Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 11
________________ ਅਗੀਤਾਰਥ ਅਤੇ ਦੁਰਾਚਾਰੀ ਦੀ ਸੰਗਤ ਦਾ ਮਨ, ਵਚਨ ਤੇ “ਕਰਮ ਤੋਂ ਤਿਆਗ ਕਰੇ। ਉਸ ਨੂੰ ਮੋਕਸ਼ ਰੂਪੀ ਰਾਹ ਦਾ ਚੋਰ ਲੁਟੇਰਾ ਹੀ ਸਮਝਦੇ ਹਨ।(੪੮) ਜਲਦੀ ਹੋਈ ਅੱਗ ਨੂੰ ਵੇਖ ਕੇ ਬਿਨਾਂ ਸੰਕੋਚ ਉਸ ਵਿੱਚ ਕੁੱਦ ਕੇ ਸਰੀਰ ਨੂੰ ਭਸਮ ਕਰ ਦੇਣਾ ਚੰਗਾ ਹੈ ਪਰ ਦੁਰਾਚਾਰੀ ਦੀ ਸੰਗਤ ਚੰਗੀ ਨਹੀਂ।(੪੯) ਗੁਰੂ ਦੇ ਰਾਹੀ ਸਮਝਾਉਣ ਤੇ ਵੀ ਰਾਹਾਂ ਦਵੇਸ਼ ਤੇ ਅਹੰਕਾਰ ਦੇ ਕਾਰਨ ਜਿਥੇ ਚੇਲੇ ਦਾ ਗੁੱਸਾ ਭੜਕ ਉਠਦਾ ਹੈ, ਹੇ ਗੌਤਮਾਂ ਉਹ ਗਿੱਛ ਦਰਅਸਲ ਗੱਛ ਨਹੀਂ।(੫੦) ਹੇ ਭਗਵਾਨ ! ਰੱਛ ਵਿੱਚ ਰਹਿ ਕੇ ਵੀ ਜ਼ਿਆਦਾ ਤੋਂ ਜ਼ਿਆਦਾ ਨਿਰਜਰਾ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਵਿੱਚ ਗੁਰੂ ਸਾਰਣ (ਯਾਦ ਕਰਾਉਣ ਵਾਰਣ ਰੋਕਣਾ) ਅਤੇ ਚੋਦਣ ( ਣਾ) ਰਾਹੀਂ ਜੀਵਨ ਵਿੱਚ ਦੋਸ਼ ਦੀ ਆਦਤ ਨਹੀਂ ਪ੍ਰਗਟ ਹੁੰਦੀ।(੫੧) ਵਿਨੈਵਾਨ ਚੇਲਾ ਗੁਰੂ ਦੀ ਆਗਿਆ ਨੂੰ ਵਿਨੈ ਪੂਰਵਕ ਪਾਲਣਾ ਕਰਦਾ ਹੈ ਅਤੇ ਧੀਰਜ ਨਾਲ ਪਰਿਥੈ ਨੂੰ ਜਿੱਤਦਾ ਹੈ। ਉਹ ਨਾ ਤਾਂ ਅਭਿਮਾਨ ਕਰਦਾ ਹੈ, ਨਾ ਲੋਭ ਕਰਦਾ ਹੈ, ਨਾ ਹੰਕਾਰ ਕਰਦਾ ਹੈ ਅਤੇ ਨਾ ਝਗੜਾ ਕਰਦਾ ਹੈ।(੨) ਵਿਨੈਵਾਨ ਚੇਲਾ, ਖਿਮਾਧਾਰਕ ਹੁੰਦਾ ਹੈ, ਇੰਦਰੀਆਂ ਨੂੰ ਜਿੱਤਣ ਵਾਲਾ ਹੁੰਦਾ ਹੈ। ਆਪਣੇ ਤੇ ਦੂਸਰੇ ਦੀ ਰੱਖਿਆ ਕਰਨ ਵਾਲਾ ਹੁੰਦਾ ਹੈ, ਵੈਰਾਗ ਮਾਰਗ ਵਿੱਚ ਲੱਗਿਆ ਹੁੰਦਾ ਹੈ। ਦਸ ਪ੍ਰਕਾਰ ਦੀ ਸਮਾਚਾਰੀ ਦਾ ਪਾਲਣ ਕਰਦਾ ਹੈ ਅਤੇ ਜ਼ਰੂਰੀ ਕੰਮਾਂ ਵਿੱਚ ਸੰਜਮ ਦਾ ਪਾਲਣ ਕਰਦਾ ਹੈ।(੫੩ ੫੪-੫੫' ਜੇ ਗੁਰੂ ਸੁਭਾਅ ਦਾ ਕਠੋਰ, ਕਰਕਸ਼ (ਖੁਰਦਰਾ) , ਮਨ ਨੂੰ ਨਾ ਚੰਗਾ ਲੱਗਣ ਵਾਲੇ, ਰਹਿਮ ਤੋਂ ਰਹਿਤ ਅਤੇ ਕਠੋਰ ਵਾਕਾਂ ਰਾਹੀਂ ਉਲਾਂਭਾ ਦੇ ਕੇ ਚੇਲੇ ਨੂੰ ਗੋਰ ਤੋਂ ਬਾਹਰ ਕਰ ਦੇਵੇ ਤਾਂ ਵੀ ਜੋ ਚੇਲਾ ਗੁੱਸਾ ਨਹੀਂ ਕਰਦਾ। ਮੌਤ ਦੇ ਕਰੀਬ ਪਹੁੰਚਣ ਤੇ ਵੀ ਨਿੰਦਾ ਨਹੀਂ ਕਰਦਾ, ਬੇਇੱਜ਼ਤੀ ਨਹੀਂ ਫੈਲਾਉਂਦਾ, ਨਿੰਦਾ ਯੋਗ ਕਰਮ ਨਹੀਂ ਕਰਦਾ, ਜਿਨ ਪ੍ਰਮਾਤਮਾ ਦੇ ਸਿਧਾਂਤ ਦੀ ਆਲੋਚਨਾ ਨਹੀਂ ਕਰਦਾ, ਅਜਿਹੇ ਗੁਣਾਂ ਦੇ ਧਾਰਕ ਚੇਲੇ ਦਾ ਗੁੱਛ ਹੀ ਸੱਚਾ ਛ ਹੈ। ਜਿਥੇ ਗੁਰੂ ਦੇ ਰਾਹੀਂ ਬਹੁਤ ਕਠੋਰ, ਭੈੜੇ, ਮਨ ਨੂੰ ਚੰਗੀ ਨਾ ਲੱਗਣ ਵਾਲੇ ਤਿੱਖੇ

Loading...

Page Navigation
1 ... 9 10 11 12 13 14 15 16 17 18 19 20 21