Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 16
________________ ਸਪਰਸ਼ ਕਰਦ, ਉਹ ਹੀ ਅਸਲ ਵਿੱਚ ਗੁੱਛ ਹੈ।(੯੦ } ਜਿਥੇ ਕਾਰਨ ਵਸ ਸਾਧਵੀਆਂ ਦੇ ਪਾਤਰ ਜਾਂ ਹੋਰ ਧਾਰਮਿਕ ਵਸਤਾਂ ਦੀ ਵਰਤੋਂ ਸਾਧੂ ਕਰਦੇ ਹਨ, ਹੇ ਗੌਤਮ! ਇਹ ਕਿਸਤਰ੍ਹਾਂ ਦਾ ਗੁੱਛ ਹੈ? ਇਹ ਗੁੱਛ ਮਰਿਆਦਾਹੀਣ ਹੈ।(੯੧) ਜਿਥੇ ਸਾਧਵੀਆਂ ਰਾਹੀਂ ਮੰਗ ਕੇ ਲਿਆਉਣ ਦੀ ਤਾਕਤਵਰ, ਬੁੱਧੀ ਵਧਾਉਣਾ ਵਾਲੀਆਂ, ਦੁਰਲਭ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਸ ਗੱਛ ਦੀ ਕੀ ਮਰਿਆਦਾ ਹੈ? ਉਹ ਗੁੱਛ ਮਰਿਆਦਾ ਹੀਣ ਹੈ।(੯੨) ਜਿਥੇ ਇਕੱਲਾ ਸਾਧੂ ਇਕੱਲੀ ਇਸਤਰੀ ਜਾਂ ਵਿਸ਼ੇਸ਼ ਰੂਪ ਵਿੱਚ ਇਕੱਲੀ ਸਾਧਵੀ ਨਾਲ ਬੈਠਦਾ ਹੈ, ਹੇ ਗੌਤਮ! ਉਸ ਗੱਛ ਨੂੰ ਮੈਂ ਮਰਿਆਦਾ ਹੀਣ ਆਖਦਾ ਹਾਂ।(੯੩) ਦ੍ਰਿੜ ਚਰਿਤਰ ਵਾਲਾ, ਮਮਤਾ ਰਹਿਤ, ਅਭਿਮਾਨ ਰਹਿਤ ਭਿੰਨ-ਭਿੰਨ ਗੁਣਾਂ ਵਾਲਾ ਇਕੱਲਾ ਸਾਧੂ ਵੀ ਜੇ ਇਕੱਲੀ ਇਸਤਰੀ ਜਾਂ ਸਾਧਵੀ ਨੂੰ ਪੜ੍ਹਾਉਂਦਾ ਹੈ ਤਾਂ ਉਹ ਸਦਾਚਾਰੀ ਨਹੀਂ। ਅਜਿਹਾ ਗੁੱਛ ਦਰਅਸਲ ਗੁੱਛ ਨਹੀਂ। ਇਸ ਗੱਛ ਨੂੰ ਮਰਿਆਦਾ ਹੀਣ ਆਖਣਾ ਚਾਹੀਦਾ ਹੈ।(੯੪) ਜਿਥੇ ਬੱਦਲ ਦੀ ਤਰ੍ਹਾਂ ਗਰਜਣ ਵਾਲੀ, ਘੋੜੇ ਦੀ ਹਿਣ-ਹਿਣਾਹਟ, ਬਿਜਲੀ ਦੀ ਤਰ੍ਹਾਂ ਨਾ ਪਕੜ ਵਿੱਚ ਆਉਣ ਵਾਲੇ ਅਤੇ ਕਪਟ ਮਨ ਵਾਲੀ ਸਾਧਵੀ ਤੇ ਕਾਬੂ ਨਹੀਂ ਰੱਖਿਆ ਜਾਂਦਾ ਹੈ, ਉਹ ਗੁੱਛ ਨਹੀਂ ਸਗੋਂ ਇਸਤਰੀ ਰਾਜ ਹੈ।(੯੫) ਜਿਥੇ ਭੋਜਨ ਸਮੇਂ ਸਾਧੂਆਂ ਦੀ ਮੰਡਲੀ ਵਿੱਚ ਸਾਧਵੀ ਆਪਣੇ ਕਦਮ ਰਖਦੀ ਹੋਵੇ , ਹੇ ਗੌਤਮ ਦਰਅਸਲ ਉਹ ਗੁੱਛ ਨਹੀਂ ਸਗੋਂ ਇਸਤਰੀ ਰਾਜ ਹੈ।(੯੬) ਜਿਥੇ ਦੂਸਰੇ ਦੇ ਕਸ਼ਾਏ ਦੇ ਕਾਰਨ ਮੁਨੀਆਂ ਵਿੱਚ ਕਸ਼ਾਏ ਭਾਵ ਨਹੀਂ ਜਾਗਦਾ ਜਿਵੇਂ ਚੰਗੀ ਤਰ੍ਹਾਂ ਬੈਠਾ ਲੰਗੜਾ ਉਠਣ ਦੀ ਇੱਛਾ ਨਹੀਂ ਕਰਦਾ, ਉਹ ਹੀ ਸਹੀ ਗੁੱਛ ਹੈ।(੯੭) ਜਿਥੇ ਧਰਮ ਸਾਧਨਾ ਵਿੱਚ ਵਿਘਨ ਪੈਣ ਦੇ ਡਰ ਤੋਂ ਜਾਂ ਸੰਸਾਰ ਘੁੰਮਣ ਦੇ ਡਰ ਤੋਂ ਸਾਧੂ, ਦੂਸਰੇ ਸਾਧੂਆਂ ਦੇ ਕਸ਼ਾਏ ਭਾਵ ਨਹੀਂ ਜਗਾਉਂਦੇ ਉਹ ਗੁੱਛ ਹੀ ਸੱਚਾ ਗੁੱਛ 12

Loading...

Page Navigation
1 ... 14 15 16 17 18 19 20 21