Book Title: Gacchachara Author(s): Purushottam Jain, Ravindra Jain Publisher: Purshottam Jain, Ravindra Jain View full book textPage 9
________________ ਆਪ ਨੂੰ ਗ੍ਰਹਿਸਥ ਧਰਮ ਤੋਂ ਵੀ ਭਿਸ਼ਟ ਕਰ ਲੈਂਦਾ ਹੈ।੩੨ ਜੇ ਤੁਸੀਂ ਜਿਨ ਪ੍ਰਮਾਤਮਾ ਦੇ ਆਖੇ ਅਨੁਸਾਰ ਠੀਕ ਨਹੀਂ ਚੱਲ ਸਕੋਗੇ ਤਾਂ ਘੱਟੋ-ਘੱਟ ਜਿਨ ਪ੍ਰਮਾਤਮਾ ਨੇ ਜਿਸ ਤਰ੍ਹਾਂ ਕਿਹਾ ਹੈ ਉਸੇ ਤਰ੍ਹਾਂ ਆਖੋ, ਕਿਉਂਕਿ ਆਚਰਣ ਤੋਂ ਗਿਰਿਆ ਮਨੁੱਖ ਵੀ ਜੋ ਸ਼ੁੱਧ ਆਚਾਰ ਦਾ ਪ੍ਰਸ਼ੰਸਕ ਹੁੰਦਾ ਹੈ, ਭੈੜੇ ਕਰਮਾਂ ਦਾ ਖਾਤਮਾ ਕਰਕੇ ਉਹ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ।(੩੩-੩੪) ਜੋ ਆਤਮਾ ਸੱਚੇ ਰਾਹ ਤੇ ਚੱਲ ਰਿਹਾ ਹੈ, ਉਸ ਪ੍ਰਤੀ ਪ੍ਰੇਮ ਰੱਖਣਾ ਚਾਹੀਦਾ ਹੈ। ਦਵਾ ਆਦਿ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਅਜਿਹਾ ਕਰਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।(੩੫) | ਸੰਸਾਰ ਵਿੱਚ ਪਹਿਲਾਂ ਵੀ ਅਜਿਹੇ ਮਹਾਂ-ਪੁਰਖੁ ਹੋਏ ਹਨ, ਜੋ ਵਰਤਮਾਨ ਵਿੱਚ ਹਨ ਅਤੇ ਭਵਿੱਖ ਵਿੱਚ ਵੀ ਹੋਣਗੇ, ਜੋ ਆਪਣਾ ਸਾਰਾ ਜੀਵਨ ਲੋਕ-ਹਿਤ ਲਈ ਬਤੀਤ ਕਰਦੇ ਹਨ। ਅਜਿਹੇ ਮਹਾਂਪੁਰਸ਼ਾਂ ਲਈ ਚਰਨਾਂ ਵਿੱਚ ਤਿੰਨ ਲੋਕਾਂ ਦੇ ਜੀਵ ਨਮਸਕਾਰ ਕਰਦੇ ਹਨ।੩੬ ਹੇ ਗੌਤਮਾਂ ਅਜਿਹੇ ਕਈ ਆਚਾਰੀਆ ਪਹਿਲਾਂ ਹੋਏ ਹਨ ਅਤੇ ਭਵਿੱਖ ਵਿੱਚ ਹੋਣਗੇ ਜਿਨਾ ਦਾ ਸਿਮਰਨ ਕਰਨ ਨਾਲ ਹੀ ਪਾਚਿਤ ਹੋ ਜਾਂਦਾ ਹੈ।(੩੭) ਜਿਸ ਪ੍ਰਕਾਰ ਸੰਸਾਰ ਵਿੱਚ ਨੌਕਰ ਤੇ ਘੋੜੇ ਆਦਿ ਸਵਾਰੀ ਦੀ ਠੀਕ ਤਰ੍ਹਾਂ ਦੇ ਖਭਾਲ ਦੀ ਕਮੀ ਕਾਰਨ ਇਹ ਮਨਮਰਜ਼ੀ ਕਰਦੇ ਹਨ ਉਸੇ ਤਰ੍ਹਾਂ ਪ੍ਰਤਿ ਪ੍ਰਸ਼ਨ, ਪ੍ਰਾਸ਼ਚਿਤ ਅਤੇ ਪ੍ਰੇਰਣਾ ਤੋਂ ਰਹਿਤ ਚੇਲੇ ਮਨਮਰਜ਼ੀ ਕਰਦੇ ਹਨ। ਇਸ ਲਈ ਗੁਰੂ ਦਾ ਡਰ ਹਰ ਸਮੇਂ ਜਰੂਰੀ ਹੈ।(੩੮) ਜੋ ਆਚਾਰੀਆ ਆਲਸ, ਪ੍ਰਮਾਦ ਅਤੇ ਉਸੇ ਪ੍ਰਕਾਰ ਦੇ ਹੋਰ ਦੋਸ਼ ਕਾਰਨ ਆਪਣੇ ਚੇਲਿਆਂ ਨੂੰ ਪ੍ਰੇਰਣਾ ਨਹੀਂ ਦਿੰਦੇ ਉਹ ਆਚਾਰੀਆ ਜਿਨ ਆਗਿਆ ਦੀ ਉਲੰਘਣਾ ਕਰਦੇ ਹਨ।(੩੯ ਹੇ ਸਮਝਦਾਰ ਚੇਲੇ! ਇਥੋਂ ਤੱਕ ਆਚਾਰੀਆ ਦੇ ਲੱਛਣਾਂ ਦੇ ਸੰਖੇਪ ਵਰਨਣ ਮੇ . ਰੇ ਰਾਹੀਂ ਕੀਤਾ ਗਿਆ ਹੈ। ਹੇ ਧੀਰਜਵਾਨੁ ਚੇਲੇ! ਹੁਣ ਤੁਸੀਂ ਮੇਰੇ ਪਾਸੋਂ ਗੱਛ ਦੇ .Page Navigation
1 ... 7 8 9 10 11 12 13 14 15 16 17 18 19 20 21