Book Title: Takrao Talo Author(s): Dada Bhagwan Publisher: Dada Bhagwan Aradhana Trust View full book textPage 8
________________ ਸੰਪਾਦਕੀ ‘ਟਕਰਾਅ ਟਾਲੋ ਇਹ ਇੱਕ ਹੀ ਸੂਤਰ ਜੇ ਜੀਵਨ ਵਿੱਚ ਸਿੱਧਾ ਉਤਰ ਗਿਆ, ਉਸਦਾ ਸੰਸਾਰ ਤਾਂ ਸੁੰਦਰ ਹੋ ਜਾਏਗਾ, ਨਾਲ ਹੀ ਮੋਕਸ਼ ਵੀ ਸਿੱਧੇ ਸਾਹਮਣੇ ਤੋਂ ਚੱਲ ਕੇ ਆਏਗਾ | ਇਹ ਨਿਰਵਿਵਾਦ ਸੂਤਰ ਹੈ ! ਅਮ ਵਿਗਿਆਨੀ ਪੂਜਨੀਕ ਦਾਦਾਸ਼ੀ ਰਾਹੀਂ ਦਿੱਤੇ ਗਏ ਇਸ ਸੂਤਰ ਨੂੰ ਅਪਣਾ ਕੇ ਕਿੰਨੇ ਹੀ ਲੋਕ ਪਾਰ ਉਤਰ ਗਏ । ਉਹਨਾਂ ਦਾ ਜੀਵਨ ਸੁੱਖ ਸ਼ਾਂਤੀ ਵਾਲਾ ਬਣਿਆ ਅਤੇ ਉਹ ਮੋਕਸ਼ ਦੇ ਰਾਹੀ ਬਣ ਗਏ ! ਇਸਦੇ ਲਈ ਹਰ ਇੱਕ ਨੂੰ ਕੇਵਲ ਦ੍ਰਿੜ ਨਿਸ਼ਚਾ ਕਰਨਾ ਹੈ ਕਿ “ਮੈਨੂੰ ਕਿਸੇ ਨਾਲ ਟਕਰਾਅ ਵਿੱਚ ਨਹੀਂ ਆਉਣਾ ਹੈ | ਸਾਹਮਣੇ ਵਾਲਾ ਜਿੰਨਾ ਵੀ ਟਕਰਾਉਣਾ ਚਾਹੇ, ਫਿਰ ਵੀ ਮੈਨੂੰ ਨਹੀਂ ਟਕਰਾਉਣਾ ਹੈ, ਕੁਝ ਵੀ ਕਰਕੇ | ਬਸ, ਏਨਾ ਹੀ ਜਿਸਦਾ ਨਿਸ਼ਚਾ ਹੋਏਗਾ, ਉਸਨੂੰ ਕੁਦਰਤੀ ਤਰੀਕੇ ਨਾਲ ਆਪਣੇ ਆਪ ਅੰਦਰ ਤੋਂ ਹੀ ਟਕਰਾਅ ਟਾਲਣ ਦੀ ਸੂਝ ਪ੍ਰਾਪਤ ਹੋਣ ਲੱਗੇਗੀ ! | ਰਾਤ ਨੂੰ ਹਨੇਰੇ ਵਿੱਚ ਕਮਰੇ ਤੋਂ ਬਾਹਰ ਨਿਕਲਣਾ ਹੋਵੇ ਅਤੇ ਸਾਹਮਣੇ ਕੰਧ ਆ ਜਾਏ, ਤਾਂ ਅਸੀਂ ਕੀ ਕਰਾਂਗੇ ? ਕੰਧ ਨੂੰ ਲੱਤ ਮਾਰ ਕੇ ਕਹਾਂਗੇ ਕਿ ‘ਤੂੰ ਵਿੱਚ ਕਿਥੋਂ ਆਈ ? ਖਿਸਕ ਇੱਥੋਂ, ਇਹ ਮੇਰਾ ਘਰ ਹੈ ! ਉੱਥੇ ਤਾਂ ਕਿਵੇਂ ਸਿਆਣੇ ਹੋ ਕੇ ਹੱਥ ਨਾਲ ਦਰਵਾਜ਼ਾ ਲੱਭਦੇ ਹੋਏ, ਲੱਭ ਕੇ, ਬਾਹਰ ਨਿਕਲ ਜਾਂਦੇ ਹਾਂ | ਕਿਉਂ ? ਕਿਉਂਕਿ ਉੱਥੇ ਤਾਂ ਸਮਝ ਹੈ ਕਿ ਅੜੀਅਲਪਣਾ ਕਰਾਂਗਾ ਤਾਂ ਕੰਧ ਨਾਲ ਸਿਰ ਟਕਰਾਏਗਾ ਅਤੇ ਫੁੱਟੇਗਾ । ਭੀੜੀ ਗਲੀ ਵਿੱਚੋਂ ਰਾਜਾ ਜਾ ਰਿਹਾ ਹੋਏ ਅਤੇ ਸਾਹਮਣੇ ਤੋਂ ਭੱਜਦਾ ਹੋਇਆ ਇੱਕ ਸਾਂਡ ਆਏ, ਤਾਂ ਉੱਥੇ ਰਾਜਾ ਸਾਂਡ ਨੂੰ ਕੀ ਏਦਾਂ ਕਹੇਗਾ ਕਿ, “ਪਰ੍ਹਾਂ ਹੱਟ ਜਾ, ਮੇਰਾ ਰਾਜ ਹੈ, ਮੇਰੀ ਗਲੀ ਹੈ, ਮੈਨੂੰ ਰਸਤਾ ਦੇ ! ਉੱਥੇ ਤਾਂ ਸਾਂਡ ਕੀ ਕਹੇਗਾ, “ਤੂੰ ਰਾਜਾ ਤਾਂ ਮੈਂ ਮਹਾਰਾਜਾ ! ਆ ਜਾ !' ਅਰਥਾਤ ਉੱਥੇ ਵੱਡੇ ਤੋਂ ਵੱਡਾ, ਰਾਜਿਆਂ ਦੇ ਰਾਜੇ ਨੂੰ ਵੀ ਹੋਲੀ ਜਿਹੇ ਖਿਸਕ ਜਾਣਾ ਪਏਗਾ ਅਤੇ ਚਬੂਤਰੇ ਤੇ ਚੜ੍ਹ ਜਾਣਾ ਪਏਗਾ | ਕਿਉਂ ? ਟਕਰਾਅ ਟਾਲਣ ਦੇ ਲਈ ! | ਇਸ ਸਧਾਰਨ ਜਿਹੀ ਗੱਲ ਤੋਂ ਏਨਾ ਸਮਝ ਕੇ ਤੈਅ ਕਰਨਾ ਹੈ ਕਿ ਜੋ ਵੀ ਸਾਡੇ ਨਾਲ ਟਕਰਾਉਣ ਆਏ, ਉਹ ਕੰਧ ਅਤੇ ਸਾਂਡ ਵਰਗੇ ਹੀ ਹਨ | ਇਸ ਲਈ ਜੇ ਸਾਨੂੰ ਟਕਰਾਅ ਟਾਲਣਾ ਹੋਵੇ ਤਾਂ ਸਮਝਦਾਰੀ ਦਿਖਾ ਕੇ ਹੱਟ ਜਾਣਾ ਚਾਹੀਦਾ ਹੈ | ਜਿੱਥੇ ਕਿਤੇ ਵੀ ਟਕਰਾਅ ਸਾਹਮਣੇ ਆਏ ਤਾਂ ਉਸ ਨੂੰ ਟਾਲੋ । ਏਦਾਂ ਕਰਨ ਨਾਲ ਜੀਵਨ ਕਲੇਸ਼ ਰਹਿਤ ਹੋਵੇਗਾ ਅਤੇ ਮੋਕਸ਼ ਪ੍ਰਾਪਤ ਹੋਏਗਾ । ਡਾ. ਨੀਰੂਭੈਣ ਅਮੀਨ ਦੇ ਜੈ ਸੱਚਿਦਾਨੰਦ ।Page Navigation
1 ... 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42