Book Title: Gacchachara Author(s): Purushottam Jain, Ravindra Jain Publisher: Purshottam Jain, Ravindra Jain View full book textPage 6
________________ ਹੇ ਭਗਵਾਨ! ਛੱਦਮਸਤ (ਕੇਵਲ ਗਿਆਨ ਤੋਂ ਰਹਿਤ) ਮੁਨੀ ਇਹ ਕਿਵੇਂ ਸਮਝੇ ਕਿ ਕਿਹੜਾ ਆਚਾਰੀਆ ਸਹੀ ਰਾਹ 'ਤੇ ਚੱਲ ਰਿਹਾ ਹੈ? ਹੇ ਮੁਨੀ! ਇਸ ਬਾਰੇ ਤੁਸੀਂ ਮੋਰੇ ਪਾਸੋਂ ਸੁਣੋ।(੯) ਮਨਮਰਜੀ ਕਰਨ ਵਾਲਾ, ਬੁਰੇ ਸੁਭਾਅ ਵਾਲਾ, ਜੀਵ ਹਿੰਸਾ ਵਿੱਚ ਲੱਗਿਆ ਹੋਇਆ, ਆਸਨ ਆਦਿ ਦੇ ਮੋਹ ਵਿੱਚ ਫਸਿਆ, ਅਪ (ਪ੍ਰਿਥਵੀ ਕਾਇਆ ਦੇ ਜੀਵਾਂ) ਕਾਇਆ ਦੀ ਹਿੰਸਾ ਕਰਨ ਵਾਲਾ, ਮੂਲ (ਅਹਿੰਸਾ ਆਦਿ ਪੰਜ ਮਹਾਵਰਤ, ਉਤਰ ਗੁਣ (ਸਮਾਚਾਰੀ ਤੇ ਭ੍ਰਿਸ਼ਟ, ਸਮਾਚਾਰੀ ਦੀ ਉਲੰਘਣਾ ਕਰਨ ਵਾਲਾ ਅਤੇ ਆਲੋਚਨਾ (ਪਾਪਾਂ ਦੀ) ਨਾ ਕਰਨ ਵਾਲਾ ਅਤੇ ਹਰ ਰੋਜ਼ ਵਿਕਥਾ (ਗਲਤ ਪ੍ਰਵਚਨ) ਕਰਨ ਵਾਲਾ ਆਚਾਰੀਆ ਉਨਮਾਰਗ (ਗਲਤ ਰਾਹ) ਤੇ ਚੱਲਣ ਵਾਲਾ ਆਚਾਰੀਆ ਹੈ।(੧੦-੧੧) ਛੱਤੀ ਗੁਣਾਂ ਵਾਲਾ, ਵਿਵਹਾਰ ਕੁਸ਼ਲ ਦੇ ਲਈ ਵੀ ਇਹੋ ਸੁਟ ਹੈ ਕਿ ਉਹ ਦੂਸਰੇ ਦੀ ਸਾਖੀ ਨਾਲ ਆਪਣੇ ਦੋਸ਼ਾਂ ਦੀ ਆਲੋਚਨਾ ਜ਼ਰੂਰ ਕਰੇ।(੧੨) ਜਿਸ ਤਰ੍ਹਾਂ ਬਹੁਤ ਸਮਝਦਾਰ ਵੈਦ (ਹਕੀਮ) ਵੀ ਆਪਣੀ ਬਿਮਾਰੀ ਕਿਸੇ ਹੋਰ ਵੈਦ ਨੂੰ ਦਸਦਾ ਹੈ ਅਤੇ ਉਸਦੇ ਆਖੇ ਅਨੁਸਾਰ ਇਲਾਜ ਕਰਦਾ ਹੈ, ਉਸੇ ਤਰ੍ਹਾਂ ਕੁਸ਼ਲ ਆਚਾਰਿਆ ਵੀ ਆਪਣੇ ਦੋਸ਼ਾਂ ਨੂੰ ਹੋਰ ਆਚਾਰਿਆਂ ਨੂੰ ਦੱਸ ਕੇ ਉਸਦੇ ਆਖੇ ਅਨੁਸਾਰ ਆਲੋਚਨਾ ਕਰਕੇ ਆਪਣੀ ਸ਼ੁੱਧੀ ਕਰਦੇ ਹਨ।(੧੩) ਆਚਾਰੀਆ ਆਗਮ ਦੇ ਅਰਥ ਨੂੰ ਵੇਖ ਕੇ ਅਤੇ ਦੇਸ਼, ਕਾਲ ਅਤੇ ਮੌਕੇ ਨੂੰ ਜਾਣਦਾ ਹੋਇਆ ਸਾਧੂ ਸਮੂਹ ਲਈ ਕੱਪੜਾ, ਪਾਤਰ (ਭਾਂਡਾ) ਅਤੇ ਰਹਿਣ ਆਦਿ ਦੀ ਥਾਂ ਗ੍ਰਹਿਣ ਕਰੇ।(੧੪) ਜੋ ਆਚਾਰੀਆ ਵਸਤਰ-ਪਾਤਰ ਆਦਿ(ਸਮਾਨ) ਉਪਾਧੀ ਨੂੰ ਵਿਧੀ ਪੂਰਵਕ ਗ੍ਰਹਿਣ ਨਹੀਂ ਕਰਦੇ, ਸਾਧੂ-ਸਾਧਵੀ ਨੂੰ ਦੀਖਿਆ ਤਾਂ ਦਿੰਦੇ ਹਨ ਪਰ ਉਨ੍ਹਾਂ ਤੋਂ ਸਾਧੂ ਸਮਾਚਾਰੀ ਦਾ ਠੀਕ ਪਾਲਣ ਨਹੀਂ ਕਰਾਉਂਦੇ। ਨਵੇਂ ਦੀਖਿਅਤ ਚੇਲਿਆਂ ਨੂੰ ਲਾਡ ਪਿਆਰ ਨਾਲ ਰਖਦੇ ਹਨ। ਉਨ੍ਹਾਂ ਨੂੰ ਠੀਕ ਰਾਹ 'ਤੇ ਨਹੀਂ ਚਲਾਉਂਦੇ। ਅਜਿਹੇ ਆਚਾਰੀਆ ਨੂੰ ਤੁਸੀਂ (ਗੌਤਮ) ਚੇਲੇ ਦਾ ਦੁਸ਼ਮਣ ਸਮਝੋ।(੧੫-੧੬) 2 BPage Navigation
1 ... 4 5 6 7 8 9 10 11 12 13 14 15 16 17 18 19 20 21