Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 15
________________ ਦਿਨ ਆਸ਼ਰਮ ਠਹਿਰਣ ਤੋਂ ਬਾਅਦ ਦੂਸਰੇ ਦਿਨ ਮਹਾਵੀਰ ਰਵਾਨਾ ਹੋਣ ਲੱਗੇ ਦੁਈਜੰਤ ਨੇ ਪਿਆਰ ਭਰੇ ਸ਼ਬਦਾਂ ਵਿੱਚ ਆਖਿਆ, “ਤੱਪਸਵੀ! ਇਸ ਆਸ਼ਰਮ ਨੂੰ ਆਪਣਾ ਹੀ ਮੰਨੋ, ਵਰਖਾ ਦਾ ਸਮਾਂ ਨਜ਼ਦੀਕ ਹੈ, ਇਸ ਸਮੇਂ ਇਥੇ ਰਹਿਕੇ ਸਾਧਨਾ ਕਰੋ`` ਸਹਿਜ ਸਹਿਮਤੀ ਮਿਲਣ ਤੇ ਮਹਾਵੀਰ ਉੱਥੇ ਟਿਕ ਗਏ। | ਵਰਖਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਆਸ ਪਾਸ ਦੇ ਇਲਾਕੇ ਵਿੱਚ ਜਾ ਕੇ ਮਹਾਵੀਰ ਵਰਖਾ ਦਾ ਸਮਾਂ ਬਿਤਾਉਣ ਲਈ ਦੁਈਜੱਤ ਦੇ ਆਸ਼ਰਮ ਵਿੱਚ ਆ ਗਏ। ਆਸ਼ਰਮ ਮੁੱਖੀ ਨੇ ਉਹਨਾਂ ਨੂੰ ਰਹਿਣ ਲਈ ਇੱਕ ਕੁਟੀਆ ਦਿਤੀ, ਉੱਥੇ ਰਹਿਕੇ ਮਹਾਵੀਰ ਆਤਮ ਸਾਧਨਾ ਵਿੱਚ ਲੀਨ ਰਹਿਣ ਲੱਗੇ। | ਵਰਖਾ ਦਾ ਸਮਾਂ ਸ਼ੁਰੂ ਹੋਇਆ ਗਰਮੀ ਦੇ ਕਾਰਨ, ਜੰਗਲਾਂ ਦੀ ਹਰਿਆਲੀ ਖਤਮ ਹੋ ਗਈ, ਗਊਆਂ ਜੰਗਲ ਵਿੱਚ ਚਰਨ ਜਾਂਦੀਆਂ ਪਰ ਘਾਹ ਨਾ ਮਿਲਣ ਕਾਰਨ ਗਊਆਂ ਆਸ਼ਰਮ ਵਿੱਚ ਬਣੀਆਂ ਝੌਪੜੀਆਂ ਨੂੰ ਆਪਣਾ ਭੋਜਣ ਬਣਾਉਨ ਦੀ ਕੋਸ਼ਿਸ ਕਰਦੀਆਂ। ਇਹ ਵੇਖ ਕੇ ਆਸ਼ਰਮ ਦੇ ਸੰਨਿਆਸੀ ਡੰਡੇ ਲੈ ਕੇ ਗਉਆਂ ਦੇ ਪਿੱਛੇ ਭੱਜਦੇ, ਪਰ ਮਹਾਵੀਰ ਅਜਿਹਾ ਨਾ ਕਰਦੇ। ਉਹ ਅਜਿਹਾ ਕਰ ਵੀ ਨਹੀਂ ਸਕਦੇ ਸਨ। ਸਿੱਟੇ ਵਜੋਂ ਗਉਆਂ ਨੇ ਉਹਨਾਂ ਦੀ ਝੌਪੜੀ ਨੂੰ ਆਪਣਾ ਭੋਜਨ ਬਣਾ ਲਿਆ। | ਸੰਨਿਆਸੀਆਂ ਨੇ ਦੂਈਜਤ ਮੁੱਖੀ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਕਿ ਜਿਸ ਮਣ ਨੂੰ ਤੁਸੀਂ ਚੁਮਾਸੇ ਦਾ ਬੁਲਾਵਾ ਦਿਤਾ ਹੈ। ਉਹ ਇਨ੍ਹਾਂ ਕਰਮਹੀਣ ਹੈ ਕਿ ਉਹ ਅਪਣੀ ਝੋਪੜੀ ਦੀ ਰਾਖੀ ਵੀ ਨਹੀਂ ਕਰਦਾ। ਦੂਈਜਤ ਮੁੱਖੀ ਮਹਾਵੀਰ ਕੋਲ ਆਇਆ। ਬਹੁਤ ਹੀ ਪਿਆਰ ਨਾਲ ਉਸ ਨੇ ਮਹਾਵੀਰ ਨੂੰ ਉਲਾਭਾਂ ਦਿੰਦੇ ਹੋਏ ਕਿਹਾ, “ਕੁਮਾਰ! ਇਕ ਪੰਛੀ ਵੀ ਆਪਣੀ ਰਹਿਣ ਦੀ ਜਗ੍ਹਾ ਦੀ ਰਾਖੀ ਕਰ ਲੈਂਦਾ ਹੈ। ਆਪ ਤਾਂ ਖੱਤਰੀ ਰਾਜਕੁਮਾਰ ਹੋ ਆਪ ਨੂੰ ਆਪਣੇ ਰਹਿਣ ਦੀ ਜਗ੍ਹਾ ਦੀ ਰਾਖੀ ਜ਼ਰੂਰ ਕਰਨੀ ਚਾਹੀਦੀ ਹੈ। ਮਹਾਵੀਰ ਨੇ ਅੱਖਾਂ ਖੋਲੀਆਂ ਅਤੇ ਬੋਲੇ ਫਿਰ ਮੈਂ ਆਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਮਹਾਵੀਰ ਨੇ ਸੋਚਿਆ ਝੌਪੜੀ ਦੀ ਰੱਖਿਆ ਕਾਰਨ ਕਿ ਆਤਮਾ ਦੀ ਖੋਜ ਨੂੰ ਭੁੱਲਣਾ ਪਏਗਾ? ਆਤਮ ਖੋਜ ਮੇਰਾ ਟੀਚਾ ਹੈ। ਇਸ ਟੀਚੇ ਦੀ ਸੱਚਾਈ ਦੇ ਲਈ ਮੈਂ ਆਸ਼ਰਮ ਦੇ ਬੰਧਨ ਤੋਂ ਮੁਕਤ ਹੋਵਾਂਗਾ। ਇਸ ਸੰਕਲਪ ਦੇ ਨਾਲ ਮਹਾਵੀਰ ਆਸ਼ਰਮ ਤੋਂ ਚੱਲ ਪਏ। ਚੱਲਦੇ ਹੋਏ ਮਹਾਵੀਰ ਨੇ ਪੰਜ ਪ੍ਰਤਿਗਿਆ ਧਾਰਨ ਕੀਤੀਆਂ। . ਮੈਂ ਬੇਇਜਤੀ ਵਾਲੇ ਸਥਾਨ ਪਰ ਨਹੀਂ ਰਹਾਂਗਾ। 2. ਮੈਂ ਭੋਜਨ ਤੇ ਚੱਲਣ ਤੋਂ ਇਲਾਵਾ ਬਾਕੀ ਸਮਾਂ ਧਿਆਨ ਵਿੱਚ ਰਹਾਂਗਾ।

Loading...

Page Navigation
1 ... 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45