Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain
View full book text
________________
ਵਿਸ਼ਨੂੰ ਪੁਰਾਣ ਵਿਚ ਮਾਯਾ ਮੋਹ ਨਾਂ ਦੇ ਜੈਨ ਭਿਕਸ਼ੂ ਨੇ ਅਸੁਰਾ ਨੂੰ ਅਰਿਹੰਤ ਧਰਮ ਦੀ ਦੀਖਿਆ ਦਿਤੀ। ਉਹ ਵੇਦਾਂ ਵਿਚ ਵਿਸ਼ਵਾਸ ਨਹੀਂ ਰਖਦਾ ਸੀ। ਉਹ ਅਨੇਕਾਂਤ ਵਾਦ ਵਿਚ ਵਿਸ਼ਵਾਸ ਰਖਦਾ ਸੀ ।
ਉਪਨਿਸ਼ਦਾਂ ਵਿਚ ਇਹ ਵਰਨਣ ਵੀ ਕੀਤਾ ਗਿਆ ਹੈ ਕਿ ਆਤਮ ਵਿਦਿਆ ਦੇ ਮਾਲਿਕ ਸਭ ਤੋਂ ਪਹਿਲਾਂ ਖਤਰੀ ਸਨ । ਇਨ੍ਹਾਂ ਖਤਰੀਆਂ ਦੇ ਮੁਖੀ ਦਾ ਨਾਂ ਹੀ ਰਿਸ਼ਵਦੇਵ ਸੀ ਜੋ ਨਾਭੀ ਤੇ ਮਰੂਦੇਵੀ ਦੇ ਪੁੱਤਰ ਸਨ । ਇਹ ਆਤਮ ਵਿਦਿਆ, ਯੱਗ, ਜਾਤ ਪਾਤ ਤੋਂ ਰਹਿਤ ਸੀ । ਇਸ ਵਿਦਿਆ ਵਿਚ ਧਿਆਨ ਤੇ ਤਪੱਸਿਆ ਹੀ ਪ੍ਰਧਾਨ ਸੀ।
ਵੇਦ ਤੇ ਉਪਨਿਸ਼ਦਾਂ ਤੋਂ ਛੁੱਟ ਮਹਾਭਾਰਤ ਵਿਚ ਵੀ ਭਗਵਾਨ ਰਿਸ਼ਵਦੇਵ ਦਾ ਵਰਨਣ ਹੈ ।4
ਜੈਨ ਤੀਰਥੰਕਰ
ਜੈਨ ਪਰੰਪਰਾ ਵਿਚ 24 ਤੀਰਥੰਕਰ ਮੰਨੇ ਜਾਂਦੇ ਹਨ। ਕਈ ਇਤਿਹਾਸਕਾਰ ਉਨ੍ਹਾਂ ਦੀ ਹੋਂਦ ਵਾਰੇ ਸ਼ਕ ਪ੍ਰਗਟ ਕਰਦੇ ਹਨ । ਕਈ ਲੋਕ ਜੈਨ ਤੇ ਬੁਧ ਧਰਮ ਨੂੰ ਵੈਦਿਕ ਧਰਮ ਵਿਰੁਧ ਇਕ ਬਗਾਵਤ ਸਮਝਦੇ ਹਨ । ਕਈ ਲੋਕ ਮਹਾਵੀਰ ਨੂੰ ਗੌਤਮ ਬੁੱਧ ਦਾ ਚੇਲਾ ਜਾ ਗੌਤਮ ਬੁਧ ਨੂੰ ਮਹਾਵੀਰ ਦਾ ਚੇਲਾ ਆਖਦੇ ਹਨ।
ਜੈਨ ਧਰਮ ਵਿਚ 6 ਆਰੇ ਮੰਨੇ ਜਾਂਦੇ ਹਨ। ਹਰ ਯੁਗ ਵਿਚ ਚੌਵੀ ਤੀਰਥੰਕਰ ਹੁੰ ਦੇ ਹਨ । ਵਰਤਮਾਨ ਸਮੇਂ ਹੋਏ ਤੀਰਥੰਕਰਾਂ ਬਾਰੇ ਜਿਥੇ ਵੇਦਾਂ ਵਿਚ ਵਰਨਣ ਮਿਲਦਾ ਹੈ ਉਥੇ ਪੁਰਾਣਾਂ ਮਹਾਭਾਰਤ' ਤੇ ਬੋਧੀ ਗਰੰਥਾਂ ਵਿਚ ਕਾਫੀ ਜਾਨਕਾਰੀ ਮਿਲਦੀ ਹੈ ਡਾ: ਰਾਧਾ
(2) ਵਿਸ਼ਨੂੰ ਪੁਰਾਨ 3/18/12-13-14-3/18/27 3/18/25-3/18/28-29-3/18/8-11 1
(3) ਓ) ਵਾਯੂ ਪੁਰਾਣ ਪੂਰਵ ਅਰਧ 33150 । ਅ) ਬ੍ਰਹਮਾਂਡ ਪੁਰਾਣ ਪੁਰਵ ਅਰਧ ਅਨੁਸ਼ਪਾਦ 14160
(4) ऋषभादीनां महायोगिनामाचारादिष्वेव अर्हतादयो मोहिता: ।
ਮਹਾਂਭਾਰਤ ਸਾਂਤੀ ਪੂਰਵ ਮੋਕਸ਼ ਧਰਮ ਅਧਿਆਏ 263/20 (1) ਜੈ: ਸਾ: ਈ: ਪੂ: ਪੰਨਾ 108 (2) ਦੀਰਘ ਨਿਕਾਣੇ 1/1 (5-15) 1/2 (21)
141

Page Navigation
1 ... 182 183 184 185 186 187 188 189 190