Book Title: Chanan Munara Mahavir Author(s): Purushottam Jain, Ravindra Jain Publisher: Purshottam Jain, Ravindra Jain View full book textPage 4
________________ ਪ੍ਰੇਰਕ ਦੀ ਕਲਮ ਤੋਂ ਜੈਨ ਧਰਮ ਭਾਰਤ ਦਾ ਪ੍ਰਾਚੀਨ ਧਰਮ ਹੈ। ਭਗਵਾਨ ਰਿਸ਼ਭ ਦੇਵ ਤੋਂ ਭਗਵਾਨ ਮਹਾਵੀਰ ਤੱਕ 24 ਤੀਰਥੰਕਰਾਂ ਦੀ ਇਕ ਲੰਬੀ ਪ੍ਰੰਪਰਾ ਇਸ ਧਰਮ ਵਿੱਚ ਮਿਲਦੀ ਹੈ। ਜਿਨ੍ਹਾ ਭਿੰਨ ਭਿੰਨ ਸਮੇਂ ਵਿੱਚ ਜੈਨ ਧਰਮ ਨੂੰ ਪੁਨਰ ਸਥਾਪਤ ਕੀਤਾ। ਭਗਵਾਨ ਮਹਾਵੀਰ ਵਾਰੇ ਭਿੰਨ ਭਿੰਨ ਭਾਸ਼ਾਵਾਂ ਵਿੱਚ ਕਾਫੀ ਸਾਹਿਤ ਪੁਰਾਣੇ ਸਮੇਂ ਤੋਂ ਲਿਖਿਆ ਗਿਆ ਅਤੇ ਵਰਤਮਾਨ ਵਿੱਚ ਲਿਖਿਆ ਜਾ ਰਿਹਾ ਹੈ। ਮੇਰੇ ਗੁਰੂ ਦੇਵ ਅਤੇ ਸ਼੍ਰੋਮਣ ਸੰਘ ਦੇ ਚੋਥੇ ਆਚਾਰਿਆ ਧਿਆਨ ਯੋਗੀ ਡਾ: ਸ਼ਿਵ ਮੁਨੀ ਜੀ ਮਹਾਰਾਜ ਇਕ ਮਹਾਨ ਵਿਦਵਾਨ ਹਨ। ਉਹਨਾਂ ਜੈਨ ਆਗਮਾਂ ਦਾ ਭਾਰਤੀ ਅਤੇ ਵਿਦੇਸ਼ੀ ਧਰਮਾਂ ਨਾਲ ਤੁਲਨਾਤਮਕ ਅਧਿਐਨ ਕੀਤਾ ਹੈ। ਸਿੱਟੇ ਵਜੋਂ ਉਹਨਾਂ ਅੰਗਰੇਜੀ ਭਾਸ਼ਾ ਵਿੱਚ 9 ਅਤੇ ਹਿੰਦੀ ਭਾਸ਼ਾ ਵਿੱਚ 35 ਕਿਤਾਬਾਂ ਲਿਖਿਆ ਹਨ। ਉਹਨਾਂ ਦੇ ਸਾਹਿਤ ਦਾ ਅਜੇ ਤੱਕ ਪੰਜਾਬ ਦੀ ਲੋਕ ਭਾਸ਼ਾ ਪੰਜਾਬੀ ਵਿੱਚ ਕੋਈ ਅਨੁਵਾਦ ਨਹੀਂ ਛਪਿਆ ਸੀ। ਅਸੀਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਸ ਕਮੀ ਨੂੰ ਅਸੀਂ ਕਾਫੀ ਮਹਿਸੂਸ ਕੀਤਾ। ਸਾਨੂੰ ਜਾਪਿਆ ਕਿ ਪੰਜਾਬ ਵਿੱਚ ਆਮ ਲੋਕ ਜੈਨ ਧਰਮ ਤੇ ਮਹਾਵੀਰ ਬਾਰੇ ਬਹੁਤ ਹੀ ਘੱਟ ਅਤੇ ਸੀਮਿਤ ਜਾਣਕਾਰੀ ਰੱਖਦੇ ਹਨ। ਸਾਡੀ ਇਸ ਜ਼ਰੂਰਤ ਨੂੰ ਗੁਰੂ ਦੇਵ ਦੇ ਉਪਾਸ਼ਕ ਸ਼੍ਰੀ ਰਵਿੰਦਰ ਜੈਨ ਤੇ ਸ਼੍ਰੀ ਪੁਰਸ਼ੋਤਮ ਜੈਨ ਨੇ ਪੂਰਾ ਕੀਤਾ। ਦੋਵੇਂ ਭਰਾ 1972 ਤੋਂ ਪੰਜਾਬੀ ਭਾਸ਼ਾ ਵਿੱਚ ਜੈਨ ਸਾਹਿਤ ਦਾ ਅਨੁਵਾਦ ਅਤੇ ਸੁਤੰਤਰ ਲੇਖਣ ਕਰਦੇ ਆ ਰਹੇ ਹਨ। ਉਹਨਾਂ ਅਪਣੀ ਗੁਰੂ ਭਗਤੀ ਦਾ ਪ੍ਰਮਾਣ ਇਸ ਪੁਸ਼ਤਕ ਦਾ ਅਨੁਵਾਦ ਕਰਕੇ ਦਿਤਾ ਹੈ। ਮੈਂ ਅਨੁਵਾਦਕਾਂ ਨੂੰ ਸਾਧੂਵਾਦ ਦਿੰਦਾ ਹੋਇਆ ਆਸ ਕਰਦਾ ਹਾਂ ਕਿ ਪੰਜਾਬੀ ਪਾਠਕ ਇਸ ਪੁਸ਼ਤਕ ਦਾ ਸਵਾਗਤ ਕਰਨਗੇ ਅਤੇ ਇਸ ਤੋਂ ਵੱਧ ਤੋਂ ਵੱਧ ਫਾਇਦਾ ਲੈਣਗੇ। ਇਹ ਅਨੁਵਾਦ ਮੈਂ ਅਪਣੇ ਗੁਰੂਦੇਵ ਜੈਨ ਆਚਾਰਿਆ ਡਾ: ਸ਼ਿਵ ਮੁਨੀ ਜੀ ਮਹਾਰਾਜ ਦੇ ਕਰ ਕਮਲਾਂ ਵਿੱਚ ਭੇਂਟ ਕਰਦਾ ਹਾਂ। ਮਾਲੇਰਕੋਟਲਾ 23/10/2008 ਸ਼ਰੀਸ਼ ਮੁਨੀ ਸ਼ਮਣ ਸੰਘ ਦੇ ਮੰਤਰੀPage Navigation
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 ... 45