Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 186
________________ ਦੀਆਂ ਕਈ ਗਾਥਾਵਾਂ ਗੀਤਾ, ਮਹਾਭਾਰਤ ਤੇ ਬੋਧੀ ਗਰੰਥਾਂ ਵਿਚ ਮਿਲਦੀਆਂ ਹਨ । ਕਈ ਕਹਾਨੀਆਂ ਵੀ ਨਾਂ ਦੇ ਹੇਰ ਫੇਰ ਨਾਲ ਮਹਾਭਾਰਤ ਤੇ ਬੋਧੀ ਗਰੰਥਾਂ ਵਿਚ ਮਿਲਦੀਆਂ ਹਨ । ਸ਼ਮਣ ਪਰੰਪਰਾਂ ਦੀ ਸਭ ਤੋਂ ਬੜੀ ਦੇ ਧਿਆਨ, ਤਪੱਸਿਆ, ਵਰਤ ਆਦਿ ਦੀ ਮਹਾਨ ਪਰੰਪਰਾ ਹੈ । ਭਗਵਾਨ ਮਹਾਵੀਰ ਇਸੇ ਪਰੰਪਰਾ ਦੀ ਆਖਰੀ ਕੜੀ ਸਨ ਉਹ ਸੰਸਥਾਪਕ ਨਹੀਂ ਸ਼੍ਰੇਣੇ ਪਰੰਪਰਾਂ ਭਾਰਤ ਦੀ ਆਦ ਕਾਲ ਤੋਂ ਚੱਲੀ ਪਰੰਪਰਾ ਹੈ । ਇਹ ਯੁੱਗ ਵਿਰੋਧੀ ਹੈ ਜਾਤ ਪਾਤ ਤੋਂ ਰਹਿਤ ਹੈ । ਵਰਨ ਆਸ਼ਰਮ ਲਈ ਇਸ ਵਿਚ ਕੋਈ ਥਾਂ ਨਹੀਂ। ਵੇਦਾਂ ਵਿਚ ਵਰਨਣ ਕੀਤੇ ਅਰਾਂ ਦਾ ਧਰਮ ਇਸੇ ਨਾਲ ਸਬੰਧਿਤ ਹੈ । ਜੈਨ ਸਮਰਾਟ | ਇਹ ਪਰੰਪਰਾ ਨੂੰ ਅੱਗੇ ਚਲ ਕੇ ਭਾਰਤ ਦੇ ਕਈ ਮਹਾਨ ਰਾਜਿਆਂ ਬੰਸਾਰ, ਅਜਾਤਸ਼ਤਰੂ, ਚੰਦਰਗੁਪਤ ਮੌਰੀਆ, ਸੰਪਤ, ਕੁਨਾਲ, ਖਾਰਵੇਲ ਅਤੇ ਕੁਮਾਰ ਪਾਲ ਨੇ ਅਪਨਾਇਆ। ਹਰ ਇਤਿਹਾਸ ਦਾ ਵਿਦਿਆਰਥੀ ਇਨ੍ਹਾਂ ਬਾਰੇ ਜਾਨਦਾ ਹੈ । ਮਹਾਤਮਾ ਬੁਧ ਅਤੇ ਮਹਾਵੀਰ ਦੇ ਮਾਤਾ ਪਿਤਾ ਵੀ ਸ਼ਮਣਾਂ ਦੇ ਉਪਾਸਕ ਸਨ । ਚੰਦਰਗੁਪਤ ਭਾਰਤ ਦਾ ਪਹਿਲਾ ਸਮਰਾਟ ਸੀ ਜਿਸ ਬਾਰੇ ਪ੍ਰਮਾਣਿਕ ਇਤਿਹਾਸ ਜੈਨ ਸਾਹਿਤ ਤੋਂ ਹੀ ਮਿਲਦਾ ਹੈ । ਸਮਤਿ ਤੇ ਖਾਰਵੇਲ ਤਾਂ ਜੈਨ ਧਰਮ ਵਿਚ ਉਹ ਹੀ | ਥਾਂ ਰਖਦੇ ਹਨ ਜੋ ਬੋਧ ਧਰਮ ਵਿਚ ਅਸ਼ੋਕ ਦੀ ਹੈ । ਕੁਮਾਰ ਪਾਲ ਆਖਰੀ ਭਾਰਤੀ ਰਾਜਾ ਸੀ ਜਿਸ ਦੇ ਸਮੇਂ ਪ੍ਰਸਿਧ ਜੈਨ ਸਾਹਿਤਕਾਰ ਅਚਾਰੀਆ ਹੇਮ ਚੰਦਰ ਪੈਦਾ ਹੋਏ । ਰਵੇਲ ਨੇ ਦਖਣੀ ਭਾਰਤ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ। ਅੱਜ ਵੀ ਇਨਾਂ ਰਾਜਿਆਂ ਰਾਹੀਂ ਖੁਦਾਏ ਸ਼ਿਲਾਲੇਖ, ਮੰਦਰ ਤੇ ਮੂਰਤੀਆਂ ਪ੍ਰਾਪਤ ਹੁੰਦੀਆਂ ਹਨ । ਜੈਨ ਪਰੰਪਰਾ ਦੇ ਅਸ਼ੋਕ ਵੀ ਪਹਿਲਾਂ ਜੈਨ ਧਰਮ ਦਾ ਉਪਾਸਕ ਸੀ । ਪਰ ਬਾਅਦ ਵਿਚ ਬੁਧ ਬਣ ਗਿਆ । ਜੈਨ ਕਲਾ ਦੇ ਕੇਂਦਰ ਜੈਨ ਧਰਮ ਨੇ ਭਾਰਤੀ ਸੰਸਕ੍ਰਿਤੀ ਨੂੰ ਜਿਥੇ ਧਿਆਨ ਤੇ ਤਪ ਦੀ ਪਰੰਪਰਾ ਪ੍ਰਦਾਨ ਕੀਤੀ ਉਥੇ ਕਲਾ ਤੇ ਸਾਹਿਤ ਵਿਚ ਵੀ ਸਭ ਤੋਂ ਅੱਗੇ ਰਿਹਾ ਹੈ । ਜੈਨ ਕਲਾ ਦੇ ਪ੍ਰਮੁੱਖ ਕੱਦਰ ਮਥੁਰਾ, ਪਾਲਨਾ, ਸਮੇਤ ਸਿਖਰ, ਰਾਣਕਪੁਰ, ਆਬੂ, ਰਾਜਗਿਰੀ, ਖੁਜਰਾਹੋ, ਰੇਵਗਿਰੀ ਤੇ ਸ਼ਮਣ ਬੇਲਗੱਲਾਂ ਹਨ । ਜੋ ਅੱਜ ਵੀ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ । 143

Loading...

Page Navigation
1 ... 184 185 186 187 188 189 190