Book Title: Gacchachara
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009412/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਪਰਸ਼ੋਤਮ ਪੁਆ ਗੱਛਾਚਾਰ ਪ੍ਰਕਿਣਕ ਪੰਜਾਬੀ ਅਨੁਵਾਦਕ ਰਵਿੰਦਰ ਜੈਨ ਪੁਰਸ਼ੋਤਮ ਜੈਨ > Page #2 -------------------------------------------------------------------------- ________________ यह वर्ष जाप के लिये आगन्द गगल व रशियों सगरपुर रहे आपूया माजिक क्षतिक भादि हर मात्र में उजाल करते डर नल जो इसे शुभ काममतामसहित niedt et " शुभकामना ਮੈਚੋ 16ਵੀਂ ਲਵਾ, ਗੁਰੂਦੇਵ ਸ੍ਰੀ ਪੁਰਝੌਤਮ ਜੈ ਨੂੰ ਅਹਿੰਜਨਮ ਦਿਨ) ਇਵਸ ਤੇ ਭੇਂਟ राजा हल ਰਵਿੰਦਰ ਜੈਨ १०-११-६२. Page #3 -------------------------------------------------------------------------- ________________ ਆਸ਼ੀਰਵਾਦ ਸਮਰਪਣ ਦੀ ਨਾ ਕੋਈ ਭਾਸ਼ਾ ਹੈ ਨਾ ਕੋਈ ਜਾਤ, ਨਾ ਧਰਮ ਅਤੇ ਨਾ ਹੀ ਵਿਆਖਿਆ। ਇਹ ਤਾਂ ਜ਼ਿੰਦਗੀ ਜਿਉਣ ਦੀ ਸ਼ੈਲੀ ਹੈ, ਜੋ ਆਤਮ ਜਾਗਰਣ 'ਤੇ ਹੀ ਉਪਜਦੀ ਹੈ। ਸਮਰਪਣ ਦਾ ਸੰਸਾਰਿਕ ਪੱਖੋਂ ਚਾਹੇ ਕੋਈ ਖਾਸ ਮਹੱਤਵ ਨਾ ਹੋਵੇ, ਪਰ ਮਾਨਸਿਕ ਤੇ ਆਤਮਿਕ ਪੱਖੋਂ ਇਹ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਪ੍ਰਮੁੱਖ ਅਤੇ ਅਮਿੱਟ ਰਿਸ਼ਤਾ ਹੈ, ਜਿਸਨੂੰ ਸਮੇਂ ਦੀ ਧੂੜ ਮੈਲਾ ਨਹੀਂ ਕਰ ਸਕਦੀ। ਮੈਂ ਇਹੋ ਸ਼੍ਰੀ ਰਵਿੰਦਰ ਜੈਨ ਦੇ ਜੀਵਨ ਵਿੱਚ ਵੇਖਿਆ ਤੇ ਮਹਿਸੂਸ ਕੀਤਾ ਹੈ। ਸਮਰਪਣ ਅੰਦਰੋਂ ਪ੍ਰਗਟ ਹੁੰਦਾ ਹੈ। ਸਵਾਰਥ ਤੇ ਵਿਖਾਵਾ ਜਿਥੇ ਨਹੀਂ, ਉਥੇ ਸਮਰਪਣ ਪ੍ਰਗਟ ਹੁੰਦਾ ਹੈ। ਇਸੇ ਸਮਰਪਣ ਦਾ ਰੂਪ ਸਾਡੀ ਇਹ ਜੀਵਨ ਯਾਤਰਾ ਹੈ, ਜਿਸ ਵਿੱਚ ਸਾਹਿਤ ਅਹਿਮ ਥਾਂ ਰਖਦਾ ਹੈ। ਜ਼ਿੰਦਗੀ ਦੇ ਲੰਬੇ ਸਫ਼ਰ ਵਿੱਚ ਧਰਮ ਭਰਾ ਸ਼੍ਰੀ ਰਵਿੰਦਰਜੈਨ ਨਾਲ ਭੇਂਟ ਮਹਿਜ ਨਹੀਂ ਆਖੀ ਜਾ ਸਕਦੀ। ਇਹ ਤਾਂ ਪਿਛਲੇ ਜਨਮ ਦੀ ਸਮਰਪਣ ਦੀ ਕਹਾਣੀ ਹੈ। ਕਈ ਸੱਚ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਮੇਂ ਦੇ ਹਾਲਾਤ ਨਹੀਂ ਬਦਲ ਸਕਦੇ। ਸ਼੍ਰੀ ਰਵਿੰਦਰ ਜੈਨ ਦਾ ਮੇਰੇ ਪ੍ਰਤੀ ਇਹ ਸਮਰਪਣ ਜੋ ੩੧ ਮਾਰਚ, ੧੯੬੯ ਨੂੰ ਸ਼ੁਰੂ ਹੋਇਆਂ। ਉਹ ਸਮਰਪਣ ਦੇ ਯਾਤਰੀ ਵਲੋਂ ਮੈਂ ਵੀ ਇਸ ਸਫ਼ਰ ਵਿੱਚ ਸ਼ਾਮਿਲ ਹੋਇਆ। ਅੱਜ ਇਸ ਯਾਤਰਾ ਦਾ ਸਿੱਟਾ ਪੰਜਾਬੀ ਜੈਨ ਸਾਹਿਤ ਦੀਆਂ ੪੦ ਹਿੰਦੀ ਭਾਸ਼ਾ ਦੀਆਂ ੪ ਗਰੰਥ ਛਪ ਚੁੱਕੇ ਹਨ। ਸ਼ਾਸਤਰਾਂ ਦਾ ਅਨੁਵਾਦ ਛਪਿਆ ਹੈ, ਕੁਝ ਦਾ ਛਪਣਾ ਹੈ। ਇਸੇ ਦੀ ਕੜੀ ਵਜੋਂ ਮੇਰੇ ਧਰਮ ਭਰਾ ਸ਼੍ਰੀ ਰਵਿੰਦਰ ਜੈਨ ਨੇ ਮੇਰੇ ਜਨਮ ਦਿਨ 'ਤੇ ਸਮਰਪਿਤ ਆਪਣੀ ਪੱਤਰਿਕਾ ਪੁਰਸ਼ੋਤਮ ਪ੍ਰਗਿਆ ਦਾ ਅੰਕ ਗੁੱਛਾਚਾਰ ਦੇ ਅਨੁਵਾਦ ਵਿੱਚ ਛਪਾ ਕੇ ਮੈਨੂੰ ਸਮਰਪਿਤ ਕੀਤਾ ਹੈ। ਮੈਂ ਇੱਕ ਗੁਰੂ ਹੋਣ ਵਜੋਂ ਇਸ ਸਮੇਂ `ਤੇ ਆਪਣਾ ਪਿਆਰ ਭਰਿਆ ਆਸ਼ੀਰਵਾਦ ਭੇਜਦਾ ਹੋਇਆ ਕਾਮਨਾ ਕਰਦਾ ਹਾਂ ਕਿ ਇਹ ਇਸੇ ਪ੍ਰਕਾਰ ਮੇਰੇ ਨਾਲ ਮਿਲ ਕੇ ਪੰਜਾਬੀ ਜੈਨ ਸਾਹਿਤ ਦੀ ਸੇਵਾ ਕਰਦਾ ਰਹੇ। ਇਹ ਆਸ਼ੀਰਵਾਦ ਹੀ ਮੇਰਾ ਰਿਸ਼ਤੇ ਦਾ ਸ਼੍ਰੀ ਰਵਿੰਦਰ ਜੈਨ ਪ੍ਰਤੀ ਪ੍ਰਗਟਾਵਾ ਹੈ। ( ਸ਼ੁਭਚਿੰਤਕ, ਪੁਰਸ਼ੋਤਮ ਜੈਨ ਮੰਡੀ ਗੋਬਿੰਦਗੜ੍ਹ, ੧੦-੧੧-੧੯੯੭ Page #4 -------------------------------------------------------------------------- ________________ ਅਨੁਵਾਦਕ ਦੀ ਕਲਮ ਤੋਂ ਜੈਨ ਸਾਹਿਤ ਭਾਰਤੀਧਰ ਵਿੱਚ ਮਹੱਤਵਪੂਰਨ ਇਤਿਹਾਸਕ ਸਥਾਨ ਰੱਖਦਾ ਹੈ। ਜੈਨ ਧਰਮ ਦੇ ੨੪ ਤੀਰਥੰਕਰਾਂਤਗਵਾਨ ਰਿਸ਼ਵਦੇਵਤੋਂ ਭਗਵਾਨ ਮਹਾਂਵੀਰ ਤੱਕ ਨੇ ਸੰਸਕ੍ਰਿਤ ਨੂੰ ਛੱਡ ਕੇ ਲੇਕਤਾਥਾ ਅਰਧ ਮਾਗਧੀ ਪ੍ਰਾਕ੍ਰਿਤ ਵਿੱਚ ਉਪਦੇਸ਼ ਦਿੱਤਾ। ਇਸ ਸਾਹਿਤਕ ਵਿਰਸੇ ਨੂੰ ਭਗਵਾਨ ਮਹਾਂਵੀਰਤੋਂ ਬਾਅਦ ਲਗਭਗ ੧੦੦੦ ਤੱਕ ਸੰਭਾਲਣ ਦੀਆਂ ਕੋਸ਼ਿਸ਼ਾਂ ਮੁਹਜੁਬਾਨੀਰਹੀਆਂ ਉਦੋਂ ਤੱਕ ਸਾਧੁਆਂਕਲਮ ਤੇ ਕਾਰਜ ' ਤੇ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਕੁਝ ਲੋਕਾਂ ਦਾ ਵਿਚਾਰ ਹੈ ਕਿ ਮਥੁਰਾ ਵਿਖੇ ਹੋਏ ਸੰਮੇਲਨ ਵਿੱਚ ਸਾਰੇ ਆਰਾਮ ਲਿਖੇ ਗਏ ਸਨ ਅਤੇ ਬਲੱਭੀ ਵਿਖੇ ਉਨ੍ਹਾਂ ਨੂੰ ਠੀਕ ਢੰਗ ਨਾਲ ਸੰਪਾਦਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਅੰਤਮ ਕੋਸ਼ਿਸ਼ ਸੀ। ਇਸ ਤੋਂ ਪਹਿਲ ਕਲਿੰਗ ਦੇ ਜੈਨ ਰਾਜਾ ਮਹਾਂਮੇਘ ਵਾਹਨ ਨੇ ਇੱਕ ਕੋਸ਼ਿਸ਼ ਕੀਤੀ ਸੀ। ਫੇਰ ੧੭੦ਈ ਪੂ ਪਾਟਲੀਪੁਤਰ ਵਿਖੇ ਆਚਾਰੀਆ ਭੱਦਰਵਾਹੂ ਦੀ ਪ੍ਰਧਾਨਗੀ ਹੇਠ ਇਕ ਵਾਚਨਾ ਹੋਈ ਦੂਸਰੀ ਵਾਚਨਾ ਅਚਾਰੀਆਸੰਕਿਦਲ ਦੀ ਪ੍ਰਧਾਨਗੀ ਹੇਠ ਹੋਈ। ਅਚਾਰੀਆਭੱਦਰਵਾਹੂ ਸਮੇਂ ਬਹੁਤ ਸਾਰੇ ਮੱਤਭੇਦ ਹੋ ਗਏ ਸਨ। ਚੌਥੀ ਤੇ ਪੰਜਵੀਂ ਵਾਰਨਾ ਬਲੱਭੀਵਿਖੇ ਹੋਈ। ਵਰਤਮਾਨ ਸਵੇਤਾਵਰਜੈਨੀਆਂ ਰਾਹੀਂ ਮੰਨੇ ਜਾਂਦੇ ਆਗਮ ਉਸੇ ਵਾਚਨਾ ਦਾ ਸਿੱਟਾਨ ਦਿਗਵੰਰ ਪ੍ਰੰਪਰਾਕੁਝ ਮੱਤਤੇ ਦਾ ਕਾਰਨ ਇਨ੍ਹਾਂ ਆਗਮਾਂ ਨੂੰ ਮਹਾਂਵੀਰ ਦੀ ਬਾਣੀ ਨਹੀਂ ਮੰਨਦੀ। ਇਨ੍ਹਾਂ ਦੇ ਨਾਵਾਂ ਨੂੰ ਹੀ ਸਵੀਕਾਰ ਕਰਦੀ ਹੈ। ਵਰਤਮਾਨ ਸਮੇਂ ਵਿੱਚ ੧੦ ਪ੍ਰਕਿਰਣਕ ਸ਼ਵੇਤਾਵ ਜੈਨ ਮੂਰਤੀ ਪੂਜਨ ਫਿਰਕਾ ਮੰਨਦਾ ਹੈ। ਆਮ ਪ੍ਰਭਾਕਰ ਸ੍ਰੀ ਜਿਨ ਵਿਜੈ ਜੀ ਨੇ ੨੨ ਕਿਰਣਕਾਂ ਦੀ ਸੂਚਨਾ ਦਿੱਤੀ ਹੈ। ਰੱਛਾਆਚਾਰ ਕਿਣਕ ਦਾਵਰਨਣ ਨਾਤਾਂਨੰਦੀ ਸੂਤਰ ਵਿੱਚ ਆਇਆ ਹੈ ਅਤੇ ਨਾਪਾਕਥਿਕ ਸੂਤਰ ਵਿੱਚ ਇਸ ਦਾ ਸਭ ਤੋਂ ਪਹਿਲਾ ਵਰਨਣ ਵਿਧੀ ਮਾਰਗ ਪ੍ਰਧਾ (ਜਿਨ ਪ੍ਰਭਵ, ੧੪ ਵੀਂ ਸਦੀ ਵਿੱਚ ਆਇਆ ਹੈ। ਇਸ ਗਰੰਥ ਅਨੁਸਾਰ ਰੱਛਾ ਆਚਾਰ ਤੋਂ ਬਾਅਦ ਮਹਾਨਸੀਬ ਦਾ ਅਧਿਐਨ ਜਰੂਰੀ ਹੈ। ਪੁਰਾਤਨ ਜੈਨ ਆਰਮੀ ਵਿੱਚ ਪਹਿਲੇ ਤੀਰਥੰਕਰ ਦੇ ੪੫੦੦੦ ਕਿਰਣਕ ਸਨ ਕਿਰਣਕ ਗਰੰਥ ਦਾ ਭਾਵ ਉਹ ਬਾਣੀ ਹੈ ਜੋ ਤੀਰਥੰਕਰਾਂ ਦੇ ਸ਼ਿਸ ਉਨ੍ਹਾਂ ਦਾਉਪਦੇਸ਼ ਸੁਣ ਕੇ ਖੁਰਚਦੇ ਹਨ। ਰੱਛਾ ਆਚਾਰ ਦੋ ਸ਼ਬਦਾਂ ਤੋਂ ਬਣਿਆਹੈ ਰੱਛਅਤੇ ਆਚਾਰ ਗੱਛ ਸਬਦ ਦਾ ਪਹਿਲਾ ਵਰਨਣ ਸ਼ਿਲਾਲੇਖ ਦੇ ਰੂਪ ਵਿੱਚ ਵਿਕਰਮ ਸੰਮਤ ੧੦੧੧ ਭਾਵ ਸੰਨ ੯੫੪ ਵਿੱਚ ਹੋਇਆ ਹੈ, ਜਿਸ ਵਿੱਚ ਬਹਦਰੱਛ ਦਾ ਵਰਨਣ ਹੈ। ਸਾਹਿਤਕ ਪੱਖੋਂ ਇਹ ਸ਼ਬਦ ੬-੭ ਸਦੀਦਾਹੈ। ਐਘ ਨਿਯੁਕਤੀ ਵਿੱਚ ਆਚਾਰੀਆਹਰੀਭੱਦਰ ਨੇ ਇਸ ਸ਼ਬਦ ਦਾਯੋਗ ਕਰਦੇ ਆਖਿਆਹੈ, “ਇੱਕ ਗੁਰੂ ਦੇ ਚੇਲਿਆਂ ਦਾ ਸਮੂਹ ਹੀ ਅਖਵਾਉਂਦਾਹੈ।" ਸ਼ਬਦਾਂ ਦੇ ਅਰਥ ਪੱਖੋਂ ਇਕੋ ਸਮੇਂ ਇਕੱਠੇ ਚੱਲਣ ਵਾਲੇ ਮੁਨੀਆਂ ਦਾ ਇਕੋਣ ਵੀ ਰੱਛ ਹੈ। ਗੱਛ ਸ਼ਬਦ ਤੋਂ ਪਹਿਲਾਂਗਣ, ਸ਼ਾਖਾ, ਕੁਲ ਅਤੇ ਅਨਵਯ ਸ਼ਬਦਪ੍ਰਾਪਤ ਹੁੰਦੇ ਹਨ ਪਰ ਹੁਣ ਤਾਂ ਸਵੇਰਵਿਰਕੇ ਵਿੱਚ ਹੀ ੮੪ ਗੱਲ ਹਨ। ਇਸ ਗਰੰਥ ਵਿੱਚ ਰੱਛ ਵਿੱਚ ਨਿਵਾਸ ਕਰਨ ਦੇ ਲਾਭ ਤੇ ਹਾਨੀਆਂ ਦੇ ਨਾਲ ਨਾਲ ਚੰਗੇ ਤੇ ਮੜੇ ਗੱਫ਼ ਦੀ ਪਹਿਚਾਣ ਹੈ। ਚੰਗੇ ਆਚਾਰੀਆਤੇ ਚੰਗੇ ਚੇਲੇ ਦੇ ਫਰਜ਼ਾਂ ਦੀ ਜਾਣਕਾਰੀ ਹੈ। ਸਾਧੂ-ਸਾਧਵੀਆਂਕਰਨ ਜਾਂ ਕਰਨਯੋਗ ਕੰਮ ਦਾ ਅਨੁਸ਼ਾਸਨਾਤਮਕ ਢੰਗ ਨਾਲ ਵਰਨਣ ਹੈ। ਕਠੋਰ ਜਿੰਦਗੀ ਤੇ ਜ਼ੋਰ ਹੈ। ਐਸ਼ਪ੍ਰਸਤੀ ਦਾ ਵਿਰੋਧ ਹੈ। ਅਜਿਹਾ ਗੱਛ ਜੋ ਅਨੁਸ਼ਾਸਨ ਵਾਲਾ ਹੈ, ਸਾਧੂ ਨੂੰ ਮੋਕਸ਼ ਦਾ ਰਾਹ ਵਿਖਾਉਂਦਾ ਹੈ। ਰਚਨਾਕਾਰ ਇਸ ਗਰੰਥ ਦੇ ਰਚੇਤਾ ਆਚਾਰੀਆਜਿਨ ਵੀਰਭੱਦਰ ਮੰਨੇ ਜਾਂਦੇ ਹਨ, ਜਿਨ੍ਹਾਂ ਬਾਰੇ ਕੁਝ ਹੀਂ ਆਖਿਆਜਾ ਸਕਦਾ। ਖੁਦ ਆਚਾਰੀਆ ਇਸ ਗਰੰਥ ਦੀ ਰਚਨਾ ਦਾ ਆਧਾਰ ਮਹਾਨ ਸਿਸ, ਕਲਪ ਪੁਤਰ, ਵਿਵਹਾਰ ਸੂਤਰ ਮੰਨੇ ਹਨ। ਇਸ ਪੱਖੋਂ ਇਨ੍ਹਾਂ ਗਰੰਥਾਂ ਦੀ ਰਚਨਾ ਤੋਂ ਬਾਅਦ ਹੀ ਇਸ ਗਰੰਥ ਦੀ ਰਚਨਾ ਮੰਨੀ ਜਾ ਸਕਦੀ ਹੈ , ਇਹ ਛੋਟਾ ਜਿਹਾ ਗਰੰਥ ਅੰਮ੍ਰਿਤ ਦਾ ਕੁੰਭ ਹੈ। ਅਸੀਂ ਇਹ ਅੰਮ੍ਰਿਤ ਕੁੰਭ ਆਪਣੀ ਗੁਰੁਣੀ ਸਾਧਵੀ ਸਵਰਨ ਕਾਂਤਾ ਜੀ ਦੀ ਪ੍ਰੇਰਨਾ ਅਤੇ ਨਿਰਦੇਸ਼ਨ ਵਿੱਚ ਤਿਆਰ ਕੀਤਾ ਹੈ ਜੋ ਪਹਿਲੀ ਵਾਰ ਪੰਜਾਬੀ ਪਾਠਕਾਂ ਨੂੰ ਭੇਂਟ ਹੈ। ਖਿਮਾ ਯਾਚਨਾ ਸਹਿਤ ਸ਼ੁਭਚਿੰਤਕ, ਰਵਿੰਦਰ ਜੈਨ, ਪੁਰਸ਼ੋਤਮ ਜੈਨ ਮੰਡੀ ਗੋਬਿੰਦਗੜ੍ਹ, ੨੩-੧੦-੯੭ Page #5 -------------------------------------------------------------------------- ________________ ਗੱਛਾਚਾਰ ਪ੍ਰਕਿਣਕ ਤਰਿਦਸ਼ੇਦਰ (ਤਾਰਦਿਸ਼ ਦੇਵਤਿਆਂ ਦਾ ਇਨਭੇਦ) ਜਿਸਨੂੰ ਨਮਸਕਾਰ ਕਰਦੇ ਹਨ। ਉਸ ਮਹਾਭਾਗ ਮਹਾਵੀਰ ਨੂੰ ਨਮਸਕਾਰ ਕਰਕੇ, (ਮੈਂ) ਸਰੁਤ (ਗਿਆਨ) ਰੂਪੀ ਸਮੁੰਦਰ ਵਿਚੋਂ ਗੱਛਾਚਾਰ ਦਾ ਵਰਨਣ ਕਰਾਂਗਾ।(੧) ਹੇ ਗੌਤਮ! ਕੁਝ ਅਜਿਹੇ ਪ੍ਰਾਣੀ ਹਨ ਜੋ ਗਲਤ ਰਾਹ 'ਤੇ ਚੱਲ ਕੇ ਗੱਛ ਵਿੱਚ ਰਹਿ ਕੇ ਜਨਮ ਮਰਨ ਦੀ ਪ੍ਰੰਪਰਾ ਵਿੱਚ ਘੁੰਮਦੇ ਰਹਿੰਦੇ ਹਨ।(੨) ਹੇ ਗੌਤਮ! ਅੱਧਾ ਪਹਿਰ, ਪਹਿਰ, ਦਿਨ, ਪੱਖ, ਮਹੀਨਾ, ਸਾਲ ਜਾਂ ਇਸਤੋਂ ਵੀ ਜ਼ਿਆਦ ਸਮੇਂ ਤੱਕ ਠੀਕ ਰਾਹ 'ਤੇ ਚਲਦੇ ਗੱਛ ਵਿੱਚ ਰਹਿਣ ਦਾ ਇਹ ਲਾਭ ਹੁੰਦਾ ਹੈ ਕਿ ਜੇ ਕਦੇ ਆਲਸ ਆ ਜਾਵੇ, ਹੰਕਾਰ ਆ ਜਾਵੇ, ਉਤਸ਼ਾਹ ਖ਼ਤਮ ਹੋ ਜਾਵੇ, ਮਨ ਟੁੱਟ ਜਾਵੇ ਤਾਂ ਇਹ ਜੀਵ ਹੋਰ ਭਾਗਸ਼ਾਲੀ ਸਾਧੂਆਂ ਨੂੰ ਵੇਖ ਕੇ ਤਪ ਆਦਿ ਸਭ ਪਾਸੇ ਘੋਰ ਪ੍ਰਸਾਰਥ (ਮਿਹਨਤ) ਕਰਨ ਲਗ ਜਾਂਦਾ ਹੈ। ਫਿਰ ਲੱਜਾ (ਸੁਰਮ) ਸੁੱਕਾ ਆਦਿ ਦੀ ਹੱਦ ਟੱਪ ਕੇ ਉਸ ਦਾ ਪ੍ਰਸ਼ਾਰਥ ਬਲਸ਼ਾਲੀ ਹੋ ਜਾਂਦਾ ਹੈ।(੩-੫) ਹੇ ਗੌਤਮ ਜਿਸ ਸਮੇਂ ਜੀਵ ਵਿੱਚ ਆਤਮਕ ਸ਼ਕਤੀ ਆਉਂਦੀ ਹੈ ਉਸੇ ਸਮੇਂ ਉਹ ਜਨਮ ਜਨਮਾਂਤਰ ਦੇ ਪਾਪਾਂ ਨੂੰ ਇੱਕ ਮਹੂਰਤ (੪੮ ਮਿੰਟ ਤੋਂ ਘੱਟ ਸਮੇਂ) ਵਿੱਚ ਧੋ ਸੁੱਟਦਾ ਹੈ।(੬) ਆਚਾਰੀਆ ਦੇ ਸਵਰੂਪ ਦਾ ਵਰਨਣ ਇਸ ਲਈ ਹੇ ਗੌਤਮ! ਸੱਚੇ ਮਾਰਗ ਤੇ ਚੱਲ ਰਹੇ, ਗੱਛ ਨੂੰ ਠੀਕ ਤਰ੍ਹਾਂ ਵੇਖ ਕੇ ਸੰਜਮੀ ਮੁਨੀ ਜ਼ਿੰਦਗੀ ਭਰ ਉਸੇ ਵਿੱਚ ਰਹੇ।(੭) ਗੁੱਛ ਦੇ ਆਚਾਰਿਆ ਮੇੜੀ ਅਤੇ ਖੰਭੇ ਦੀ ਤਰ੍ਹਾਂ ਸਹਾਰਾ ਅਤੇ ਉਤਮ ਦ੍ਰਿਸ਼ਟੀ ਵਾਲੇ ਹੋਣ, ਇਸ ਦੀ ਪ੍ਰੀਖਿਆ ਜ਼ਰੂਰੀ ਕਰਨੀ ਚਾਹੀਦੀ ਹੈ।(੮) 1 Page #6 -------------------------------------------------------------------------- ________________ ਹੇ ਭਗਵਾਨ! ਛੱਦਮਸਤ (ਕੇਵਲ ਗਿਆਨ ਤੋਂ ਰਹਿਤ) ਮੁਨੀ ਇਹ ਕਿਵੇਂ ਸਮਝੇ ਕਿ ਕਿਹੜਾ ਆਚਾਰੀਆ ਸਹੀ ਰਾਹ 'ਤੇ ਚੱਲ ਰਿਹਾ ਹੈ? ਹੇ ਮੁਨੀ! ਇਸ ਬਾਰੇ ਤੁਸੀਂ ਮੋਰੇ ਪਾਸੋਂ ਸੁਣੋ।(੯) ਮਨਮਰਜੀ ਕਰਨ ਵਾਲਾ, ਬੁਰੇ ਸੁਭਾਅ ਵਾਲਾ, ਜੀਵ ਹਿੰਸਾ ਵਿੱਚ ਲੱਗਿਆ ਹੋਇਆ, ਆਸਨ ਆਦਿ ਦੇ ਮੋਹ ਵਿੱਚ ਫਸਿਆ, ਅਪ (ਪ੍ਰਿਥਵੀ ਕਾਇਆ ਦੇ ਜੀਵਾਂ) ਕਾਇਆ ਦੀ ਹਿੰਸਾ ਕਰਨ ਵਾਲਾ, ਮੂਲ (ਅਹਿੰਸਾ ਆਦਿ ਪੰਜ ਮਹਾਵਰਤ, ਉਤਰ ਗੁਣ (ਸਮਾਚਾਰੀ ਤੇ ਭ੍ਰਿਸ਼ਟ, ਸਮਾਚਾਰੀ ਦੀ ਉਲੰਘਣਾ ਕਰਨ ਵਾਲਾ ਅਤੇ ਆਲੋਚਨਾ (ਪਾਪਾਂ ਦੀ) ਨਾ ਕਰਨ ਵਾਲਾ ਅਤੇ ਹਰ ਰੋਜ਼ ਵਿਕਥਾ (ਗਲਤ ਪ੍ਰਵਚਨ) ਕਰਨ ਵਾਲਾ ਆਚਾਰੀਆ ਉਨਮਾਰਗ (ਗਲਤ ਰਾਹ) ਤੇ ਚੱਲਣ ਵਾਲਾ ਆਚਾਰੀਆ ਹੈ।(੧੦-੧੧) ਛੱਤੀ ਗੁਣਾਂ ਵਾਲਾ, ਵਿਵਹਾਰ ਕੁਸ਼ਲ ਦੇ ਲਈ ਵੀ ਇਹੋ ਸੁਟ ਹੈ ਕਿ ਉਹ ਦੂਸਰੇ ਦੀ ਸਾਖੀ ਨਾਲ ਆਪਣੇ ਦੋਸ਼ਾਂ ਦੀ ਆਲੋਚਨਾ ਜ਼ਰੂਰ ਕਰੇ।(੧੨) ਜਿਸ ਤਰ੍ਹਾਂ ਬਹੁਤ ਸਮਝਦਾਰ ਵੈਦ (ਹਕੀਮ) ਵੀ ਆਪਣੀ ਬਿਮਾਰੀ ਕਿਸੇ ਹੋਰ ਵੈਦ ਨੂੰ ਦਸਦਾ ਹੈ ਅਤੇ ਉਸਦੇ ਆਖੇ ਅਨੁਸਾਰ ਇਲਾਜ ਕਰਦਾ ਹੈ, ਉਸੇ ਤਰ੍ਹਾਂ ਕੁਸ਼ਲ ਆਚਾਰਿਆ ਵੀ ਆਪਣੇ ਦੋਸ਼ਾਂ ਨੂੰ ਹੋਰ ਆਚਾਰਿਆਂ ਨੂੰ ਦੱਸ ਕੇ ਉਸਦੇ ਆਖੇ ਅਨੁਸਾਰ ਆਲੋਚਨਾ ਕਰਕੇ ਆਪਣੀ ਸ਼ੁੱਧੀ ਕਰਦੇ ਹਨ।(੧੩) ਆਚਾਰੀਆ ਆਗਮ ਦੇ ਅਰਥ ਨੂੰ ਵੇਖ ਕੇ ਅਤੇ ਦੇਸ਼, ਕਾਲ ਅਤੇ ਮੌਕੇ ਨੂੰ ਜਾਣਦਾ ਹੋਇਆ ਸਾਧੂ ਸਮੂਹ ਲਈ ਕੱਪੜਾ, ਪਾਤਰ (ਭਾਂਡਾ) ਅਤੇ ਰਹਿਣ ਆਦਿ ਦੀ ਥਾਂ ਗ੍ਰਹਿਣ ਕਰੇ।(੧੪) ਜੋ ਆਚਾਰੀਆ ਵਸਤਰ-ਪਾਤਰ ਆਦਿ(ਸਮਾਨ) ਉਪਾਧੀ ਨੂੰ ਵਿਧੀ ਪੂਰਵਕ ਗ੍ਰਹਿਣ ਨਹੀਂ ਕਰਦੇ, ਸਾਧੂ-ਸਾਧਵੀ ਨੂੰ ਦੀਖਿਆ ਤਾਂ ਦਿੰਦੇ ਹਨ ਪਰ ਉਨ੍ਹਾਂ ਤੋਂ ਸਾਧੂ ਸਮਾਚਾਰੀ ਦਾ ਠੀਕ ਪਾਲਣ ਨਹੀਂ ਕਰਾਉਂਦੇ। ਨਵੇਂ ਦੀਖਿਅਤ ਚੇਲਿਆਂ ਨੂੰ ਲਾਡ ਪਿਆਰ ਨਾਲ ਰਖਦੇ ਹਨ। ਉਨ੍ਹਾਂ ਨੂੰ ਠੀਕ ਰਾਹ 'ਤੇ ਨਹੀਂ ਚਲਾਉਂਦੇ। ਅਜਿਹੇ ਆਚਾਰੀਆ ਨੂੰ ਤੁਸੀਂ (ਗੌਤਮ) ਚੇਲੇ ਦਾ ਦੁਸ਼ਮਣ ਸਮਝੋ।(੧੫-੧੬) 2 B Page #7 -------------------------------------------------------------------------- ________________ ਜੀਭ ਤੋਂ ਮਿੱਠੇ ਵਚਨ ਬੋਲਦੇ ਹੋਏ ਵੀ, ਜੇ ਆਚਾਰੀਆ ਚੇਲਿਆਂ ਨੂੰ ਸਹੀ ਭਲੇ ਦੀ ਸਿੱਖਿਆ ਨਹੀਂ ਦਿੰਦੇ, ਉਹ ਚੇਲਿਆਂ ਦੇ ਸ਼ੁਭਚਿੰਤਕ ਨਹੀਂ ਹਨ। ਇਸ ਦੇ ਉਲਟ ਡੰਡੇ ਨਾਲ ਕੁਟਦੇ ਹੋਏ ਵੀ, ਭਲੇ ਲਈ ਚੇਲੇ ਨੂੰ ਠੀਕ ਸਿੱਖਿਆ ਜੋ ਦਿੰਦੇ ਹਨ, ਉਹ (ਗੁਰ ਚੇਲੇ ਦਾ ਕਲਿਆਣ ਕਰਦੇ ਹਨ।(੧੭) | ਪ੍ਰਮਾਦ (ਅਣਗਹਿਲੀ) ਦੇ ਕਾਰਨ ਜੇ ਕਦੇ ਗੁਰੂ ਸਮਾਚਾਰੀ (ਨਿਯਮਾਂ) ਤੋਂ ਉਲਟ ਚੱਲੇ ਤਾਂ ਅਜਿਹੇ ਸਮੇਂ ਗੁਰੂ ਨੂੰ ਸੁਚੇਤ ਨਾ ਕਰਨ ਵਾਲਾ ਚੇਲਾ ਆਪਣੇ ਗੁਰੂ ਦਾ ਦੁਸ਼ਮਣ ਹੈ? (੧੮) (ਅਜਿਹੀ ਹਾਲਤ ਵਿੱਚ ਆਖੇ) ਹੇ ਮੁਨੀ ਜੇ ਆਪ ਜਿਹੇ ਮਹਾਂਪੁਰਸ਼ ਵੀ ਪ੍ਰਮਾਦ ਦੇ ਵਸ ਹੋ ਗਏ ਤਾਂ ਸੰਸਾਰ ਵਿੱਚ ਦੂਸਰਾ ਸਾਡਾ ਕੌਣ ਸਹਾਰਾ ਹੋਵੇਗਾ? (੧੯ ਜਿਨਵਾਨੀ (ਜੈਨ ਧਰਮ) ਦਾ ਸਾਰ-ਗਿਆਨ ਦਰਸ਼ਨ ਤੇ ਚਰਿੱਤਰ ਦੀ ਸਾਧਨਾ ਵਿੱਚ ਹੈ ਜੋ ਆਪਣੀ ਆਤਮਾ ਨੂੰ ਅਤੇ ਗੱਛ ਨੂੰ ਇਨ੍ਹਾਂ ਤਿੰਨਾਂ ਵਿੱਚ ਸਥਾਪਤ ਕਰਨ ਦੀ ਪ੍ਰੇਰਣਾ ਕਰਦਾ ਹੈ। ਉਹ ਸਹੀ ਗੱਛ ਦਾ ਆਚਾਰੀਆ ਹੈ।(੨੦) ਚਾਰਿਤਰ ਦੀ ਰੱਖਿਆ ਦੇ ਲਈ ਭੋਜਨ, ਜ਼ਰੂਰੀ ਸਮਾਨ ਅਤੇ ਫੱਟੇ ਆਦਿ ਉਦਗਮ, ਉਤਪਾਦਨ ਅਤੇ ਦੇਸ਼ਨਾ ਆਦਿ ਦੋਸ਼ਾਂ ਨੂੰ ਜੋ ਸ਼ੁੱਧ ਕਰਦਾ ਹੋਇਆ, ਜੋ ਸੁਭਾਏਮਾਨ ਹੈ, ਉਹ ਹੀ ਚਰਿੱਤਰ ਵਾਨ ਹੈ।੨੧) | ਗੁਪਤ ਗੱਲ ਨੂੰ ਪ੍ਰਗਟ ਨਾ ਕਰਨ ਵਿੱਚ ਜੋ ਪ੍ਰਮਾਣਿਕ ਹੈ ਅਤੇ ਸਭ ਕੰਮ ਕਰਨ ਵਿੱਚ ਸਮਦਰਸ਼ੀ ਹੈ ਉਹ ਆਚਾਰੀਆ ਬੱਚੇ ਤੇ ਬੁੱਢੇ ਦਾ ਇਕੱਠ ਗੱਛ ਦੀ ਅੱਖ ਦੀ ਤਰ੍ਹਾਂ ਰੱਖਿਆ ਕਰਦਾ ਹੈ।(੨੨) ਜੋ ਸੁੱਖ ਦੀ ਇੱਛਾ ਰੱਖਣ ਵਾਲਾ ਅਗਿਆਨੀ (ਮੁਨੀ) ਮਨ ਵਿੱਚ ਕਮਜ਼ੋਰੀ ਰਖਦਾ ਹੈ ਉਹ ਸੰਜਮ ਸ਼ਕਤੀ ਤੋਂ ਰਹਿਤ ਕੇਵਲ ਭੇਖ ਧਾਰੀ ਹੀ ਹੈ।(੨੩) ਕੁਲ, ਪਿੰਡ, ਨਗਰ ਤੇ ਰਾਜ ਨੂੰ ਛੱਡ ਵੀ ਜੋ ਮੁਨੀ ਉਨ੍ਹਾਂ ਵਸਤਾਂ ਪ੍ਰਤੀ ਮਮਤਾ ਰਖਦਾ ਹੈ ਉਹ ਸੰਜਮ ਸ਼ਕਤੀ ਤੋਂ ਰਹਿਤ ਭੇਖਧਾਰੀ ਸਾਧੂ ਹੈ।੨੪ Page #8 -------------------------------------------------------------------------- ________________ ਜੋ ਆਚਾਰੀਆ ਸ਼ਾਸਤਰ ਦੀ ਮਰਿਆਦਾ ਨਾਲ ਚੇਲੇ ਨੂੰ ਪ੍ਰੇਰਣਾ ਦਿੰਦਾ ਹੈ ਅਤੇ ਆਮ ਵਚਨ ਦੇ ਅਰਥ ਨੂੰ ਸਮਝਾਉਂਦਾ ਹੈ ਉਹ ਧੰਨਵਾਦ ਦਾ ਪਾਤਰ ਹੈ, ਪੰਨਵਾਨ ਹੈ, ਮਿਤਰ ਹੈ, ਮੁਕਤੀ ਦਿਵਾਉਣ ਵਾਲਾ ਹੈ।੨੫) ਉਹ ਹੀ ਆਚਾਰੀਆ ਤਰਨਹਾਰ ਜੀਵਾਂ ਲਈ ਅੱਖ ਦੀ ਤਰ੍ਹਾਂ ਆਖੇ ਜਾ ਸਕਦੇ ਹਨ ਜੋ ਜਿਸ ਪ੍ਰਮਾਤਮਾ ਰਾਹੀਂ ਦੱਸੇ ਠੀਕ ਤਰ੍ਹਾਂ ਸਮਝਾਉਂਦੇ ਹਨ।੨੬ ਜੋ ਆਚਾਰੀਆ ਜੈਨ ਧਰਤ ਦਾ ਠੀਕ ਤਰ੍ਹਾਂ ਪ੍ਰਚਾਰ ਕਰਦੇ ਹਨ ਉਹ ਤੀਰਥੰਕਰ ਦੀ ਤਰ੍ਹਾਂ ਸਨਮਾਨਯੋਗ ਹਨ। ਪਰ ਜੋ ਉਹਨਾਂ ਦੇ ਉਪਦੇਸ਼ ਦੇ ਉਲਟ ਚਲਦੇ ਹਨ ਉਹ ਸੱਚੇ ਨਹੀਂ ਆਖੇ ਜਾ ਸਕਦੇ। ਸਗੋਂ ਉਹ ਕਾਇਰ ਲੋਕ ਹਨ।੨੭) ਤਿੰਨ ਪ੍ਰਕਾਰ ਨਾਲ ਆਚਾਰੀਆ ਜੈਨ ਧਰਮ ਨੂੰ ਨਸ਼ਟ ਕਰਦੇ ਹਨ:ੳ) ਆਪਣੇ ਗਲਤ ਆਚਰਣ ਰਾਹੀਂ ਆ ਗਲਤ ਆਚਰਣ ਵਾਲਿਆਂ ਨੂੰ ਛੱਡਣ ਵਾਲੇ ਬ) ਗਲਤ ਰਾਹ ਤੇ ਚੱਲਣ ਵਾਲੇ (੨੮) ਗਲਤ ਮਾਰਗ ਨਾਲ ਜੁੜੇ ਅਤੇ ਠੀਕ ਮਾਰਗ ਦਾ ਖਾਤਮਾ ਕਰਨ ਵਾਲੇ ਆਚਾਰੀਆ ਦੀ ਜੋ ਚੇਲਾ ਸੇਵਾ ਕਰਦਾ ਹੈ। ਹੇ ਗੌਤਮ! ਉਹ ਨਿਸਚੇ ਹੀ ਆਪਣੀ ਆਤਮਾ ਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਡੋਬਦਾ ਹੈ।(੨੯ | ਗਲਤ ਰਾਹ 'ਤੇ ਚੱਲਿਆ ਇੱਕ ਆਦਮੀ ਹੀ ਤਰਣਹਾਰ ਜੀਵਾਂ ਦੇ ਇਕੱਠ ਨੂੰ ਏਸੇ ਪ੍ਰਕਾਰ ਲੈ ਡੁੱਬਦਾ ਹੈ ਜਿਵੇਂ ਕਿਸੇ ਅਣਜਾਣ ਤੈਰਾਕ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਲੋਕ ਡੁੱਬ ਜਾਂਦੇ ਹਨ। (੩੦) ( ਹੇ ਗੌਤਮਾਂ! ਸੱਚੇ ਰਾਹ ਦਾ ਨਾਸ਼ ਕਰਨ ਵਾਲਿਆਂ ਅਤੇ ਗਲਤ ਰਾਹ ਲੱਗੇ ਹੋਏ ਆਚਾਰੀਆਂ ਦੀ ਆਤਮਾ ਦਾ ਸੰਸਾਰ ਵਿੱਚ ਭਟਕਣਾ ਨਿਸ਼ਚੇ ਹੀ ਅਨੰਤਵਾਰ ਹੁੰਦਾ ਹੈ।(੩੧) ਬਹੁਤ ਸ਼ੁੱਧ ਮੁਨੀ ਵਰਤ ਦਾ ਕਥਨ ਕਰਨ ਵਾਲਾ , ਆਪਣੀ ਆਤਮਾ ਨੂੰ ਉਸ ਧਰਮ ਵਿੱਚ ਸਥਾਪਿਤ ਕਰ ਲੈਂਦਾ ਹੈ। ਪਰ ਇਸਤੋਂ ਉਲਟ ਚੱਲਣ ਵਾਲਾ ਆਪਣੇ Page #9 -------------------------------------------------------------------------- ________________ ਆਪ ਨੂੰ ਗ੍ਰਹਿਸਥ ਧਰਮ ਤੋਂ ਵੀ ਭਿਸ਼ਟ ਕਰ ਲੈਂਦਾ ਹੈ।੩੨ ਜੇ ਤੁਸੀਂ ਜਿਨ ਪ੍ਰਮਾਤਮਾ ਦੇ ਆਖੇ ਅਨੁਸਾਰ ਠੀਕ ਨਹੀਂ ਚੱਲ ਸਕੋਗੇ ਤਾਂ ਘੱਟੋ-ਘੱਟ ਜਿਨ ਪ੍ਰਮਾਤਮਾ ਨੇ ਜਿਸ ਤਰ੍ਹਾਂ ਕਿਹਾ ਹੈ ਉਸੇ ਤਰ੍ਹਾਂ ਆਖੋ, ਕਿਉਂਕਿ ਆਚਰਣ ਤੋਂ ਗਿਰਿਆ ਮਨੁੱਖ ਵੀ ਜੋ ਸ਼ੁੱਧ ਆਚਾਰ ਦਾ ਪ੍ਰਸ਼ੰਸਕ ਹੁੰਦਾ ਹੈ, ਭੈੜੇ ਕਰਮਾਂ ਦਾ ਖਾਤਮਾ ਕਰਕੇ ਉਹ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ।(੩੩-੩੪) ਜੋ ਆਤਮਾ ਸੱਚੇ ਰਾਹ ਤੇ ਚੱਲ ਰਿਹਾ ਹੈ, ਉਸ ਪ੍ਰਤੀ ਪ੍ਰੇਮ ਰੱਖਣਾ ਚਾਹੀਦਾ ਹੈ। ਦਵਾ ਆਦਿ ਨਾਲ ਉਸਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਅਜਿਹਾ ਕਰਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।(੩੫) | ਸੰਸਾਰ ਵਿੱਚ ਪਹਿਲਾਂ ਵੀ ਅਜਿਹੇ ਮਹਾਂ-ਪੁਰਖੁ ਹੋਏ ਹਨ, ਜੋ ਵਰਤਮਾਨ ਵਿੱਚ ਹਨ ਅਤੇ ਭਵਿੱਖ ਵਿੱਚ ਵੀ ਹੋਣਗੇ, ਜੋ ਆਪਣਾ ਸਾਰਾ ਜੀਵਨ ਲੋਕ-ਹਿਤ ਲਈ ਬਤੀਤ ਕਰਦੇ ਹਨ। ਅਜਿਹੇ ਮਹਾਂਪੁਰਸ਼ਾਂ ਲਈ ਚਰਨਾਂ ਵਿੱਚ ਤਿੰਨ ਲੋਕਾਂ ਦੇ ਜੀਵ ਨਮਸਕਾਰ ਕਰਦੇ ਹਨ।੩੬ ਹੇ ਗੌਤਮਾਂ ਅਜਿਹੇ ਕਈ ਆਚਾਰੀਆ ਪਹਿਲਾਂ ਹੋਏ ਹਨ ਅਤੇ ਭਵਿੱਖ ਵਿੱਚ ਹੋਣਗੇ ਜਿਨਾ ਦਾ ਸਿਮਰਨ ਕਰਨ ਨਾਲ ਹੀ ਪਾਚਿਤ ਹੋ ਜਾਂਦਾ ਹੈ।(੩੭) ਜਿਸ ਪ੍ਰਕਾਰ ਸੰਸਾਰ ਵਿੱਚ ਨੌਕਰ ਤੇ ਘੋੜੇ ਆਦਿ ਸਵਾਰੀ ਦੀ ਠੀਕ ਤਰ੍ਹਾਂ ਦੇ ਖਭਾਲ ਦੀ ਕਮੀ ਕਾਰਨ ਇਹ ਮਨਮਰਜ਼ੀ ਕਰਦੇ ਹਨ ਉਸੇ ਤਰ੍ਹਾਂ ਪ੍ਰਤਿ ਪ੍ਰਸ਼ਨ, ਪ੍ਰਾਸ਼ਚਿਤ ਅਤੇ ਪ੍ਰੇਰਣਾ ਤੋਂ ਰਹਿਤ ਚੇਲੇ ਮਨਮਰਜ਼ੀ ਕਰਦੇ ਹਨ। ਇਸ ਲਈ ਗੁਰੂ ਦਾ ਡਰ ਹਰ ਸਮੇਂ ਜਰੂਰੀ ਹੈ।(੩੮) ਜੋ ਆਚਾਰੀਆ ਆਲਸ, ਪ੍ਰਮਾਦ ਅਤੇ ਉਸੇ ਪ੍ਰਕਾਰ ਦੇ ਹੋਰ ਦੋਸ਼ ਕਾਰਨ ਆਪਣੇ ਚੇਲਿਆਂ ਨੂੰ ਪ੍ਰੇਰਣਾ ਨਹੀਂ ਦਿੰਦੇ ਉਹ ਆਚਾਰੀਆ ਜਿਨ ਆਗਿਆ ਦੀ ਉਲੰਘਣਾ ਕਰਦੇ ਹਨ।(੩੯ ਹੇ ਸਮਝਦਾਰ ਚੇਲੇ! ਇਥੋਂ ਤੱਕ ਆਚਾਰੀਆ ਦੇ ਲੱਛਣਾਂ ਦੇ ਸੰਖੇਪ ਵਰਨਣ ਮੇ . ਰੇ ਰਾਹੀਂ ਕੀਤਾ ਗਿਆ ਹੈ। ਹੇ ਧੀਰਜਵਾਨੁ ਚੇਲੇ! ਹੁਣ ਤੁਸੀਂ ਮੇਰੇ ਪਾਸੋਂ ਗੱਛ ਦੇ . Page #10 -------------------------------------------------------------------------- ________________ ਲੱਛਣ ਸੁਣੋ।(੪੦) ਗੁੱਛ ਦੇ ਲੱਛਣ ਜੋ ਸ਼ਾਸਤਰਾਂ ਦਾ ਸਹੀ ਅਰਥ ਰੱਖਣ ਵਾਲੇ ਸੰਸਾਰ ਤੋਂ ਮੁਕਤ ਹੋਣ ਦੀ ਇੱਛਾ ਰੱਖਣ ਵਾਲੇ ਆਲਸ ਰਹਿਤ . ਵਰਤਾਂ ਦਾ ਪਾਲਣ ਕਰਨ ਵਾਲੇ ਸਹੀ ਸੰਜਮ ਪਾਲਣਾ ਕਰਨ ਵਾਲੇ ਤੇ ਰਾਗ ਦਵੇਸ਼ ਤੋਂ ਮੁਕਤ ਹੈ ਉਹ ਸਾਧੂਆਂ ਦਾ ਗੁੱਛ ਹੀ ਸੱਚੇ ਅਰਥਾਂ ਵਿੱਚ ਗੁੱਛ ਹੈ।(੪੧) ਅਜਿਹੇ ਛੱਦਮਸਤ ਜਾਂ ਕੇਵਲੀ (ਗੁਰੂ) ਦੇ ਕੋਲ ਘੁੰਮਣਾ ਚਾਹੀਦਾ ਹੈ, ਜਿਨ੍ਹਾਂ ਗੁਰੂਆਂ ਨੇ ਅੱਠ ਤਰ੍ਹਾਂ ਦੇ ਗਰਭ (ਹੰਕਾਰ) ਸਥਾਨਾਂ ਦਾ ਨਾਸ਼ ਕਰ ਦਿੱਤਾ ਹੈ ਕਸਾਏ ਨੂੰ ਸ਼ਾਂਤ ਕਰ ਦਿੱਤਾ ਹੈ ਅਤੇ ਇੰਦਰੀਆਂ ਨੂੰ ਵਸ਼ ਕਰ ਲਿਆ ਹੈ।(੪੨) ਹੇ ਗੌਤਮ! ਜੋ ਸਾਧੂ ਹੋ ਕੇ ਵੀ ਪਰਆਰਥ (ਆਤਮਾ) ਦੇ ਅਧਿਐਨ ਤੋਂ ਰਹਿਤ ਹੈ ਦੁਰਗਤਿ ਦੇ ਰਾਹ ਵਿੱਚ ਪਾਉਣ ਵਾਲੇ ਅਜਿਹੇ ਸਾਧੂਆਂ ਦਾ ਸਾਥ ਛੱਡ ਦੇਣਾ ਚਾਹੀਦਾ ਹੈ।(੪੩) ਭਾਵੇਂ ਆਗਮਾ ਦੇ ਜਾਣਕਾਰ ਗੀਤਾਰਥ ਦਾ ਉਪਦੇਸ਼ ਜਹਿਰ ਵਰਗਾ ਵੀ ਲਗਦਾ ਹੋਵੇ, ਉਸਨੂੰ ਬਿਨਾਂ ਕਿਸੇ ਵਿਕਲਪ ਤੋਂ ਫੌਰਨ ਸਵੀਕਾਰ ਕਰੇ। ਦਰਅਸਲ ਇਹ ਵਚਨ ਜ਼ਹਿਰ ਨਹੀਂ, ਸਗੋਂ ਅੰਮ੍ਰਿਤ ਦੀ ਤਰ੍ਹਾਂ ਹਨ। ਨਿਰਵਿਘਨ ਵਚਨ ਇੱਕ ਤਾਂ ਕਿਸੇ ਨੂੰ ਮਾਰਦੇ ਨਹੀਂ ਅਤੇ ਦੂਸਰਾ ਜੇ ਕੋਈ ਕਿਸੇ ਕਾਰਨ ਅਜਿਹੇ ਸਮੇਂ ਮਰ ਜਾਵੇ ਤਾ ਇਹ ਮਰਨ ਵੀ ਅਮਰਨ (ਜੀਵਨ) ਦੀ ਤਰ੍ਹਾਂ ਹੈ, ਭਾਵ ਅਮਰਤਾ ਹੈ।(੪੪-੪੫) ਚਾਹੇ ਅਗਿਆਨੀ ਦੇ ਵਚਨ ਅਮ੍ਰਿਤ ਦੀ ਤਰ੍ਹਾਂ ਹੋਣ ਤਾਂ ਵੀ ਸਵੀਕਾਰ ਨਾ ਕਰੇ। ਦਰਅਸਲ ਇਹ ਵਚਨ ਅੰਮ੍ਰਿਤ ਨਹੀਂ ਸਗੋਂ ਸ਼ੁੱਧ ਜ਼ਹਿਰ ਦੀ ਤਰ੍ਹਾਂ ਹਨ। ਅਗੀਤਾਰਥ (ਅਗਿਆਨੀ) ਦੇ ਵਚਨ ਧਾਰਨ ਕਰਨ ਨਾ ਜੀਵ ਉਸੇ ਸਮੇਂ ਮੌਤ ਨੂੰ ਪ੍ਰਾਪਤ ਕਰਦਾ ਹੈ ਅਤੇ ਉਹ ਕਦੇ ਵੀ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ।(੪੬-੪੭) 6 Page #11 -------------------------------------------------------------------------- ________________ ਅਗੀਤਾਰਥ ਅਤੇ ਦੁਰਾਚਾਰੀ ਦੀ ਸੰਗਤ ਦਾ ਮਨ, ਵਚਨ ਤੇ “ਕਰਮ ਤੋਂ ਤਿਆਗ ਕਰੇ। ਉਸ ਨੂੰ ਮੋਕਸ਼ ਰੂਪੀ ਰਾਹ ਦਾ ਚੋਰ ਲੁਟੇਰਾ ਹੀ ਸਮਝਦੇ ਹਨ।(੪੮) ਜਲਦੀ ਹੋਈ ਅੱਗ ਨੂੰ ਵੇਖ ਕੇ ਬਿਨਾਂ ਸੰਕੋਚ ਉਸ ਵਿੱਚ ਕੁੱਦ ਕੇ ਸਰੀਰ ਨੂੰ ਭਸਮ ਕਰ ਦੇਣਾ ਚੰਗਾ ਹੈ ਪਰ ਦੁਰਾਚਾਰੀ ਦੀ ਸੰਗਤ ਚੰਗੀ ਨਹੀਂ।(੪੯) ਗੁਰੂ ਦੇ ਰਾਹੀ ਸਮਝਾਉਣ ਤੇ ਵੀ ਰਾਹਾਂ ਦਵੇਸ਼ ਤੇ ਅਹੰਕਾਰ ਦੇ ਕਾਰਨ ਜਿਥੇ ਚੇਲੇ ਦਾ ਗੁੱਸਾ ਭੜਕ ਉਠਦਾ ਹੈ, ਹੇ ਗੌਤਮਾਂ ਉਹ ਗਿੱਛ ਦਰਅਸਲ ਗੱਛ ਨਹੀਂ।(੫੦) ਹੇ ਭਗਵਾਨ ! ਰੱਛ ਵਿੱਚ ਰਹਿ ਕੇ ਵੀ ਜ਼ਿਆਦਾ ਤੋਂ ਜ਼ਿਆਦਾ ਨਿਰਜਰਾ ਕੀਤੀ ਜਾ ਸਕਦੀ ਹੈ, ਕਿਉਂਕਿ ਉਸ ਵਿੱਚ ਗੁਰੂ ਸਾਰਣ (ਯਾਦ ਕਰਾਉਣ ਵਾਰਣ ਰੋਕਣਾ) ਅਤੇ ਚੋਦਣ ( ਣਾ) ਰਾਹੀਂ ਜੀਵਨ ਵਿੱਚ ਦੋਸ਼ ਦੀ ਆਦਤ ਨਹੀਂ ਪ੍ਰਗਟ ਹੁੰਦੀ।(੫੧) ਵਿਨੈਵਾਨ ਚੇਲਾ ਗੁਰੂ ਦੀ ਆਗਿਆ ਨੂੰ ਵਿਨੈ ਪੂਰਵਕ ਪਾਲਣਾ ਕਰਦਾ ਹੈ ਅਤੇ ਧੀਰਜ ਨਾਲ ਪਰਿਥੈ ਨੂੰ ਜਿੱਤਦਾ ਹੈ। ਉਹ ਨਾ ਤਾਂ ਅਭਿਮਾਨ ਕਰਦਾ ਹੈ, ਨਾ ਲੋਭ ਕਰਦਾ ਹੈ, ਨਾ ਹੰਕਾਰ ਕਰਦਾ ਹੈ ਅਤੇ ਨਾ ਝਗੜਾ ਕਰਦਾ ਹੈ।(੨) ਵਿਨੈਵਾਨ ਚੇਲਾ, ਖਿਮਾਧਾਰਕ ਹੁੰਦਾ ਹੈ, ਇੰਦਰੀਆਂ ਨੂੰ ਜਿੱਤਣ ਵਾਲਾ ਹੁੰਦਾ ਹੈ। ਆਪਣੇ ਤੇ ਦੂਸਰੇ ਦੀ ਰੱਖਿਆ ਕਰਨ ਵਾਲਾ ਹੁੰਦਾ ਹੈ, ਵੈਰਾਗ ਮਾਰਗ ਵਿੱਚ ਲੱਗਿਆ ਹੁੰਦਾ ਹੈ। ਦਸ ਪ੍ਰਕਾਰ ਦੀ ਸਮਾਚਾਰੀ ਦਾ ਪਾਲਣ ਕਰਦਾ ਹੈ ਅਤੇ ਜ਼ਰੂਰੀ ਕੰਮਾਂ ਵਿੱਚ ਸੰਜਮ ਦਾ ਪਾਲਣ ਕਰਦਾ ਹੈ।(੫੩ ੫੪-੫੫' ਜੇ ਗੁਰੂ ਸੁਭਾਅ ਦਾ ਕਠੋਰ, ਕਰਕਸ਼ (ਖੁਰਦਰਾ) , ਮਨ ਨੂੰ ਨਾ ਚੰਗਾ ਲੱਗਣ ਵਾਲੇ, ਰਹਿਮ ਤੋਂ ਰਹਿਤ ਅਤੇ ਕਠੋਰ ਵਾਕਾਂ ਰਾਹੀਂ ਉਲਾਂਭਾ ਦੇ ਕੇ ਚੇਲੇ ਨੂੰ ਗੋਰ ਤੋਂ ਬਾਹਰ ਕਰ ਦੇਵੇ ਤਾਂ ਵੀ ਜੋ ਚੇਲਾ ਗੁੱਸਾ ਨਹੀਂ ਕਰਦਾ। ਮੌਤ ਦੇ ਕਰੀਬ ਪਹੁੰਚਣ ਤੇ ਵੀ ਨਿੰਦਾ ਨਹੀਂ ਕਰਦਾ, ਬੇਇੱਜ਼ਤੀ ਨਹੀਂ ਫੈਲਾਉਂਦਾ, ਨਿੰਦਾ ਯੋਗ ਕਰਮ ਨਹੀਂ ਕਰਦਾ, ਜਿਨ ਪ੍ਰਮਾਤਮਾ ਦੇ ਸਿਧਾਂਤ ਦੀ ਆਲੋਚਨਾ ਨਹੀਂ ਕਰਦਾ, ਅਜਿਹੇ ਗੁਣਾਂ ਦੇ ਧਾਰਕ ਚੇਲੇ ਦਾ ਗੁੱਛ ਹੀ ਸੱਚਾ ਛ ਹੈ। ਜਿਥੇ ਗੁਰੂ ਦੇ ਰਾਹੀਂ ਬਹੁਤ ਕਠੋਰ, ਭੈੜੇ, ਮਨ ਨੂੰ ਚੰਗੀ ਨਾ ਲੱਗਣ ਵਾਲੇ ਤਿੱਖੇ Page #12 -------------------------------------------------------------------------- ________________ , ਵਚਨਾਂ ਰਾਹੀਂ ਚੰਗੇ ਕੰਮ ਨੂੰ ਭੈੜਾ ਕੰਮ ਕਿਹਾ ਜਾਂਦਾ ਹੈ, ਚੇਲਾ ਉਥੇ ਗੁਰੂ ਦੇ ਵਚਨਾਂ ਨੂੰ ਇਹ ਸਭ ਕੁਝ ਸੱਤ ਮੰਨ ਕੇ ਕਬੂਲ ਕਰਦਾ ਹੈ। ਹੇ ਗੋਤਮ! ਉਹ ਗੱਛ ਹੀ ਅਸਲ ਵਿੱਚ ਗੱਛ ਹੈ।(੫੬ . ਵਿਨੈਵਾਨ ਚੇਲਾ ਨਾ ਕੇਵਲ ਕੱਪੜੇ, ਭਾਂਡੇ ਆਦਿ ਮਮਤਾ ਤੋਂ ਦੂਰ ਹੁੰਦਾ ਹੈ, ਸਗੋਂ ਉਹ ਸਰੀਰ ਦੀ ਮਮਤਾ ਤੋਂ ਵੀ ਦੂਰ ਰਹਿੰਦਾ ਹੈ। ਉਹ ਚੇਲਾ ਭੋਜਨ, ਮਿਲਨ ਜਾਂ ਨਾ ਮਿਲਣ ਤੇ ਭੋਜਨ ਸਬੰਧੀ ੪੨ ਦੋਸ਼ਾਂ ਨੂੰ ਟਾਲਣ ਵਿੱਚ ਸਮਰੱਥ ਹੁੰਦਾ ਹੈ। ਉਹ ਨਾ ਰੂਪ ਦੇ ਲਈ ਨਾ ਰਸ ਲਈ, ਨਾ ਸੁੰਦਰਤਾ ਲਈ, ਨਾ ਹੰਕਾਰ ਲਈ ਭੋਜਨ ਗ੍ਰਹਿਣ ਕਰਦਾ ਹੈ ਸਗੋਂ ਮੁਨੀ ਜੀਵਨ ਦੇ ਭਾਰ ਰੂਪੀ ਗੱਡੀ ਦਾ ਧੁਰਾ ਬਣਕੇ ਇਹ ਭੋਜਨ ਗ੍ਰਹਿਣ ਕਰਦਾ ਹੈ।(੫੭-੫੮) ਸਾਧੂ ਛੇ ਕਾਰਨਾਂ ਕਰਕੇ ਭੋਜਨ ਹਿਣ ਕਰਦਾ ਹੈ। ਉ) ਭੁੱਖ ਦੀ ਪੀੜ ਮਿਟਾਉਣ ਲਈ। ਅ) ਗੁਰੂ ਦੀ ਸੇਵਾ ਕਰਨ ਲਈ। ਬ) ਈਰੀਆ ਸੰਮੀਤੀ ਦਾ ਠੀਕ ਪਾਲਣ ਕਰਨ ਲਈ। ਸ) ਸੰਜਮ ਦਾ ਪਾਲਣ ਕਰਨ ਲਈ। ਹ) ਜ਼ਿੰਦਗੀ ਜਿਉਣ ਲਈ। ਕ) ਧਰਮ ਅਰਾਧਨਾ ਲਈ। (੫੯ . ਜਿੱਥੇ ਛੋਟੇ ਵੱਡੇ ਦਾ ਧਿਆਨ ਰੱਖਿਆ ਜਾਂਦਾ ਹੋਵੇ, ਬਜੁਰਗਾਂ ਨੂੰ ਨਮਸਕਾਰ ਅਤੇ ਇੱਜ਼ਤ ਦਿੱਤੀ ਜਾਂਦੀ ਹੋਵੇ , ਇੱਥੋਂ ਤੱਕ ਕਿ ਜੋ ਕੋਈ, ਸਾਧੂ ਜੀਵਨ ਵਿੱਚ ਇੱਕ ਦਿਨ ਵੀ ਬੜਾ ਹੈ ਉਸਦੇ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੋਵੇ, ਹੇ ਗੌਤਮਾ! ਉਹੀ ਗੱਛ ਹੀ ਸੱਚਾ ਗੱਛ ਹੈ।(੬੦) | ਭੈੜੇ ਕਾਲ ਸਮੇਂ ਬਹੁਤ ਨਜ਼ਦੀਕ ਦਾ ਕਸ਼ਟ ਆ ਜਾਵੇ ਤਾਂ ਵੀ ਸਾਧੂ ਜਿੱਥੇ ਬਿਨਾਂ ਵਿਚਾਰੇ ਸਾਧਵੀ ਰਾਹੀਂ ਮੰਗ ਕੇ ਲਿਆਂਦਾ ਭੋਜਨ ਗ੍ਰਹਿਣ ਨਹੀਂ ਕਰਦੇ। ਹੇ ਗੋਤਮ! ਉਹ ਗੱਛ ਹੀ ਸਹੀ ਰੱਛ ਹੈ।(੬੧) Page #13 -------------------------------------------------------------------------- ________________ ਜਿੱਥੇ ਦੰਦਾਂ ਤੋਂ ਰਹਿਤ ਬੁੱਢਾ ਸਾਧੂ ਵੀ ਸਾਧਵੀ ਨਾਲ ਗੱਲਬਾਤ ਨਾ ਕਰੇ ਅਤੇ ਨਾ ਹੀ ਇਸਤਰੀਆਂ ਦੇ ਅੰਗਾਂ ਨੂੰ ਵੇਖੇ, ਉਹ ਗੱਛ ਹੀ ਸੱਚਾ ਗਿੱਛ ਹੈ।(੬੨) ਹੇ ਮੁਨੀਓ! ਸਾਧਵੀ ਦੇ ਮੇਲ-ਮਿਲਾਪ ਨੂੰ, ਅੱਗ ਤੇ ਜ਼ਹਿਰ ਦੀ ਤਰ੍ਹਾਂ ਸਮਝੋ। ਜੋ ਸਾਧੂ ਇਨ੍ਹਾਂ ਨਾਲ ਮੇਲ ਕਰਦਾ ਹੈ ਉਹ ਛੇਤੀ ਹੀ ਨਿੰਦਾ ਦਾ ਪਾਤਰ ਬਣਦਾ ਹੈ।(੬੩) · ਬੁੱਢੇ , ਤਪੱਸਵੀ, ਧਾਰਮਿਕ ਗਰੰਥਾਂ ਦੇ ਜਾਣਕਾਰ ਅਤੇ ਆਪਣੇ ਆਪ ਵਿੱਚ ਪੂਰਾ ਸਾਧੂ ਵੀ, ਸਾਧਵੀ ਨਾਲ ਮੇਲ ਮਿਲਾਪ ਕਰਦਾ ਹੈ ਤਾਂ ਉਸਦੀ ਨਿੰਦਾ ਹੁੰਦੀ ਹੈ। ਅਜਿਹਾ ਮੇਲ-ਮਿਲਾਪ ਦੇ ਕੋਈ ਨੌਜਵਾਨ, ਤਪੱਸਿਆ ਨਾ ਕਰਨ ਵਾਲਾ ਗਰੰਥਾਂ ਦਾ ਘੱਟ ਜਾਣਕਾਰ ਕਰੇਗਾ ਤਾਂ ਉਸਦੀ ਨਿੰਦਾ ਕਿਉਂ ਨਹੀਂ ਹੋਵੇਗੀ? ਭਾਵ ਉਸਦੀ ਨਿੰਦਾ ਜ਼ਰੂਰ ਹੋਵੇਗੀ।(੬੪-੬੫) | ਜੇ ਕੋਈ ਸਾਧੂ ਸਥਿਰ ਮਨ ਵਾਲਾ ਹੈ ਤਾਂ ਵੀ ਸਾਧਵੀ ਦੇ ਮੇਲ-ਮਿਲਾਪ ਨਾਲ ਉਸਦਾ ਮਨ ਉਸੇ ਪ੍ਰਕਾਰ ਪਿਘਲ ਜਾਂਦਾ ਹੈ ਜਿਸ ਪ੍ਰਕਾਰ ਅੱਗ ਕੋਲ ਹੋਣ ਤੇ ਘਿਓ ਪਿਘਲ ਜਾਂਦਾ ਹੈ।(੬੬ ਜੋ ਸਭ ਪ੍ਰਕਾਰ ਦੀਆਂ ਇਸਤਰੀਆਂ ਪ੍ਰਤੀ ਸਾਵਧਾਨ ਹੈ ਅਤੇ ਉਨ੍ਹਾਂ ਦੀਆਂ ਹਰਕਤਾਂ ਦਾ ਵਿਸ਼ਵਾਸ ਨਹੀਂ ਕਰਦਾ, ਉਹੀ ਬ੍ਰਹਮਚਰਜ ਦਾ ਪਾਲਣ ਕਰਦਾ ਹੈ। ਇਸਤੋਂ ਉਲਟ ਚੱਲਣ ਵਾਲਾ ਮਚਰਜ ਦਾ ਪਾਲਣ ਨਹੀਂ ਕਰ ਸਕਦਾ।(੬੭} | ਸਾਰੇ ਸੰਸਾਰਕ ਪਦਾਰਥਾਂ ਤੋਂ ਰਹਿਤ ਸਾਧੂ ਹੀ ਪੂਰੀ ਤਰ੍ਹਾਂ ਆਜ਼ਾਦ ਹੁੰਦਾ ਹੈ। ਪਰ ਜੋ (ਸਾਧੂ) ਸਾਧਵੀਆਂ ਨਾਲ ਮੇਲ-ਮਿਲਾਪ ਰਖਦਾ ਹੈ ਉਹ ਨਿਸ਼ਚੇ ਹੀ ਗੁਲਾਮ ਹੁੰਦਾ ਹੈ।(੬੮) ਜਿਵੇਂ ਬਲਗਮ ਵਿੱਚ ਪਈ ਮੱਖੀ ਆਪਣੇ ਆਪ ਨੂੰ ਮੁਕਤ ਕਰਨ ਵਿੱਚ ਅਸਮਰਥ ਹੈ ਉਸੇ ਪ੍ਰਕਾਰ ਸਾਧਵੀਆਂ ਨਾਲ ਮੇਲ-ਮਿਲਾਪ ਕਰਨ ਵਾਲਾ ਸਾਧੂ ਆਪਣੇ ਆਪ ਨੂੰ ਮੁਕਤ ਰੱਖਣ ਵਿੱਚ ਅਸਮਰਥ ਹੈ।(੬੯ . ਸਾਧੂ ਦੇ ਲਈ ਸੰਸਾਰ ਵਿੱਚ ਸਾਧਵੀ ਤੋਂ ਛੁੱਟ ਕੋਈ ਬੰਧਨ ਨਹੀਂ ਹੈ ਅਤੇ ਧਰਮ ਵਿੱਚ ਸਥਿਤ ਰਹਿਣ ਦੇ ਲਈ ਗਿਆਨੀ ਦੇ ਇਲਾਵਾ ਕੁਝ ਨਹੀਂ।(੭o) Page #14 -------------------------------------------------------------------------- ________________ ਕੇਵਲ ਵਚਨ ਤੋਂ ਹੀ, ਜੋ ਚਾਰਿੱਤਰ (ਮੁਨੀ ਜੀਵਨ) ਤੋਂ ਜੋ ਭ੍ਰਿਸ਼ਟ ਹੋ ਜਾਂਦਾ ਹੈ ਫਿਰ ਭਲਾ ਅਨੇਕਾਂ ਰਿਧੀਆਂ-ਸਿਧੀਆਂ ਵਾਲਾ ਹੀ ਕਿਉਂ ਨਾ ਹੋਵੇ, ਅਜਿਹੇ ਸਾਧੂ ਨੂੰ ਵੀ ਜਿਥੇ ਗੁਰੂ ਰਾਹੀਂ ਵਿਧੀ ਪੂਰਵਕ ਪ੍ਰਾਸ਼ਚਿਤ ਦਿੱਤਾ ਜਾਂਦਾ ਹੈ ਉਹ ਗੱਛ ਹੀ ਸਹੀ ਗੁੱਛ ਹੈ।(੭੧) ਜਿਸ ਗੱਛ ਵਿੱਚ ਸਾਧੂ ਲਈ ਸਚਿਤ ਉਦੇਸ਼ਿਕ (ਆਖ ਕੇ ਬਣਾਇਆ), ਖੋਇਆ ਹੋਇਆਂ, ਨਿਕੰਮਾ ਅਤੇ ਅਸ਼ੁੱਧ ਭੋਜਨ ਨੂੰ ਛੂਹਣ ਵਿੱਚ ਵੀ ਡਰ ਹੁੰਦਾ ਹੋਵੇ ਅਤੇ ਆਹਾਰ, ਘੁੰਮਣ ਵਿੱਚ ਸਮਝਦਾਰੀ ਹੋਵੇ, ਮਿਠਾਸ ਹੋਵੇ, ਨਿਮਰਤਾ ਹੋਵੇ, ਹਾਸਾ ਮਜਾਕ ਨਹੀਂ ਕਰਨ ਵਾਲਾ ਹੋਵੇ, ਨਾਜਾਇਜ਼ ਕੰਮ ਕਰਨ ਵਾਲਾ ਨਾ ਹੋਵੇ, ਭਿੰਨ-ਭਿੰਨ ਪ੍ਰਕਾਰ ਦੇ ਅਭਿਗ੍ਰਹਿ(ਮਨ ਵਿੱਚ ਧਾਰੀ ਜਾਣ ਵਾਲੀ ਗੁਪਤ ਤਪੱਸਿਆ) ਅਤੇ ਗਲਤ ਕੰਮ ਦਾ ਪ੍ਰਾਸ਼ਚਿਤ ਕਰਨ ਵਾਲਾ ਹੋਵੇ, ਅਜਿਹੇ ਸਾਧੂਆਂ ਨੂੰ ਵੇਖ ਕੇ ਦੇਵਿੰਦਰ ਵੀ ਹੈਰਾਨ ਹੋ ਜਾਂਦਾ ਹੈ। ਦਰਅਸਲ ਉਹ ਹੀ ਸਹੀ ਗੱਛ ਹੈ।(੭੨-੭੪) ਮੌਤ ਆਉਣ ਤੇ ਵੀ ਜਿਥੇ ਪ੍ਰਿਥਵੀ, ਪਾਣੀ, ਅੱਗ, ਹਵਾ, ਵਨਸਪਤੀ ਆਦਿ ਅਤੇ ਅਨੇਕ ਪ੍ਰਕਾਰ ਦੇ ਤਰੱਸ (ਹਿਲਣ-ਚੱਲਣ) ਵਾਲੇ ਜੀਵਾਂ ਨੂੰ ਕਸ਼ਟ ਨਹੀਂ ਦਿੱਤਾ ਜਾਂਦਾ ਉਹ ਗੁੱਛ ਹੀ ਸੱਚਾ ਛ ਹੈ।(੭੫) ਜੋ ਸਾਧੂ ਖਜੂਰ ਦੇ ਪੱਤਿਆਂ ਜਾਂ ਮੁੰਜ ਦੇ ਤਿਣਕੇ ਦੀ ਬਣੀ ਹੋਈ ਝਾੜੂ ਨਾਲ ਪ੍ਰਮਾਜਨ ਕਰਦਾ ਹੈ, ਹੇ ਗੌਤਮ! ਉਸ ਬਾਰੇ ਚੰਗੀ ਤਰ੍ਹਾਂ ਜਾਣ ਲਵੋ ਕਿ ਉਹ ਗੱਛ ਵਿੱਚ ਜੀਵਾਂ ਪ੍ਰਤੀ ਦਿਆ ਭਾਵ ਨਹੀਂ।(੭੬) ਗਰਮੀ ਆਦਿ ਦੀ ਰੁੱਤ ਵਿੱਚ ਜੇ ਪ੍ਰਾਣ ਬਾਹਰ ਵੀ ਆ ਰਹੇ ਹੋਣ ਤਾਂ ਵੀ ਮੁਨੀ ਇੱਕ ਬੂੰਦ ਸਚਿਤ ਪਾਣੀ ਗ੍ਰਹਿਣ ਨਹੀਂ ਕਰਦੇ ਅਤੇ ਅਪਵਾਦ (ਮਜ਼ਬੂਰੀ) ਵਿੱਚ ਹੀ ਹਮੇਸ਼ਾ ਆਗਮ ਰਾਹੀਂ ਦੱਸੇ ਪਾਸਕ ਜਲ ਗ੍ਰਹਿਣ ਕਰਦੇ ਹੋਣ, ਹੇ ਗੌਤਮ ! ਉਸ ਗੁੱਛ ਨੂੰ ਸੱਚਾ ਗੱਛ ਆਖਦੇ ਹਨ।(੭੭-੭੮) ਸ਼ੂਲ੍ਹ ਵਿਸ਼ਚਿਕਾ ਜਾਂ ਹੋਰ ਰੋਗ ਉਤਪਨ ਹੋ ਜਾਣ ਤੇ ਵੀ ਜੋ ਅਗਨੀ ਕਾਇਆ ਦੇ ਜੀਵਾਂ ਦਾ ਹਿੰਸਾ ਨਹੀਂ ਕਰਦੇ ਉਹ ਗੁੱਛ ਹੀ ਸਹੀ ਗੁੱਛ ਹੈ।(੭੯) 10 Page #15 -------------------------------------------------------------------------- ________________ ਜਿਥੇ ਅਪਵਾਦ (ਮਜਬੂਰੀ) ਮਾਰਗ ਵਿੱਚ ਵੀ ਸਹਿਧਰਮੀ ਜਾਂ ਹਿਸਥ ਤੋਂ ਸਾਵਧਾਨੀ (ਯਤਨਾਂ ਨਾਲ ਕੰਮ ਕਰਵਾਏ ਜਾਂਦੇ ਹੋਣ, ਹੇ ਗੌਤਮਾਂ ਉਹ ਗੱਛ ਹੀ ਸੱਚਾ ਗੱਛ ਹੈ।(to) ਜਿਥੇ ਸਾਧੂ, ਫੁੱਲ, ਬੀਜ, ਘਾਹ ਆਦਿ ਵਾਂ ਨੂੰ ਆਪ ਛੂੰਹਦੇ ਹਨ ਅਤੇ ਨਾ ਹੀ ਕਸ਼ਟ ਪਹੁੰਚਾਂਦੇ ਹਨ, ਉਹ ਰੱਛ ਹੀ ਸਹੀ ਗੱਛ ਹੈ।੮੧) ਜਿਥੇ ਸਾਧੂ ਹਾਸਾ-ਮਜ਼ਾਕ, ਕਾਮੀ ਵਾਕ, ਨਾਸਤਿਕ ਵਚਨ ਨਹੀਂ ਬੋਲਦੇ, ਤੇਜੀ ਨਾਲ ਨਹੀਂ ਟੱਪਦੇ। ਕਿਸੇ ਵਸਤੂ ਦੇ ਉਪਰ ਦੀ ਛਾਲ ਮਾਰ ਕੇ ਨਹੀਂ ਲੰਘਦੇ, ਵਿਸ਼ੇਸ਼ ਕਾਰਨ ਹੋਣ ਤੇ ਵੀ ਇਸਤਰੀ ਦੇ ਹੱਥ ਨੂੰ ਛੂਹਣਾ ਦ੍ਰਿਸ਼ਟੀ ਵਿਸ਼ , ਸੱਪ, ਬਲਦੀ ਅੱਗ ਅਤੇ ਜ਼ਹਿਰ ਦੀ ਤਰ੍ਹਾਂ ਬੁਰਾ ਮੰਨਦੇ ਹਨ, ਉਹ ਗੱਛ ਹੀ ਸਹੀ ਗੱਛ ਹੈ।(੮੨-੮੩) ਜਿਥੇ ਸਾਧੂ ਰਾਹੀਂ ਬਾਲਿਕਾ, ਬੁੱਢੀ, ਪੋਤੀ, ਦੋਹਤੀ, ਪੁਤਰੀ ਅਤੇ ਭੈਣ ਨੂੰ ਵੀ ਨਹੀਂ ਛੂਹਿਆ ਜਾਂਦਾ, ਹੇ ਗੋਤਮ! ਉਸ ਗੱਛ ਨੂੰ ਸਹੀ ਰੱਛ ਸਮਝੋ (੮੪) ਜਿਥੇ ਸਾਧੂ ਭੇਖ ਵਾਲਾ ਆਚਾਰਿਆ ਆਪ ਹੀ ਇਸਤਰੀ ਦੇ ਹੱਥ ਦਾ ਸਪਰਸ਼ ਕਰਦਾ ਹੈ ਤਾਂ ਹੇ ਗੌਤਮਾਂ ਅਜਿਹੇ ਗੱਛ ਨੂੰ ਮੂਲ ਗੁਣਾਂ ਤੋਂ ਭਿਟ ਸਮਝੋ।(੮੫) ਜਿਥੇ ਦੀਖਿਆ ਆਦਿ ਸਮੇਂ ਜਾਂ ਮਰਨ ਵਰਗਾ ਕਸ਼ਟ ਆਉਣ ਤੇ ਅੱਪਵਾਦ (ਮਜ਼ਬੂਰੀ) ਮਾਰਗ ਦਾ ਸੇਵਨ ਨਾ ਕੀਤਾ ਜਾਂਦਾ ਹੋਵੇ ਅਤੇ ਅਨੇਕਾਂ ਗੁਣਾਂ ਵਾਲੇ, ਰਿਧੀ ਸੰਪਨ ਅਤੇ ਉਤਮ ਕੁਲ ਵਾਲੇ ਸਾਧੂ ਨੂੰ ਵੀ ਮੂਲ ਗੁਣਾਂ (ਅਹਿੰਸਾ ਆਦਿ ਪੰਜ ਵਰਤ) ਤੋਂ ਭਿਸਟ ਹੋਣ ਤੇ ਰੱਛ ਵਿਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਉਹ ਗੱਛ ਹੀ ਸਹੀ ਗੱਛ ਹੈ।(੮੬-੮੭) ਜਿਥੇ ਸਾਧੂ ਸੋਨਾ-ਚਾਂਦੀ, ਧਨ, ਅਨਾਜ, ਕਾਂਸਾ, ਤਾਂਬਾ ਅਤੇ ਕੀਮਤੀ ਰਤਨ ਜਾਂ ਛੇ ਕਾਂ ਵਾਲੀ ਪਲੰਘ, ਕੁਰਸੀ ਦੀ ਵਰਤੋਂ ਕੀਤੀ ਜਾਂਦੀ ਹੈ, ਸਫੈਦ ਕੱਪੜਿਆਂ ਨੂੰ ਛੱਡ ਕੇ ਭਗਵੇਂ ਜਾਂ ਰੰਗਦਾਰ ਵਸਤਰ ਹਿਣ ਕਰਦੇ ਹਨ, ਉਸ ਗੱਛ ਦੀ ਕੀ ਮਰਿਆਦਾ ਹੈ? ਅਜਿਹਾ ਗੱਛ ਮਰਿਆਦਾ ਹੀਣ ਹੈ।(੮੮-੮੯) ਜਿਥੇ ਸਾਧੂ ਜਰੂਰੀ ਹੋਣ ਤੇ ਵੀ ਸੋਨੇ ਚਾਂਦੀ ਆਦਿ ਦਾ ਇੱਕ ਪਲ ਲਈ ਵੀ 11 Page #16 -------------------------------------------------------------------------- ________________ ਸਪਰਸ਼ ਕਰਦ, ਉਹ ਹੀ ਅਸਲ ਵਿੱਚ ਗੁੱਛ ਹੈ।(੯੦ } ਜਿਥੇ ਕਾਰਨ ਵਸ ਸਾਧਵੀਆਂ ਦੇ ਪਾਤਰ ਜਾਂ ਹੋਰ ਧਾਰਮਿਕ ਵਸਤਾਂ ਦੀ ਵਰਤੋਂ ਸਾਧੂ ਕਰਦੇ ਹਨ, ਹੇ ਗੌਤਮ! ਇਹ ਕਿਸਤਰ੍ਹਾਂ ਦਾ ਗੁੱਛ ਹੈ? ਇਹ ਗੁੱਛ ਮਰਿਆਦਾਹੀਣ ਹੈ।(੯੧) ਜਿਥੇ ਸਾਧਵੀਆਂ ਰਾਹੀਂ ਮੰਗ ਕੇ ਲਿਆਉਣ ਦੀ ਤਾਕਤਵਰ, ਬੁੱਧੀ ਵਧਾਉਣਾ ਵਾਲੀਆਂ, ਦੁਰਲਭ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਸ ਗੱਛ ਦੀ ਕੀ ਮਰਿਆਦਾ ਹੈ? ਉਹ ਗੁੱਛ ਮਰਿਆਦਾ ਹੀਣ ਹੈ।(੯੨) ਜਿਥੇ ਇਕੱਲਾ ਸਾਧੂ ਇਕੱਲੀ ਇਸਤਰੀ ਜਾਂ ਵਿਸ਼ੇਸ਼ ਰੂਪ ਵਿੱਚ ਇਕੱਲੀ ਸਾਧਵੀ ਨਾਲ ਬੈਠਦਾ ਹੈ, ਹੇ ਗੌਤਮ! ਉਸ ਗੱਛ ਨੂੰ ਮੈਂ ਮਰਿਆਦਾ ਹੀਣ ਆਖਦਾ ਹਾਂ।(੯੩) ਦ੍ਰਿੜ ਚਰਿਤਰ ਵਾਲਾ, ਮਮਤਾ ਰਹਿਤ, ਅਭਿਮਾਨ ਰਹਿਤ ਭਿੰਨ-ਭਿੰਨ ਗੁਣਾਂ ਵਾਲਾ ਇਕੱਲਾ ਸਾਧੂ ਵੀ ਜੇ ਇਕੱਲੀ ਇਸਤਰੀ ਜਾਂ ਸਾਧਵੀ ਨੂੰ ਪੜ੍ਹਾਉਂਦਾ ਹੈ ਤਾਂ ਉਹ ਸਦਾਚਾਰੀ ਨਹੀਂ। ਅਜਿਹਾ ਗੁੱਛ ਦਰਅਸਲ ਗੁੱਛ ਨਹੀਂ। ਇਸ ਗੱਛ ਨੂੰ ਮਰਿਆਦਾ ਹੀਣ ਆਖਣਾ ਚਾਹੀਦਾ ਹੈ।(੯੪) ਜਿਥੇ ਬੱਦਲ ਦੀ ਤਰ੍ਹਾਂ ਗਰਜਣ ਵਾਲੀ, ਘੋੜੇ ਦੀ ਹਿਣ-ਹਿਣਾਹਟ, ਬਿਜਲੀ ਦੀ ਤਰ੍ਹਾਂ ਨਾ ਪਕੜ ਵਿੱਚ ਆਉਣ ਵਾਲੇ ਅਤੇ ਕਪਟ ਮਨ ਵਾਲੀ ਸਾਧਵੀ ਤੇ ਕਾਬੂ ਨਹੀਂ ਰੱਖਿਆ ਜਾਂਦਾ ਹੈ, ਉਹ ਗੁੱਛ ਨਹੀਂ ਸਗੋਂ ਇਸਤਰੀ ਰਾਜ ਹੈ।(੯੫) ਜਿਥੇ ਭੋਜਨ ਸਮੇਂ ਸਾਧੂਆਂ ਦੀ ਮੰਡਲੀ ਵਿੱਚ ਸਾਧਵੀ ਆਪਣੇ ਕਦਮ ਰਖਦੀ ਹੋਵੇ , ਹੇ ਗੌਤਮ ਦਰਅਸਲ ਉਹ ਗੁੱਛ ਨਹੀਂ ਸਗੋਂ ਇਸਤਰੀ ਰਾਜ ਹੈ।(੯੬) ਜਿਥੇ ਦੂਸਰੇ ਦੇ ਕਸ਼ਾਏ ਦੇ ਕਾਰਨ ਮੁਨੀਆਂ ਵਿੱਚ ਕਸ਼ਾਏ ਭਾਵ ਨਹੀਂ ਜਾਗਦਾ ਜਿਵੇਂ ਚੰਗੀ ਤਰ੍ਹਾਂ ਬੈਠਾ ਲੰਗੜਾ ਉਠਣ ਦੀ ਇੱਛਾ ਨਹੀਂ ਕਰਦਾ, ਉਹ ਹੀ ਸਹੀ ਗੁੱਛ ਹੈ।(੯੭) ਜਿਥੇ ਧਰਮ ਸਾਧਨਾ ਵਿੱਚ ਵਿਘਨ ਪੈਣ ਦੇ ਡਰ ਤੋਂ ਜਾਂ ਸੰਸਾਰ ਘੁੰਮਣ ਦੇ ਡਰ ਤੋਂ ਸਾਧੂ, ਦੂਸਰੇ ਸਾਧੂਆਂ ਦੇ ਕਸ਼ਾਏ ਭਾਵ ਨਹੀਂ ਜਗਾਉਂਦੇ ਉਹ ਗੁੱਛ ਹੀ ਸੱਚਾ ਗੁੱਛ 12 Page #17 -------------------------------------------------------------------------- ________________ ਹੈ।(੯੮) ਕਾਰਨ ਵਸ਼ ਜਾਂ ਬਿਨਾਂ ਕਾਰਨ ਵੀ ਕਿਸੇ ਤਰ੍ਹਾਂ ਦੇ ਕਸ਼ਾਏ ਉਤਪਨ ਹੋਣ ਤੇ ਜਿਥੇ ਕਸ਼ਾਏ ਨੂੰ ਉਤਪਨ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ, ਉਹ ਗੱਛ ਹੀ ਸੱਚਾ ਗੁੱਛ ਹੈ।(੬੯) ਜਿਸ ਰੱਛ ਵਿੱਚ ਸ਼ੀਲ, ਤਪ, ਦਾਨ ਤੇ ਭਾਵਨਾ ਰੂਪੀ ਚਾਰ ਪ੍ਰਕਾਰ ਦੀ ਧਰਮ ਸਾਧਨਾ ਵਿੱਚ ਆਉਣ ਵਾਲੇ ਕਸ਼ਟਾਂ ਪ੍ਰਤੀ ਡਰਨ ਵਾਲੇ ਗੀਤਾਰਥੀ ਮੁਨੀ ਹੋਣ , ਹੇ ਗੋਤਮ ਉਹ ਗੱਛ ਹੀ ਸੱਚਾ ਰੱਛ ਹੈ।(੧oo) ਹੇ ਗੋਤਮ! ਜਿਥੇ ਮੁਨੀ ਪੰਜ ਪ੍ਰਕਾਰ ਦੇ ਬੱਧ ਸਥਾਨ ਉਖਲੀ, ਚੱਕੀ, ਚੁੱਲਾ, ਖੂਹ ਆਦਿ) ਵਿਚੋਂ ਇੱਕ ਦਾ ਵੀ ਸੇਵਨ ਕਰਦੇ ਹਨ ਤਾਂ ਉਸ ਗੱਛ ਦਾ ਤਿੰਨ ਪ੍ਰਕਾਰ (ਮਨ, ਵਚਨ ਤੇ ਕਾਇਆ) ਰਾਹੀਂ ਤਿਆਗ ਕੇ ਹੋਰ (ਗੁਣ-ਭਰਪੂਰ) ਰੱਛ ਵਿੱਚ ਚਲੇ ਜਾਣਾ ਚਾਹੀਦਾ ਹੈ।(੧੦੧) ਜਿਥੇ ਨੀ ਸਫੈਦ ਕੱਪੜੇ ਧਾਰਨ ਕਰਕੇ ਵੀ ਹਿੰਸਕ ਬਿਰਤੀ ਵਿੱਚ ਲੱਗੇ ਰਹਿੰਦੇ ਹਨ,ਉਸ ਰੱਛ ਵਿੱਚ ਨਹੀਂ ਰਹਿਣਾ ਚਾਹੀਦਾ। ਪਰ ਜਿਥੇ ਨੀ ਬੁੱਧ ਚਰਿੱਤਰ ਗੁਣਾਂ ਵਾਲੇ ਹੋਣ, ਉਸ ਰੱਛ ਵਿੱਚ ਰਹਿਣਾ ਚਾਹੀਦਾ ਹੈ।(੧੦੨) ਜਿਥੇ ਸਾਧੂ ਖਰੀਦ-ਫਰੋਖਤ ਆਦਿ ਕੰਮ ਕਰਦੇ ਹਨ ਅਤੇ ਸੰਜਮੀ ਜੀਵਨ ਤੋਂ ਭਿਸ਼ਟ ਹੋ ਚੁੱਕੇ ਹਨ, ਹੇ ਗੁਣਾਂ ਦੇ ਮਾਹਰ ਗੋਤਮ! ਉਸ ਗੱਛ ਨੂੰ ਜਹਿਰ ਦੀ ਤਰ੍ਹਾਂ ਦੂਰ ਤੋਂ ਛੱਡ ਦੇਣਾ ਚਾਹੀਦਾ ਹੈ।(੧੦੩) ਹੇ ਗੋਤਮ! ਆਰੰਭ-ਸਮਾਰੰਬ (ਛੋਟੀ ਜਾਂ ਵੱਡੀ ਹਿੰਸਾ) ਵਿੱਚ ਲਗਾ, ਜਿਨ ਬਚਨ ਤੋਂ ਉਲਟ ਕੰਮ ਕਰਨ ਵਾਲਾ ਅਤੇ ਕਾਮ ਭੋਗਾਂ ਵਿੱਚ ਫਸੇ ਸਾਧੂਆਂ ਨੂੰ ਛੱਡ ਕੇ ਸਦਾਚਾਰੀ ਸਾਧੂਆਂ ਦੇ ਵਿਚਕਾਰ ਰਹਿਣਾ ਚਾਹੀਦਾ ਹੈ।(੧੦੪) ਇਸ ਲਈ ਹੇ ਗੋਤਮ! ਸੱਚੇ ਰਾਹ ਵਿੱਚ ਸਥਿਤ, ਗੱਛ ਦੀ ਸਹੀ ਢੰਗ ਨਾਲ ਦੇ ਖਭਾਲ ਕਰਕੇ ਉਸ ਵਿੱਚ ਪਖ (੧੫ ਦਿਨ) ਜਾਂ ਉਮਰ ਭਰ ਰਹਿਣਾ ਚਾਹੀਦਾ ਹੈ। ਭਾਵ ਹਰ ਸਮੇਂ ਉਪਰੋਕਤ ਗੁਣਾਂ ਵਾਲੇ ਗੱਛ ਵਿੱਚ ਰਹਿਣਾ ਚਾਹੀਦਾ ਹੈ।(੧੦੫) ਜਿਥੇ ਛੋਟੇ, ਬੁੱਢੇ ਜਾਂ ਨਵੇਂ ਬਣੇ ਸਾਧੂ ਉਪਾਰੇ (ਰਹਿਣ ਵਾਲੀ ਥਾਂ) ਦਾ Page #18 -------------------------------------------------------------------------- ________________ ਰੱਖਿਅਕ ਬਣਿਆ ਹੋਵੇ ਜਾਂ ਜਿਥੇ ਨੌਜਵਾਨ ਸਾਧੂ ਇਕੱਲਾ ਰਹਿੰਦਾ ਹੋਵੇ, ਉਸ ਰੱਛ ਦੀ ਮਰਿਆਦਾ ਦਾ ਕੀ ਆਖਣਾ। ਅਜਿਹਾ ਗੱਛ ਮਰਿਆਦਾ-ਹੀਣ ਹੈ।(੧੦੬) · ੧੦੭-੧੩੭ ਸਾਧਵੀ ਸਵਰੂਪ ਵਰਨਣ ਜਿਥੇ ਕਬੂਲਿਕਾ (ਛੋਟੀ ਉਮਰ) ਦੀ ਸਾਧਵੀ, ਨੌਜਵਾਨ ਸਾਧਵੀ ਉਪਾਸਰੇ ਵਿੱਚ ਇਕੱਲੀ ਰਹਿੰਦੀ ਹੋਵੇ, ਹੇ ਗੌਤਮਾਂ ਉਸ ਬਿਹਾਰ (ਉਪਾਸਰੇ) ਵਿੱਚ ਬ੍ਰਹਮਚਰਜ ਦੀ ਸ਼ੁੱਧੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? (੧੦੭), ਜਿਥੇ ਰਾਤ ਦੇ ਸਮੇਂ ਇਕੱਲੀ ਸਾਧਵੀ ਦੋ ਹੱਥ ਜਗ੍ਹਾ ਉਪਾਸਰੇ ਤੋਂ ਬਾਹਰ ਜਾਂਦੀ ਹੈ ਉਸ ਗੱਛ ਦੀ ਕੀ ਮਰਿਆਦਾ ਹੈ? ਉਹ ਗੱਛ ਮਰਿਆਦਾ ਹੀਣ ਹੈ।(੧੦੮) ਜਿਥੇ ਇਕੱਲੀ ਸਾਧਵੀ ਇਕੱਲੇ ਸਾਧੂ ਨਾਲ ਅੱਡ ਹੋ ਕੇ ਗੱਲਬਾਤ ਕਰਦੀ ਹੈ, ਚਾਹੇ ਉਹ ਦੋਵੇਂ ਆਪਸ ਵਿੱਚ ਭੈਣ-ਭਰਾ ਹੀ ਕਿਉਂ ਨਾ ਹੋਣ, ਉਹ ਰੱਛ ਮਰਿਆਦਾ ਹੀਣ ਹੈ।(੧੯ ਜੋ ਸਾਧਵੀ ਹਿਸਥ ਦੇ ਸਾਹਮਣੇ ਅਸ਼ਲੀਲ ਭਾਸ਼ਾ ਬੋਲਦੀ ਹੈ ਤਾਂ ਅਜਿਹੀ ਸਾਧਵੀ ਆਪਣੀ ਆਤਮਾ ਨੂੰ ਚਾਰ ਗਤੀ ਰੂਪੀ ਸਮੁੰਦਰ ਦੇਵਤਾ, ਮਨੁੱਖ, ਨਾਰਕੀ ਤੇ ਪਸ਼ੂ) ਵਿੱਚ ਜ਼ਰੂਰ ਗਿਰਾ ਲੈਂਦੀ ਹੈ।(੧੧੦) ਜਿਥੇ ਸਾਧਵੀ ਰੁੱਸ ਕੇ ਪਾਪਕਾਰੀ ਭਾਸ਼ਾ ਬੋਲਦੀ ਹੈ, ਹੇ ਗੁਣਾਂ ਦੇ ਸਾਗਰ ਗੌਤਮ! ਉਸੇ ਗੱਛ ਦੀ ਸਾਧੂਤਾ ਨੂੰ ਗੁਣਾਂ ਤੋਂ ਰਹਿਤ ਸਮਝੋ।(੧੧੧) ਹੇ ਗਣਿ (ਆਚਾਰੀਆ) ਗੋਤਮ! ਜੋ ਸਾਧਵੀ ਵਿਧੀ ਅਨੁਸਾਰ ਸਫੈਦ ਵਸਤਰ ਤਿਆਗ ਕੇ ਭਿੰਨ-ਭਿੰਨ ਪ੍ਰਕਾਰ ਦੇ ਰੰਗਦਾਰ ਕੱਪੜੇ ਧਾਰਨ ਕਰਦੀ ਹੈ ਉਹ ਸਾਧਵੀ ਨਹੀਂ ਆਖੀ ਜਾ ਸਕਦੀ।(੧੧੨ ਜੋ ਸਾਧਵੀ ਹਿਸਥੀਆਂ ਦੇ ਫਟੇ-ਪੁਰਾਣੇ ਕੱਪੜੇ ਸਿਉਂਦੀ ਹੋਵੇ, ਉਨ੍ਹਾਂ ਦੇ ਕੱਪੜਿਆਂ ਤੇ ਵੇਲ-ਬੂਟੇ ਦਾ ਕੰਮ ਕਰਦੀ ਹੋਵੇ, ਉਨ੍ਹਾਂ ਦੀਆਂ ਰਜਾਈਆਂ-ਗੱਦਿਆਂ ਵਿੱਚ ਨੂੰ ਭਰਦੀ ਹੋਵੇ, ਆਪਣੇ ਜਾਂ ਦੂਸਰੇ ਦੇ ਸ਼ਰੀਰ ਦੀ ਮਾਲਿਸ਼ ਕਰਦੀ ਹੋਵੇ, ਵਿਲਾਸ ਵਾਲੀ ਚਾਲ ਚਲਦੀ ਹੋਵੇ, ਨੂੰ ਦੇ ਭਰੇ ਗੱਦੇ 'ਤੇ ਸੌਂਦੀ ਹੋਵੇ, ਇਸ਼ਨਾਨ ਆਦਿ ਰਾਹੀਂ ਆਪਣੇ 14 Page #19 -------------------------------------------------------------------------- ________________ ਸਰੀਰ ਦਾ ਸਿੰਗਾਰ ਕਰਦੀ ਹੋਵੇ , ਗ੍ਰਹਿਸ਼ੀ ਦੇ ਘਰਾਂ ਵਿੱਚ ਜਾ ਕੇ ਹਥਾ ਕਰਦੀ ਹੋਵੇ ਅਤੇ ਨੌਜਵਾਨ ਪੁਰਸ਼ਾਂ ਨਾਲ ਵਾਰ-ਵਾਰ ਆਉਣ ਦੇ ਲਈ ਬੁਲਾਵਾ ਦਿੰਦੀ ਹੋਵੇ, ਅਜਿਹੀ ਸਾਧਵੀ ਜਿਨ ਸ਼ਾਸਨ ਦੀ ਮਰਿਆਦਾ ਦੇ ਉਲਟ ਚੱਲਣ ਵਾਲੀ ਹੋਵੇ।(੧੧੩-੧੧੫) ਹੇ ਗੁਣਾਂ ਦੇ ਸਾਗਰ ਗੌਤਮਾਂ! ਜੋ ਸਾਧਵੀ ਪ੍ਰਮੁੱਖਾਂ ਵੀ ਰਾਤ ਦੇ ਸਮੇਂ ਬੁੱਢੇ ਜਾਂ ਨੌਜਵਾਨਾਂ ਵਿੱਚ ਧਰਮ ਕਥਾ ਆਖਦੀ ਹੈ ਤਾਂ ਉਹ ਸਾਧਵੀ ਗੱਛ ਦੀ ਮਰਿਆਦਾ ਤੋਂ ਉਲਟ ਚੱਲਣ ਵਾਲੀ ਹੈ।(੧੧੬) ਜਿਥੇ ਸਾਧਵੀਆਂ ਆਪਸ ਵਿੱਚ ਝਗੜਾ ਨਹੀਂ ਕਰਦੀਆਂ, ਹਿਸਥੀਆਂ ਵਰਗੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਦੀਆਂ, ਉਹ ਗੱਛ ਹੀ ਸ਼ਰੇਸ਼ਟ ਗੱਛ ਹੈ।(੧੧੭) | ਮਨਮਰਜ਼ੀ ਕਰਨ ਵਾਲੀਆਂ ਸਾਧਵੀਆਂ ਜਿਥੇ ਤੇ ਜਿਵੇਂ ਲੱਗੇ ਹੋਏ ਅਤਿਚਾਰ (ਪਾਪੀ) ਦੀ ਦੇਵਕ (ਦਿਨ, ਰਾਤ, ਪੱਖ (੧੫ ਦਿਨ), ਚਤੁਰਮਾਸ ਜਾਂ ਸੰਵਤਸਰੀ ਦੀ ਆਲੋਚਨਾ ਨਹੀਂ ਕਰਦੀ ਹੈ ਜੋ ਆਪਣੀ ਸਾਧਵੀ ਪ੍ਰਮੁੱਖਾਂ ਦੀ ਆਗਿਆ ਵਿੱਚ ਨਹੀਂ ਰਹਿੰਦੀ, ਵਸ਼ੀਕਰਨ ਵਿਦਿਆ ਅਤੇ ਜੋਤਿਸ਼ ਵਿਦਿਆ ਦਾ ਇਸਤੇਮਾਲ ਕਰਦੀ ਹੈ, ਬਿਮਾਰ ਤੇ ਨਵੀਂ ਬਣੀ ਸਾਧਵੀ ਦੀ ਸੇਵਾ ਨਹੀਂ ਕਰਦੀ, ਸਵਾਧਿਆਇ. ਤੀਲੇਖਨਾ, ਤਿਮਨ ਆਦਿ ਕਰਨਯੋਗ ਕੰਮ ਨਹੀਂ ਕਰਦੀਆਂ ਅਤੇ ਜੋ ਨਾ ਕਰਨਯੋਗ ਕੰਮ ਕਰਦੀਆਂ ਹਨ, ਹਰ ਕ੍ਰਿਆ ਨੂੰ ਸੰਜਮ ਪੂਰਵਕ ਨਹੀਂ ਕਰਦੀਆਂ, ਮਹਿਮਾਨ ਸਾਧਵੀਆਂ ਨਾਲ ਪਿਆਰ ਨਹੀਂ ਰਖਦੀਆਂ, ਰੰਗੀਨ ਕੱਪੜੇ ਪਹਿਨਦੀਆਂ ਹਨ, ਤਰ੍ਹਾਂਤਰ੍ਹਾਂ ਦੇ ਜੋਹਰਨ ਧਾਰਨ ਕਰਦੀਆਂ ਹਨ, ਆਪਣੀ ਚਾਲ, ਚਿਹਰੇ ਦੇ ਭਾਵ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ, ਜਿਸ ਨਾਲ ਬੁੱਢੇ ਦੇ ਮਨ ਵਿੱਚ ਵੀ ਵਿਸ਼ੇ-ਵਿਕਾਰ ਉਤਪਨ ਹੈ ਜਾਣ ਤਾਂ ਫਿਰ ਨੌਜਵਾਨ ਦਾ ਤਾਂ ਆਖਣਾ ਹੀ ਕੀ? ਭਾਵ ਜੋ ਪੁਰਸ਼ਾਂ ਦੇ ਮਨ ਵਿੱਚ ਉਤਪੰਨ ਕਰਦੀਆਂ ਹੋਣ, ਆਪਣੇ ਮੂੰਹ, ਹੱਥ-ਪੈਰ ਤੇ ਕੁਖ ਨੂੰ ਵਾਰ-ਵਾਰ ਧੋਦੀਆਂ ਹੋਣ, ਭਿੰਨ-ਭਿੰਨ ਪ੍ਰਕਾਰ ਦੇ ਰਾਗ ਰੰਗਾਂ ਵਿੱਚ ਰਸ ਲੈਂਦੀਆਂ ਹੋਣ, ਆਪਣਾ ਮਨ ਖੁਸ਼ ਕਰਨ ਲਈ ਛੋਟੇ ਬੱਚਿਆਂ ਨੂੰ ਭੋਜਨ ਕਰਾਉਂਦੀਆਂ ਹੋਣ, ਅਜਿਹਾ ਰੱਛ ਨਿੰਦਾਯੋਗ ਹੈ।(੧੧੮੧੨੨) 15 Page #20 -------------------------------------------------------------------------- ________________ ਜਿਥੇ ਬੁੱਢੀ ਸਾਧਵੀ, ਫਿਰ ਨੌਜਵਾਨ ਸਾਧਵੀ, ਫੇਰ ਬੁੱਢੀ ਸਾਧਵੀ, ਫੇਰ ਨੌਜਵਾਨ ਸਾਧਵੀ, ਇਸ ਤਰ੍ਹਾਂ ਨਾਲ ਸੌਂਦੀਆਂ ਹੋਣ, ਹੇ ਗੋਤਮ! ਉਹ ਗੱਛ ਹੀ ਸ਼ਰੇਟ ਗੱਲ ਹੈ ਅਤੇ ਅਜਿਹਾ ਗੱਛ ਹੀ ਸੱਚੇ ਗਿਆਨ ਅਤੇ ਚਰਿਤਰ ਦਾ ਆਧਾਰ ਹੈ।(੧੨੩ ਜੋ ਸਾਧਵੀਆਂ ਗੱਲੇ ਆਦਿ ਅੰਗਾਂ ਨੂੰ ਧੋਦੀਆਂ ਹੋਣ, ਗ੍ਰਹਿਸਥਾਂ ਲਈ ਮਾਲਾ ਪਿਰੋਂਦੀਆਂ ਹੋਣ, ਗ੍ਰਹਿਸਥਾ ਨੂੰ ਕੱਪੜੇ ਦੇਣ ਅਤੇ ਗ੍ਰਹਿਸਥ ਸਬੰਧੀ ਕੰਮ ਦੀ ਚਿੰਤਾ ਵਿੱਚ ਲੱਗੀਆਂ ਰਹਿਣ, ਹੇ ਗੋਤਮ! ਉਹ ਸਾਧਵੀ, ਸਾਧਵੀਆਂ ਨਹੀਂ ਹਨ।(੧੨੪) ਜਿਥੇ ਘੋੜੇ , ਗਧੇ ਆਦਿ ਪਸ਼ੂ ਰਹਿੰਦੇ ਹੋਣ ਜਾਂ ਜਿਥੇ ਉਹ ਪਸ਼ੂ ਮਲ-ਮੂਤਰ ਕਰਦੇ ਹੋਣ ਅਤੇ ਜਿਸ ਉਪਾਸਰੇ ਰਹਿਣ ਦੀ ਥਾਂ) ਦੇ ਕੋਲ ਵੇਸ਼ਵਾਵਾਂ ਨੂੰ ਮਿਲਣ ਵਾਲੇ ਲੋਕਾਂ ਦੀ ਆਵਾਜਾਈ ਰਹਿੰਦੀ ਹੋਵੇ, ਉਸ ਜਗਾ ਤੇ ਰਹਿਣ ਵਾਲੀ ਸਾਧਵੀ ਸਾਧਵੀ ਨਹੀਂ।(੧੨੫) ਜੋ ਸਾਧਵੀ ੬ ਪ੍ਰਕਾਰ ਦੇ ਜੀਵ ਨਿਕਾਏ ਦੀ ਹਿੰਸਾ ਪ੍ਰਤੀ ਭਾਵਨਾ ਰਖਦੀਆਂ ਹਨ। ਧਰਮ ਕਥਾ ਦੀ ਜਗ੍ਹਾ ਅਧਰਮ ਕਥਾ ਕਰਦੀਆਂ ਹੋਣ, ਗ੍ਰਹਿਸਥਾਂ ਨੂੰ ਹੁਕਮ ਦਿੰਦੀਆਂ ਹੋਣ, ਗ੍ਰਹਿਸਥਾਂ ਦੇ ਪਲੰਘ, ਬਿਸਤਰੇ ਦੀ ਵਰਤੋਂ ਕਰਦੀਆਂ ਹੋਣ, ਉਨ੍ਹਾਂ ਨਾਲ ਜ਼ਿਆਦਾ ਜਾਣਕਾਰੀ ਕਰਨ, ਹੇ ਗੌਤਮਾ ਉਹ ਸਾਧਵੀਆਂ ਨਹੀਂ ਹਨ।(੧੨੬ ਆਪਣੀਆਂ ਚੇਲੀਆਂ ਅਤੇ ਹੋਰ ਅਧਿਐਨ ਕਰਨ ਵਾਲੀਆਂ ਸਾਧਵੀਆਂ ਦੀਆਂ ਚੇਲੀਆਂ ਪ੍ਰਤੀ ਸਮਭਾਵ ਰੱਖਣ ਵਾਲੀ, ਪ੍ਰੇਰਣਾ ਮਿਲਣ ਤੇ ਆਲਸ ਨਾ ਕਰਨ ਵਾਲੀ, ਹਾਣਣੀ ਦੇ ਗੁਣਾਂ ਵਾਲੀ, ਮਹਾਂਪੁਰਸ਼ਾਂ ਦੇ ਰਾਹ 'ਤੇ ਚੱਲਣ ਵਾਲੀ, ਸਮੇਂ ਤੇ ਹਾਜ਼ਰ ਹੋ ਕੇ ਕਠੋਰ ਸਜਾ ਦੇਣ ਵਾਲੀ, ਸਵਾਧਿਐ ਅਤੇ ਧਿਆਨ ਵਾਲੀ, ਨਵੀਆਂ ਅਤੇ ਹੋਰ ਸਾਧਵੀਆਂ ਨੂੰ ਵਸਤਰ, ਪਾਤਰ ਅਤੇ ਹੋਰ ਸੰਜਮ ਉਪਕਰਨਾਂ ਦਾ ਸੰਗ੍ਰਹਿ ਕਰਨ ਵਿੱਚ ਕੁਸ਼ਲ ਸਾਧਵੀ ਹੀ ਗਣਣੀ (ਸਾਧਵੀ ਪ੍ਰਮੁੱਖ) ਬਣਨ ਯੋਗ ਹੈ।੧੨੭-੧੨੮) ਜਿਥੇ ਸਾਧਵੀ ਸਾਧੂ ਨਾਲ ਬਹਿਸ ਕਰਦੀਆਂ ਹਨ ਅਤੇ ਬਹੁਤ ਗੁੱਸੇ ਵਿੱਚ ਆ ਕੇ ਬਕਵਾਸ ਕਰਦੀਆਂ ਹਨ, ਹੇ ਗੋਤਮ! ਉਸ ਰੱਛ ਦਾ ਕੀ ਫਾਇਦਾ? ਅਜਿਹੇ ਗੱਛ ਵਿੱਚ ਰਹਿਣਾ ਫਜ਼ੂਲ ਹੈ।(੧੨੯. 16 Page #21 -------------------------------------------------------------------------- ________________ ਜਿਥੇ ਕਾਰਣ ਉਤਪਨ ਹੋਣ ਤੇ ਵੀ ਸਾਧਵੀਆਂ ਸਾਧਵੀ ਪ੍ਰਮੁੱਖਾਂ ਦੇ ਪਿੱਛੇ ਚੱਲ ਕੇ ਹੀ, ਗੀਤਾਰਥ (ਗਿਆਨੀ) ਸਾਧੂ ਸਾਧਵੀਆਂ ਇਸ ਗੱਛਾਚਾਰ ਕਿਰਣ ਨੂੰ ਸੁਣਕੇ ਅਤੇ ਪੜ੍ਹ ਕੇ ਇਸ ਵਿੱਚ ਜਿਵੇਂ ਆਖਿਆ ਗਿਆ ਹੈ ਉਸੇ ਪ੍ਰਕਾਰ ਕਰਨ, ਉਹ ਗੱਛ ਹੀ ਸੱਚਾ ਰੱਛ ਹੈ। (130) ਜਿਥੇ ਸਾਧਵੀਆਂ “ਇਹ ਮੇਰੀ ਮਾਂ ਹੈ, ਇਹ ਮੇਰੀ ਪੁਤਰੀ ਹੈ, ਇਹ ਮੇਰੀ ਨੂੰਹ ਹੈ, ਇਹ ਮੇਰੀ ਭੈਣ ਹੈ, ਮੈਂ ਇਸ ਦੀ ਮਾਂ ਹਾਂ, ਅਜਿਹੇ ਵਚਨ ਨਹੀਂ ਬੋਲੇ ਜਾਂਦੇ, ਉਹ ਹੀ ਸਹੀ ਰੱਛ ਹੈ।(੧੩੧ ਜੋ ਸਾਧਵੀ ਦਰਸ਼ਨ (ਵਿਸ਼ਵਾਸ ਵਿੱਚ ਅਤਿਚਾਰ ਲਗਾਉਂਦੀ ਹੋਵੇ, ਚਾਰਿਤਰ (ਸਾਧੂ ਨਿਯਮ) ਭੰਗ ਕਰਦੀ ਹੋਵੇ, ਮਿਥਿਆਤਵ (ਝੂਠੇ ਦੇਵ, ਸ਼ਾਸਤਰ, ਧਰਮ ਵਿੱਚ ਵਾਧਾ ਕਰਦੀ ਹੋਵੇ ਅਤੇ ਜੋ ਦੋਵੇਂ ਪੱਖੋਂ ਆਪਣੀ ਤੇ ਸਾਧੂ ਵਰਗ ਦੀ ਆਚਾਰ ਮਰਿਯਾਦਾ ਦੀ ਉਲੰਘਣਾ ਕਰਦੀ ਹੋਵੇ, ਉਹ ਸੱਚੀ ਸਾਧਵੀ ਨਹੀਂ ਹੈ।(੧੩੨) ਹੇ ਗੌਤਮੀ ਸਾਧਵੀਆਂ ਸੰਸਾਰ ਦੇ ਵਾਧੇ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਸਾਧਵੀਆਂ ਤੋਂ ਧਰਮ ਉਪਦੇਸ਼ ਛੱਡ ਕੇ ਹੋਰ ਗੱਲ ਨਹੀਂ ਕਰਨੀ ਚਾਹੀਦੀ(੧੩੩ ਜੋ ਸਾਧਵੀਆਂ ਇੱਕ ਇੱਕ ਮਹੀਨੇ ਦੀ ਤਪੱਸਿਆ ਕਰਕੇ ਪਾਰਲੇ (ਵਰਤ ਖੋਲ੍ਹਣਾ) ਵਿੱਚ ਵੀ ਇੱਕ ਗਰਾਸ ਹਿਣ ਕਰਦੀਆਂ ਹਨ, ਪਰ ਹਿਸਥਾਂ ਨੂੰ ਲੜਾਉਣ ਲਈ ਪਾਪਕਾਰੀ ਭਾਸ਼ਾ ਦਾ ਇਸਤੇਮਾਲ ਕਰਦੀਆਂ ਹਨ, ਤਾਂ ਉਨ੍ਹਾਂ ਸਾਧਵੀਆਂ ਦੀ ਤਪੱਸਿਆ ਬੇਕਾਰ ਹੋ ਜਾਂਦੀ ਹੈ।(੧੩੪) ਮਹਾਨਸ਼ੀਥ, ਕਲਪ ਸੂਤਰ, ਵਿਵਹਾਰ ਸੂਤਰ ਅਤੇ ਇਸ ਪ੍ਰਕਾਰ ਹੋਰ ਗਰੰਥਾਂ ਵਿਚੋਂ ਸਾਧੂਸਾਧਵੀਆਂ ਲਈ ਰੱਛਾ ਆਚਾਰ ਕਿਰਣਕ ਸੰਗ੍ਰਹਿਤ ਕੀਤਾ ਹੈ ਇਸ ਲਈ ਸਾਧੂ ਸਾਧਵੀ ਉਤਮ ਗਿਆਨ ਦਾ ਸਾਰ ਰੂਪ ਇਸ ਅਤਿ-ਉਤੱਮ ਗੱਛਾਚਾਰ ਕਿਰਣਕ ਨੂੰ ਅਸਵਾਧਿਆਕਾਲ (ਨਾ ਪੜ੍ਹਨਯੋਗ ਸਮਾਂ ਨੂੰ ਛੱਡ ਕੇ ਪੜੀ(੧੩੫-੧੩੬ ਆਪਣੀ ਆਤਮਾ ਦਾ ਕਲਿਆਣ ਚਾਹੁਣ ਵਾਲੇ ਸਾਧੂ-ਸਾਧਵੀਆਂ ਇਸ ਗੱਛਾਚਾਰ ਕਿਣਕ ਨੂੰ ਸੁਣ ਕੇ ਅਤੇ ਪੜ੍ਹ ਕੇ ਇਸ ਵਿੱਚ ਜਿਵੇਂ ਆਖਿਆ ਗਿਆ ਹੈ, ਉਸੇ ਪ੍ਰਕਾਰ ਕਰਨ(੧੩੭) 17