Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 10
________________ ਟਕਰਾਅ ਟਾਲੋ ਨਾ ਆਉਣਾ ਟਕਰਾਅ ਵਿੱਚ ‘ਕਿਸੇ ਦੇ ਨਾਲ ਟਕਰਾਅ ਵਿੱਚ ਨਾ ਆਉਣਾ ਅਤੇ ਟਕਰਾਅ ਟਾਲਣਾ | ਸਾਡੇ ਇਸ ਸੂਤਰ ਦਾ ਜੇ ਪਾਲਣ ਕਰੋਗੇ ਤਾਂ ਆਖ਼ਰ ਮੋਕਸ਼ ਤੱਕ ਪਹੁੰਚੋਗੇ । ਤੁਹਾਡੀ ਭਗਤੀ ਅਤੇ ਸਾਡਾ ਵਚਨ ਬਲ ਸਾਰਾ ਕੰਮ ਕਰ ਦੇਵੇਗਾ । ਤੁਹਾਡੀ ਤਿਆਰੀ ਚਾਹੀਦੀ ਹੈ | ਸਾਡੇ ਇੱਕ ਹੀ ਵਾਕ ਦਾ ਜੇ ਕੋਈ ਪਾਲਣ ਕਰੇ ਤਾਂ ਉਹ ਮੋਕਸ਼ ਵਿੱਚ ਹੀ ਜਾਏਗਾ । ਓਏ, ਸਾਡਾ ਇੱਕ ਹੀ ਸੂਤਰ, ਜਿਉਂ ਦਾ ਤਿਉ, ਪੂਰੇ ਦਾ ਪੂਰਾ ਗਲੇ ਉਤਾਰ ਲਵੇ, ਤਾਂ ਵੀ ਮੋਕਸ਼ ਹੱਥ ਵਿੱਚ ਆ ਜਾਏ, ਏਦਾਂ ਹੈ | ਲੇਕਿਨ ਉਸਨੂੰ ‘ਜਿਉਂ ਦਾ ਤਿਉਂ ਗਲੇ ਉਤਾਰ ਲੈ । | ਸਾਡੇ ਇੱਕ ਸੂਤਰ ਦਾ ਜੇ ਇੱਕ ਦਿਨ ਵੀ ਪਾਲਣ ਕਰੋ ਤਾਂ ਗਜ਼ਬ ਦੀ ਸ਼ਕਤੀ ਉਤਪੰਨ ਹੋਏਗੀ ! ਅੰਦਰ ਏਨੀਆਂ ਸਾਰੀਆਂ ਸ਼ਕਤੀਆਂ ਹਨ ਕਿ ਕੋਈ ਕਿਵੇਂ ਵੀ ਟਕਰਾਅ ਕਰਨ ਆਏ, ਫਿਰ ਵੀ ਉਸਨੂੰ ਟਾਲ ਸਕੀਏ | ਜੋ ਜਾਣ-ਬੁਝ ਕੇ ਖਾਈ ਵਿੱਚ ਡਿੱਗਣ ਦੀ ਤਿਆਰੀ ਵਿੱਚ ਹੈ, ਉਹਨਾਂ ਨਾਲ ਟਕਰਾਉਣ ਦੇ ਲਈ ਬੈਠੇ ਰਹਿਣਾ ਹੈ ? ਉਹ ਤਾਂ ਕਦੇ ਵੀ ਮੋਕਸ਼ ਵਿੱਚ ਨਹੀਂ ਜਾਏਗਾ, ਨਾਲ ਹੀ ਤੁਹਾਨੂੰ ਵੀ ਆਪਣੇ ਨਾਲ ਬਠਾਈ ਰੱਖੇਗਾ | ਇਹ ਕਿਵੇਂ ਚੰਗਾ ਲੱਗੇਗਾ ? ਜੇ ਤੁਹਾਨੂੰ ਮੋਕਸ਼ ਵਿੱਚ ਹੀ ਜਾਣਾ ਹੋਵੇ ਤਾਂ ਇਹੋ ਜਿਹਿਆਂ ਦੇ ਸਾਹਮਣੇ ਜ਼ਿਆਦਾ ਅਕਲਮੰਦੀ ਨਾ ਕਰਨਾ (ਸਿਆਣਾ ਵੀ ਨਹੀਂ ਬਣਨਾ ਹੈ) | ਸਾਰੇ ਪਾਸਿਓ, ਚਾਰੋਂ ਦਿਸ਼ਾਵਾਂ ਤੋਂ ਸੰਭਲਣਾ, ਵਰਨਾ ਜੇ ਤੁਹਾਨੂੰ ਇਸ ਜੰਜਾਲ ਵਿਚੋਂ ਛੁੱਟਣਾ ਹੋਵੇਗਾ ਤਾਂ ਵੀ ਜਗਤ ਛੁੱਟਣ ਨਹੀਂ ਦੇਵੇਗਾ | ਇਸ ਲਈ ਲੜਾਈ ਕੀਤੇ ਬਿਨਾਂ ‘ਸਮੁਦਲੀ (ਸਰਲਤਾ ਨਾਲ ਬਾਹਰ ਨਿਕਲ ਜਾਣਾ ਹੈ | ਓਏ, ਅਸੀਂ ਤਾਂ ਇੱਥੋਂ ਤੱਕ ਕਹਿੰਦੇ ਹਾਂ ਕਿ ਜੇ ਤੇਰੀ ਧੋਤੀ ਝਾੜੀ ਵਿੱਚ ਫੱਸ ਗਈ ਹੋਵੇ ਅਤੇ ਤੇਰੀ ਮੋਕਸ਼ ਦੀ ਗੱਡੀ ਛੁੱਟਣ ਵਾਲੀ ਹੋਵੇ ਤਾਂ ਧੋਤੀ ਛੁਡਾਉਣ ਨਾ ਬੈਠੇ ਰਹਿਣਾ ! ਧੋਤੀ ਛੱਡ ਕੇ ਭੱਜ ਜਾਣਾ । ਓਏ, ਇੱਕ ਪਲ ਵੀ ਕਿਸੇ ਅਵਸਥਾ ਵਿੱਚ ਬੈਠੇ ਰਹਿਣ ਜਿਹਾ ਨਹੀਂ ਹੈ |

Loading...

Page Navigation
1 ... 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42