Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 32
________________ 23 ਟਕਰਾਅ ਟਾਲੋ ਬੈਠਦਾ ? ਏਦਾਂ ਹੈ, ਸ਼ਬਦਾਂ ਵਿੱਚ ਟਕਰਾਅ ਪੈਦਾ ਹੁੰਦਾ ਹੈ | ਮੈਨੂੰ ਬੋਲਣਾ ਬਹੁਤ ਪੈਂਦਾ ਹੈ, ਫਿਰ ਵੀ ਟਕਰਾਅ ਨਹੀਂ ਹੁੰਦਾ ਨਾ ! ਟਕਰਾਅ ਤਾਂ ਹੁੰਦਾ ਹੈ | ਇਹ ਭਾਂਡੇ ਟਕਰਾਉਂਦੇ ਹਨ ਕਿ ਨਹੀਂ ਟਕਰਾਉਂਦੇ ? ਪੁਦਗਲ ਦਾ ਸੁਭਾਅ ਹੈ ਟਕਰਾਉਣਾ | ਪਰ ਇਹੋ ਜਿਹਾ ‘ਮਾਲ’ ਭਰਿਆ ਹੋਏਗਾ, ਤਾਂ | ਨਹੀਂ ਭਰਿਆ ਹੋਵੇ ਤਾਂ ਨਹੀਂ | ਸਾਡੇ ਵੀ ਟਕਰਾਅ ਹੁੰਦੇ ਸਨ ਪਰ ਗਿਆਨ ਹੋਣ ਤੋਂ ਬਾਅਦ ਟਕਰਾਅ ਨਹੀਂ ਹੋਏ | ਕਿਉਂਕਿ ਸਾਡਾ ਗਿਆਨ ਅਨੁਭਵ ਗਿਆਨ ਹੈ ਅਤੇ ਅਸੀਂ ਇਸ ਗਿਆਨ ਨਾਲ ਸਾਰਾ ਨਿਕਾਲ (ਨਿਪਟਾਰਾ) ਕਰ ਕੇ ਆਏ ਹਾਂ ਅਤੇ ਤੁਹਡਾ ਨਿਕਾਲ ਕਰਨਾ ਬਾਕੀ ਹੈ | ਦੋਸ਼ ਧੋਤੇ ਜਾਣ ਪ੍ਰਤਿਕ੍ਰਮਣ ਨਾਲ ਕਿਸੇ ਦੇ ਨਾਲ ਟਕਰਾਅ ਵਿੱਚ ਆਉਣ ਤੇ ਵਾਪਸ ਦੋਸ਼ ਦਿੱਖਣ ਲੱਗਦੇ ਹਨ ਅਤੇ ਟਕਰਾਅ ਵਿੱਚ ਨਾ ਆਈਏ ਤਾਂ ਦੋਸ਼ ਢਕੇ ਰਹਿੰਦੇ ਹਨ | ਰੋਜ਼ ਦੇ ਪੰਜ ਸੌ-ਪੰਜ ਸੌ ਦੋਸ਼ ਦਿਸਣ ਲੱਗਣ ਤਾਂ ਸਮਝਣਾ ਕਿ ਮੋਕਸ਼ ਨਜਦੀਕ ਆ ਰਿਹਾ ਹੈ | ਇਸ ਲਈ ਜਿੱਥੋਂ ਤੱਕ ਹੋ ਸਕੇ ਟਕਰਾਅ ਟਾਲਣਾ | ਇਹ ਟਕਰਾਅ ਕਰਕੇ ਇਸ ਲੋਕ ਦਾ ਤਾਂ ਵਿਗੜਦਾ ਹੀ ਹੈ, ਲੇਕਿਨ ਪਰਲੋਕ ਦਾ ਵੀ ਵਿਗਾੜਦੇ ਹਨ ! ਜਿਹੜੇ ਇਸ ਲੋਕ ਦਾ ਵਿਗਾੜਦੇ ਹਨ, ਉਹ ਪਰਲੋਕ ਦਾ ਵਿਗਾੜੇ ਬਿਨਾਂ ਰਹਿੰਦੇ ਹੀ ਨਹੀਂ ! ਜਿਸਦਾ ਇਹ ਲੋਕ ਸੁਧਰੇਗਾ, ਉਸਦਾ ਪਰਲੋਕ ਸੁਧਰ ਜਾਏਗਾ | ਇਸ ਜਨਮ ਵਿੱਚ ਜੇ ਕਿਸੇ ਤਰ੍ਹਾਂ ਦੀ ਰੁਕਾਵਟ (ਅੜਚਨ) ਨਾ ਆਈ ਹੋਵੇ ਤਾਂ ਸਮਝਣਾ ਕਿ ਅਗਲੇ ਜਨਮ ਵਿੱਚ ਵੀ ਰੁਕਾਵਟ ਹੈ ਹੀ ਨਹੀਂ | ਅਤੇ ਇੱਥੇ ਹੀ ਰੁਕਾਵਟਾਂ ਖੜ੍ਹੀਆਂ ਕੀਤੀਆਂ, ਤਾਂ ਉਹ ਸਾਰੀਆਂ ਉੱਥੇ ਆਉਣ ਵਾਲੀਆਂ ਹੀ ਹਨ | ਤਿੰਨ ਜਨਮਾਂ ਦੀ ਗਰੰਟੀ ਜਿਸਦਾ ਟਕਰਾਅ ਨਹੀਂ ਹੋਵੇਗਾ, ਉਸਦਾ ਤਿੰਨ ਜਨਮਾਂ ਵਿੱਚ ਮੋਕਸ਼ ਹੋਏਗਾ, ਉਸਦੀ ਮੈਂ ਗਰੰਟੀ ਦਿੰਦਾ ਹਾਂ | ਟਕਰਾਅ ਹੋ ਜਾਏ, ਤਾਂ ਪ੍ਰਤੀਕ੍ਰਮਣ ਕਰ ਲੈਣਾ | ਟਕਰਾਅ

Loading...

Page Navigation
1 ... 30 31 32 33 34 35 36 37 38 39 40 41 42