Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 26
________________ 17 ਟਕਰਾਅ ਟਾਲੋ ਕਰਨਾ ਹੋਵੇ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਜਾਓ, ਘਰਸ਼ਣ ਨਹੀਂ ਕਰਨ ਦਾ ਨਿਸ਼ਚੈ ਕਰ ਲਵੋ, ਤਦ ਤੋਂ ਸਮਕਿਤ ਹੋ ਜਾਏਗਾ । ਦੇਹ ਦਾ ਟਕਰਾਅ ਹੋਇਆ ਹੋਵੇ ਅਤੇ ਸੱਟ ਲੱਗੀ ਹੋਵੇ ਤਾਂ ਇਲਾਜ਼ ਕਰਨ ਨਾਲ ਠੀਕ ਹੋ ਜਾਏਗਾ | ਪਰ ਘਰਸ਼ਣ ਅਤੇ ਸੰਘਰਸ਼ਣ ਨਾਲ ਮਨ ਉੱਤੇ ਜੋ ਦਾਗ ਪੈ ਗਏ ਹੋਣ, ਬੁੱਧੀ ਉੱਤੇ ਦਾਗ ਪਏ ਹੋਣ, ਉਹਨਾਂ ਨੂੰ ਕੌਣ ਕੱਢੇਗਾ ? ਹਜ਼ਾਰਾਂ ਜਨਮਾਂ ਤੱਕ ਵੀ ਨਹੀਂ ਜਾਣਗੇ | ਪਸ਼ਨ ਕਰਤਾ : ਘਰਸ਼ਣ ਅਤੇ ਸੰਘਰਸ਼ਣ ਨਾਲ ਮਨ ਅਤੇ ਬੁੱਧੀ ਉੱਤੇ ਜ਼ਖਮ ਹੋ ਜਾਂਦੇ ਹਨ ? ਦਾਦਾ ਸ੍ਰੀ : ਓਏ ! ਮਨ-ਬੁੱਧੀ ਉੱਤੇ ਹੀ ਕੀ, ਪੂਰੇ ਅੰਤ: ਕਰਣ ਉੱਤੇ ਜ਼ਖਮ ਹੋ ਜਾਂਦੇ ਹਨ ਅਤੇ ਉਸਦਾ ਅਸਰ ਸਰੀਰ ਉੱਤੇ ਵੀ ਹੁੰਦਾ ਹੈ | ਘਰਸ਼ਣ ਨਾਲ ਤਾਂ ਕਿੰਨੀਆਂ ਸਾਰਿਆਂ ਮੁਸ਼ਕਲਾਂ ਹਨ | ਪ੍ਰਸ਼ਨ ਕਰਤਾ : ਤੁਸੀਂ ਕਹਿੰਦੇ ਹੋ ਕਿ ਘਰਸ਼ਣ ਨਾਲ ਸਾਰੀਆਂ ਸ਼ਕਤੀਆਂ ਖਤਮ ਹੋ ਜਾਂਦੀਆਂ ਹਨ, ਤਾਂ ਕੀ ਜਾਗ੍ਰਿਤੀ (ਸਚੇਤ) ਨਾਲ ਸ਼ਕਤੀਆਂ ਵਾਪਸ ਖਿੱਚੀਆਂ ਜਾਣਗੀਆਂ? ਦਾਦਾ ਸ੍ਰੀ : ਸ਼ਕਤੀਆਂ ਖਿੱਚਣ ਦੀ ਜ਼ਰੂਰਤ ਨਹੀਂ ਹੈ | ਸ਼ਕਤੀਆਂ ਤਾਂ ਹਨ ਹੀ | ਸ਼ਕਤੀਆਂ ਹੁਣ ਉਤਪੰਨ ਹੋ ਰਹੀਆਂ ਹਨ | ਪਹਿਲਾਂ ਜਿਹੜੇ ਘਰਸ਼ਣ ਹੋ ਚੁੱਕੇ ਹਨ ਅਤੇ ਉਸ ਕਰਕੇ ਜਿਹੜਾ ਨੁਕਸਾਨ ਹੋਇਆ ਸੀ, ਉਹੀ ਵਾਪਸ ਆਉਂਦਾ ਹੈ | ਪਰ ਹੁਣ ਜੇ ਨਵਾਂ ਘਰਸ਼ਣ ਪੈਦਾ ਕਰਾਂਗੇ, ਤਾਂ ਫਿਰ ਸ਼ਕਤੀਆਂ ਚਲੀਆਂ ਜਾਣਗੀਆਂ | ਆਈ ਹੋਈ ਸ਼ਕਤੀ ਵੀ ਚਲੀ ਜਾਏਗੀ ਅਤੇ ਜੇ ਖੁਦ ਘਰਸ਼ਣ ਹੋਣ ਹੀ ਨਾ ਦੇਈਏ, ਤਾਂ ਸ਼ਕਤੀ ਉਤਪੰਨ ਹੁੰਦੀ ਰਹੇਗੀ ! ਇਸ ਦੁਨੀਆਂ ਵਿੱਚ ਵੈਰ ਨਾਲ ਘਰਸ਼ਣ ਹੁੰਦਾ ਹੈ | ਸੰਸਾਰ ਦਾ ਮੁਲ ਬੀਜ ਵੈਰ ਹੈ | ਜਿਸਦੇ ਵੈਰ ਅਤੇ ਘਰਸ਼ਣ - ਇਹ ਦੋਨੋਂ ਬੰਦ ਹੋ ਗਏ, ਉਸਦਾ ਮੋਕਸ਼ ਹੋ ਗਿਆ । ਪ੍ਰੇਮ ਰੌੜਾ (ਬੰਧਨ ਵਾਲਾ) ਨਹੀਂ ਹੈ, ਵੈਰ ਜਾਏ ਤਾਂ ਪ੍ਰੇਮ ਪੈਦਾ ਹੋ ਜਾਏ । ਕੌਮਨਸੈਂਸ, ਐਵਰੀਵੇਅਰ ਐਪਲੀਕੇਬਲ ਵਿਹਾਰ ਸ਼ੁੱਧ ਹੋਵੇ, ਉਸ ਦੇ ਲਈ ਕੀ ਚਾਹੀਦਾ ਹੈ ? ‘ਕੌਮਨਸੈਂਸ` ਕੰਪਲੀਟ

Loading...

Page Navigation
1 ... 24 25 26 27 28 29 30 31 32 33 34 35 36 37 38 39 40 41 42