Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 18
________________ 9 ਟਕਰਾਅ ਟਾਲੋ ਕਰੋਗੇ ਤਦ ਹੀ ਇਸ ਸੰਸਾਰ ਦਾ ਅੰਤ ਆਏਗਾ | ਹੋਰ ਕੋਈ ਉਪਾਅ ਨਹੀਂ ਹੈ | ਬਾਕੀ ਸਾਰੇ ਉਪਾਅ ਉਲਝਾਉਣ ਵਾਲੇ ਹਨ ਅਤੇ ਉਪਾਅ ਕਰਨਾ, ਉਹ ਆਪਣੇ ਅੰਦਰ ਦਾ ਲੁਕਿਆ ਹੋਇਆ (ਸੂਖ਼ਮ) ਹੰਕਾਰ ਹੈ | ਉਪਾਅ ਕਿਸ ਲਈ ਲੱਭਦੇ ਹੋ ? ਸਾਹਮਣੇ ਵਾਲਾ ? ਸਾਡੀ ਗਲਤੀ ਕੱਢੇ ਤਾਂ ਤੁਹਾਨੂੰ ਏਦਾਂ ਕਹਿਣਾ ਹੈ ਕਿ ‘ਮੈਂ ਤਾਂ ਪਹਿਲਾਂ ਤੋਂ ਹੀ ਟੇਢਾ ਹਾਂ |' ਬੁੱਧੀ ਹੀ ਸੰਸਾਰ ਵਿੱਚ ਟਕਰਾਅ ਕਰਾਉਂਦੀ ਹੈ | ਓਏ, ਇੱਕ ਔਰਤ ਦਾ ਸੁਣ ਕੇ ਚੱਲੀਏ ਤਾਂ ਵੀ ਪਤਨ ਹੁੰਦਾ ਹੈ, ਟਕਰਾਅ ਹੋ ਜਾਂਦਾ ਹੈ, ਫਿਰ ਇਹ ਤਾਂ ਬੁੱਧੀ ਭੈਣ ! ਉਸਦੀ ਸੁਣੀਏ ਤਾਂ ਕਿੱਥੋਂ ਦੀ ਕਿੱਥੇ ਸੁੱਟ ਦੇਵੇ | ਓਏ, ਰਾਤ ਨੂੰ ਦੋ ਵਜੇ ਜਗ੍ਹਾ ਕੇ ਬੁੱਧੀ ਭੈਣ ਉਲਟਾ ਦਿਖਾਉਂਦੀ ਹੈ | ਪਤਨੀ ਤਾਂ ਕੁਝ ਹੀ ਸਮੇਂ ਨਾਲ ਰਹਿੰਦੀ ਹੈ, ਪ੍ਰੰਤੂ ਬੁੱਧੀ ਭੈਣ ਤਾਂ ਲਗਾਤਾਰ ਨਾਲ ਹੀ ਨਾਲ ਰਹਿੰਦੀ ਹੈ | ਇਹ ਬੁੱਧੀ ਤਾਂ ‘ਡੀਥਰੋਨ’ (ਗੱਦੀਓਂ ਲਾਹੁਣਾ, ਪ੍ਰਭਾਵ ਘੱਟ ਕਰਨਾ) ਕਰਾਏ ਇਹੋ ਜਿਹੀ ਹੈ | ਜੇ ਤੁਹਾਨੂੰ ਮੋਕਸ਼ ਵਿੱਚ ਹੀ ਜਾਣਾ ਹੋਵੇ, ਤਾਂ ਬੁੱਧੀ ਦਾ ਬਿਲਕੁਲ ਵੀ ਨਾ ਸੁਣਨਾ। ਬੁੱਧੀ ਤਾਂ ਇਹੋ ਜਿਹੀ ਹੈ ਕਿ ਗਿਆਨੀ ਪੁਰਖ ਦਾ ਵੀ ਉਲਟਾ ਦਿਖਾਏ | ਓਏ, ਜਿਸਦੇ ਕਾਰਨ ਤੈਨੂੰ ਮੋਕਸ਼ ਪ੍ਰਾਪਤ ਹੋ ਜਾਏ, ਉਹਨਾਂ ਦਾ ਉਲਟਾ ਦੇਖਿਆ ? ਇਸ ਨਾਲ ਤਾਂ ਤੁਹਾਡਾ ਮੋਕਸ਼ ਤੁਹਾਡੇ ਤੋਂ ਅਨੰਤ ਜਨਮ ਦੂਰ ਹੋ ਜਾਏਗਾ | ਟਕਰਾਅ, ਉਹ ਸਾਡੀ ਅਗਿਆਨਤਾ ਹੈ | ਕਿਸੇ ਦੇ ਵੀ ਨਾਲ ਟਕਰਾਅ ਹੋਇਆ, ਤਾਂ ਉਹ ਆਪਣੀ ਅਗਿਆਨਤਾ ਦੀ ਨਿਸ਼ਾਨੀ ਹੈ | ਸੱਚ-ਝੂਠ ਭਗਵਾਨ ਦੇਖਦੇ ਹੀ ਨਹੀਂ | ਭਗਵਾਨ ਤਾਂ ਇੰਝ ਦੇਖਦੇ ਹਨ ਕਿ, ‘ਉਹ ਕੁਝ ਵੀ ਬੋਲਿਆ ਪਰ ਕਿਤੇ ਟਕਰਾਇਆ ਤਾਂ ਨਹੀਂ ਨਾ ?” ਤਦ ਕਹੋ, ‘ਨਹੀਂ |’ ਬਸ, ਸਾਨੂੰ ਏਨਾ ਹੀ ਚਾਹੀਦਾ ਹੈ | ਅਰਥਾਤ ਸੱਚ-ਝੂਠ ਭਗਵਾਨ ਦੇ ਉੱਥੇ ਹੁੰਦਾ ਹੀ ਨਹੀਂ, ਉਹ ਤਾਂ ਇਹਨਾਂ ਲੋਕਾਂ ਦੇ ਇੱਥੇ ਹੀ ਹੈ | ਭਗਵਾਨ ਦੇ ਉੱਥੇ ਤਾਂ ਦੰਦ ਹੀ ਨਹੀਂ ਹੁੰਦਾ ਨਾ ! ਜਿਹੜੀਆਂ ਟਕਰਾਉਣ, ਉਹ ਸਭ ਕੰਧਾਂ ਕੰਧ ਨਾਲ ਟੱਕਰੇ, ਤਾਂ ਕੰਧ ਦੀ ਭੁੱਲ ਜਾਂ ਸਾਡੀ ਭੁੱਲ ? ਕੰਧ ਤੋਂ ਤੁਸੀਂ ਨਿਆਂ ਮੰਗੋ ਕਿ ‘ਖਿਸਕ ਜਾ, ਖਿਸਕ ਜਾ” ਕਹੋ ਤਾਂ ? ਅਤੇ ਤੁਸੀਂ ਕਹੋ ਕਿ ਮੈਂ ਤਾਂ ਇਥੋਂ ਹੀ ਜਾਵਾਂਗਾ ਤਾਂ

Loading...

Page Navigation
1 ... 16 17 18 19 20 21 22 23 24 25 26 27 28 29 30 31 32 33 34 35 36 37 38 39 40 41 42