Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 24
________________ 15 ਟਕਰਾਅ ਟਾਲੋ ਦਾਦਾ ਸ੍ਰੀ : ਅਸਲ ਵਿੱਚ ਤਾਂ, ਸਾਹਮਣੇ ਵਾਲਾ ਜੋ ਅਪਮਾਨ ਕਰਦਾ ਹੈ, ਉਹ ਸਾਡੇ ਹੰਕਾਰ ਨੂੰ ਪਿਘਲਾ ਦਿੰਦਾ ਹੈ ਅਤੇ ਉਹ ਵੀ ‘ਡਾਮੈਟਿਕ' ਹੰਕਾਰ ਨੂੰ, ਜਿੰਨਾ ਇਕਸੈੱਸ ਹੰਕਾਰ ਹੋਵੇ, ਉਹ ਪਿਘਲਦਾ ਹੈ, ਉਸ ਵਿੱਚ ਸਾਡਾ ਕੀ ਵਿਗੜਨ ਵਾਲਾ ਹੈ ? ਇਹ ਕਰਮ ਛੁੱਟਣ ਨਹੀਂ ਦਿੰਦੇ | ਸਾਨੂੰ ਤਾਂ ਛੋਟਾ ਬੱਚਾ ਵੀ ਸਾਹਮਣੇ ਹੋਵੇ, ਤਾਂ ਵੀ ਕਹਿਣਾ ਚਾਹੀਦਾ ਹੈ ਕਿ, “ਹੁਣ ਸਾਨੂੰ ਛੁਡਾ ਦਿਓ | ਸਮਾ ਲਏਂ ਸਭ, ਸਮੁੰਦਰ ਦੇ ਸਮਾਨ ਢਿੱਡ ਉਦਰ) ਵਿੱਚ ਪ੍ਰਸ਼ਨ ਕਰਤਾ : ਦਾਦਾ, ਵਿਹਾਰ ਵਿੱਚ ਵਿਊ ਪੁਆਇੰਟ ਦੇ ਟਕਰਾਅ ਵਿੱਚ, ਵੱਡਾ ਛੋਟੇ ਦੀ ਗਲਤੀ ਕੱਢੇ, ਛੋਟਾ ਆਪਣੇ ਤੋਂ ਛੋਟੇ ਦੀ ਗਲਤੀ ਕੱਢੇ, ਏਦਾਂ ਕਿਉਂ ? ਦਾਦਾ ਸ੍ਰੀ : ਉਹ ਤਾਂ ਏਦਾਂ ਹੈ ਕਿ ਵੱਡਾ ਛੋਟੇ ਨੂੰ ਖਾ ਜਾਂਦਾ ਹੈ, ਵੱਡਾ ਛੋਟੇ ਦੀ ਗਲਤੀ ਕੱਢਦਾ ਹੈ, ਉਸਦੇ ਬਦਲੇ ਤੁਸੀਂ ਕਹੋ ਕਿ ਮੇਰੀ ਹੀ ਭੁੱਲ ਹੈ | ਭੁੱਲ ਨੂੰ ਸਵੀਕਾਰ ਕਰ ਲਓ, ਤਦ ਉਸਦਾ ਹੱਲ ਨਿਕਲਦਾ ਹੈ | ਅਸੀਂ ਕੀ ਕਰਦੇ ਹਾਂ ਕਿ ਦੂਜਾ ਜੇ ਸਹਿਣ ਨਾ ਕਰ ਸਕੇ ਤਾਂ ਅਸੀਂ ਆਪਣੇ ਉੱਪਰ ਹੀ ਲੈ ਲੈਂਦੇ ਹਨ, ਦੂਜਿਆਂ ਦੀ ਗਲਤੀ ਨਹੀਂ ਕੱਢਦੇ | ਦੂਜਿਆਂ ਨੂੰ ਕੀ ਦੋਸ਼ ਦੇਈਏ ? ਆਪਣੇ ਕੋਲ ਸਮੁੰਦਰ ਜਿਹਾ ਢਿੱਡ ਹੈ ! ਦੇਖੋ ਨਾ, ਬੰਬਈ ਦੇ ਸਾਰੇ ਗਟਰਾਂ ਦਾ ਪਾਣੀ ਸਾਗਰ ਖ਼ੁਦ ਦੇ ਵਿੱਚ ਸਮਾ ਲੈਂਦਾ ਹੈ ਨਾ ? ਓਦਾਂ ਹੀ ਤੁਸੀਂ ਵੀ ਪੀ ਲਵੋ | ਇਸ ਨਾਲ ਕੀ ਹੋਏਗਾ ਕਿ, ਇਹਨਾਂ ਬੱਚਿਆਂ ਉੱਤੇ ਅਤੇ ਹੋਰ ਸਾਰੇ ਲੋਕਾਂ ਉੱਤੇ ਪ੍ਰਭਾਵ ਪਏਗਾ | ਉਹ ਵੀ ਸਿੱਖਣਗੇ | ਬੱਚੇ ਵੀ ਸਮਝ ਜਾਂਦੇ ਹਨ ਕਿ ਇਹਨਾਂ ਦਾ ਢਿੱਡ ਸਮੁੰਦਰ ਵਰਗਾ ਹੈ ! ਜਿੰਨਾ ਆਏ, ਓਨਾ ਜਮਾਂ ਕਰ ਲਵੋ | ਵਿਹਾਰ ਵਿੱਚ ਇਹੋ ਜਿਹਾ ਨਿਯਮ ਹੈ ਕਿ ਅਪਮਾਨ ਕਰਨ ਵਾਲਾ ਆਪਣੀ ਸ਼ਕਤੀ ਸਾਨੂੰ ਦੇ ਕੇ ਜਾਂਦਾ ਹੈ । ਇਸ ਲਈ ਅਪਮਾਨ ਲੈ ਲਵੋ, ਹੱਸਦੇ ਹੱਸਦੇ ! ਨਿਆਂ-ਸਰੂਪ, ਉੱਥੇ ਹਿਸਾਬ ਖੁਦ ਦਾ ਪ੍ਰਸ਼ਨ ਕਰਤਾ : ਟਕਰਾਅ ਟਾਲਣ ਦੀ, “ਸਮਭਾਵ ਨਾਲ ਨਿਕਾਲ (ਸਮਾਧਾਨ) ਕਰਨ ਦੀ ਆਪਣੀ ਆਦਤ ਹੋਵੇ, ਫਿਰ ਵੀ ਸਾਹਮਣੇ ਵਾਲਾ ਮਨੁੱਖ ਸਾਨੂੰ ਪ੍ਰੇਸ਼ਾਨ ਕਰੇ,

Loading...

Page Navigation
1 ... 22 23 24 25 26 27 28 29 30 31 32 33 34 35 36 37 38 39 40 41 42