Book Title: Chanan Munara Mahavir
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 8
________________ ਅਧਿਆਤਮਿਕ ਅਤੇ ਭੌਤਿਕ ਪੱਖਾਂ ਤੋਂ ਸਮਰਿਧੀ ਵਾਲਾ ਜੀਵਨ ਗੁਜਾਰਦੇ ਹੋਏ ਇਕ ਰਾਤ ਦੇ ਅੰਤਿਮ ਪਹਿਰ ਵਿੱਚ ਮਹਾਰਾਣੀ ਤ੍ਰਿਸ਼ਲਾ ਨੇ ਇੱਕ ਸੁਪਨਿਆਂ ਦੀ ਲੰਬੀ ਕੁੜੀ ਵੇਖੀ। ਉਹਨਾਂ ਨੇ 14 ਸੁਪਨੇ ਵੇਖੇ। ਉਹ ਸੁਪਨੇ ਇਸ ਪ੍ਰਕਾਰ ਸਨ। 1. ਹਾਥੀ 2. ਬਲਦ 3. ਸ਼ੇਰ 4. ਲਕਸ਼ਮੀ ਦੇਵੀ 5. ਫੁਲਾਂ ਦੀ ਮਾਲਾ 6. ਚੰਦਰਮਾ 7. ਸੂਰਜ 8. ਘੜਾ 9. ਝੰਡਾ 10. ਖੀਰ ਸਮੁੰਦਰ 11. ਕਮਲ ਸਰੋਵਰ 12. ਦੇਵ ਵਿਮਾਨ 13. ਰਤਨਾਂ ਦਾ ਢੇਰ 14. ਧੂੰਏਂ ਰਹਿਤ ਅੰਗ। ਇਹਨਾਂ ਅੱਦਭੁਤ ਸੁੱਪਨਿਆਂ ਨੂੰ ਵੇਖ ਕੇ ਰਾਣੀ ਜਾਗ ਪਈ। ਉਸ ਨੇ ਅਪਣੇ ਪਤੀ ਮਹਾਰਾਜਾ ਸਿਧਾਰਥ ਨਾਲ ਇਹਨਾਂ ਸੁੱਪਨਿਆਂ ਬਾਰੇ ਗਲ ਕੀਤੀ। ਇਹਨਾ ਸੁਪਨਿਆਂ ਨੂੰ ਸੁਣ ਕੇ ਮਹਾਰਾਜ ਸਿਧਾਰਥ ਵੀ ਸੁਖ ਅਨੁਭਵ ਕਰਨ ਲੱਗੇ। ਸਵੇਰ ਹੁੰਦੇ ਹੀ ਮਹਾਰਾਜਾ ਸਿਧਾਰਥ ਨੇ ਸੁੱਪਨਿਆਂ ਦਾ ਫਲ ਦੱਸਣ ਵਾਲੇ ਜੋਤਿਸ਼ੀਆਂ ਨੂੰ ਬੁਲਾਕੇ ਰਾਣੀ ਤ੍ਰਿਸ਼ਨਾ ਰਾਹੀਂ ਵੇਖੇ ਗਏ ਸੁੱਪਨਿਆਂ ਦਾ ਫਲ ਪੁੱਛਿਆ। ਸੁਪਨੇ ਦਾ ਫਲ ਦੱਸਣ ਵਾਲੇ ਸਾਸ਼ਤਰੀਆਂ ਨੇ ਅਧਿਐਨ ਕਰਕੇ ਘੋਸ਼ਨਾ ਕੀਤੀ, “ਮਹਾਰਾਜ! ਮਹਾਰਾਣੀ ਇਕ ਮਹਾਨ ਪੁੱਤਰ ਨੂੰ ਜਨਮ ਦੇਵੇਗੀ, ਸੁਪਨੇ ਸੂਚਨਾ ਦੇ ਰਹੇ ਹਨ ਕਿ ਇਹ ਪੁੱਤਰ ਜਾਂ ਤਾਂ ਛੇ ਖੰਡ ਤੇ ਰਾਜ ਕਰਨ ਵਾਲਾ ਚੱਕਰਵਰਤੀ ਸਮਰਾਟ ਬਣੇਗਾ, ਜਾਂ ਫਿਰ ਧਰਮ ਚੱਕਰਵਰਤੀ ਹੋਵੇਗਾ”। ਸੁਪਨ ਸ਼ਾਸਤਰੀਆਂ ਦੇ ਮੁੱਖੋਂ ਸੁੱਪਨਿਆਂ ਦਾ ਫਲ ਸੁਣ ਕੇ ਮਹਾਰਾਜਾ ਸਿਧਾਰਥ ਦੀ ਖੁਸੀ ਦੀ ਹੱਦ ਨਾ ਰਹੀ। ਉਨ੍ਹਾਂ ਸੁਪਨ ਸ਼ਾਸਤਰੀਆਂ ਦੀ ਝੌਲੀ ਧਨ ਨਾਲ ਭਰਕੇ ਵਿਦਾ ਕੀਤਾ। ਗਰਭ ਦਾ ਸਮਾਂ ਪੂਰਾ ਹੋਣ ਤੇ ਮਹਾਰਾਣੀ ਤ੍ਰਿਸ਼ਲਾ ਨੇ ਚੇਤ ਸ਼ੁਕਲ ਦੀ ਮਿਤੀ 13 ਦੀ ਅੱਧੀ ਰਾਤ ਨੂੰ ਇੱਕ ਸੁੰਦਰ ਬਾਲਕ ਨੂੰ ਜਨਮ ਦਿਤਾ। ਇਹ ਵਿਕਰਮ ਸਮਤ 542 ਤੋਂ ਪਹਿਲਾਂ ਅਤੇ ਈਸਾ ਪੂਰਵ 599 ਦੀ ਘਟਨਾ ਹੈ। ਖੱਤਰੀ ਕੁੰਡਗ੍ਰਾਮ ਸਮੇਤ ਸਾਰੇ ਰਾਜ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਰਾਜਾ ਸਿਧਾਰਥ ਨੇ ਖੁਲ੍ਹੇ ਹੱਥ ਨਾਲ ਦਾਨ ਦਿਤਾ। ਉਨ੍ਹਾਂ ਕੈਦੀਆਂ ਨੂੰ ਕੈਦ ਤੋਂ ਮੁਕਤ ਕਰ ਦਿਤਾ। ਮੁਕਤੀ ਦੇ ਮਸੀਹੇ ਦੇ ਅੱਖ ਖੋਲਦੇ ਹੀ ਅਨੇਕਾਂ ਜੀਵਾਂ ਨੇ ਸੁਤੰਤਰਤਾ ਦਾ ਸੁਆਦ ਚੱਖਿਆ। ਨਾਮ ਰੱਖਣ ਦੀ ਰਸਮ ਦਾ ਸਮਾਂ ਆਇਆ, ਤਾਂ ਮਾਤਾ ਪਿਤਾ ਨੇ ਸੋਚਿਆ ਬੱਚੇ ਦੇ ਗਰਭ ਵਿੱਚ ਆਉਣ ਤੇ ਹੀ ਖੱਤਰੀ ਕੁੰਡਗ੍ਰਾਮ ਵਿੱਚ ਧਨ ਅਨਾਜ ਦਾ ਬੇਅੰਤ ਵਾਧਾ ਹੋਇਆ। ਸਿੱਟੇ ਵਜੋਂ ਬਾਲਕ ਨੂੰ ਵਰਧਮਾਨ ਜੋ ਕਿ ਉਸ ਦੇ ਗੁਣ ਅਨੁਸਾਰ ਸੀ, ਨਾਮ ਦਿਤਾ ਗਿਆ। ਸਮਾਂ ਪੰਖ ਲਗਾ 2

Loading...

Page Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45