________________
ਜੋ ਆਚਾਰੀਆ ਸ਼ਾਸਤਰ ਦੀ ਮਰਿਆਦਾ ਨਾਲ ਚੇਲੇ ਨੂੰ ਪ੍ਰੇਰਣਾ ਦਿੰਦਾ ਹੈ ਅਤੇ ਆਮ ਵਚਨ ਦੇ ਅਰਥ ਨੂੰ ਸਮਝਾਉਂਦਾ ਹੈ ਉਹ ਧੰਨਵਾਦ ਦਾ ਪਾਤਰ ਹੈ, ਪੰਨਵਾਨ ਹੈ, ਮਿਤਰ ਹੈ, ਮੁਕਤੀ ਦਿਵਾਉਣ ਵਾਲਾ ਹੈ।੨੫)
ਉਹ ਹੀ ਆਚਾਰੀਆ ਤਰਨਹਾਰ ਜੀਵਾਂ ਲਈ ਅੱਖ ਦੀ ਤਰ੍ਹਾਂ ਆਖੇ ਜਾ ਸਕਦੇ ਹਨ ਜੋ ਜਿਸ ਪ੍ਰਮਾਤਮਾ ਰਾਹੀਂ ਦੱਸੇ ਠੀਕ ਤਰ੍ਹਾਂ ਸਮਝਾਉਂਦੇ ਹਨ।੨੬
ਜੋ ਆਚਾਰੀਆ ਜੈਨ ਧਰਤ ਦਾ ਠੀਕ ਤਰ੍ਹਾਂ ਪ੍ਰਚਾਰ ਕਰਦੇ ਹਨ ਉਹ ਤੀਰਥੰਕਰ ਦੀ ਤਰ੍ਹਾਂ ਸਨਮਾਨਯੋਗ ਹਨ। ਪਰ ਜੋ ਉਹਨਾਂ ਦੇ ਉਪਦੇਸ਼ ਦੇ ਉਲਟ ਚਲਦੇ ਹਨ ਉਹ ਸੱਚੇ ਨਹੀਂ ਆਖੇ ਜਾ ਸਕਦੇ। ਸਗੋਂ ਉਹ ਕਾਇਰ ਲੋਕ ਹਨ।੨੭)
ਤਿੰਨ ਪ੍ਰਕਾਰ ਨਾਲ ਆਚਾਰੀਆ ਜੈਨ ਧਰਮ ਨੂੰ ਨਸ਼ਟ ਕਰਦੇ ਹਨ:ੳ) ਆਪਣੇ ਗਲਤ ਆਚਰਣ ਰਾਹੀਂ ਆ ਗਲਤ ਆਚਰਣ ਵਾਲਿਆਂ ਨੂੰ ਛੱਡਣ ਵਾਲੇ ਬ) ਗਲਤ ਰਾਹ ਤੇ ਚੱਲਣ ਵਾਲੇ (੨੮)
ਗਲਤ ਮਾਰਗ ਨਾਲ ਜੁੜੇ ਅਤੇ ਠੀਕ ਮਾਰਗ ਦਾ ਖਾਤਮਾ ਕਰਨ ਵਾਲੇ ਆਚਾਰੀਆ ਦੀ ਜੋ ਚੇਲਾ ਸੇਵਾ ਕਰਦਾ ਹੈ। ਹੇ ਗੌਤਮ! ਉਹ ਨਿਸਚੇ ਹੀ ਆਪਣੀ ਆਤਮਾ ਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਡੋਬਦਾ ਹੈ।(੨੯
| ਗਲਤ ਰਾਹ 'ਤੇ ਚੱਲਿਆ ਇੱਕ ਆਦਮੀ ਹੀ ਤਰਣਹਾਰ ਜੀਵਾਂ ਦੇ ਇਕੱਠ ਨੂੰ ਏਸੇ ਪ੍ਰਕਾਰ ਲੈ ਡੁੱਬਦਾ ਹੈ ਜਿਵੇਂ ਕਿਸੇ ਅਣਜਾਣ ਤੈਰਾਕ ਦੇ ਪਿੱਛੇ ਲੱਗ ਕੇ ਬਹੁਤ
ਸਾਰੇ ਲੋਕ ਡੁੱਬ ਜਾਂਦੇ ਹਨ। (੩੦) ( ਹੇ ਗੌਤਮਾਂ! ਸੱਚੇ ਰਾਹ ਦਾ ਨਾਸ਼ ਕਰਨ ਵਾਲਿਆਂ ਅਤੇ ਗਲਤ ਰਾਹ ਲੱਗੇ ਹੋਏ ਆਚਾਰੀਆਂ ਦੀ ਆਤਮਾ ਦਾ ਸੰਸਾਰ ਵਿੱਚ ਭਟਕਣਾ ਨਿਸ਼ਚੇ ਹੀ ਅਨੰਤਵਾਰ ਹੁੰਦਾ ਹੈ।(੩੧)
ਬਹੁਤ ਸ਼ੁੱਧ ਮੁਨੀ ਵਰਤ ਦਾ ਕਥਨ ਕਰਨ ਵਾਲਾ , ਆਪਣੀ ਆਤਮਾ ਨੂੰ ਉਸ ਧਰਮ ਵਿੱਚ ਸਥਾਪਿਤ ਕਰ ਲੈਂਦਾ ਹੈ। ਪਰ ਇਸਤੋਂ ਉਲਟ ਚੱਲਣ ਵਾਲਾ ਆਪਣੇ