Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 189
________________ ਦੀ ਤਰ੍ਹਾਂ ਕਿਸੇ ਵਿਸ਼ੇਸ਼ ਵਿਅਕਤੀ ਜਾਂ ਦੇਵੀ ਦੇਵਤਾ ਨੂੰ ਨਮਸਕਾਰ ਨਹੀਂ ਕੀਤਾ ਗਿਆ। ਸਗੋਂ ਗੁਣਾਂ ਤੇ ਅਧਾਰਿਤ ਮਹਾਂਪੁਰਸ਼ਾਂ ਨੂੰ ਬਿਨਾ ਕਿਸੇ ਜਾਤ, ਪਾਤ, ਰੰਗ ਨਸਲ ਤੋਂ ਪਰ੍ਹਾਂ ਹਟ ਕੇ ਨਮਸਕਾਰ ਕੀਤਾ ਗਿਆ ਹੈ । ਇਹ ਮੰਤਰ ਬਹੁਤ ਪ੍ਰਭਾਵਸ਼ਾਲੀ ਹੈ । ਪੁਰਾਤਨ ਸਮੇਂ ਤੋਂ ਇਸ ਮੰਤਰ ਤੇ ਅਧਾਰਿਤ ਬਹੁਤ ਸਾਰੇ ਮੰਤਰ ਗ੍ਰੰਥਾਂ ਦੀ ਰਚਨਾ ਵੀ ਹੋਈ ਹੈ। ਹੁਣ ਅਸੀਂ ਅਰਿਹੰਤ, ਸਿੱਧ, ਅਚਾਰੀਆਏ, ਉਪਾਧਿਆਏ ਤੇ ਸਾਧੂ ਆਦਿ ਸ਼ਬਦਾਂ ਦੇ ਅਰਥਾਂ ਤੇ ਉਨ੍ਹਾਂ ਦੇ ਗੁਣਾਂ ਦੀ ਵਿਆਖਿਆ ਕਰਦੇ ਹਾਂ : - ਅਰਿਹੰਤ ਅਰਿਹੰਤ ਸ਼ਬਦ ਜੈਨ ਤੇ ਬੁਧ ਧਰਮ ਵਿਚ ਬਹੁਤ ਮਹੱਤਵ ਰਖਦਾ ਹੈ। ਜੈਨ ਧਰਮ ਅਨੁਸਾਰ ਅਰਿਹੰਤ ਉਹ ਹੈ ਜੋ ਆਤਮਿਕ ਦੁਸ਼ਮਨਾਂ (ਕਾਮ, ਕਰੋਧ ਆਦਿ ਪੰਜ ਮਾਨਸਿਕ ਦੁਸ਼ਮਨਾਂ) ਨੂੰ ਜਿੱਤ ਲੈਂਦਾ ਹੈ। ਚਾਰ ਆਤਮਾ ਦੇ ਗੁਣਾਂ ਦਾ ਨਾਸ਼ ਕਰਨ ਵਾਲੇ ਕਰਮਾਂ (1) ਗਿਆਨਵਰਨੀਆ (2) ਦਰਸ਼ਨਵਰਨੀਆ (3) ਮੋਹਨੀਆ (4) ਅੰਤਰਾਏ, ਦਾ ਖਾਤਮਾ ਕਰਦਾ ਹੈ । ਅਰਿਹੰਤ ਭਗਵਾਨ ਦੀ ਮਹੱਤਤਾ ਪ੍ਰਗਟ ਕਰਨ ਵਾਲੇ 12 ਗੁਣ ਹੁੰਦੇ ਹਨ। ਬੁਧ ਧਰਮ ਅਨੁਸਾਰ ਅਰਿਹੰਤ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ “ਜਿਸਨੇ ਸੰਸਾਰ ਦਾ ਪੈਂਡਾ ਤਹਿ ਕਰ ਲਿਆ ਹੈ ਜੋ ਸ਼ੋਗ ਰਹਿਤ ਹੈ ਅਤੇ ਹਰ ਤਰ੍ਹਾਂ ਗਈਆਂ ਹਨ, ਉਸ ਦੇ ਲਈ ਸੁਤੰਤਰ ਹੈ । ਜਿਸ ਦੀਆਂ ਸਾਰੀਆਂ ਗੰਢਾਂ ਦੁਖ ਨਹੀਂ ਨਿਰਮੂਲ ਹੋ । ਸਾਰਥੀ ਦੁਆਰਾ ਚੰਗੀ ਤਰ੍ਹਾਂ ਸਿਖਾਏ ਹੋਏ ਘੋੜਿਆਂ ਇੰਦਰੀਆਂ ਸ਼ਾਂਤ ਹੋ ਗਈਆਂ ਹਨ ਅਭਿਮਾਨ ਖਤਮ ਹੋ ਗਿਆ ਹੈ ਉਸ ਵਿਅਕਤੀ ਦੀ ਦੇਵਤੇ ਵੀ ਚਾਹ ਕਰਦੇ ਹਨ । ਵਾਂਗ ਜਿਸ ਮਨੁਖ ਦੀਆਂ ਹੈ ਅਤੇ ਜੋ ਵਿਕਾਰ ਰਹਿਤ ਮੁਕਤ ਹੈ ਉਸਦਾ ਮਨ ਸ਼ਾਂਤ ਇਸ ਪ੍ਰਕਾਰ ਦੇ ਮਨੁੱਖ, ਜੋ ਸੱਚੇ ਗਿਆਨ ਰਾਹੀਂ ਹੁੰਦਾ ਹੈ, ਉਸ ਦੇ ਬੋਲ ਤੇ ਕਰਮ ਵੀ ਸ਼ਾਂਤ ਹਨ । ਸੱਚੇ ਗਿਆਨ ਰਾਹੀਂ ਮੁਕਤ ਤੇ ਸ਼ਾਂਤ “ਸੰਤਪੁਰਸ਼’ ਦਾ ਮਨ, ਬਾਣੀ ਤੇ ਮਨ ਸਭ ਸ਼ਾਂਤ ਹੁੰਦਾ ਹੈ । (2) ਧਮ ਪਦ ਗਾਥਾ 790 (3) ਧਮ ਪਦ ਗਾਬਾ 7/94 (4) ਧਮਪਦ ਗਾਥਾ 7/96 147

Loading...

Page Navigation
1 ... 187 188 189 190