Book Title: Takrao Talo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 13
________________ | ਟਕਰਾਅ ਟਾਲੋ ਕਿ, “ਦਾਦਾ ਜੀ, ਇਹ ਗਿਆਨ ਜਿਹੜਾ ਤੁਸੀਂ ਸਾਰਿਆਂ ਨੂੰ ਸਿਖਾਉਂਦੇ ਹੋ, ਉਹ ਮੈਨੂੰ ਕੁਝ ਤਾਂ ਸਿਖਾਓ | ਮੈਂ ਕਿਹਾ, “ਤੈਨੂੰ ਸਿਖਾ ਕੇ ਕੀ ਕਰਨਾ ਹੈ ? ਤੂੰ ਤਾਂ ਰੋਜ਼ ਗੱਡੀ ਵਿੱਚ ਮਾਰ ਕੁਟਾਈ, ਗੜਬੜ ਕਰਕੇ ਆਉਂਦਾ ਹੈ | ਸਰਕਾਰ ਵਿੱਚ ਦਸ ਰੁਪਏ ਭਰਨ ਵਰਗਾ ਸਮਾਨ ਹੋਵੇ, ਫਿਰ ਵੀ ਪੈਸੇ ਭਰੇ ਬਿਨਾਂ ਲਿਆਉਂਦਾ ਹੈ ਅਤੇ ਉੱਝ ਲੋਕਾਂ ਨੂੰ ਵੀਹ ਰੁਪਏ ਦੇ ਚਾਹ-ਪਾਣੀ ਪਿਆ ਦਿੰਦਾ ਹੈ, ਤਾਂ ਉਹ ਖੁਸ਼-ਖੁਸ਼ ਹੋ ਜਾਂਦੇ ਹਨ ! ਯਾਅਨੀ ਦਸ ਬਚਦੇ ਨਹੀਂ, ਉਲਟੇ ਦਸ ਦਾ ਜ਼ਿਆਦਾ ਖਰਚਾ ਹੋ ਜਾਂਦਾ, ਇਹੋ ਜਿਹਾ ਨੋਬਲ (!) ਆਦਮੀ | ਉਸਨੇ ਫਿਰ ਮੈਨੂੰ ਕਿਹਾ ਕਿ, 'ਤੁਸੀਂ ਮੈਨੂੰ ਕੁਝ ਗਿਆਨ ਸਿਖਾਓ |' ਮੈਂ ਕਿਹਾ, ਤੂੰ ਤਾਂ ਹਰ ਰੋਜ਼ ਲੜ-ਝਗੜ ਕੇ ਆਉਂਦਾ ਹੈ | ਮੈਨੂੰ ਤਾਂ ਸੁਣਨਾ ਪੈਂਦਾ ਹੈ | ਉਸਨੇ ਮੈਨੂੰ ਕਿਹਾ, “ਫਿਰ ਵੀ ਦਾਦਾ, ਮੈਨੂੰ ਕੁਝ ਤਾਂ ਗਿਆਨ ਦਿਓ | ਤਦ ਮੈਂ ਕਿਹਾ, “ਇੱਕ ਸੂਤਰ ਦਿੰਦਾ ਹਾਂ, ਜੇ ਪਾਲਣ ਕਰੇ ਤਾਂ | ਤਦ ਕਹਿਣ ਲੱਗਾ, “ਜ਼ਰੂਰ ਪਾਲਣ ਕਰਾਂਗਾ |' ਮੈਂ ਕਿਹਾ, “ਕਿਸੇ ਦੇ ਵੀ ਨਾਲ ਟਕਰਾਅ ਵਿੱਚ ਨਾ ਆਉਣਾ | ਤਦ ਉਸਨੇ ਪੁੱਛਿਆ, “ਦਾਦਾ ਜੀ, ਟਕਰਾਅ ਯਾਨੀ ਕੀ ? ਮੈਨੂੰ ਸਮਝਾਓ ਦਾਦਾ ਜੀ | ਮੈਂ ਕਿਹਾ ਕਿ, “ਅਸੀਂ ਸਿੱਧੇ ਜਾ ਰਹੇ ਹੋਈਏ ਅਤੇ ਵਿੱਚਕਾਰ ਖੰਭਾ ਆਏ ਤਾਂ ਅਸੀਂ ਹਟ ਕੇ ਜਾਵਾਂਗੇ ਜਾਂ ਖੰਭੇ ਨਾਲ ਟਕਰਾਵਾਂਗੇ ? ਤਦ ਉਸਨੇ ਕਿਹਾ, “ਨਹੀਂ, ਟਕਰਾਉਣ ਨਾਲ ਤਾਂ ਸਿਰ ਫੱਟ ਜਾਏਗਾ | ਮੈਂ ਪੁਛਿਆ, “ਇੱਥੇ ਸਾਹਮਣੇ ਤੋਂ ਮੱਝ ਆ ਰਹੀ ਹੋਵੇ, ਤਾਂ ਤੂੰ ਇੰਝ ਘੁੰਮ ਕੇ ਜਾਵੇਂਗਾ ਜਾਂ ਉਸ ਨਾਲ ਟਕਰਾ ਕੇ ਜਾਵੇਂਗਾ ?' ਤਦ ਕਿਹਾ, “ਟਕਰਾ ਕੇ ਜਾਵਾਂਗਾ ਤਾਂ ਮੈਨੂੰ ਮਾਰੇਗੀ, ਇਸ ਲਈ ਏਦਾਂ ਘੁੰਮ ਕੇ ਜਾਣਾ ਪਏਗਾ | ਫਿਰ ਪੁੱਛਿਆ, “ਸੱਪ ਆ ਰਿਹਾ ਹੋਵੇ ਤਾਂ ? ਵੱਡਾ ਪੱਥਰ ਪਿਆ ਹੋਵੇ ਤਾਂ ?' ਤਦ ਕਿਹਾ, “ਉੱਥੋਂ ਵੀ ਘੁੰਮ ਕੇ ਹੀ ਜਾਣਾ ਪਏਗਾ |' ਮੈਂ ਪੁਛਿਆ, ‘ਕਿਸਨੂੰ ਘੁੰਮਣਾ ਪਏਗਾ ? ਤਦ ਕਿਹਾ, “ਸਾਨੂੰ ਘੁੰਮਣਾ ਪਏਗਾ |ਮੈਂ ਪੁਛਿਆ, “ਕਿਉਂ ?? ਤਦ ਆਖਣ ਲੱਗਾ, “ਆਪਣੇ ਸੁੱਖ ਦੇ ਲਈ | ਅਸੀਂ ਟਕਰਾਵਾਂਗੇ ਤਾਂ ਸਾਨੂੰ ਲੱਗੇਗੀ ! ਮੈਂ ਕਿਹਾ, “ਇਸ ਦੁਨੀਆ ਵਿੱਚ ਕੁਝ ਲੋਕ ਪੱਥਰ ਵਰਗੇ ਹਨ, ਕੁਝ ਲੋਕ ਮੱਝ ਦੇ ਵਰਗੇ ਹਨ, ਕੁਝ ਗਾਂ ਦੇ ਵਰਗੇ ਹਨ, ਕੁਝ ਮਨੁੱਖ ਵਰਗੇ ਹਨ, ਕੁਝ ਸੱਪ ਵਰਗੇ ਹਨ ਅਤੇ ਕੁਝ ਖੰਭੇ ਵਰਗੇ ਹਨ | ਹਰ ਤਰ੍ਹਾਂ ਦੇ ਲੋਕ ਹਨ । ਉਹਨਾਂ ਦੇ ਨਾਲ ਹੁਣ ਤੂੰ ਟਕਰਾਅ ਵਿੱਚ ਨਾ ਆਵੀਂ, ਅਤੇ ਇਹੋ ਜਿਹਾ ਰਸਤਾ ਕੱਢ ਲੈਣਾ |

Loading...

Page Navigation
1 ... 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42