Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 36
________________ ਟਕਰਾਅ ਟਾਲੋ ਦਾਦਾ ਸ੍ਰੀ : ਪਹਿਲਾਂ ਸਕੂਲ, ਫਿਰ ਸੂਖ਼ਮ, ਬਾਅਦ ਵਿੱਚ ਸੂਖ਼ਮਤਰ ਅਤੇ ਅਖੀਰ ਵਿੱਚ ਸੂਖਮਤਮ ਟਕਰਾਅ ਟਾਲਣੇ ਹਨ | ਪ੍ਰਸ਼ਨ ਕਰਤਾ : ਸੂਖ਼ਮਤਰ ਟਕਰਾਅ ਕਿਸਨੂੰ ਕਹਿੰਦੇ ਹਨ ? ਦਾਦਾ ਸ੍ਰੀ : ਤੁਸੀਂ ਕਿਸੇ ਨੂੰ ਮਾਰਦੇ ਹੋ ਅਤੇ ਇਹ ਵੀਰ ਗਿਆਨ ਨਾਲ ਦੇਖੇ ਕਿ ਮੈਂ ਸ਼ੁੱਧ ਆਤਮਾ ਹਾਂ, ਇਹ ‘ਵਿਵਸਥਿਤ ਸ਼ਕਤੀ ਮਾਰ ਰਹੀ ਹੈ , ਇਸ ਤਰ੍ਹਾਂ ਦੇਖੀਏ, ਜੇਕਰ ਮਨ ਤੋਂ ਜ਼ਰਾ ਵੀ ਦੋਸ਼ ਦੇਖਿਆ ਤਾਂ ਉਹ ਸੂਖ਼ਮਤਰ ਟਕਰਾਅ ਹੈ | ਪ੍ਰਸ਼ਨ ਕਰਤਾ : ਫਿਰ ਤੋਂ ਕਹੋ, ਠੀਕ ਤੋਂ ਸਮਝ ਵਿੱਚ ਨਹੀਂ ਆਇਆ। ਦਾਦਾ ਸ੍ਰੀ : ਇਹ ਤੁਸੀਂ ਸਾਰੇ ਲੋਕਾਂ ਦੇ ਦੋਸ਼ ਦੇਖਦੇ ਹੋ ਨਾ ! ਉਹ ਸੂਖ਼ਮਤਰ ਟਕਰਾਅ ਹੈ | ਪ੍ਰਸ਼ਨ ਕਰਤਾ : ਅਨੀ ਦੂਜਿਆਂ ਦੇ ਦੋਸ਼ ਦੇਖਣਾ, ਉਹ ਸੂਖ਼ਮਤਰ ਟਕਰਾਅ ਹੈ ? ਦਾਦਾ ਸ੍ਰੀ : ਏਦਾਂ ਨਹੀਂ, ਖੁਦ ਨੇ ਤੈਅ ਕੀਤਾ ਹੋਵੇ ਕਿ ਦੂਜਿਆਂ ਦੇ ਦੋਸ਼ ਹੈ ਹੀ ਨਹੀਂ ਅਤੇ ਫਿਰ ਵੀ ਦੋਸ਼ ਦਿੱਖਣ, ਉਹ ਸੂਖ਼ਮਤਰ ਟਕਰਾਅ ਹੈ | ਕਿਉਂਕਿ ਉਹ ਸ਼ੁੱਧ ਆਤਮਾ ਹੈ ਅਤੇ ਦੋਸ਼ ਅਲੱਗ ਹਨ | ਪ੍ਰਸ਼ਨ ਕਰਤਾ : ਤਾਂ ਉਸਨੂੰ ਹੀ ਮਾਨਸਿਕ ਟਕਰਾਅ ਕਿਹਾ ਹੈ ? ਦਾਦਾ ਸ੍ਰੀ : ਉਹ ਮਾਨਸਿਕ ਤਾਂ ਸਭ ਸੂਖ਼ਮ ਵਿੱਚ ਗਿਆ | ਪ੍ਰਸ਼ਨ ਕਰਤਾ : ਤਾਂ ਇਹਨਾਂ ਦੋਹਾਂ ਦੇ ਵਿੱਚ ਫ਼ਰਕ ਕਿੱਥੇ ਪੈਂਦਾ ਹੈ ? ਦਾਦਾ ਸ੍ਰੀ : ਇਹ ਤਾਂ ਮਨ ਤੋਂ ਵੀ ਉੱਪਰ ਦੀ ਗੱਲ ਹੈ | ਪ੍ਰਸ਼ਨ ਕਰਤਾ : ਅਰਥਾਤ ਇਹ ਸੂਖ਼ਮਤਰ ਟਕਰਾਅ ਹੈ, ਉਸ ਸਮੇਂ ਸੂਖ਼ਮ ਟਕਰਾਅ ਵੀ ਨਾਲ ਹੋਏਗਾ ਨਾ ? ਦਾਦਾ ਸ੍ਰੀ : ਇਹ ਸਾਨੂੰ ਨਹੀਂ ਦੇਖਣਾ ! ਸੂਖ਼ਮ ਵੱਖਰਾ ਹੁੰਦਾ ਹੈ ਅਤੇ ਸੂਖਮਤਰ ਅਲੱਗ ਹੁੰਦਾ ਹੈ | ਸੂਖ਼ਮਤਮ ਤਾਂ ਆਖਿਰੀ ਗੱਲ ਹੈ |

Loading...

Page Navigation
1 ... 34 35 36 37 38 39 40 41 42