Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਸਮੇਂ ਔਰਤਾਂ ਦੇ ਬਹੁਤ ਦਾਸੀਆਂ ਹੁੰਦੀਆਂ ਸਨ | ਰੇਵਤੀ ਗਾਥਾਪਤਨੀ ਤਾਂ ਇੰਨੀ ਕਾਮੁਕ ਸੀ ਕਿ ਉਹ ਮਾਸ ਸ਼ਰਾਬ ਵਿਚ ਮਸਤ ਹੋਈ ਜੈਨ ਉਸਰੇ ਵਿਚ ਪਹੁਚ ਗਈ ਅਤੇ ਆਪਣੇ ਪਤੀ ਨੂੰ ਕਾਮ ਭੋਗ ਦੀ ਪ੍ਰਾਰਥਨਾ ਕਰਨ ਲਗੀ । ਤੰਗ ਆਕੇ ਮਹਾਸ਼ਤਕ ਸ਼ਾਵਕ · ਅਪਣੀ ਪਤਨੀ ਨੂੰ ਸ਼ਰਾਪ ਦਿੰਦਾ ਹੈ।
ਲੋਕ ਬਹੁਤ ਹੀ ਐਸ਼ ਆਰਾਮ ਦੀ ਜ਼ਿੰਦਗੀ ਗੁਜ਼ਾਰਦੇ ਸਨ ।
ਉਸ ਸਮੇਂ ਨੌਕਰਾਂ ਤੇ ਦਾਸ ਦਾਸੀਆਂ ਨਾਲ ਉਪਾਸਕ ਲੋਕ ਬਹੁਤ ਚੰਗਾ ਵਿਵਹਾਰ ਕਰਦੇ ਸਨ ਉਨ੍ਹਾਂ ਨੂੰ ਦੇਵਾਨੂਆ ਜਾਂ ਕੋਟਵਿੰਕ ਪੁਰਸ਼ (ਵਾਰ ਦਾ ਮੈਂਬਰ) ਆਖ ਕੇ ਸ਼ੰਬੋਧਨ ਕਰਦੇ ਸਨ । | ਉਸ ਸਮੇਂ ਇਸਨਾਨ ਪਿਛੋਂ ਸਰੀਰ ਪੂੰਝਣ ਲਈ ਗੰਧ ਕਸੀਏ ਨਾਮਕ ਵਰਤਾਰ ਦਾ
ਇਸਤੇਮਾਲ ਕੀਤਾ ਜਾਂਦਾ ਸੀ । ਦਾਨ ਦੇ ਰੂਪ ਵਿਚ ਮਲਹਟੀ ਦਾ ਇਸਤੇਮਾਲ ਹੁੰਦਾ | ਸੀ । ਉਸ ਸਮੇਂ ਸਿਰ ਤੇ ਅੱਖਾਂ ਧੋਣ ਲਈ ਦੁਧੀਆ ਆਵਲੇ ਦਾ ਪ੍ਰਯੋਗ ਕੀਤਾ ਜਾਂਦਾ ਸੀ ।
ਮਾਲਿਸ਼ ਆਦਿ ਕਰਨ ਲਈ ਸਤਪਾਕ ਅਤੇ ਸਸਚਰਪਾਕ ਨਾਮਕ ਤੇਲ ਦੀ ਵਰਤੋਂ ਵੀ ਉਪਾਸਕ ਲੋਕ ਕਰਦੇ ਸਨ ।
ਬਟਨੇ ਦੇ ਰੂਪ ਵਿਚ ਕਣਕ ਦਾ ਆਟਾ ਵੀ ਇਸਤੇਮਾਲ ਹੁੰਦਾ ਸੀ ।
ਉਪਾਸ਼ਕ ਲੋਕ ਕਪਾਹ ਦੇ ਬਨੇ ਕਪੜੇ ਪਹਿਨਦੇ ਸਨ ਸਰੀਰਕ ਸੰਗਾਰ ਲਈ ਅਗਰ, | ਕੁ ਕੁਮ ਤੇ ਚੰਦਨ ਦੀ ਵਰਤੋਂ ਕੀਤੀ ਜਾਂਦੀ ਸੀ ਸਫਦ ਕਮਲ ਤੇ ਮਾਲਤੀ ਦੇ ਫੁੱਲਾਂ ਦੇ
ਹਾਰ ਵੀ ਲੱਕ ਗਲਾਂ ਵਿਚ ਪਾਉਂਦੇ ਸਨ । | ਉਪਾਸਕ ਲੋਕ ਆਪਣੇ ਨਾਂ ਦੀ ਕੀਮਤੀ ਅੰਗੂਠੀ ਜ਼ਰੂਰ ਪਹਿਨਦੇ ਸਨ । ਧੂਪ ਆਦਿ ਰੂਪ ਵਿਚ ਅਗਰੂ ਤੇ ਲੋਵਾਨ ਦੀ ਵਰਤੋਂ ਕੀਤੀ ਜਾਂਦੀ ਸੀ ।
ਉਪਾਸਕ ਆਪਣੀਆਂ ਪ੍ਰਤਿਗਿਆ ਕਰਦੇ ਸਮੇਂ ਪੀਣ ਵਾਲੇ ਪਦਾਰਥਾਂ ਦੇ ਰੂਪ ਵਿਚ ਮੂੰਗੀ ਦੀ ਦਾਲ ਦਾ ਪਾਣੀ, ਘੀ ਵਿਚ ਤਲੇ ਚਾਵਲਾਂ ਦਾ ਪਾਣੀ ਜਾਂ ਕਾਂਜੀ ਦੀ ਵਰਤੋਂ ਦੀ ਮਰਿਆਦਾ ਕਰਦੇ ਸਨ ।
| ਉਸ ਸਮੇਂ ਕਮਲ ਨਾਂ ਦੀ ਉਤਮ ਕਿਸਮ ਦਾ ਚੌਲ ਬਹੁਤ ਮਸ਼ਹੂਰ ਸੀ । ਦਾਲਾਂ ਵਿਚ ਮਟਰ, ਮੂੰਗੀ ਅਤੇ ਉੜਦ ਦੀ ਦਾਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ।
ਘੀ ਦੇ ਰੂਪ ਵਿਚ ਗਊ ਦਾ ਦਾਨੇਦਾਰ ਘੀ ਬਹੁਤ ਉੱਤਮ ਮੰਨਿਆਂ ਜਾਂਦਾ ਸੀ ।
ਉਸ ਸਮੇਂ ਬਾਥੂ, ਦੂਦੂ, ਘੀਆ, ਸਵਸਤੀਕ ਅਤੇ ਮੰਡ ਕੀਕ ਸਬਜ਼ੀਆਂ ਬਹੁਤ ਪ੍ਰਚਲਿਤ ਸਨ । ਉਸ ਸਮੇਂ ਕਾਂਜੀ ਵਿਚ ਦਾਲ ਦੀਆਂ ਪਕੌੜੀਆਂ ਬੜੇ ਸ਼ੌਕ ਨਾਲ ਇਮਲੀ ਦੀ ਚਟਨੀ ਪਾਕੇ ਖਾਈਆਂ ਜਾਂਦੀਆਂ ਸਨ ।
(134

Page Navigation
1 ... 175 176 177 178 179 180 181 182 183 184 185 186 187 188 189 190