Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 33
________________ 24 ਟਕਰਾਅ ਟਾਲੋ ਪੁਦਗਲ ਦਾ ਹੈ ਅਤੇ ਪੁਦਗਲ ਨਾਲ ਪੁਦਗਲ ਦਾ ਟਕਰਾਅ ਪ੍ਰਤੀਕ੍ਰਮਣ ਨਾਲ ਨਾਸ਼ ਹੁੰਦਾ ਹੈ । ਸਾਹਮਣੇ ਵਾਲਾ ‘ਭਾਗ ਕਰੇ ਤਾਂ ਸਾਨੂੰ “ਗੁਣਾ ਕਰਨਾ ਚਾਹੀਦਾ ਹੈ, ਤਾਂ ਕਿ ਰਕਮ ਉੱਡ ਜਾਏ | ਸਾਹਮਣੇ ਵਾਲੇ ਵਿਅਕਤੀ ਦੇ ਬਾਰੇ ਵਿੱਚ ਇਹ ਸੋਚਣਾ ਕਿ, 'ਉਸਨੇ ਮੈਨੂੰ ਏਦਾਂ ਕਿਹਾ, ਓਦਾਂ ਕਿਹਾ`, ਇਹੀ ਗੁਨਾਹ ਹੈ । ਇੱਥੇ ਰਾਹ ਵਿੱਚ ਜਾਂਦੇ ਸਮੇਂ ਦਰਖ਼ਤ ਨਾਲ ਟਕਰਾਏ ਤਾਂ ਉਸ ਨਾਲ ਕਿਉਂ ਨਹੀਂ ਲੜਦੇ ? ਦਰਖ਼ਤ ਨੂੰ ਜੜ੍ਹ ਕਿਵੇਂ ਕਹਾਂਗੇ ? ਜੋ ਟਕਰਾਉਂਦੇ ਹਨ, ਉਹ ਸਾਰੇ ਦਰਖ਼ਤ ਹੀ ਹਨ | ਗਾਂ ਦਾ ਪੈਰ ਸਾਡੇ ਉੱਤੇ ਪਏ, ਤਾਂ ਅਸੀਂ ਕੁਝ ਕਹਿੰਦੇ ਹਾਂ ? ਇਹੋ ਜਿਹਾ ਹੀ ਇਹਨਾਂ ਸਾਰੇ ਲੋਕਾਂ ਦਾ ਹੈ | ਗਿਆਨੀ ਪੁਰ’ ਸਾਰਿਆਂ ਨੂੰ ਕਿਸ ਤਰ੍ਹਾਂ ਖ਼ਿਮਾ ਕਰ ਦਿੰਦੇ ਹਨ ? ਉਹ ਜਾਣਦੇ ਹਨ ਕਿ ਇਹ ਬੇਚਾਰੇ ਸਮਝਦੇ ਨਹੀਂ ਹਨ, ਦਰਖ਼ਤ ਵਰਗੇ ਹਨ | ਅਤੇ ਸਮਝਦਾਰ ਨੂੰ ਤਾਂ ਕਹਿਣਾ ਹੀ ਨਹੀਂ ਪੈਂਦਾ, ਉਹ ਤਾਂ ਅੰਦਰ ਹੀ ਅੰਦਰ ਤੁਰੰਤ ਪ੍ਰਤੀਕ੍ਰਮਣ ਕਰ ਲੈਂਦਾ ਹੈ | ਜਿੱਥੇ ਲਾਲਸਾ (ਆਸਕਤੀ), ਉੱਥੇ ਰਿਐਕਸ਼ਨ ਹੀ ਪ੍ਰਸ਼ਨ ਕਰਤਾ : ਪਰ ਕਈ ਵਾਰ ਸਾਨੂੰ ਦੇਸ਼ ਨਹੀਂ ਕਰਨਾ ਹੋਵੇ, ਫਿਰ ਵੀ ਦੇਸ਼ ਹੋ ਜਾਂਦਾ ਹੈ, ਉਸਦਾ ਕੀ ਕਾਰਣ ਹੈ ? ਦਾਦਾ ਸ੍ਰੀ : ਕਿਸਦੇ ਨਾਲ ? ਪ੍ਰਸ਼ਨ ਕਰਤਾ : ਪਤੀ ਦੇ ਨਾਲ ਏਦਾਂ ਹੋਵੇ ਤਾਂ ? ਦਾਦਾ ਸ੍ਰੀ : ਉਹ ਦੇਸ਼ ਨਹੀਂ ਕਹਾਉਂਦਾ | ਜੋ ਲਾਲਸਾ (ਆਸਕਤੀ) ਦਾ ਪ੍ਰੇਮ ਹੈ, ਉਹ ਸਦਾ ਰਿਐਕਸ਼ਨਰੀ ਹੁੰਦਾ ਹੈ | ਇਸ ਲਈ ਜੇ ਚਿੜ ਗਏ ਤਾਂ ਉਹ ਫਿਰ ਪੁੱਠਾ ਚੱਲਣਗੇ | ਪੁੱਠਾ ਚੱਲੇ ਤਾਂ ਕੁਝ ਸਮੇਂ ਦੂਰ ਰਹਿਣਗੇ ਅਤੇ ਫਿਰ ਪ੍ਰੇਮ ਦਾ ਉਫ਼ਾਨ (ਉਬਾਲ) ਆਏਗਾ | ਅਤੇ ਫਿਰ ਪ੍ਰੇਮ ਵਿੱਚ ਸੱਟ ਲੱਗਣ ਤੇ ਟਕਰਾਅ ਹੋਵੇਗਾ | ਤਦ ਫਿਰ ਪ੍ਰੇਮ ਵੱਧਦਾ ਹੈ | ਜਿੱਥੇ ਮਰਯਾਦਾ ਤੋਂ ਵੱਧ ਪ੍ਰੇਮ ਹੁੰਦਾ ਹੈ, ਉੱਥੇ ਬਖੇੜਾ ਹੁੰਦਾ ਹੈ | ਅਰਥਾਤ ਜਿੱਥੇ ਵੀ ਬਖੇੜਾ ਹੁੰਦਾ ਰਹਿੰਦਾ ਹੋਵੇ, ਉੱਥੇ ਇਹਨਾਂ ਲੋਕਾਂ ਨੂੰ ਅੰਦਰੋਂ ਪ੍ਰੇਮ ਹੁੰਦਾ ਹੈ | ਉਹ ਪ੍ਰੇਮ ਹੋਵੇ

Loading...

Page Navigation
1 ... 31 32 33 34 35 36 37 38 39 40 41 42