Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 10
________________ ਧਾਰਕ ਸਨ। ਪਰ ਉਹ ਅਪਣੇ ਗਿਆਨ ਦਾ ਵਿਖਾਵਾ ਨਹੀਂ ਕਰਦੇ ਸਨ। ਪਰ ਕਲਾ ਆਚਾਰਿਆ ਕੋਲ ਵਰਧਮਾਨ ਦਾ ਇਹ ਗਿਆਨ ਛੱਪਿਆ ਨਾ ਰਹਿ ਸਕਿਆ। ਉਹ ਛੇਤੀ ਹੀ ਸਮਝ ਗਏ ਕਿ ਵਰਧਮਾਨ ਤਾਂ ਸਵਯਮਬੁੱਧ (ਜਨਮ ਜਾਤ ਗਿਆਨੀ) ਹੈ। ਉਹ ਵਰਧਮਾਨ ਨੂੰ ਲੈ ਕੇ ਮਹਾਰਾਜ ਸਿਧਾਰਥ ਕੋਲ ਆਇਆ ਅਤੇ ਰਾਜੇ ਨੂੰ ਵਰਧਮਾਨ ਦੇ ਗਿਆਨ ਦੀ ਜਾਣਕਾਰੀ ਦਿੱਤੀ। ਕਲਾ ਆਚਾਰਿਆ ਦੀ ਗੱਲ ਸੁਣ ਕੇ ਰਾਜਾ ਸਿਧਾਰਥ ਬਹੁਤ ਖੁਸ਼ ਹੋਏ। ਵਿਆਹ ਜਦੋਂ ਵਰਧਮਾਨ ਨੌਜਵਾਨ ਹੋਏ, ਉਹਨਾਂ ਦੇ ਅੰਗ ਅੰਗ ਵਿੱਚ ਜੋਵਨ ਦੀ ਚਮਕ ਅਤੇ ਤੇਜ ਨਿਖਰ ਆਇਆ। ਮਹਾਰਾਜਾ ਸਿਧਾਰਥ ਦੇ ਕੋਲ ਰਾਜਕੁਮਾਰ ਵਰਧਮਾਨ ਲਈ ਅਨੇਕਾਂ ਰਾਜੀਆਂ ਦੇ ਵਿਆਹ ਦੇ ਸੁਨੇਹੇ ਆਉਣ ਲੱਗੇ। ਉਨ੍ਹਾਂ ਵਿੱਚੋਂ ਰਾਜਾ ਸਿਧਾਰਥ ਨੇ ਕਲਿੰਗ ਦੇ ਰਾਜਾ ਜਿਤ ਸੰਤਰੁ ਦਾ ਪ੍ਰਸਤਾਵ ਸਵਿਕਾਰ ਕਰ ਲਿਆ। ਵਰਧਮਾਨ ਉਂਝ ਤਾਂ ਵਾਸਨਾ ਮੁਕਤ ਸਨ, ਬ੍ਰਹਮਚਰਿਆ ਪ੍ਰਤੀ ਉਨ੍ਹਾਂ ਦੀ ਸ਼ਰਧਾ ਸੀ। ਪਰ ਮਾਤਾ ਪਿਤਾ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਜੋ ਸਨਮਾਨ ਅਤੇ ਪਿਆਰ ਸੀ। ਉਸ ਪਿਆਰ ਤੇ ਸ਼ਰਧਾ ਅੱਗੇ ਉਹ ਝੁਕ ਗਏ। ਕਲਿੰਗ ਰਾਜਾ ਦੀ ਪੁੱਤਰੀ ਰਾਜਕੁਮਾਰੀ ਯਸ਼ੋਦਾ ਨਾਲ ਉਹਨਾਂ ਦੀ ਸ਼ਾਦੀ ਹੋ ਗਈ। ਕੁੱਝ ਸਮੇਂ ਬਾਅਦ ਯਸ਼ੋਦਾ ਨੇ ਇੱਕ ਪੁੱਤਰੀ ਨੂੰ ਜਨਮ ਦਿਤਾ ਜਿਸ ਦਾ ਨਾਂ ਪਿਆ ਦਰਸ਼ਨਾ ਰੱਖਿਆ ਗਿਆ। ਭਰੀ ਜਵਾਨੀ ਵਿੱਚ ਪਿਆ ਦਰਸ਼ਨਾ ਦਾ ਵਿਆਹ ਜਮਾਲੀ ਨਾਂ ਦੇ ਰਾਜਕੁਮਾਰ ਨਾਲ ਕੀਤਾ ਗਿਆ। (ਪਰ ਦਿਗੰਬਰ ਜੈਨ ਪੁੰਪਰਾ ਵਿਆਹ ਅਤੇ ਸੰਤਾਨ ਦੀ ਘਟਨਾ ਨੂੰ ਨਹੀਂ ਮੰਨਦੀ। ਮਮਤਾ ਦੀ ਜਿੱਤ : | ਵਰਧਮਾਨ ਸੰਸਾਰ ਵਿੱਚ ਰਹਿੰਦੇ ਸਨ। ਪਰ ਸੰਸਾਰ ਦੀਆਂ ਵਿਸ਼ੇ ਵਾਸਨਾਵਾਂ ਵਿੱਚ ਉਨ੍ਹਾਂ ਨੂੰ ਕੋਈ ਰਸ ਨਹੀਂ ਸੀ। ਜਿਵੇਂ ਕਮਲ ਦਾ ਫੁੱਲ ਜਲ ਤੋਂ ਨਿਰਲੇਪ ਰਹਿੰਦਾ ਹੈ। ਉਸੇ ਪ੍ਰਕਾਰ ਵਰਧਮਾਨ ਰਾਜ ਪਾਟ ਅਤੇ ਸੁਖ ਸਾਧਨਾ ਦੇ ਵਿੱਚ ਰਹਿਕੇ ਵੀ ਉਨ੍ਹਾਂ ਦੀ ਖਿਚ ਤੋਂ ਉਪਰ ਸਨ। ਉਹ ਜਾਣਦੇ ਸਨ ਕਿ ਜਿਸ ਨਿਸ਼ਾਨੇ ਨੂੰ ਉਨ੍ਹਾਂ ਪ੍ਰਾਪਤ ਕਰਨਾ ਹੈ। ਉਸ ਲਈ ਲਗਾਤਾਰ ਅਤੇ ਜਬਰਦਸਤ ਸਾਧਨਾ ਦੀ ਜ਼ਰੂਰਤ ਹੈ। ਉਸ ਸਾਧਨਾ ਦੇ ਲਈ ਉਨ੍ਹਾਂ ਇੱਕਲੇ ਰਹਿਣਾ ਜ਼ਰੂਰੀ ਹੈ। ਆਪਣੇ ਨਿਸ਼ਾਨੇ ਦੀ ਸਾਧਨਾ ਲਈ ਇਕ ਦਿਨ ਉਨ੍ਹਾਂ ਅਪਣੇ ਮਾਤਾ ਪਿਤਾ ਕੋਲ ਘਰ ਛੱਡਕੇ ਸਾਧੂ ਜੀਵਨ ਗ੍ਰਹਿਣ ਕਰਨ ਦੀ ਗੱਲ ਆਖੀ। ਵਰਧਮਾਨ ਦੀ ਗੱਲ ਸੁਣ ਕੇ ਰਾਜਾ ਸਿਧਾਰਥ ਅਤੇ ਮਹਾਰਾਣੀ ਤ੍ਰਿਸ਼ਲਾ ਪੁੱਤਰ ਦੇ ਵਿਛੋੜੇ ਨਾਲ ਦੁੱਖੀ ਹੋ ਗਏ। ਮਾਤਾ ਤ੍ਰਿਸ਼ਲਾ ਨੇ ਆਖਿਆ,

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45