Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 14
________________ ਕੇਵਲ ਵਚਨ ਤੋਂ ਹੀ, ਜੋ ਚਾਰਿੱਤਰ (ਮੁਨੀ ਜੀਵਨ) ਤੋਂ ਜੋ ਭ੍ਰਿਸ਼ਟ ਹੋ ਜਾਂਦਾ ਹੈ ਫਿਰ ਭਲਾ ਅਨੇਕਾਂ ਰਿਧੀਆਂ-ਸਿਧੀਆਂ ਵਾਲਾ ਹੀ ਕਿਉਂ ਨਾ ਹੋਵੇ, ਅਜਿਹੇ ਸਾਧੂ ਨੂੰ ਵੀ ਜਿਥੇ ਗੁਰੂ ਰਾਹੀਂ ਵਿਧੀ ਪੂਰਵਕ ਪ੍ਰਾਸ਼ਚਿਤ ਦਿੱਤਾ ਜਾਂਦਾ ਹੈ ਉਹ ਗੱਛ ਹੀ ਸਹੀ ਗੁੱਛ ਹੈ।(੭੧) ਜਿਸ ਗੱਛ ਵਿੱਚ ਸਾਧੂ ਲਈ ਸਚਿਤ ਉਦੇਸ਼ਿਕ (ਆਖ ਕੇ ਬਣਾਇਆ), ਖੋਇਆ ਹੋਇਆਂ, ਨਿਕੰਮਾ ਅਤੇ ਅਸ਼ੁੱਧ ਭੋਜਨ ਨੂੰ ਛੂਹਣ ਵਿੱਚ ਵੀ ਡਰ ਹੁੰਦਾ ਹੋਵੇ ਅਤੇ ਆਹਾਰ, ਘੁੰਮਣ ਵਿੱਚ ਸਮਝਦਾਰੀ ਹੋਵੇ, ਮਿਠਾਸ ਹੋਵੇ, ਨਿਮਰਤਾ ਹੋਵੇ, ਹਾਸਾ ਮਜਾਕ ਨਹੀਂ ਕਰਨ ਵਾਲਾ ਹੋਵੇ, ਨਾਜਾਇਜ਼ ਕੰਮ ਕਰਨ ਵਾਲਾ ਨਾ ਹੋਵੇ, ਭਿੰਨ-ਭਿੰਨ ਪ੍ਰਕਾਰ ਦੇ ਅਭਿਗ੍ਰਹਿ(ਮਨ ਵਿੱਚ ਧਾਰੀ ਜਾਣ ਵਾਲੀ ਗੁਪਤ ਤਪੱਸਿਆ) ਅਤੇ ਗਲਤ ਕੰਮ ਦਾ ਪ੍ਰਾਸ਼ਚਿਤ ਕਰਨ ਵਾਲਾ ਹੋਵੇ, ਅਜਿਹੇ ਸਾਧੂਆਂ ਨੂੰ ਵੇਖ ਕੇ ਦੇਵਿੰਦਰ ਵੀ ਹੈਰਾਨ ਹੋ ਜਾਂਦਾ ਹੈ। ਦਰਅਸਲ ਉਹ ਹੀ ਸਹੀ ਗੱਛ ਹੈ।(੭੨-੭੪) ਮੌਤ ਆਉਣ ਤੇ ਵੀ ਜਿਥੇ ਪ੍ਰਿਥਵੀ, ਪਾਣੀ, ਅੱਗ, ਹਵਾ, ਵਨਸਪਤੀ ਆਦਿ ਅਤੇ ਅਨੇਕ ਪ੍ਰਕਾਰ ਦੇ ਤਰੱਸ (ਹਿਲਣ-ਚੱਲਣ) ਵਾਲੇ ਜੀਵਾਂ ਨੂੰ ਕਸ਼ਟ ਨਹੀਂ ਦਿੱਤਾ ਜਾਂਦਾ ਉਹ ਗੁੱਛ ਹੀ ਸੱਚਾ ਛ ਹੈ।(੭੫) ਜੋ ਸਾਧੂ ਖਜੂਰ ਦੇ ਪੱਤਿਆਂ ਜਾਂ ਮੁੰਜ ਦੇ ਤਿਣਕੇ ਦੀ ਬਣੀ ਹੋਈ ਝਾੜੂ ਨਾਲ ਪ੍ਰਮਾਜਨ ਕਰਦਾ ਹੈ, ਹੇ ਗੌਤਮ! ਉਸ ਬਾਰੇ ਚੰਗੀ ਤਰ੍ਹਾਂ ਜਾਣ ਲਵੋ ਕਿ ਉਹ ਗੱਛ ਵਿੱਚ ਜੀਵਾਂ ਪ੍ਰਤੀ ਦਿਆ ਭਾਵ ਨਹੀਂ।(੭੬) ਗਰਮੀ ਆਦਿ ਦੀ ਰੁੱਤ ਵਿੱਚ ਜੇ ਪ੍ਰਾਣ ਬਾਹਰ ਵੀ ਆ ਰਹੇ ਹੋਣ ਤਾਂ ਵੀ ਮੁਨੀ ਇੱਕ ਬੂੰਦ ਸਚਿਤ ਪਾਣੀ ਗ੍ਰਹਿਣ ਨਹੀਂ ਕਰਦੇ ਅਤੇ ਅਪਵਾਦ (ਮਜ਼ਬੂਰੀ) ਵਿੱਚ ਹੀ ਹਮੇਸ਼ਾ ਆਗਮ ਰਾਹੀਂ ਦੱਸੇ ਪਾਸਕ ਜਲ ਗ੍ਰਹਿਣ ਕਰਦੇ ਹੋਣ, ਹੇ ਗੌਤਮ ! ਉਸ ਗੁੱਛ ਨੂੰ ਸੱਚਾ ਗੱਛ ਆਖਦੇ ਹਨ।(੭੭-੭੮) ਸ਼ੂਲ੍ਹ ਵਿਸ਼ਚਿਕਾ ਜਾਂ ਹੋਰ ਰੋਗ ਉਤਪਨ ਹੋ ਜਾਣ ਤੇ ਵੀ ਜੋ ਅਗਨੀ ਕਾਇਆ ਦੇ ਜੀਵਾਂ ਦਾ ਹਿੰਸਾ ਨਹੀਂ ਕਰਦੇ ਉਹ ਗੁੱਛ ਹੀ ਸਹੀ ਗੁੱਛ ਹੈ।(੭੯) 10

Loading...

Page Navigation
1 ... 12 13 14 15 16 17 18 19 20 21