Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 19
________________ ਸਰੀਰ ਦਾ ਸਿੰਗਾਰ ਕਰਦੀ ਹੋਵੇ , ਗ੍ਰਹਿਸ਼ੀ ਦੇ ਘਰਾਂ ਵਿੱਚ ਜਾ ਕੇ ਹਥਾ ਕਰਦੀ ਹੋਵੇ ਅਤੇ ਨੌਜਵਾਨ ਪੁਰਸ਼ਾਂ ਨਾਲ ਵਾਰ-ਵਾਰ ਆਉਣ ਦੇ ਲਈ ਬੁਲਾਵਾ ਦਿੰਦੀ ਹੋਵੇ, ਅਜਿਹੀ ਸਾਧਵੀ ਜਿਨ ਸ਼ਾਸਨ ਦੀ ਮਰਿਆਦਾ ਦੇ ਉਲਟ ਚੱਲਣ ਵਾਲੀ ਹੋਵੇ।(੧੧੩-੧੧੫) ਹੇ ਗੁਣਾਂ ਦੇ ਸਾਗਰ ਗੌਤਮਾਂ! ਜੋ ਸਾਧਵੀ ਪ੍ਰਮੁੱਖਾਂ ਵੀ ਰਾਤ ਦੇ ਸਮੇਂ ਬੁੱਢੇ ਜਾਂ ਨੌਜਵਾਨਾਂ ਵਿੱਚ ਧਰਮ ਕਥਾ ਆਖਦੀ ਹੈ ਤਾਂ ਉਹ ਸਾਧਵੀ ਗੱਛ ਦੀ ਮਰਿਆਦਾ ਤੋਂ ਉਲਟ ਚੱਲਣ ਵਾਲੀ ਹੈ।(੧੧੬) ਜਿਥੇ ਸਾਧਵੀਆਂ ਆਪਸ ਵਿੱਚ ਝਗੜਾ ਨਹੀਂ ਕਰਦੀਆਂ, ਹਿਸਥੀਆਂ ਵਰਗੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਦੀਆਂ, ਉਹ ਗੱਛ ਹੀ ਸ਼ਰੇਸ਼ਟ ਗੱਛ ਹੈ।(੧੧੭) | ਮਨਮਰਜ਼ੀ ਕਰਨ ਵਾਲੀਆਂ ਸਾਧਵੀਆਂ ਜਿਥੇ ਤੇ ਜਿਵੇਂ ਲੱਗੇ ਹੋਏ ਅਤਿਚਾਰ (ਪਾਪੀ) ਦੀ ਦੇਵਕ (ਦਿਨ, ਰਾਤ, ਪੱਖ (੧੫ ਦਿਨ), ਚਤੁਰਮਾਸ ਜਾਂ ਸੰਵਤਸਰੀ ਦੀ ਆਲੋਚਨਾ ਨਹੀਂ ਕਰਦੀ ਹੈ ਜੋ ਆਪਣੀ ਸਾਧਵੀ ਪ੍ਰਮੁੱਖਾਂ ਦੀ ਆਗਿਆ ਵਿੱਚ ਨਹੀਂ ਰਹਿੰਦੀ, ਵਸ਼ੀਕਰਨ ਵਿਦਿਆ ਅਤੇ ਜੋਤਿਸ਼ ਵਿਦਿਆ ਦਾ ਇਸਤੇਮਾਲ ਕਰਦੀ ਹੈ, ਬਿਮਾਰ ਤੇ ਨਵੀਂ ਬਣੀ ਸਾਧਵੀ ਦੀ ਸੇਵਾ ਨਹੀਂ ਕਰਦੀ, ਸਵਾਧਿਆਇ. ਤੀਲੇਖਨਾ, ਤਿਮਨ ਆਦਿ ਕਰਨਯੋਗ ਕੰਮ ਨਹੀਂ ਕਰਦੀਆਂ ਅਤੇ ਜੋ ਨਾ ਕਰਨਯੋਗ ਕੰਮ ਕਰਦੀਆਂ ਹਨ, ਹਰ ਕ੍ਰਿਆ ਨੂੰ ਸੰਜਮ ਪੂਰਵਕ ਨਹੀਂ ਕਰਦੀਆਂ, ਮਹਿਮਾਨ ਸਾਧਵੀਆਂ ਨਾਲ ਪਿਆਰ ਨਹੀਂ ਰਖਦੀਆਂ, ਰੰਗੀਨ ਕੱਪੜੇ ਪਹਿਨਦੀਆਂ ਹਨ, ਤਰ੍ਹਾਂਤਰ੍ਹਾਂ ਦੇ ਜੋਹਰਨ ਧਾਰਨ ਕਰਦੀਆਂ ਹਨ, ਆਪਣੀ ਚਾਲ, ਚਿਹਰੇ ਦੇ ਭਾਵ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ, ਜਿਸ ਨਾਲ ਬੁੱਢੇ ਦੇ ਮਨ ਵਿੱਚ ਵੀ ਵਿਸ਼ੇ-ਵਿਕਾਰ ਉਤਪਨ ਹੈ ਜਾਣ ਤਾਂ ਫਿਰ ਨੌਜਵਾਨ ਦਾ ਤਾਂ ਆਖਣਾ ਹੀ ਕੀ? ਭਾਵ ਜੋ ਪੁਰਸ਼ਾਂ ਦੇ ਮਨ ਵਿੱਚ ਉਤਪੰਨ ਕਰਦੀਆਂ ਹੋਣ, ਆਪਣੇ ਮੂੰਹ, ਹੱਥ-ਪੈਰ ਤੇ ਕੁਖ ਨੂੰ ਵਾਰ-ਵਾਰ ਧੋਦੀਆਂ ਹੋਣ, ਭਿੰਨ-ਭਿੰਨ ਪ੍ਰਕਾਰ ਦੇ ਰਾਗ ਰੰਗਾਂ ਵਿੱਚ ਰਸ ਲੈਂਦੀਆਂ ਹੋਣ, ਆਪਣਾ ਮਨ ਖੁਸ਼ ਕਰਨ ਲਈ ਛੋਟੇ ਬੱਚਿਆਂ ਨੂੰ ਭੋਜਨ ਕਰਾਉਂਦੀਆਂ ਹੋਣ, ਅਜਿਹਾ ਰੱਛ ਨਿੰਦਾਯੋਗ ਹੈ।(੧੧੮੧੨੨) 15

Loading...

Page Navigation
1 ... 17 18 19 20 21