Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 179
________________ ਰਾਜਾ ਕਿਵੇਂ ਹੋ ਗਿਆ ਕਿਉਂਕਿ ਇਕ ਦੇ ਮਰਨ ਤੋਂ ਬਾਅਦ ਉਸ ਦਾ ਪੁੱਤਰ ਅਜ਼ਾਤਸ਼ਤਰੁ ਤੇ ਜਾਂ ਕਣਿਕ ਗੱਦੀ ਤੇ ਬੈਠਾ ਸੀ । ਜੈਨ ਸਾਹਿਤ ਵਿਚ ਇਹ ਤਾਂ ਆਉਂਦਾ ਹੈ ਕਿ ਉਸਨੇ ਆਸ ਪਾਸ ਦੇ ਦੇਸ਼ਾਂ ਨੂੰ ਜਿਤ ਕੇ ਮਗਧ ਨੂੰ ਵਿਸ਼ਾਲ ਦੇਸ਼ ਦਾ ਰੂਪ ਦਿੱਤਾ ਪਰ ਭਗਵਾਨ ਮਹਾਵੀਰ ਦਾ 22ਵਾਂ ਚੌਥਾ ਰਾਜਹਿ ਸੀ ਅਤੇ 16ਵਾਂ ਬਣਿਆ ਨਗਰ ਵਿਚ । ਪਿਤਾ ਤੋਂ ਪਹਿਲਾਂ ਪੁੱਤਰ ਕਿਵੇਂ ਰਾਜਾ ਅਖਵਾ ਸਕਦਾ ਹੈ ਲਗਦਾ ਹੈ ਕਿ ਜਿਤਸ਼ਤਰੂ ਇਕ ਵਿਸ਼ੇਸ਼ਕ ਹੈ । ਆਰਥਿਕ ਸਥਿਤੀ-ਉਸ ਸਮੇ ਵਿਉਪਾਰ ਬਹੁਤ ਜ਼ੋਰ-ਸ਼ੋਰ ਨਾਲ ਹੁੰਦਾ ਸੀ । ਸ਼ਾਵਕ ਲੋਕ ਵਿਦੇਸ਼ ਵਿਚ ਵਿਉਪਾਰ ਕਰਦੇ ਸਨ ਧਨ ਸੰਭਾਲ ਕੇ ਰਖਣ ਦਾ ਢੰਗ ਬੜਾ ਅਜੀਬ ਸੀ । ਕੁਝ ਧਨ ਵਿਉਪਾਰ ਵਿਚ ਲਾਇਆ ਜਾਂਦਾ ਸੀ । ਕੁਝ ਖ਼ਜ਼ਾਨੇ ਵਿਚ ਰਖਿਆ ਜਾਂਦਾ ਸੀ । ਕੁਝ ਘਰ ਦੇ ਸਾਜ਼ ਸਮਾਨ ਦੇ ਰੂਪ ਵਿਚ ਰਖਿਆ ਜਾਂਦਾ ਸੀ । | ਉਸ ਸਮੇਂ ਵਿਉਪਾਰ ਤੋਂ ਛੁਟ ਲੋਕ ਖੇਤੀ ਬਾੜੀ ਜ਼ੋਰਾਂ ਤੇ ਕਰਦੇ ਸਨ । ਜ਼ਮੀਨ ਨੂੰ ਮਾਪਨ ਲਈ ਹਲ ਦਾ ਹਿਸਾਬ ਲਾਇਆ ਜਾਂਦਾ ਸੀ ਇਕ · ਹਲ ਹੇਠ 100 ਬਘੇ ਜ਼ਮੀਨ ਮੰਨੀ ਜਾਂਦੀ ਸੀ । ਲੋਕ ਪਸ਼ੂਆਂ ਨੂੰ ਬਹੁਤ ਪਾਲਦੇ ਸਨ । ਪਸ਼ੂਆਂ ਦਾ ਹਿਸਾਬ ਰਖਣ ਦੇ ਢੰਗ ਨੂੰ ਬਿਜ਼ ਆਖਿਆ ਜਾਂਦਾ ਸੀ । 100000 ਪਸ਼ੂਆਂ ਦਾ ਇਕ ਬ੍ਰਿਜ ਹੁੰਦਾ ਸੀ । ਬੈਲ ਗੱਡੀਆਂ, ਨੌਕਾਵਾਂ, ਜਹਾਜ਼ ਰਥ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਸੀ । ਉਸ ਸਮੇ ਦਾਸ ਪ੍ਰਥਾ ਆਮ ਸੀ । | ਉਸ ਸਮੇਂ ਕਈ ਲੋਕ ਡੰਗਰਾਂ ਤੇ ਪੁਰਸ਼ਾਂ ਨੂੰ ਨਪੁੰਸਕ ਕਰਨ ਦਾ ਕੰਮ ਕਰਦੇ ਸਨ । ਕਈ ਲੋਕ ਪਸ਼ੂਆਂ ਅਤੇ ਮਜ਼ਦੂਰਾਂ ਤੇ ਬਹੁਤ ਭਾਰ ਲੱਦ ਦਿਆ ਕਰਦੇ ਸਨ । ਪਸ਼ੂਆਂ ਦੀ । ਖੁਰਾਕ ਵੇਲ ਲੋਕ ਬਹੁਤ ਘਟ ਧਿਆਨ ਦਿੰਦੇ ਸ਼ਨ। | ਉਸ ਸਮੇਂ ਕਈ ਲੋਕ ਕੋਲੇ ਬਨਾ ਕੇ ਵੇਚਣ ਦਾ ਕੰਮ ਕਰਦੇ ਸਨ । ਕਈ ਹਰੇ ਭਰੇ । ਜੰਗਲਾਂ ਨੂੰ ਕਟ ਦਿੰਦੇ ਸਨ । ਕਈ ਲੋਕ ਗੱਡੇ ਤੇ ਰਥ ਬਨਾਉਣ ਦਾ ਕੰਮ ਕਰਦੇ ਸਨ । ਕਈ ਲੋਕ ਕਿਰਾਏ ਤੇ ਪਸ਼ੂਆਂ ਤੇ ਮਨੁੱਖਾਂ ਨੂੰ ਭਾਰ ਢੋਣ ਲਈ ਦੇ ਦਿੰਦੇ ਸਨ । ਖਾਨ .. ਵਿਚ ਧਾਤ ਕੱਢਣ ਦਾ ਕੰਮ ਆਮ ਸੀ । ਇਸੇ ਪ੍ਰਕਾਰ ਦੰਦ, ਲਾਖ, ਸ਼ਰਾਬ, ਜ਼ਹਿਰ, ਬਾਲ ਕੋਹਲੂ ਚਕੀ ਚਲਾਉਣ ਦਾ ਕੰਮ ਜੰਗਲ ਵਿਚ ਅੱਗ ਲਾਉਣ ਦਾ ਕੰਮ, ਤਲਾਓ ਸੁਕਾਉਣ ਦਾ ਕੰਮ, ਬੁਰੇ ਕੰਮਾਂ ਲਈ ਵੇਸ਼ ਵਿਰਤੀ ਕਰਾਉਣਾ, ਹਿੰਸਕ ਜਾਨਵਰ ਪਾਲਣ ਦਾ ਕੰਮ ਵਿਉਪਾਰ ਪੱਥਰ ਤੇ ਕੀਤਾ ਜਾਂਦਾ ਸੀ । | ਉਸ ਸਮੇਂ ਸਿਕੇ ਦਾ ਨਾਂ ਹਿਰਣ ਜਾਂ ਸਵਰਨ ਸੀ । ਇਹ 32 ਰੱਤੀ ਦਾ ਹੁੰਦਾ ਸੀ । ਉਸ ਸਮੇਂ ਸੁਵਰਨ ਮਾਸੇ, ਕਾਰਸਾਰਣ, ਮਾਸਕ, ਅਰਧਮਾਸਕ, ਰੂਪਕ, ਪਣਿਕ, ਪਾਯਕਕੇ, ਕਵੜਗ, ਕਾਕਣੀ, ਦਰੂਮ, ਦੀਨਾਰ, ਕੇਵਗ, ਸਾਮਰਕ ਨਾਂ ਦੇ ਸਿਕਿਆਂ ਦਾ ਵਰਨਣ ਵੀ ਮਿਲਦਾ ਹੈ । 36

Loading...

Page Navigation
1 ... 177 178 179 180 181 182 183 184 185 186 187 188 189 190