Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 23
________________ 14 ਟਕਰਾਅ ਟਾਲੋ ਵੈਸਾ ਹੈ | ਉੱਥੇ ਕੀ ਦੁੱਖ ਨਹੀਂ ਹੈ ? ਬਹੁਤ ਦੁੱਖ ਹੈ | ਥੋੜਾ ਸਮਝਣਾ ਪਏਗਾ | ਏਦਾਂ ਕਿਵੇਂ ਚਲੇਗਾ ? ਟਕਰਾਅ , ਉਹ ਅਗਿਆਨਤਾ ਹੀ ਹੈ ਸਾਡੀ ਪ੍ਰਸ਼ਨ ਕਰਤਾ : ਜੀਵਨ ਵਿੱਚ ਸੁਭਾਅ ਨਹੀਂ ਮਿਲਦੇ, ਇਸ ਨਾਲ ਟਕਰਾਅ ਹੁੰਦਾ ਹੈ ਨਾ ? ਦਾਦਾ ਸ੍ਰੀ : ਟਕਰਾਅ ਹੁੰਦਾ ਹੈ, ਉਸਦਾ ਨਾਂ ਸੰਸਾਰ ਹੈ ! ਪ੍ਰਸ਼ਨ ਕਰਤਾ : ਟਕਰਾਅ ਹੋਣ ਦਾ ਕਾਰਨ ਕੀ ਹੈ ? ਦਾਦਾ ਸ੍ਰੀ : ਅਗਿਆਨਤਾ | ਜਦੋਂ ਤੱਕ ਕਿਸੇ ਦੇ ਵੀ ਨਾਲ ਮਤਭੇਦ ਹੁੰਦਾ ਹੈ, ਤਾਂ ਉਹ ਤੁਹਾਡੀ ਨਿਰਬਲਤਾ ਦੀ ਨਿਸ਼ਾਨੀ ਹੈ | ਲੋਕ ਗਲਤ ਨਹੀਂ ਹਨ, ਮਤਭੇਦ ਵਿੱਚ ਗਲਤੀ ਤੁਹਾਡੀ ਹੈ | ਲੋਕਾਂ ਦੀ ਗਲਤੀ ਹੁੰਦੀ ਹੀ ਨਹੀਂ ਹੈ | ਉਹ ਜਾਣ-ਬੁਝ ਕੇ ਵੀ ਕਰ ਰਿਹਾ ਹੋਵੇ, ਤਾਂ ਸਾਨੂੰ ਉੱਥੇ ਖ਼ਿਮਾ ਮੰਗ ਲੈਣੀ ਚਾਹੀਦੀ ਹੈ ਕਿ, “ਬਈ, ਇਹ ਮੇਰੀ ਸਮਝ ਵਿੱਚ ਨਹੀਂ ਆਉਂਦਾ ਹੈ | ਬਾਕੀ, ਲੋਕ ਗਲਤੀ ਕਰਦੇ ਹੀ ਨਹੀਂ ਹਨ | ਲੋਕ ਮਤਭੇਦ ਹੋਣ ਦੇਣ, ਏਦਾਂ ਹੈ ਹੀ ਨਹੀਂ | ਜਿੱਥੇ ਟਕਰਾਅ ਹੋਇਆ, ਉੱਥੇ ਆਪਣੀ ਹੀ ਭੁੱਲ ਹੈ | ਪ੍ਰਸ਼ਨ ਕਰਤਾ : ਖੰਭਾ ਵਿਚਕਾਰ ਹੋਵੇ ਅਤੇ ਟਕਰਾਅ ਟਾਲਣਾ ਹੋਵੇ, ਤਾਂ ਅਸੀਂ ਇੱਕ ਪਾਸੋਂ ਦੀ ਖਿਸਕ ਜਾਈਏ, ਪਰ ਖੰਭਾ ਆ ਕੇ ਸਾਡੇ ਉੱਤੇ ਡਿੱਗੇ, ਤਾਂ ਉੱਥੇ ਕੀ ਕਰੀਏ ? ਦਾਦਾ ਸ੍ਰੀ : ਡਿੱਗੇ, ਤਾਂ ਖਿਸਕ ਜਾਣਾ | ਪ੍ਰਸ਼ਨ ਕਰਤਾ : ਕਿੰਨਾ ਵੀ ਖਿਸਕ ਜਾਈਏ ਫਿਰ ਵੀ ਖੰਭਾ ਸਾਨੂੰ ਲੱਗੇ ਬਿਨਾਂ ਰਹਿੰਦਾ ਨਹੀਂ । ਉਦਾਹਰਨ ਦੇ ਤੌਰ ਤੇ, ਸਾਡੀ ਘਰਵਾਲੀ ਹੀ ਟਕਰਾਏ | ਦਾਦਾ ਸ੍ਰੀ : ਟਕਰਾਏ, ਉਸ ਘੜੀ (ਸਮੇਂ) ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਇਹ ਲੱਭ ਲਵੋ | ਪ੍ਰਸ਼ਨ ਕਰਤਾ : ਸਾਹਮਣੇ ਵਾਲਾ ਮਨੁੱਖ ਸਾਡਾ ਅਪਮਾਨ ਕਰੇ ਅਤੇ ਸਾਨੂੰ ਅਪਮਾਨ ਲੱਗੇ, ਉਸਦਾ ਕਾਰਨ ਸਾਡਾ ਹੰਕਾਰ ਹੈ ?

Loading...

Page Navigation
1 ... 21 22 23 24 25 26 27 28 29 30 31 32 33 34 35 36 37 38 39 40 41 42