Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 175
________________ 1. ਇਹ ਉਪਾਸਕ ਸਾਰੇ ਹੀ ਧਨੀ ਸਨ । ਭਗਵਾਨ ਮਹਾਵੀਰ ਇਹ ਦਸਨਾ ਚਾਹੁੰ ਦੇ ਸਨ ਕਿ ਰਾਜਿਆਂ ਵਰਗੀ ਸਥਿਤੀ ਹੁੰਦਿਆਂ ਹੋਇਆਂ ਵੀ ਇਕ ਮਨੁਖ ਕਿਵੇਂ ਨਿਰਵਾਨ ਪ੍ਰਾਪਤ ਕਰ ਸਕਦਾ ਹੈ । ਧਨ ਆਪਣੇ ਆਪ ਵਿਚ ਪਰਿਗ੍ਰਹਿ ਜਾਂ ਪਾਪ ਦਾ ਕਾਰਣ ਨਹੀਂਪਾਪ ਦਾ ਕਾਰਣ ਧਨ ਪ੍ਰਤਿ ਮੋਹ ਹੈ । ਕਰੋੜਾਂ ਦਾ ਧਨ ਹੁੰ ਦਿਆਂ ਹੋਇਆਂ ਵੀ ਉਨ੍ਹਾਂ ਕਿਸ ਤਰ੍ਹਾਂ ਗ੍ਰਹਿਸਥ ਧਰਮ ਦਾ ਪਾਲਨ ਕੀਤਾ, ਇਹ ਹੀ ਦਰਸਾਉਣਾ ਇਸ ਸੂਤਰ ਦਾ ਭਾਵ ਹੈ । 2. ਇਸ ਸੂਤਰ ਵਿਚ ਜਿਨ੍ਹਾਂ ਉਪਾਸਕਾਂ ਦਾ ਵਰਨਣ ਆਇਆ ਹੈ । ਉਨ੍ਹਾਂ ਨਾਲ ਕੋਈ ਨਾ ਕੋਈ ਘਟਨਾ ਸੰਬੰਧਿਤ ਹੈ । ਜਿਸ ਤੋਂ ਪਤਾ ਲਗਦਾ ਦਾ ਜੀਵਨ ਉਨ੍ਹਾਂ ਲੱਖਾਂ ਉਪਾਸਕਾਂ ਤੋਂ ਖਾਸ ਤੇ ਨਵੇਕਲਾ ਸੀ, ਪ੍ਰੇਰਣਾ ਦਾ ਕਾਰਨ ਬਨਸਕਦਾ ਸੀ । ਹੈ ਕਿ ਇਨ੍ਹਾਂ ਉਪਾਸਕਾਂ ਜੋਕਿ ਆਮ ਮਨੁਖ ਲਈ 3. ਇਸ ਸੂਤਰ ਵਿਚ ਜਿਨ੍ਹਾਂ ਉਪਾਸਕਾਂ ਦਾ ਵਰਨਣ ਆਇਆ ਹੈ ਉਹ ਕਈ ਜਾਤੀਆਂ ਨਾਲ ਸੰਬੰਧਿਤ ਹਨ ਭਗਵਾਨ ਮਹਾਵੀਰ ਇਹ ਸਿਧ ਕਰਨਾ ਚਾਹੁੰਦੇ ਸਨ ਕਿ ਨਿਰਗਰੰਥ ਧਰਮ ਵਿਚ ਜਾਤੀ, ਰੰਗ ਦਾ ਕੋਈ ਮਹੱਤਵ ਨਹੀਂ। ਮਹੱਤਵ ਹੈ, ਤਾਂ ਗਿਆਨ, ਦਰਸ਼ਨ, ਚਾਰਿਤਰ, ਤਪ ਦਾਨ, ਸੀਲ, ਤਪ ਤੇ ਦਿਆ ਦਾ ਹੈ । ―― 4. ਇਸ ਸੂਤਰ ਦਾ ਇਕ ਉੱਦੇਸ਼ ਉਪਾਸਕ ਦੇ 12 ਵਰਤਾਂ ਦੀ ਵਿਆਖਿਆ ਵੀ ਹੈ, 12 ਪ੍ਰਤਿਮਾਵਾਂ ਦੀ ਵਿਆਖਿਆ ਵੀ ਹੈ। ਇਸ ਆਗਮ ਦਾ ਇਕ ਹੋਰ ਉੱਦੇਸ਼ ਇਹ ਵੀ ਹੈ ਕਿ ਨਾ ਤਾਂ ਸਾਰੇ ਸਾਧੂ ਹੀ ਮਹਾਨ ਹੁੰਦੇ ਹਨ ਨਾ ਹੀ ਸਾਰੇ ਗ੍ਰਹਿਸਥ । ਸਗੋਂ ਕਈ ਵਾਰ ਗ੍ਰਹਿਸਥੀ ਦੁਨੀਆਂ ਤੋਂ ਮਹਾਨ ਹੁੰਦੇ ਹਨ ਜੋਕਿ ਦੇਵਤੇ ਤੇ, ਪਸ਼ੂ ਤੇ ਮਨੁਖਾਂ ਰਾਹੀਂ ਦਿਤੇ ਕਸ਼ਟਾਂ ਨੂੰ ਸ਼ਾਂਤੀ ਪੂਰਵਕ ਸਹਿਨ ਕਰਦੇ ਹਨ । ਉਪਾਸਕ ਦਸ਼ਾਂਗ ਵਿਚ ਵਰਨਣ ਸਮਾਜਿਕ ਹਾਲਤ ਉਪਾਸਕ ਦਸ਼ਾਂਗ ਸਾਰੇ ਜੈਨ ਸਾਹਿਤ ਵਿਚੋਂ ਇਕੋ ਇਕ ਆਗਮ ਹੈ ਜੋਕਿ ਮਹਾਵੀਰ ਦੇ ਸਮੇਂ ਦੇ ਪ੍ਰਮੁੱਖ ਉਪਾਸਕ ਦੀ ਸਹੀ ਤਸਵੀਰ ਖਿਚਦਾ ਹੈ ਭਾਵੇਂ ਹੋਰ ਆਗਮਾਂ ਵਿਚ ਵੀ ਉਪਾਸਕ ਦਾ ਵਰਨਣ ਆਇਆ ਹੈ ਪਰ ਉਪਾਸ਼ਕ ਦਸ਼ਾਂਗ ਵਿਚ ਤੇ ਸਿਰਫ ਉਪਾਸਕਾਂ ਦਾ ਹੀ ਵਰਨਣ ਹੈ ਉਨ੍ਹਾਂ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਤੇ ਧਾਰਮਿਕ ਸਥਿਤੀ ਦਾ ਵਰਨਣ ਹੈ। ਉਸ ਸਮੇਂ ਉਪਾਸਕ ਦੀ ਸਮਾਜਿਕ ਸਥਿਤੀ ਬਹੁਤ ਹੀ ਆਦਰ ਵਾਲੀ ਸੀ ਭਾਵੇਂ ਉਸ ਸਮੇਂ ਸਮਾਜ ਚਾਰ ਵਰਨਾਂ ਵਿਚ ਵੰਡਿਆ ਹੋਇਆ ਸੀ ਪਰ ਜੈਨ ਉਪਾਸਕ ਇਕ ਦੂਸਰੇ ਨੂੰ ਦੇਵਾਨ, ਆਯੁਸ਼ਮਾਨ ਆਦਿ ਸਤਿਕਾਰ ਯੋਗ ਸ਼ਬਦਾਂ ਨਾਲ ਸੰਬੋਧਿਤ ਕਰਦੇ ਸਨ । 132

Loading...

Page Navigation
1 ... 173 174 175 176 177 178 179 180 181 182 183 184 185 186 187 188 189 190