Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 190
________________ ਉਪਰੋਕਤ ਮਨੁੱਖ ਪ੍ਰਥਵੀ ਵਾਂਗ ਸਹਿਨਸ਼ੀਲ, ਪੱਕੇ ਥੰਮ ਦੀ ਤਰਾਂ ਅਡੋਲ ਤੇ ਚਿੱਕੜ ਤੋਂ ਰਹਿਤ ਤਲਾ ਵਾਂਗ ਹੁੰਦਾ ਹੈ / ਇਸ ਤਕਾਂ ਦੇ ਮਨੁੱਖ ਦਾ ਜਨਮ ਮਰਣ ਦਾ ਚੱਕਰ ਮਿਟ ਜਾਂਦਾ ਹੈ / (1) ਅਨੰਤ ਗਿਆਨ (2) ਅਨੰਤ ਦਰਸ਼ਨ * (3) ਅਨੰਤ ਚਾਰਿਤਰ (4-5) ਅਨੰਤ ਬਲਵੀਰਜ (6) ਅਨੰਤ ਸ਼ਾਯਕ ਸਮਿਕੱਤਕ (7) ਵਚਰ ਰਿਸਵ ਨਾਚ ਸਹਜਿੰਨਾ (8) ਸਮਚਤੁਰ ਸਸਤਰ ਸੰਸਥਾਨ (9) 34 ਅਤਿਥੈ (10) ਬਾਣੀ ਦੇ 35 ਗੁਣ (11) ਇਕ ਹਜ਼ਾਰ ਸਰੀਰ ਲੱਛਣ (12) 64 ਇੰਦਰਾਂ ਰਾਹੀ ਪੂਜਨਯੋਗ ਇਹ ਗੁਣ ਅਰਹੰਤ ਤੇ ਤੀਰਥੰਕਰਾਂ ਦੇ ਹਨ / ਤੀਰਥੰਕਰ ਇਕ ਸਮੇਂ ਵਿਚ 24 ਹੀ ਹੁੰਦੇ ਹਨ / ਤੀਰਥੰਕਰ ਤੋਂ ਭਾਵ ਸਾਧੂ, ਸਾਧਵੀ, ਸ਼ਰਾਵਕ ਤੇ ਸ਼ਰਾਵਿਕਾ ਰੂਪੀ ਚਹੁ ਪੱਖੀ ਤੀਰਥ ਦਾ ਸੰਸਥਾਪਕ ਹੈ / | ਅਤਿਸ਼ੇ ਤੋਂ ਭਾਵ ਹੈ ਉਹ ਗੁਣ ਜੋ ਹੋਰ ਮਨੁਖਾਂ ਵਿਚ ਨਾ ਪਾਏ ਜਾਣ / ਇਨ੍ਹਾਂ ਵਿਚੋਂ ਚਾਰ ਅਤਿਥੈ ਜਨਮ ਸਮੇਂ, 15 ਕੇਵਲ ਗਿਆਨ ਸਮੇਂ ਅਤੇ 15 ਦੇਵਤਿਆਂ ਰਾਹੀਂ ਪ੍ਰਗਟ ਕੀਤੇ ਜਾਂਦੇ ਹਨ / ਸੰਖੇਪ ਵਿਚ 34 ਅਤਿਥੈ ਇਸ ਪ੍ਰਕਾਰ ਹਨ। (1) ਸਰੀਰ ਦੇ ਬਾਲ ਨਹੀਂ ਵਧਦੇ ਅਤੇ ਜਿੰਨੇ ਵਧਦੇ ਵੀ ਹਨ ਉਹ ਸੋਹਣੇ | ਲਗਦੇ ਹਨ। (2) ਸ਼ਰੀਰ ਤੇ ਮਿੱਟੀ, ਮੈਲ ਨਹੀਂ ਜੰਮਦੀ / (3) ਖੂਨ ਅਤੇ ਮਾਸ ਗਊ ਦੇ ਦੁਧ ਵਾਂਗ ਸਫੈਦ ਤੇ ਮਿੱਠਾ ਹੁੰਦਾ ਹੈ / (4) ਸਾਹਾਂ ਵਿਚ ਖੁਸ਼ਬੂ ਹੁੰਦੀ ਹੈ / ਆਮ ਮਨੁਖ ਉਨ੍ਹਾਂ ਨੂੰ ਭੋਜਨ ਕਰਦੇ ਨਹੀਂ ਵੇਖ ਸਕਦਾ। ਪਰ ਅਵਧੀ ਗਿਆਨੀ ਵੇਖ ਸਕਦਾ ਹੈ / ਤੀਰਥੰਕਰ ਅਤੇ ਅਰਹੰਤ ਜ਼ਦ ਚਲਦੇ ਹਨ ਉਨ੍ਹਾਂ ਅੱਗੇ ਇਕ ਧਰਮ ਚੱਕਰ ਚਲਦਾ ਹੈ / ਜਿੱਥੇ ਭਗਵਾਨ ਠਹਿਰਦੇ ਹਨ ਧਰਮ ਚੱਕਰ ਵੀ ਠਹਿਰ ਜਾਂਦਾ ਹੈ / ਤੀਰਥੰਕਰ ਦੇ ਸਿਰ ਤੇ ਤਿੰਨ ਛਤਰ ਆਕਾਸ਼ ਤੋਂ ਹੀ ਵਿਖਾਈ ਦਿੰਦੇ ਹਨ / ਸਾਰੇ ਛਤਰ ਮੋਤੀਆਂ ਦੀ ਝਾਲਰ ਵਾਲੇ ਹੁੰਦੇ ਹਨ / (8) ਗਊ ਦੇ ਦੁਧ ਦੀ ਤਰਾਂ ਅਤੇ ਕਮਲ ਦੇ ਫੁੱਲਾਂ ਦੀ ਤਰਾਂ ਉਜਲ ਦੇ ਝਾਲਰ ਝੁਲਾਏ ਜਾਂਦੇ ਹਨ / ਉਨ੍ਹਾਂ ਦੀ ਡੰਡੀ ਰਤਨਾਂ ਦੀ ਬਣੀ ਹੁੰਦੀ ਹੈ / (9) ਅਰਿਹੰਤ ਭਗਵਾਨ ਜਿਥੇ ਵਿਰਾਜਦੇ ਹਨ ਉਥੇ ਸਫੁਟੀਕ ਮਨੀ ਦੀ ਤਰਾਂ 148 (7)

Loading...

Page Navigation
1 ... 188 189 190