Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 13
________________ ਜਿੱਥੇ ਦੰਦਾਂ ਤੋਂ ਰਹਿਤ ਬੁੱਢਾ ਸਾਧੂ ਵੀ ਸਾਧਵੀ ਨਾਲ ਗੱਲਬਾਤ ਨਾ ਕਰੇ ਅਤੇ ਨਾ ਹੀ ਇਸਤਰੀਆਂ ਦੇ ਅੰਗਾਂ ਨੂੰ ਵੇਖੇ, ਉਹ ਗੱਛ ਹੀ ਸੱਚਾ ਗਿੱਛ ਹੈ।(੬੨) ਹੇ ਮੁਨੀਓ! ਸਾਧਵੀ ਦੇ ਮੇਲ-ਮਿਲਾਪ ਨੂੰ, ਅੱਗ ਤੇ ਜ਼ਹਿਰ ਦੀ ਤਰ੍ਹਾਂ ਸਮਝੋ। ਜੋ ਸਾਧੂ ਇਨ੍ਹਾਂ ਨਾਲ ਮੇਲ ਕਰਦਾ ਹੈ ਉਹ ਛੇਤੀ ਹੀ ਨਿੰਦਾ ਦਾ ਪਾਤਰ ਬਣਦਾ ਹੈ।(੬੩) · ਬੁੱਢੇ , ਤਪੱਸਵੀ, ਧਾਰਮਿਕ ਗਰੰਥਾਂ ਦੇ ਜਾਣਕਾਰ ਅਤੇ ਆਪਣੇ ਆਪ ਵਿੱਚ ਪੂਰਾ ਸਾਧੂ ਵੀ, ਸਾਧਵੀ ਨਾਲ ਮੇਲ ਮਿਲਾਪ ਕਰਦਾ ਹੈ ਤਾਂ ਉਸਦੀ ਨਿੰਦਾ ਹੁੰਦੀ ਹੈ। ਅਜਿਹਾ ਮੇਲ-ਮਿਲਾਪ ਦੇ ਕੋਈ ਨੌਜਵਾਨ, ਤਪੱਸਿਆ ਨਾ ਕਰਨ ਵਾਲਾ ਗਰੰਥਾਂ ਦਾ ਘੱਟ ਜਾਣਕਾਰ ਕਰੇਗਾ ਤਾਂ ਉਸਦੀ ਨਿੰਦਾ ਕਿਉਂ ਨਹੀਂ ਹੋਵੇਗੀ? ਭਾਵ ਉਸਦੀ ਨਿੰਦਾ ਜ਼ਰੂਰ ਹੋਵੇਗੀ।(੬੪-੬੫) | ਜੇ ਕੋਈ ਸਾਧੂ ਸਥਿਰ ਮਨ ਵਾਲਾ ਹੈ ਤਾਂ ਵੀ ਸਾਧਵੀ ਦੇ ਮੇਲ-ਮਿਲਾਪ ਨਾਲ ਉਸਦਾ ਮਨ ਉਸੇ ਪ੍ਰਕਾਰ ਪਿਘਲ ਜਾਂਦਾ ਹੈ ਜਿਸ ਪ੍ਰਕਾਰ ਅੱਗ ਕੋਲ ਹੋਣ ਤੇ ਘਿਓ ਪਿਘਲ ਜਾਂਦਾ ਹੈ।(੬੬ ਜੋ ਸਭ ਪ੍ਰਕਾਰ ਦੀਆਂ ਇਸਤਰੀਆਂ ਪ੍ਰਤੀ ਸਾਵਧਾਨ ਹੈ ਅਤੇ ਉਨ੍ਹਾਂ ਦੀਆਂ ਹਰਕਤਾਂ ਦਾ ਵਿਸ਼ਵਾਸ ਨਹੀਂ ਕਰਦਾ, ਉਹੀ ਬ੍ਰਹਮਚਰਜ ਦਾ ਪਾਲਣ ਕਰਦਾ ਹੈ। ਇਸਤੋਂ ਉਲਟ ਚੱਲਣ ਵਾਲਾ ਮਚਰਜ ਦਾ ਪਾਲਣ ਨਹੀਂ ਕਰ ਸਕਦਾ।(੬੭} | ਸਾਰੇ ਸੰਸਾਰਕ ਪਦਾਰਥਾਂ ਤੋਂ ਰਹਿਤ ਸਾਧੂ ਹੀ ਪੂਰੀ ਤਰ੍ਹਾਂ ਆਜ਼ਾਦ ਹੁੰਦਾ ਹੈ। ਪਰ ਜੋ (ਸਾਧੂ) ਸਾਧਵੀਆਂ ਨਾਲ ਮੇਲ-ਮਿਲਾਪ ਰਖਦਾ ਹੈ ਉਹ ਨਿਸ਼ਚੇ ਹੀ ਗੁਲਾਮ ਹੁੰਦਾ ਹੈ।(੬੮) ਜਿਵੇਂ ਬਲਗਮ ਵਿੱਚ ਪਈ ਮੱਖੀ ਆਪਣੇ ਆਪ ਨੂੰ ਮੁਕਤ ਕਰਨ ਵਿੱਚ ਅਸਮਰਥ ਹੈ ਉਸੇ ਪ੍ਰਕਾਰ ਸਾਧਵੀਆਂ ਨਾਲ ਮੇਲ-ਮਿਲਾਪ ਕਰਨ ਵਾਲਾ ਸਾਧੂ ਆਪਣੇ ਆਪ ਨੂੰ ਮੁਕਤ ਰੱਖਣ ਵਿੱਚ ਅਸਮਰਥ ਹੈ।(੬੯ . ਸਾਧੂ ਦੇ ਲਈ ਸੰਸਾਰ ਵਿੱਚ ਸਾਧਵੀ ਤੋਂ ਛੁੱਟ ਕੋਈ ਬੰਧਨ ਨਹੀਂ ਹੈ ਅਤੇ ਧਰਮ ਵਿੱਚ ਸਥਿਤ ਰਹਿਣ ਦੇ ਲਈ ਗਿਆਨੀ ਦੇ ਇਲਾਵਾ ਕੁਝ ਨਹੀਂ।(੭o)

Loading...

Page Navigation
1 ... 11 12 13 14 15 16 17 18 19 20 21