________________
ਜੀਭ ਤੋਂ ਮਿੱਠੇ ਵਚਨ ਬੋਲਦੇ ਹੋਏ ਵੀ, ਜੇ ਆਚਾਰੀਆ ਚੇਲਿਆਂ ਨੂੰ ਸਹੀ ਭਲੇ ਦੀ ਸਿੱਖਿਆ ਨਹੀਂ ਦਿੰਦੇ, ਉਹ ਚੇਲਿਆਂ ਦੇ ਸ਼ੁਭਚਿੰਤਕ ਨਹੀਂ ਹਨ। ਇਸ ਦੇ ਉਲਟ ਡੰਡੇ ਨਾਲ ਕੁਟਦੇ ਹੋਏ ਵੀ, ਭਲੇ ਲਈ ਚੇਲੇ ਨੂੰ ਠੀਕ ਸਿੱਖਿਆ ਜੋ ਦਿੰਦੇ ਹਨ, ਉਹ (ਗੁਰ ਚੇਲੇ ਦਾ ਕਲਿਆਣ ਕਰਦੇ ਹਨ।(੧੭)
| ਪ੍ਰਮਾਦ (ਅਣਗਹਿਲੀ) ਦੇ ਕਾਰਨ ਜੇ ਕਦੇ ਗੁਰੂ ਸਮਾਚਾਰੀ (ਨਿਯਮਾਂ) ਤੋਂ ਉਲਟ ਚੱਲੇ ਤਾਂ ਅਜਿਹੇ ਸਮੇਂ ਗੁਰੂ ਨੂੰ ਸੁਚੇਤ ਨਾ ਕਰਨ ਵਾਲਾ ਚੇਲਾ ਆਪਣੇ ਗੁਰੂ ਦਾ ਦੁਸ਼ਮਣ ਹੈ? (੧੮)
(ਅਜਿਹੀ ਹਾਲਤ ਵਿੱਚ ਆਖੇ)
ਹੇ ਮੁਨੀ ਜੇ ਆਪ ਜਿਹੇ ਮਹਾਂਪੁਰਸ਼ ਵੀ ਪ੍ਰਮਾਦ ਦੇ ਵਸ ਹੋ ਗਏ ਤਾਂ ਸੰਸਾਰ ਵਿੱਚ ਦੂਸਰਾ ਸਾਡਾ ਕੌਣ ਸਹਾਰਾ ਹੋਵੇਗਾ? (੧੯
ਜਿਨਵਾਨੀ (ਜੈਨ ਧਰਮ) ਦਾ ਸਾਰ-ਗਿਆਨ ਦਰਸ਼ਨ ਤੇ ਚਰਿੱਤਰ ਦੀ ਸਾਧਨਾ ਵਿੱਚ ਹੈ ਜੋ ਆਪਣੀ ਆਤਮਾ ਨੂੰ ਅਤੇ ਗੱਛ ਨੂੰ ਇਨ੍ਹਾਂ ਤਿੰਨਾਂ ਵਿੱਚ ਸਥਾਪਤ ਕਰਨ ਦੀ ਪ੍ਰੇਰਣਾ ਕਰਦਾ ਹੈ। ਉਹ ਸਹੀ ਗੱਛ ਦਾ ਆਚਾਰੀਆ ਹੈ।(੨੦)
ਚਾਰਿਤਰ ਦੀ ਰੱਖਿਆ ਦੇ ਲਈ ਭੋਜਨ, ਜ਼ਰੂਰੀ ਸਮਾਨ ਅਤੇ ਫੱਟੇ ਆਦਿ ਉਦਗਮ, ਉਤਪਾਦਨ ਅਤੇ ਦੇਸ਼ਨਾ ਆਦਿ ਦੋਸ਼ਾਂ ਨੂੰ ਜੋ ਸ਼ੁੱਧ ਕਰਦਾ ਹੋਇਆ, ਜੋ ਸੁਭਾਏਮਾਨ ਹੈ, ਉਹ ਹੀ ਚਰਿੱਤਰ ਵਾਨ ਹੈ।੨੧) | ਗੁਪਤ ਗੱਲ ਨੂੰ ਪ੍ਰਗਟ ਨਾ ਕਰਨ ਵਿੱਚ ਜੋ ਪ੍ਰਮਾਣਿਕ ਹੈ ਅਤੇ ਸਭ ਕੰਮ ਕਰਨ ਵਿੱਚ ਸਮਦਰਸ਼ੀ ਹੈ ਉਹ ਆਚਾਰੀਆ ਬੱਚੇ ਤੇ ਬੁੱਢੇ ਦਾ ਇਕੱਠ ਗੱਛ ਦੀ ਅੱਖ ਦੀ ਤਰ੍ਹਾਂ ਰੱਖਿਆ ਕਰਦਾ ਹੈ।(੨੨)
ਜੋ ਸੁੱਖ ਦੀ ਇੱਛਾ ਰੱਖਣ ਵਾਲਾ ਅਗਿਆਨੀ (ਮੁਨੀ) ਮਨ ਵਿੱਚ ਕਮਜ਼ੋਰੀ ਰਖਦਾ ਹੈ ਉਹ ਸੰਜਮ ਸ਼ਕਤੀ ਤੋਂ ਰਹਿਤ ਕੇਵਲ ਭੇਖ ਧਾਰੀ ਹੀ ਹੈ।(੨੩)
ਕੁਲ, ਪਿੰਡ, ਨਗਰ ਤੇ ਰਾਜ ਨੂੰ ਛੱਡ ਵੀ ਜੋ ਮੁਨੀ ਉਨ੍ਹਾਂ ਵਸਤਾਂ ਪ੍ਰਤੀ ਮਮਤਾ ਰਖਦਾ ਹੈ ਉਹ ਸੰਜਮ ਸ਼ਕਤੀ ਤੋਂ ਰਹਿਤ ਭੇਖਧਾਰੀ ਸਾਧੂ ਹੈ।੨੪