Book Title: Upasak Dashang Sutra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 174
________________ ਸਰੀਰ ਰਾਹੀਂ ਆਪੂ ਚਲਦਾ ਹੈ ਅਤੇ ਇਨ੍ਹਾਂ ਵਰਤਾਂ ਦੇ ਦੋਸ਼ਾਂ ਪ੍ਰਤਿ ਆਪ ਹੀ ਨਹੀਂ ਬਚਦਾ ਸਗੋਂ ਉਹ ਇਸ ਦੋਸ ਨੂੰ ਨਾ ਤਾਂ ਆਪਣੇ ਲਈ ਕਰਵਾਉਂਦਾ ਹੈ ਅਤੇ ਨਾ ਹੀ ਕਰਦੇ ਨੂੰ ਚੰਗਾ ਜਾਣਦਾ ਹੈ । 2. ਸ਼ਾਵਕ ਧਰਮ-ਸਨੂੰ ਹੀ ਉਪਾਸਕ ਧਰਮ, ਗ੍ਰਹਸਥੀ ਦਾ ਧਰਮ ਆਖਦੇ ਹਨ । ਸ਼ਾਵਕ ਕਿਸ ਨੂੰ ਆਖਦੇ ਹਨ ? ਇਸ ਦਾ ਵਿਸਥਾਰ ਨਾਲ ਵਰਨਣ ਇਸ ਸੂਤਰ ਦੇ ਪਹਿਲੇ ਅਧਿਐਨ ਤੋਂ ਵਿਸਥਾਰ ਨਾਲ ਮਿਲਦਾ ਹੈ । ਸੰਖੇਪ ਵਿਚ ਅਸੀਂ ਆਖਦੇ ਹਾਂ ਕਿ ਜੋ ਦੇਵ, ਗੁਰੂ ਤੇ ਧਰਮ ਤੇ ਸੱਚੀ ਸ਼ਰਧਾ ਰਖਦਾ ਹੈ, ਉਹ ਸ਼ਾਵਕ ਹੈ । | ਸ਼ਾਵਕ ਸਮਿਅਕਤ ਤੋਂ ਅਗੇ ਸ਼ਾਵਕ ਦੇ 12 ਵਰਤਾਂ ਦਾ ਪਾਲਣ ਕਰਦਾ ਹੈ । ਇਸ ਵਿਚ ਸਾਧੂ ਵਾਲੇ ਅਹਿੰਸਾ, ਸਚ, ਚੋਰੀ ਨਾ ਕਰਨਾ, ਜਰੂਰਤ ਤੋਂ ਵਧ ਸੰਗਹਿ ਨ ਕਰਨਾ ਮ੍ਹਮਚਰਯ ਆਦਿ ਵਰਤ ਵੀ ਸ਼ਾਮਲ ਹਨ। ਇਹ ਵਰਤ ਸਾਧੂ ਦੀ ਹਾਲਤ ਵਿਚ ਮਹਾਵਰਤ ਅਖਵਾਉਂਦੇ ਹਨ ਪਰ ਹਸਬ ਦੀ ਹਾਲਤ ਵਿਚ ਅਣੂਵਰਤ ਅਖਵਾਉਂਦੇ ਹਨ ਅਣੂ ਤੋਂ ਭਾਵ ਛੋਟਾ ਹੈ ਅਰਥ 'ਤੇ ਇਨ੍ਹਾਂ ਵਰਤਾਂ ਦੀ ਕੁਝ ਛੋਟ ਰਖਕ ਪਾਲਣ ਕਰਨਾ ਹੀ ਅਣੂਵਰਤ ਜਾਂ ਸ਼ੀਲ ਵਰਤ ਹੈ । | ਹੁਣ ਅਸੀਂ ਪਹਿਲੇ ਪ੍ਰਸ਼ਨ ਵਲ ਫਿਰ ਆਉਂਦੇ ਹਾਂ ਕਿ ਜਦ ਭਗਵਾਨ ਮਹਾਵੀਰ ਦੇ ਲੱਖਾਂ ਉਪਾਸਕ ਸਨ ਤਾਂ ਇਨ੍ਹਾਂ ਦਾ ਹੀ ਵਰਨਣ ਕਿਉਂ ਕੀਤਾ ਗਿਆ, ਮੇਰੀ ਛੋਟੀ ਜਿਹੀ ਰਾਏ ਅਨੁਸਾਰ ਇਸਦੇ ਹੇਠ ਲਿਖੇ ਕਾਰਨ ਸਨ । .1. ਦੇਵ ਤੋਂ ਭਾਵ ਅਰਿਹੰਤ ਜਾਂ ਤੀਰਥੰਕਰ ਅਤੇ ਮੁਕਤ ਸਿਧ ਆਤਮਾਵਾਂ ਹਨ ਜੋ ਰਾਗ-ਦਵੇਸ਼ ਆਦਿ ਵਿਕਾਰਾਂ ਤੇ ਕਾਬੂ ਪਾਕੇ ਨਿਰਵਾਨ ਹਾਸਲ ਕਰਦੀਆਂ ਹਨ । ਇਹੋ ਦੇਵ ਹੈ ਭਾਵ ਇਨ੍ਹਾਂ ਮੁਕਤ ਆਤਮਾਵਾਂ ਦੇ ਜੀਵਨ ਤੋਂ ਣਾ ਲੈਕੇ ਆਤਮਾ ਦਾ ਵਿਕਾਸ ਕਰਨਾ ਹੀ ਇਨ੍ਹਾਂ ਤ ਸੱਚੀ ਸ਼ਰਧਾ ਹੈ। 2. ਗੁਰੂ ਤੋਂ ਭਾਵ ਪੰਜ ਮਹਾਵਰਤ, ਪੰਜ ਸਮਿਤੀਆਂ, ਤਿੰਨ ਗੁਪਤੀਆਂ ਦਾ ਜੋ ਮਨ, ਬਚਨ ਤੇ ਸਰੀਰ ਰਾਹੀਂ ਪਾਲਣ ਕਰਦੇ ਹਨ 22 ਪਰੀਸ਼ੇ ਹ ਸਹਿਨ ਕਰਦੇ ਹਨ । ਧਰਮ ਉਪਦੇਸ਼ ਦਿੰਦੇ ਹਨ । ਉਨ੍ਹਾਂ ਪ੍ਰਤਿ ਸ਼ਰਧਾ ਰਖਣਾ, ਉਨ੍ਹਾਂ ਨੂੰ ਸ਼ੁਧ ਭੋਜਨ, ਕਪੜਾ ਤੇ ਭਾਂਡਾ ਦਾਨ ਦੇਣਾ ਇਹੋ ਗੁਰੂ ਪ੍ਰਤ ਸੱਚੀ ਸ਼ਰਧਾ ਹੈ । 3. ਧਰਮ ਤੋਂ ਭਾਵ ਹੈ । ਨੇ ਤੱਤਵਾਂ---ਛੇ ਦਰਵ, ਸਚੇ ਦੇਵ, (ਅਰਿਹੰਤ-ਤੀਰਥੰਕਰ) ਗੁਰੂ ਤੇ ਜੈਨ ਸ਼ਾਸਤਰਾਂ ਤਿ ਸੱਚੀ ਸ਼ਰਧਾ ਤੇ ਵਿਸ਼ਵਾਸ ਕਰਦਾ ਹੈ ਅਤੇ ਇਨ੍ਹਾਂ ਤਿ ਗਿਆਨ ਰਖਦਾ ਹੈ । 131

Loading...

Page Navigation
1 ... 172 173 174 175 176 177 178 179 180 181 182 183 184 185 186 187 188 189 190