ਕੇ ਉਹ ਬੇਫਿਕਰ ਹੋ ਗਿਆ ਅਤੇ ਉਸ ਨੇ ਅਪਣੇ ਬਲਦ ਉੱਥੇ ਹੀ ਛੱਡ ਦਿਤੇ। ਉਸ ਨੇ ਮਹਾਵੀਰ ਨੂੰ ਕਿਹਾ, “ਹੈ। ਮਹਾਤਮਾ! ਮੈਂ ਛੇਤੀ ਹੀ ਪਿੰਡ ਜਾ ਕੇ ਵਾਪਸ ਆਵਾਗਾਂ ਤੱਦ ਤੱਕ ਤੁਸੀਂ ਮੇਰੇ ਬਲਦਾਂ ਦੀ ਦੇਖ ਭਾਲ ਕਰਨਾ। ਇਹ ਆਖ ਕੇ ਗਵਾਲਾ ਚਲਾ ਗਿਆ। ਪਰ ਜਿਸ ਨੇ ਅਪਣੀ ਦੇਹ ਤੱਕ ਦੀ ਸੰਭਾਲ ਤੋਂ ਵਿਦਾਈ ਲੈ ਲਈ ਹੋਵੇ, ਉਹ ਭਲਾ ਕਿਸੇ ਦੇ ਬਲਦ ਕਿਵੇਂ ਸੰਭਾਲੇਗਾ? ਸੰਭਾਲਣ ਵਿੱਚ ਸਾਰ ਹੁੰਦਾ ਤਾਂ ਉਹ ਰਾਜ ਪਾਟ ਕਿਉਂ ਠੁਕਰਾਉਂਦੇ? ਬਲਦਾਂ ਨੇ ਅਪਣੇ ਆਪ ਨੂੰ ਬੰਧਨ ਰਹਿਤ ਪਾ ਕੇ ਚਰਨ ਲਈ ਜੰਗਲ ਦੀ ਇਕ ਦਿਸ਼ਾ ਵਿੱਚ ਦੂਰ ਤੱਕ ਨਿਕਲ ਗਏ। ਗਵਾਲਾ ਵਾਪਸ ਆਇਆ, ਬਲਦਾਂ ਨੂੰ ਨਾ ਪਾ ਕੇ, ਉਹ ਦੁੱਖੀ ਹੋ ਗਿਆ। ਉਸ ਨੇ ਬਲਦਾਂ ਬਾਰੇ ਮਹਾਵੀਰ ਤੋਂ ਪੁਛਿਆ ਪਰ ਮਹਾਵੀਰ ਤਾਂ ਚੁੱਪ ਹਨ। ਉਹ ਜਾਣਦੇ ਹਨ ਕਿ ਹਰ ਪ੍ਰਸ਼ਨ ਦਾ ਉੱਤਰ ਉਹ ਦੇਣਗੇ ਤਾਂ ਸਾਧਨਾ ਬਾਰ ਬਾਰ ਖੰਡਿਤ ਹੁੰਦੀ ਰਹੇਗੀ। ਮਹਾਵੀਰ ਦੇ ਚੁਪ ਤੋਂ ਗਵਾਲਾ ਦੁੱਖੀ ਹੋ ਗਿਆ। ਦੁੱਖੀ ਹਾਲਤ ਵਿੱਚ ਉਸ ਨੇ ਅਪਣੇ ਬਲਦਾਂ ਦੀ ਤਲਾਸ਼ ਕੀਤੀ, ਪਰ ਬਲਦ ਨਾ ਮਿਲੇ। ਸ਼ਾਮ ਨੂੰ ਉਹ ਉਸੇ ਰਾਹ ਤੇ ਵਾਪਸ ਆਇਆ ਜਿੱਥੇ ਮਹਾਵੀਰ ਧਿਆਨ ਵਿੱਚ ਮਗਨ ਸਨ। ਮਹਾਵੀਰ ਦੇ ਕੋਲ ਹੀ ਬਲਦ ਚਰਦੇ ਵੇਖ ਕੇ ਗਵਾਲੇ ਦਾ ਦੁੱਖ ਗੁੱਸੇ ਵਿੱਚ ਬਦਲ ਗਿਆ। ਉਸ ਨੇ ਬਲਦਾਂ ਨੂੰ ਬਣਨ ਵਾਲੇ ਰੱਸੇ ਨਾਲ ਮਹਾਵੀਰ ਤੇ ਬਾਰ ਕੀਤਾ।

Loading...

Page Navigation
1 ... 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45