________________
ਰੱਖਿਅਕ ਬਣਿਆ ਹੋਵੇ ਜਾਂ ਜਿਥੇ ਨੌਜਵਾਨ ਸਾਧੂ ਇਕੱਲਾ ਰਹਿੰਦਾ ਹੋਵੇ, ਉਸ ਰੱਛ ਦੀ ਮਰਿਆਦਾ ਦਾ ਕੀ ਆਖਣਾ। ਅਜਿਹਾ ਗੱਛ ਮਰਿਆਦਾ-ਹੀਣ ਹੈ।(੧੦੬)
· ੧੦੭-੧੩੭ ਸਾਧਵੀ ਸਵਰੂਪ ਵਰਨਣ
ਜਿਥੇ ਕਬੂਲਿਕਾ (ਛੋਟੀ ਉਮਰ) ਦੀ ਸਾਧਵੀ, ਨੌਜਵਾਨ ਸਾਧਵੀ ਉਪਾਸਰੇ ਵਿੱਚ ਇਕੱਲੀ ਰਹਿੰਦੀ ਹੋਵੇ, ਹੇ ਗੌਤਮਾਂ ਉਸ ਬਿਹਾਰ (ਉਪਾਸਰੇ) ਵਿੱਚ ਬ੍ਰਹਮਚਰਜ ਦੀ ਸ਼ੁੱਧੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? (੧੦੭),
ਜਿਥੇ ਰਾਤ ਦੇ ਸਮੇਂ ਇਕੱਲੀ ਸਾਧਵੀ ਦੋ ਹੱਥ ਜਗ੍ਹਾ ਉਪਾਸਰੇ ਤੋਂ ਬਾਹਰ ਜਾਂਦੀ ਹੈ ਉਸ ਗੱਛ ਦੀ ਕੀ ਮਰਿਆਦਾ ਹੈ? ਉਹ ਗੱਛ ਮਰਿਆਦਾ ਹੀਣ ਹੈ।(੧੦੮)
ਜਿਥੇ ਇਕੱਲੀ ਸਾਧਵੀ ਇਕੱਲੇ ਸਾਧੂ ਨਾਲ ਅੱਡ ਹੋ ਕੇ ਗੱਲਬਾਤ ਕਰਦੀ ਹੈ, ਚਾਹੇ ਉਹ ਦੋਵੇਂ ਆਪਸ ਵਿੱਚ ਭੈਣ-ਭਰਾ ਹੀ ਕਿਉਂ ਨਾ ਹੋਣ, ਉਹ ਰੱਛ ਮਰਿਆਦਾ ਹੀਣ ਹੈ।(੧੯
ਜੋ ਸਾਧਵੀ ਹਿਸਥ ਦੇ ਸਾਹਮਣੇ ਅਸ਼ਲੀਲ ਭਾਸ਼ਾ ਬੋਲਦੀ ਹੈ ਤਾਂ ਅਜਿਹੀ ਸਾਧਵੀ ਆਪਣੀ ਆਤਮਾ ਨੂੰ ਚਾਰ ਗਤੀ ਰੂਪੀ ਸਮੁੰਦਰ ਦੇਵਤਾ, ਮਨੁੱਖ, ਨਾਰਕੀ ਤੇ ਪਸ਼ੂ) ਵਿੱਚ ਜ਼ਰੂਰ ਗਿਰਾ ਲੈਂਦੀ ਹੈ।(੧੧੦)
ਜਿਥੇ ਸਾਧਵੀ ਰੁੱਸ ਕੇ ਪਾਪਕਾਰੀ ਭਾਸ਼ਾ ਬੋਲਦੀ ਹੈ, ਹੇ ਗੁਣਾਂ ਦੇ ਸਾਗਰ ਗੌਤਮ! ਉਸੇ ਗੱਛ ਦੀ ਸਾਧੂਤਾ ਨੂੰ ਗੁਣਾਂ ਤੋਂ ਰਹਿਤ ਸਮਝੋ।(੧੧੧)
ਹੇ ਗਣਿ (ਆਚਾਰੀਆ) ਗੋਤਮ! ਜੋ ਸਾਧਵੀ ਵਿਧੀ ਅਨੁਸਾਰ ਸਫੈਦ ਵਸਤਰ ਤਿਆਗ ਕੇ ਭਿੰਨ-ਭਿੰਨ ਪ੍ਰਕਾਰ ਦੇ ਰੰਗਦਾਰ ਕੱਪੜੇ ਧਾਰਨ ਕਰਦੀ ਹੈ ਉਹ ਸਾਧਵੀ ਨਹੀਂ ਆਖੀ ਜਾ ਸਕਦੀ।(੧੧੨
ਜੋ ਸਾਧਵੀ ਹਿਸਥੀਆਂ ਦੇ ਫਟੇ-ਪੁਰਾਣੇ ਕੱਪੜੇ ਸਿਉਂਦੀ ਹੋਵੇ, ਉਨ੍ਹਾਂ ਦੇ ਕੱਪੜਿਆਂ ਤੇ ਵੇਲ-ਬੂਟੇ ਦਾ ਕੰਮ ਕਰਦੀ ਹੋਵੇ, ਉਨ੍ਹਾਂ ਦੀਆਂ ਰਜਾਈਆਂ-ਗੱਦਿਆਂ ਵਿੱਚ ਨੂੰ ਭਰਦੀ ਹੋਵੇ, ਆਪਣੇ ਜਾਂ ਦੂਸਰੇ ਦੇ ਸ਼ਰੀਰ ਦੀ ਮਾਲਿਸ਼ ਕਰਦੀ ਹੋਵੇ, ਵਿਲਾਸ ਵਾਲੀ ਚਾਲ ਚਲਦੀ ਹੋਵੇ, ਨੂੰ ਦੇ ਭਰੇ ਗੱਦੇ 'ਤੇ ਸੌਂਦੀ ਹੋਵੇ, ਇਸ਼ਨਾਨ ਆਦਿ ਰਾਹੀਂ ਆਪਣੇ
14