Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 12
________________ 3 ਟਕਰਾਅ ਟਾਲੋ ਉਸ ਵਿੱਚ (ਟ੍ਰੈਫ਼ਿਕ ਵਿੱਚ) ਕਦੇ ਵੀ ਰੁਕਾਵਟ ਨਹੀਂ ਆਉਂਦੀ, ਉਹ ਕਿਹੋ ਜਿਹਾ ਸੁੰਦਰ ਟ੍ਰੈਫ਼ਿਕ ਦਾ ਪ੍ਰਬੰਧ ਹੈ ! ਹੁਣ ਇਹਨਾਂ ਨਿਯਮਾਂ ਨੂੰ ਜੇ ਤੁਸੀਂ ਸਮਝ ਕੇ ਚੱਲੋ ਤਾਂ ਫਿਰ ਤੋਂ ਕੋਈ ਅੜਚਨ ਨਹੀਂ ਆਏਗੀ | ਅਰਥਾਤ ਇਹਨਾਂ ਨਿਯਮਾਂ (ਕਾਇਦਿਆਂ) ਨੂੰ ਸਮਝਣ ਵਿੱਚ ਭੁੱਲ ਹੈ | ਨਿਯਮ (ਕਾਇਦਾ) ਸਮਝਾਉਣ ਵਾਲਾ ਸਮਝਦਾਰ ਹੋਣਾ ਚਾਹੀਦਾ ਹੈ | ਇਹਨਾਂ ਟ੍ਰੈਫ਼ਿਕ ਦੇ ਨਿਯਮਾਂ ਦਾ ਪਾਲਣ ਕਰਨ ਦਾ ਤੁਸੀਂ ਨਿਸ਼ਚਾ ਕੀਤਾ ਹੁੰਦਾ ਹੈ ਤਾਂ ਕਿੰਨਾ ਸੁੰਦਰ ਪਾਲਣ ਹੁੰਦਾ ਹੈ ! ਉਸ ਵਿੱਚ ਕਿਉਂ ਹੰਕਾਰ ਨਹੀਂ ਜਾਗਦਾ ਕਿ ਉਹ ਭਲੇ ਹੀ ਕੁਝ ਨਾ ਕਹਿਣ ਪਰ ਅਸੀਂ ਤਾਂ ਏਦਾਂ ਹੀ ਕਰਾਂਗੇ | ਕਿਉਂਕਿ ਉਹਨਾਂ ਟ੍ਰੈਫ਼ਿਕ ਦੇ ਨਿਯਮਾਂ ਨੂੰ ਉਹ ਖੁਦ ਹੀ ਆਪਣੀ ਬੁੱਧੀ ਨਾਲ ਏਨਾ ਜ਼ਿਆਦਾ ਸਮਝ ਸਕਦਾ ਹੈ, ਸਥੂਲ ਹੈ ਇਸ ਲਈ, ਕਿ ਹੱਥ ਵੱਢਿਆ ਜਾਵੇਗਾ, ਤੁਰੰਤ ਮਰ ਜਾਵਾਂਗਾ | ਉਸੇ ਤਰ੍ਹਾਂ ਟਕਰਾਅ ਕਰਨ ਨਾਲ, ਇਸ ਵਿੱਚ, ਮਰ ਜਾਵਾਂਗਾ, ਇਹ ਪਤਾ ਨਹੀਂ ਹੈ | ਇਸ ਵਿੱਚ ਬੁੱਧੀ ਨਹੀਂ ਪਹੁੰਚ ਸਕਦੀ | ਇਹ ਸੂਖ਼ਮ ਗੱਲ ਹੈ | ਇਸਦੇ ਸਾਰੇ ਨੁਕਸਾਨ ਸੂਖ਼ਮ ਹੁੰਦੇ ਹਨ | ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਇਹ ਸੂਤਰ ਸੰਨ 1951 ਵਿੱਚ ਇੱਕ ਭਾਈ ਨੂੰ ਇਹ ਇੱਕ ਸੂਤਰ ਦਿੱਤਾ ਸੀ | ਮੇਰੇ ਕੋਲੋਂ ਉਹ ਸੰਸਾਰ ਪਾਰ ਕਰਨ ਦਾ ਰਸਤਾ ਪੁੱਛ ਰਿਹਾ ਸੀ | ਮੈਂ ਉਸਨੂੰ ‘ਟਕਰਾਅ ਟਾਲਣ’ ਨੂੰ ਕਿਹਾ ਅਤੇ ਇਸ ਤਰ੍ਹਾਂ ਉਸਨੂੰ ਸਮਝਾਇਆ ਸੀ | ਉਹ ਤਾਂ ਇੰਞ ਹੋਇਆ, ਕਿ ਮੈਂ ਸ਼ਾਸਤਰ ਪੜ੍ਹ ਰਿਹਾ ਸੀ, ਤਦ ਉਸਨੇ ਆ ਕੇ ਮੈਨੂੰ ਕਿਹਾ, ‘ਦਾਦਾਜੀ, ਮੈਨੂੰ ਕੁਝ ਗਿਆਨ ਦਿਓ |' ਉਹ ਮੇਰੇ ਇੱਥੇ ਨੌਕਰੀ ਕਰਦਾ ਸੀ | ਤਦ ਮੈਂ ਉਸਨੂੰ ਕਿਹਾ, ‘ਤੈਨੂੰ ਕਿਉਂ ਗਿਆਨ ਦੇਵਾਂ ? ਤੂੰ ਤਾਂ ਸਾਰੀ ਦੁਨੀਆਂ ਦੇ ਨਾਲ ਲੜਾਈ-ਝਗੜਾ ਕਰ ਕੇ ਆਉਂਦਾ ਹੈ, ਮਾਰ-ਕੁਟਾਈ ਕਰਕੇ ਆਉਂਦਾ ਹੈ |' ਰੇਲਵੇ ਵਿੱਚ ਵੀ ਗੜਬੜ, ਮਾਰਾਮਾਰੀ ਕਰਦਾ ਹੈ, ਵੈਸੇ ਤਾਂ ਪਾਈ ਦੀ ਤਰ੍ਹਾਂ ਪੈਸਾ ਰੌੜੀ ਜਾਂਦਾ ਹੈ, ਪਰ ਰੇਲਵੇ ਵਿੱਚ ਜੋ ਕਾਇਦੇ ਨਾਲ ਪੈਸਾ ਭਰਨਾ ਪੈਂਦਾ ਹੈ, ਉਹ ਨਹੀਂ ਭਰਦਾ ਸੀ ਅਤੇ ਉਪਰ ਤੋਂ ਝਗੜਾ ਕਰਦਾ ਸੀ, ਇਹ ਸਭ ਮੈਂ ਜਾਣਦਾ ਸੀ | ਇਸ ਲਈ ਮੈਂ ਉਸਨੂੰ ਕਿਹਾ, ‘ਤੈਨੂੰ ਸਿਖਾ ਕੇ ਕੀ ਕਰਨਾ ਹੈ ? ਤੂੰ ਤਾਂ ਸਭ ਦੇ ਨਾਲ ਟਕਰਾਉਂਦਾ ਹੈਂ !' ਤਦ ਮੈਨੂੰ ਕਹਿੰਦਾ ਹੈ

Loading...

Page Navigation
1 ... 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42